ਸ਼ਾਹਿਦਾ ਦਿਲਾਵਰ ਸ਼ਾਹ
ਸ਼ਾਹਿਦਾ ਦਿਲਾਵਰ ਸ਼ਾਹ ਲਹਿੰਦੇ ਪੰਜਾਬ ਦੀ ਉਰਦੂ ਅਤੇ ਪੰਜਾਬੀ ਦੀ ਉੱਘੀ ਲੇਖਿਕਾ ਹੈ ।
ਉਨ੍ਹਾਂ ਨੇ ਕਵਿਤਾਵਾਂ, ਕਹਾਣੀਆਂ, ਲੇਖ ਅਤੇ ਹੋਰ ਬਹੁਤ ਕੁਝ ਲਿਖਿਆ ਹੈ । ਉਨ੍ਹਾਂ ਨੇ ਪੰਜਾਬ
ਯੂਨੀਵਰਸਿਟੀ ਲਹੌਰ ਤੋਂ ਪੀਐਚ. ਡੀ. ਕੀਤੀ ਹੈ । ਉਨ੍ਹਾਂ ਨੇ ਉਰਦੂ, ਪੰਜਾਬੀ, ਇਸਲਾਮਿਕ ਸਟੱਡੀਜ਼
ਅਤੇ ਰਾਜਨੀਤੀ ਵਿਗਿਆਨ ਵਿੱਚ ਐਮ. ਏ. ਵੀ ਕੀਤੀ ਹੈ ।