ਨੰਦ ਲਾਲ ਨੂਰਪੁਰੀ
ਨੰਦ ਲਾਲ ਨੂਰਪੁਰੀ (੧੯੦੬-੧੯੬੬) ਜਨਮ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਚ ਸਰਦਾਰ ਬਿਸ਼ਨ ਸਿੰਘ ਅਤੇ ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ । ਦਸਵੀਂ ਤੱਕ ਦੀ ਸਿਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਚੋਂ ਪ੍ਰਾਪਤ ਕੀਤੀ। ਆਪ ਨੇ ਫ਼ਿਲਮ ਮੰਗਤੀ ਦੀ ਕਹਾਣੀ, ਉਸ ਦੇ ਵਾਰਤਾਲਾਪ ਅਤੇ ਉਸ ਫ਼ਿਲਮ ਲਈ ਗੀਤ ਲਿਖੇ। ਕੁਝ ਸਮੇਂ ਲਈ ਕੋਲੰਬੀਆ ਫ਼ਿਲਮ ਕੰਪਨੀ ਲਈ ਗੀਤ ਲਿਖਦੇ ਰਹੇ।ਸਿਹਤ ਦੀ ਖ਼ਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਨ੍ਹਾਂ ਨੇ ੧੫ ਮਈ ੧੯੬੬ ਨੂੰ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ।ਆਪ ਦੀਆਂ ਰਚਨਾਵਾਂ ਹਨ : ਵੰਗਾਂ, ਜੀਉਂਦਾ ਪੰਜਾਬ, ਨੂਰ ਪਰੀਆਂ, ਚੰਗਿਆੜੇ, ਨੂਰਪੁਰੀ ਦੇ ਗੀਤ ਅਤੇ ਸੁਗਾਤ । ਸਾਰੇ ਨਾਮਵਰ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਹਨ ।