ਨੂਰ ਮੁਹੰਮਦ ਨੂਰ (੧੩ ਸਤੰਬਰ ੧੯੫੪) ਦਾ ਜਨਮ ਜਨਾਬ ਮੁਹੰਮਦ ਇਸਮਾਈਲ ਥਿੰਦ ਦੇ ਘਰ, ਕਿਲ੍ਹਾ ਰਹਿਮਤ ਗੜ੍ਹ, ਮਾਲੇਰ ਕੋਟਲਾ, ਜ਼ਿਲਾ ਸੰਗਰੂਰ, ਪੰਜਾਬ ਵਿੱਚ ਹੋਇਆ ।ਉਨ੍ਹਾਂ ਦਾ ਅਸਲੀ ਨਾਂ ਨੂਰ ਮੁਹੰਮਦ ਥਿੰਦ ਹੈ ਅਤੇ ਨੂਰ ਮੁਹੰਮਦ ਨੂਰ ਉਨ੍ਹਾਂ ਦਾ ਕਲਮੀ ਨਾਂ ਹੈ ।ਉਨ੍ਹਾਂ ਨੇ ਐਮ.ਏ.ਪੰਜਾਬੀ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੋਂ ਕੀਤੀ । ਉਨ੍ਹਾਂ ਨੂੰ ਬਾਬਾ-ਏ-ਪੰਜਾਬੀ ਅਦਬੀ ਐਵਾਰਡ ਅਤੇ ਲਹਿਰਾਂ ਅਦਬੀ ਐਵਾਰਡ ੨੦੦੧ (ਲਾਹੌਰ ਪਾਕਿਸਤਾਨ) ਨਾਲ ਸਨਮਾਨਿਤ ਕੀਤਾ ਗਿਆ ਹੈ । ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ਯਾਦਾਂ ਦੇ ਅੱਖਰ ੧੯੯੦, ਸੋਚਾਂ ਦੇ ਸੱਥਰ ੧੯੯੩, ਪੀੜਾਂ ਦੇ ਪੱਥਰ ੨੦੦੧, ਬਿਰਹਾ ਦੇ ਖੱਖਰ ੨੦੧੦, ਸੱਧਰਾਂ ਦੀ ਸੱਥ ੨੦੦੨ (ਚੋਣਵੀਆਂ ਗ਼ਜ਼ਲਾਂ ਸ਼ਾਹਮੁਖੀ) ਅਤੇ ਵਸਦੇ ਦਰਦ ਕਲੱਖਰ ਹਨ । ਉਨ੍ਹਾਂ ਦੁਆਰਾ ਸੰਪਾਦਿਤ ਪਾਕਿਸਤਾਨੀ ਪੰਜਾਬੀ ਗ਼ਜ਼ਲ (ਭਾਗ ਪਹਿਲਾ ਅਤੇ ਦੂਜਾ) ਨੂੰ ਭਾਸ਼ਾ ਵਿਭਾਗ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ । ਇਸ ਤੋਂ ਬਿਨਾਂ ਉਨ੍ਹਾਂ ਨੇ ਪ੍ਰਿੰਸੀਪਲ ਅੱਬਾਸ ਮਿਰਜ਼ਾ ਦੀ ਰਚਨਾ ਪਤਾਸੇ ਦਾ ਪੰਜਾਬੀ ਬੈਤ, ਲਿੱਪੀਅੰਤਰਣ ਅਤੇ ਸੰਪਾਦਨ ਵੀ ਕੀਤਾ ਹੈ ।