Embrace the Spirit of PunjabSOCH PUNJABI
Lok Kisse

ਲੋਕ ਕਿੱਸੇ (Folk Lores)

ਕਿੱਸਾ ਸਾਹਿਤ ਦੀਆਂ ਅਮਰ ਰਚਨਾਵਾਂ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ। ਪੰਜਾਬ ਦਾ ਲੋਕ ਸੱਭਿਆਚਾਰ ਇਨ੍ਹਾਂ ਵਿੱਚ ਵਿਦਮਾਨ ਹੈ। ਇਨ੍ਹਾਂ ਪ੍ਰਮੁੱਖ ਪ੍ਰੀਤ ਕਥਾਵਾਂ ਤੋਂ ਬਿਨਾਂ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਲੀ, ਸੋਹਣਾ ਜ਼ੈਲੀ, ਕਾਕਾ ਪਰਤਾਪੀ ਅਤੇ ਇੰਦਰ ਬੇਗੋ ਪੰਜਾਬ ਦੇ ਲੋਕ ਮਾਨਸ ਦੀਆਂ ਹਰਮਨ ਪਿਆਰੀਆਂ ਪ੍ਰੀਤਾਂ ਹਨ, ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਆਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।

ਮੱਧ-ਕਾਲੀਨ ਕਾਲ ਦੀਆਂ ਇਨ੍ਹਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਹੈ-ਨਾ ਕੋਈ ਧਰਮ, ਨਾ ਜਾਤ, ਨਾ ਗੋਤ ਉਨ੍ਹਾਂ ਦੇ ਮਿਲਾਪ ਨੂੰ ਰੋਕ ਨਹੀਂ ਸਕਿਆ। ਉਨ੍ਹਾਂ ਸਮਾਜੀ ਬੰਦਿਸ਼ਾਂ ਨੂੰ ਤੋੜ ਕੇ ਆਪਣੇ ਇਸ਼ਕ ਨੂੰ ਤੋੜ ਨਿਭਾਇਆ ਹੈ। ਅਸਲ ਵਿੱਚ ਉਨ੍ਹਾਂ ਨੇ ਆਪਣੇ ਤੌਰ `ਤੇ ਸਖ਼ਸ਼ੀ ਆਜ਼ਾਦੀ ਦੀ ਲੜਾਈ ਲੜ ਕੇ ਇਤਿਹਾਸ ਸਿਰਜਿਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਨ੍ਹਾਂ ਨੂੰ ਆਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਅਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ ‘ਮਾਈ ਹੀਰ' ਤੇ ਰਾਂਝੇ ਨੂੰ ‘ਮੀਆਂ ਰਾਂਝੇ' ਦੇ ਲਕਬ ਨਾਲ ਯਾਦ ਕਰਦੇ ਹਨ।

ਪੁਰਾਤਨ ਸਮੇਂ ਤੋਂ ਹੀ ਪੰਜਾਬ ਵਿਦੇਸ਼ੀ ਹਮਲਾਵਰਾਂ ਲਈ ਮੁਖਦੁਆਰ ਰਿਹਾ ਹੈ, ਜਿਸ ਕਰਕੇ ਆਏ ਦਿਨ ਪੰਜਾਬੀਆਂ ਨੂੰ ਵਿਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬ ਨੂੰ ਭਾਰਤ ਦੀ ਖੜਗ ਭੁਜਾ ਕਿਹਾ ਜਾਂਦਾ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖੂਨ ਵਿੱਚ ਸੂਰਮਤਾਈ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ। ਸਦਾ ਚੜ੍ਹ‌‍‌ਦੀ ਕਲਾ ਵਿੱਚ ਰਹਿਣ ਵਾਲੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ ਉੱਥੇ ਉਹ ਉਹਨਾਂ ਯੋਧਿਆਂ ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ਼ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇ ਕਰ ਵਿਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਾਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਹਨਾਂ ਨਾਇਕਾਂ ਦੀ ਜੀਵਨ ਕਹਾਣੀ ਆਪਣੇ ਕਿੱਸਿਆਂ ਵਿੱਚ ਬੜੀਆਂ ਲਟਕਾਂ ਨਾਲ ਬਿਆਨ ਕਰਦੇ ਰਹੇ ਹਨ। ਕਾਫ਼ੀ ਲੰਮਾ ਸਮਾਂ ਆਸ਼ਕਾਂ ਅਤੇ ਸੂਰਮਿਆਂ ਦੇ ਕਿੱਸੇ ਪੰਜਾਬੀ ਮਹਿਫਲਾਂ ਦਾ ਸ਼ਿੰਗਾਰ ਰਹੇ ਹਨ। ਪੂਰਨ ਭਗਤ, ਰਾਜਾ ਰਸਾਲੂ, ਦੁੱਲਾ ਭੱਟੀ, ਮਿਰਜ਼ਾ, ਜੀਉਣਾ ਮੌੜ, ਸੁੱਚਾ ਸਿੰਘ ਸੂਰਮਾ, ਜੱਗਾ ਡਾਕੂ, ਸੁੰਦਰ ਸਿੰਘ ਧਾੜਵੀ ਅਤੇ ਹਰਫੂਲ ਸਿੰਘ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।

Lok Kisse

ਕਿੱਸਾ "ਹੀਰ ਰਾਂਝਾ" - ਵਾਰਿਸ ਸ਼ਾਹ

ਅਵਲ ਹਮਦ ਖੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੁਲ ਮੀਆਂ ਇਸ਼ਕ ਫੇਲ੍ਹ ਹੈ ਰੱਬ ਦੀ ਜ਼ਾਤ ਫ਼ਾਇਲ ਆਸ਼ਕ ਓਸ ਦੇ ਸਭ ਮਫ਼ਊਲ ਮੀਆਂ ਹੈਸੀ ਇਸ਼ਕ ਜ਼ਰੂਰ ਹੀ ਇਸ਼ਕ ਸਾਰਾ ਇਸ਼ਕ ਹੋਸੀਆ ਸਦਾ ਮਾਮੂਲ ਮੀਆਂ ਇਸ਼ਕ ਪੀਰ ਫਕੀਰ ਦਾ ਮਰਤਬਾ ਏ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ਇਸ਼ਕ ਵਾਸਤੇ ਰੱਬ ਹਬੀਬ ਉੱਤੇ ਕੀਤਾ ਆਪ ਫ਼ੁਰਕਾਨ ਨਜੂਲ ਮੀਆਂ ਪੜ੍ਹ ਪੜ੍ਹ ਇਲਮ ਕਜ਼ਾ ਪਏ ਕਰਨ ਮੁਫ਼ਤੀ ਬਾਝ ਇਸ਼ਕ ਦ ਰਹਿਨ ਮਜ਼ਹੂਲ ਮੀਆਂ ਪੜ੍ਹਿਆਂ ਇਲਮ ਨਾ ਰੱਬ ਦੀ ਤਮ੍ਹਾ ਹੁੰਦੀ ਇਕੋ ਇਸ਼ਕ ਦਾ ਹਰਫ਼ ਮਾਕੂਲ ਮੀਆਂ ਦਰਜਾ ਇਸ਼ਕ ਹੈ ਆਸ਼ਕਾਂ ਸਾਦਕਾਂ ਦਾ ਕਰਦੇ ਇਸ਼ਕ ਨੇ ਮਰਦ ਕਬੂਲ ਮੀਆਂ ਮੰਜ਼ਲ ਇਸ਼ਕ ਦੀ ਵਿੱਚ ਮਕਸੂਦ ਮਿਲਦਾ ਝੇੜੇ ਹੋਰ ਨੀ ਤੂਲ ਫ਼ਜੂਲ ਮੀਆਂ ਭਾਵੇਂ ਜ਼ੁਹਦ ਇਬਾਦਤਾਂ ਲੱਖ ਹੋਵਣ ਇਸ਼ਕ ਬਾਝ ਨਜ਼ਾਤ ਨਾ ਮੂਲ ਮੀਆਂ ਆਸ਼ਕ ਸਦਾ ਜ਼ਿੰਦਾ ਖੁਸ਼ੀਆਂ ਨਾਲ ਰਹਿੰਦੇ ਕਦੇ ਹੋ ਨਾ ਬਹਿਣ ਮਲੂਲ ਮੀਆਂ ਇਸ਼ਕ ਆਸ਼ਕਾਂ ਦਾ ਸਰਦਾਰ ਹੈ ਜੀ ਆਸ਼ਕ ਇਸ਼ਕ ਨੂੰ ਕਰਨ ਕਬੂਲ ਮੀਆਂ ਖਾਤਰ ਇਸ਼ਕ ਦੀ ਜ਼ਿਮੀਂ ਅਸਮਾਨ ਬਣਿਆ ਲੋਹਕਲਮ ਦਾ ਇਸ਼ਕ ਅਸੂਲ ਮੀਆਂ ਖੁਲ੍ਹੇ ਤਿਨ੍ਹਾਂ ਦੇ ਭਾਗ ਕਬੂਲ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ਵਾਰਸ ਆਸ਼ਕਾਂ ਤੇ ਕਰਮ ਰੱਬ ਦਾ ਏ ਜਿਨ੍ਹਾਂ ਕੀਤਾ ਹੈ ਇਸ਼ਕ ਹਸੂਲ ਮੀਆਂ ਯਾਰਾਂ ਦੀ ਫ਼ਰਮਾਇਸ਼ ਇਸ਼ਕ ਮਜਾਜ਼ੀ ਦੇ ਕਹਿਣ ਵਿਚ ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ ਪਹਿਲਾਂ ਰੱਬ ਦਾ ਨਾਮ ਧਿਆਈਏ ਜੀ ਫੇਰ ਨਬੀ ਰਸੂਲ ਪੈਗੰਬਰਾਂ ਨੂੰ ਦੱਮ ਦੱਮ ਦਰੂਦ ਪਹੁੰਚਾਈਏ ਜੀ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ ਇਸ ਪ੍ਰੇਮ ਦੀ ਝੋਕ ਦਾ ਸੱਭ ਕਿੱਸਾ ਜੀਭ ਸੋਹਿਣੀ ਨਾਲ ਸੁਣਾਈਏ ਜੀ ਹਿਰਸ ਤੋੜ ਕੇ ਬੂਦ ਨਾਬੂਦ ਵਾਲੀ ਦਰਜਾ ਆਪ ਫ਼ਨਾਹ ਦਾ ਪਾਈਏ ਜੀ ਤਦੋਂ ਸ਼ੇਅਰ ਦੀ ਸ਼ਾਇਰੀ ਵੱਲ ਹੋਵੇ ਜਦੋਂ ਇਜ਼ਨ ਹਜ਼ੂਰ ਤੋਂ ਪਾਈਏ ਜੀ ਪੱਲੇ ਦੌਲਤਾਂ ਹੋਣ ਤੇ ਵੰਡ ਦੇਈਏ ਗੰਢੀ ਛੋੜਿਆਂ ਨਾਂਹ ਸਦਾਈਏ ਜੀ

ਪੂਰਾ ਕਿੱਸਾ ਪੜ੍ਹਨ ਲਈ ਕਲਿੱਕ ਕਰੋ।


ਹੋਰ ਪੰਜਾਬੀ ਕਿੱਸੇ | More Folk Lores