ਪੀਰ ਗ਼ੁਲਾਮ ਜੀਲਾਨੀ ਰੋਹਤਕੀ
ਗ਼ੁਲਾਮ ਜੀਲਾਨੀ ਰੋਹਤਕੀ(1749–1819) ਜਾਂ ਪੀਰ ਗ਼ੁਲਾਮ ਜੀਲਾਨੀ ਰੋਹਤਕੀ ਇੱਕ ਪ੍ਰਸਿੱਧ ਸੂਫ਼ੀ ਸੰਤ ਸਨ ।
ਉਨ੍ਹਾਂ ਦੀਆਂ ਲਿਖਤਾਂ ਤੋਂ ਸੂਫ਼ੀਵਾਦ ਵਿੱਚ ਹਿੰਦੂ ਰੰਗਤ ਦਾ ਪਤਾ ਲੱਗਦਾ ਹੈ । ਉਹ ਵਿਚਾਰਾਂ ਅਤੇ ਅਮਲਾਂ ਪੱਖੋਂ
ਪੂਰੀ ਤਰ੍ਹਾਂ ਇੱਕ ਹਿੰਦੂ ਯੋਗੀ ਜਾਪਦੇ ਹਨ । ਵੇਦਾਂਤ ਉਨ੍ਹਾਂ ਦਾ ਪ੍ਰੇਰਨਾ ਸਰੋਤ ਹੈ ਅਤੇ ਉਨ੍ਹਾਂ ਦਾ ਜੋਗ ਸਾਗਰ
ਹਿੰਦੂ ਧਾਰਮਿਕ ਆਸਥਾ ਅਤੇ ਹਵਾਲਿਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਰਾਤੁਲ ਆਫ਼ਰੀਨ, ਹੀਰ ਗ਼ੁਲਾਮ,
ਜੀਲਾਨੀ ਸ਼ਾਹ , ਸਲਵਾਤੇ ਕਾਇਮੀ , ਖ਼ਤੂਤੁਲ ਸਾਲਕੀਨ , ਕਬਾਹਿਤ ਤੰਬਾਕੂਨੋਸ਼ੀ , ਸਰਾਪਾ ਰਮਜ਼, ਨਮਗਾ-ਏ-ਮੁਕੰਮਲ
ਤਜ਼ਕਰਾ ਹਜ਼ਰਤ ਗ਼ੁਲ ਹਸਨ , ਤਾਅਜ਼ੀਮ ਮੁਰਸ਼ਦ, ਬਹਿਸ਼ਤ ਦੀ ਕੁੰਜੀ, ਕਿਤਾਬੁਲ ਬੈਤ ਮੈਅ ਅਕਵਾਲ-ਉਲ-ਸਾਦਿਕੀਨ ,
ਖ਼ੁਤਬਾ ਜੱਮਾ, ਪ੍ਰੇਮ ਲਹਿਰ, ਪ੍ਰੇਮਬਾਨੀ, ਪ੍ਰੇਮ ਪਿਆਲਾ ਇੰਤਖ਼ਾਬ ਤੇ ਜੋਗ ਸਾਗਰ ।