ਗੁਰਭਜਨ ਗਿੱਲ
ਗੁਰਭਜਨ ਸਿੰਘ ਗਿੱਲ (੨ ਮਈ ੧੯੫੩-) ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ
ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ।ਉਹ ਪੰਜਾਬੀ ਕਵੀ,
ਸਾਹਿਤਕ ਟਿੱਪਣੀਕਾਰ ਅਤੇ ਬਹੁਤ ਹੀ ਸਰਗਰਮ ਸਭਿਆਚਾਰਕ ਸਖਸ਼ੀਅਤ ਹਨ।ਉਨ੍ਹਾਂ ਦੀਆਂ ਮੁੱਖ
ਰਚਨਾਵਾਂ ਹਨ: ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ),
ਸੁਰਖ਼ ਸਮੁੰਦਰ (ਪਹਿਲੇ ਦੋ ਸੰਗ੍ਰਹਿ ਇੱਕ ਜਿਲਦ 'ਚ), ਦੋ ਹਰਫ਼ ਰਸੀਦੀ (ਗ਼ਜ਼ਲਾਂ), ਅਗਨ ਕਥਾ( ਕਾਵਿ ਸੰਗ੍ਰਹਿ),
ਮਨ ਦੇ ਬੂਹੇ ਬਾਰੀਆਂ(ਗ਼ਜ਼ਲਾਂ), ਧਰਤੀ ਨਾਦ(ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ(ਹਿੰਦ ਪਾਕ ਰਿਸ਼ਤਿਆਂ ਬਾਰੇ
ਕਵਿਤਾਵਾਂ), ਫੁੱਲਾਂ ਦੀ ਝਾਂਜਰ(ਗੀਤ ਸੰਗ੍ਰਹਿ), ਪਾਰਦਰਸ਼ੀ(ਕਾਵਿ ਸੰਗ੍ਰਹਿ), ਮੋਰਪੰਖ(ਗ਼ਜ਼ਲਾਂ),
ਮਨ ਤੰਦੂਰ(ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ( ਗ਼ਜ਼ਲਾਂ), ਗੁਲਨਾਰ(ਗ਼ਜ਼ਲਾਂ),
ਮਿਰਗਾਵਲੀ(ਗ਼ਜ਼ਲਾਂ) ਅਤੇ ਵਾਰਤਕ ਪੁਸਤਕ: ਕੈਮਰੇ ਦੀ ਅੱਖ ਬੋਲਦੀ ।