ਉੱਤਮ ਸਿੰਘ ਤੇਜ
ਉਤਮ ਸਿੰਘ ਤੇਜ (੧੯੦੧-੧੯੭੧) ਪੰਜਾਬੀ ਦੇ ਪ੍ਰਸਿੱਧ ਸਟੇਜੀ ਕਵੀ ਅਤੇ ਪ੍ਰਕਾਸ਼ਕ ਸਨ ।
ਉਨ੍ਹਾਂ ਦਾ ਜਨਮ ਪਿਤਾ ਬਲਾ ਸਿੰਘ ਦੇ ਘਰ ਅੰਮ੍ਰਿਤਸਰ ਦੀ ਗਲੀ ਜੁਲਕਿਆਂ, ਬਾਜ਼ਾਰ ਤਵਾੜੀਆਂ
ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਚੁਰਸਤੀ ਅਟਾਰੀ (ਗੁਰੂ ਬਾਜ਼ਾਰ) ਵਿਚ ਹਲਵਾਈ ਦੀ ਦੁਕਾਨ ਕਰਦੇ ਸਨ।
ਬਾਲ ਉਮਰੇ ਉਨ੍ਹਾਂ ਨੇ ਵੀ ਪਿਤਾ ਦੀ ਦੁਕਾਨ 'ਤੇ ਕੰਮ ਕੀਤਾ ਤੇ ਪੰਜਾਬੀ, ਉਰਦੂ ਤੇ ਲੰਡਿਆਂ ਦੀ ਪੜ੍ਹਾਈ ਕੀਤੀ।
ਪਿਤਾ ਦੇ ਮੌਤ ਤੋਂ ਬਾਦ ਦੁਕਾਨ ਬੰਦ ਹੋ ਗਈ ਅਤੇ ਉਹ ਆਰਥਿਕ ਤੰਗੀ ਨਾਲ ਜੂਝਦੇ ਰਹੇ । ਬਾਅਦ ਵਿਚ
ਉਨ੍ਹਾਂ ਕਿਤਾਬਾਂ ਦੀ ਆਪਣੀ ਦੁਕਾਨ ਕਰ ਲਈ ਬਾਜ਼ਾਰ ਮਾਈ ਸੇਵਾ, ਅੰਮ੍ਰਿਤਸਰ ਵਿਚ 'ਉੱਤਮ ਸਿੰਘ ਗੁਰਬਚਨ
ਸਿੰਘ' ਪ੍ਰਕਾਸ਼ਕ ਨਾਂ ਹੇਠ। ਉਨ੍ਹਾਂ ਦੀਆਂ ਰਚਨਾਵਾਂ ਹਨ: ਦੱਬੇ ਭਾਂਬੜ, ਧੁੱਖਦੇ ਧੂੰਏਂ, ਕੂਲੀਆਂ ਛਮਕਾਂ, ਤੇਜ਼ ਧਾਰਾਂ,
ਨੂਰੀ ਜੋਤਾਂ, ਨੱਚਦਾ ਪੰਜਾਬੀ, ਝੂਮਦਾ ਪੰਜਾਬੀ, ਤੇਜ ਤਰਾਨੇ ਤੇ ਤੇਜ ਤਰੰਗਾਂ ਆਦਿ।