ਮੁਹੰਮਦ ਜੁਨੈਦ ਅਕਰਮ (੨੯ ਮਾਰਚ, ੧੯੬੪-) ਦਾ ਜਨਮ ਮੀਆਂ ਮੁਹੰਮਦ ਅਕਰਮ ਦੇ ਘਰ ਗੁਜਰਾਂਵਾਲਾ (ਪੰਜਾਬ) ਪਾਕਿਸਤਾਨ ਵਿੱਚ ਹੋਇਆ । ਉਨ੍ਹਾਂ ਦੇ ਨਾਨਾ ਡਾ. ਫ਼ਕੀਰ ਮੁਹੰਮਦ ਫ਼ਕੀਰ ਪੰਜਾਬੀ ਦੇ ਨਾਮਵਰ ਸ਼ਾਇਰ ਹਨ । ਮੁਹੰਮਦ ਜੁਨੈਦ ਅਕਰਮ ਨੇ ਐਮ. ਏ. (ਪੰਜਾਬੀ ਅਤੇ ਉਰਦੂ) ਅਤੇ ਐਲ. ਐਲ. ਬੀ. ਤੱਕ ਵਿਦਿਆ ਹਾਸਿਲ ਕੀਤੀ ਹੈ ਤੇ ਕਿੱਤੇ ਵੱਜੋਂ ਆਪ ਪ੍ਰੋਫ਼ੈਸਰ ਹਨ । ਉਨ੍ਹਾਂ ਦੀਆਂ ਪੰਜਾਬੀ ਸ਼ਾਇਰੀ ਦੀਆਂ ਦੋ ਕਿਤਾਬਾਂ ਪੱਤਣ ਝਨਾਂ ਦਾ ਅਤੇ ਨਾ ਸੱਜਨਾ ਗੰਢੜੀ ਫੋਲ ਛਪ ਚੁੱਕੀਆਂ ਹਨ । ਚੜ੍ਹਦੇ ਪੰਜਾਬ ਵਿੱਚ ਉਨ੍ਹਾਂ ਦੀ ਕਿਤਾਬ 'ਕਿਹੜਾ ਦਰਦ ਵੰਡਾਏ' ਛਪ ਚੁੱਕੀ ਹੈ । ਇਸਦਾ ਲਿਪੀਆਂਤਰਣ ਅਤੇ ਸੰਪਾਦਨ ਜਨਾਬ ਨੂਰ ਮੁਹੰਮਦ ਨੂਰ ਹੋਰਾਂ ਕੀਤਾ ਹੈ ।