Amar Singh Mansoor
ਅਮਰ ਸਿੰਘ ਮਨਸੂਰ

Punjabi Writer
  

ਅਮਰ ਸਿੰਘ ਮਨਸੂਰ

ਅਮਰ ਸਿੰਘ ਮਨਸੂਰ-ਸ਼ੇਰੇ ਪੰਜਾਬ (1888-1948) ਪ੍ਰਸਿੱਧ ਪੱਤਰਕਾਰ ਸਨ । ਉਹ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਂਦੇ ਸਨ । ਉਨ੍ਹਾਂ ਦਾ ਜਨਮ ਪੱਛਮੀ ਪੰਜਾਬ ਦੇ ਕੈਂਬਲਪੁਰ (ਅਟਕ) ਜ਼ਿਲ੍ਹੇ ਦੇ ਪਿੰਡੀਘੇਬ ਨਗਰ ਵਿਚ ਸ. ਗੁਲਾਬ ਸਿੰਘ ਦੇ ਘਰ ਹੋਇਆ ।ਆਪ ਨੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ 11 ਜੂਨ 1911 ਈ. ਨੂੰ ਲਾਇਲ ਗਜ਼ਟ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਸੰਨ 1921 ਈ. ਤੋਂ ਆਪ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ ਅਤੇ ਜੈਤੋ ਦੇ ਮੋਰਚੇ ਵਿਚ ਭਾਗ ਲੈਣ ਤੇ ਦੋ ਸਾਲ ਦੀ ਕੈਦ ਦੀ ਸਜ਼ਾ ਪਾਈ । ਸੰਨ 1926 ਈ. ਅਤੇ 1930 ਈ. ਵਿਚ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ । ਆਪ ਲਾਹੌਰ ਮਿਉਂਸਪਲ ਕਮੇਟੀ ਦੇ 16 ਸਾਲ ਮੈਂਬਰ ਰਹੇ ।ਆਪ ਨੇ ਉਰਦੂ ਵਿਚ ਗੁਰੂ ਅਰਜਨ ਦੇਵ , ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਜੀਵਨੀਆਂ ਸਿਰਜੀਆਂ ਸਨ । ਆਪ ਨੇ ਜਪੁਜੀ, ਸੁਖਮਨੀ, ਮੂਲ-ਮੰਤ੍ਰ ਅਤੇ ਜੈਤਸਰੀ ਕੀ ਵਾਰ ਦੇ ਉਰਦੂ ਵਿਚ ਟੀਕੇ ਲਿਖੇ ਅਤੇ ਉਮਰ ਖ਼ਿਆਮ ਦੀਆਂ ਰੁਬਾਈਆਂ ਦਾ ਪੰਜਾਬੀ ਰਾਈਟਰ ਵਿਚ ਅਨੁਵਾਦ ਵੀ ਕੀਤਾ ਸੀ । ਆਪ ਨੇ ਉਰਦੂ ਵਿਚ ਦੋ ਨਾਵਲ ਅਤੇ ਕੁਝ ਕਹਾਣੀਆਂ ਵੀ ਲਿਖੀਆਂ । ਉਰਦੂ ਅਤੇ ਫ਼ਾਰਸੀ ਵਿਚ ਮਨਸੂਰ ਕਵੀ ਛਾਪ ਅਧੀਨ ਕਵਿਤਾ ਰਚਦੇ ਸਨ । ਆਪ ਹਿੰਦੀ ਅਤੇ ਪੰਜਾਬੀ ਵਿਚ ਵੀ ਕਵਿਤਾ ਲਿਖਦੇ ਸਨ ।

ਪੰਜਾਬੀ ਰਾਈਟਰ ਅਮਰ ਸਿੰਘ ਮਨਸੂਰ

ਜੀਵਨੀ-ਡਾ. ਰਤਨ ਸਿੰਘ ਜੱਗੀ
ਬੀਰ-ਰਸੀ ਚੌਬੋਲੇ