ਨੀਲਮ ਸੈਣੀ
ਨੀਲਮ ਸੈਣੀ ਪੰਜਾਬ ਵਿੱਚ ਜੰਮੀ ਅਤੇ ਅਮਰੀਕਾ ਵਿੱਚ ਰਹਿੰਦੀ ਪੰਜਾਬੀ ਕਵਿਤਰੀ ਅਤੇ ਲੇਖਿਕਾ ਹੈ ।
ਉਸਨੇ ਡਬਲ ਐਮ ਏ, ਐਮ ਐਡ ਤੱਕ ਪੜ੍ਹਾਈ ਕੀਤੀ ਹੋਈ ਹੈ । ਉਹ ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਹੈ।
ਹੁਣ ਤੱਕ ਉਹ ਤਿੰਨ ਕਾਵਿ ਸੰਗ੍ਰਹਿ, ਇਕ ਪੁਸਤਕ ਸੰਪਾਦਨਾ, ਇਕ ਅੰਗ੍ਰੇਜ਼ੀ ਵਿਚ ਬਾਲ ਕਾਵਿ ਪੁਸਤਕ ਲਿਖ ਚੁੱਕੀ ਹੈ।
ਉਨ੍ਹਾਂ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਰਚਨਾਵਾਂ ਵਿੱਚ 'ਕਾਨੀ ਦੇ ਘੁੰਗਰੂ', 'ਹਰਫ਼ਾਂ ਦੀ ਡੋਰ' ਅਤੇ 'ਸਾਡੀਆਂ
ਰਸਮਾਂ ਸਾਡੇ ਗੀਤ' ਸ਼ਾਮਿਲ ਹਨ ।