Pritam Singh Safeer
ਪ੍ਰੀਤਮ ਸਿੰਘ ਸਫ਼ੀਰ

Punjabi Writer
  

ਪ੍ਰੀਤਮ ਸਿੰਘ ਸਫ਼ੀਰ

ਪ੍ਰੀਤਮ ਸਿੰਘ ਸਫ਼ੀਰ (੧੯੧੬-੧੯੯੯) ਦਾ ਜਨਮ ਜ਼ਿਲਾ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਪਿੰਡ ਮਲਿਕਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਾਸਟਰ ਮਹਿਤਾਬ ਸਿੰਘ ਉੱਘੇ ਸਿੱਖ ਆਗੂ ਸਨ। ਸਫ਼ੀਰ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਏ ਕੀਤੀ ਅਤੇ ਕਾਨੂੰਨ ਦੀ ਪੜ੍ਹਾਈ ਲਾ ਕਾਲਜ, ਲਹੌਰ ਤੋਂ ਕੀਤੀ । ਪੜ੍ਹਾਈ ਮੁਕੰਮਲ ਕਰਕੇ ਉਥੇ ਹੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ੧੯੪੭ ਵਿੱਚ ਦੇਸ਼ ਵੰਡ ਤੋਂ ਬਾਅਦ ਦਿੱਲੀ ਆ ਗਏ। ੧੯੬੯ ਵਿੱਚ ਉਹ ਦਿੱਲੀ ਹਾਈ ਕੋਰਟ ਵਿੱਚ ਜੱਜ ਬਣੇ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਕੱਤਕ ਕੂੰਜਾਂ (੧੯੪੧), ਪਾਪ ਦੇ ਸੋਹਿਲੇ (੧੯੪੩), ਰਕਤ ਬੂੰਦਾਂ (੧੯੪੬), ਆਦਿ ਜੁਗਾਦਿ (੧੯੫੫), ਸਰਬਕਲਾ (੧੯੬੬), ਗੁਰੂ ਗੋਬਿੰਦ (੧੯੬੬), ਅਨਿਕ ਬਿਸਤਾਰ ੧੯੮੧), ਸੰਜੋਗ ਵਿਯੋਗ (੧੯੮੨), ਸਰਬ ਨਿਰੰਤਰ (ਸਮੁਚੀਆਂ ਰਚਨਾਵਾਂ, ੧੯੮੭); ਪੰਜ ਨਾਟਕ (ਇਕਾਂਗੀ ਸੰਗ੍ਰਹਿ, ੧੯੩੯); ਅਤੇ ਵਾਰਤਕ: ਧੁਰ ਕੀ ਬਾਣੀ ।


ਪ੍ਰੀਤਮ ਸਿੰਘ ਸਫ਼ੀਰ ਪੰਜਾਬੀ ਰਾਈਟਰ

ਕਨਸੋਆਂ
ਇੱਕ ਮਿੱਟੀ ਦੀ ਮੁੱਠੀ
ਸਵਾਦ ਵੇ ਜਾਗ
ਕੱਤਕ ਕੂੰਜਾਂ
ਦੋ ਪਿੱਪਲ ਦੇ ਪੱਤੇ
ਪਾਂਧੀ ਦੂਰ ਦਿਆ
ਹਿੰਦੁਸਤਾਨ
ਤਰਨ ਤਾਰਨ ਦੇ ਖੇਤਾਂ ਵਿੱਚ
ਬੰਦੀਵਾਨ
ਆ ਵੰਞੇ ਜੇ ਢੋਲਾ ਮੈਂਡਾ
ਨਾ ਛੇੜ ਦਿਲ ਦੀਆਂ ਤਾਰਾਂ
ਮਾਵਾਂ
ਉਫ਼
ਏਸ ਸ਼ਾਖ ਦੇ ਸੀਨੇ ਅੰਦਰ