ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ
ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ (1813-1874) ਉੱਘੇ ਕਵੀ,
ਵਿਦਵਾਨ, ਵਕਤਾ ਅਤੇ ਕਰਾਮਾਤੀ ਪੀਰ ਸਨ । ਆਪ ਦੇ ਦਾਦਾ, ਹਾਫ਼ਿਜ਼ ਨਿਜ਼ਾਮੁਦੀਨ
ਖ਼ਾਦਮ ਦੇ ਪਿਤਾ, ਮੌਲਵੀ ਰਹੀਮ ਬਖ਼ਸ਼, ਬੜੇ ਆਲਮ ਫ਼ਾਜ਼ਲ ਸਨ । ਆਪ ਦਾ ਜਨਮ ਕੋਟ
ਭਵਾਨੀਦਾਸ, ਜ਼ਿਲ੍ਹਾ ਗੁਜਰਾਂਵਾਲਾ ਵਿਚ ਹੋਇਆ । ਪਰ ਮਗਰੋਂ ਕਿਲ੍ਹਾ ਮੀਹਾਂ ਸਿੰਘ ਵਿਚ
ਵਸ ਗਏ । ਆਪ ਬਚਪਨ ਤੋਂ ਹੀ ਬੜੇ ਮਿੱਠੇ, ਨਿਮਰ ਤੇ ਸਾਧੂ-ਸੁਭਾ ਵਾਲੇ ਸਨ । ਉਨਾਂ ਦੀ
ਰਚਨਾ 'ਪੰਜ ਗੰਜ' ਨਾਂ ਹੇਠ ਪ੍ਰਕਾਸ਼ਿਤ ਹੋਈ, ਜਿਸ ਵਿਚ ੧. ਤਿੰਨ ਨਜ਼ਮਾਂ, ੨. ਜ਼ਿਕਰ
ਸਮਾਇਲੇ ਨਬਵੀ, ੩. ਹੁਲੀਆ ਸ਼ਰੀਫ਼ ਰਸੂਲ (ਫਾਰਸੀ), ੪. ਹੁਲੀਆ ਮੁਬਾਰਕ ਖ਼ੁਰਦ
(ਪੰਜਾਬੀ, ਫਾਰਸੀ), ੫. ਕਿੱਸਾ ਹਜ਼ਰਤ ਬਲਾਲ, ੬. ਹੁਲੀਆ ਮੁਬਾਰਕ ਹਜ਼ਰਤ ਗ਼ੌਸੁਲ ਆਜ਼ਮ, ੭.
ਸੀਹਰਫ਼ੀ, ੮. ਨਸੀਹਤਨਾਮਾ (ਉਰਦੂ), ੯. ਫੁਟਕਲ ਫ਼ਾਰਸੀ ਬੈਂਤ ਤੇ ਨਾਅਤਾਂ, ੧੦. ਸੱਸੀ ਵਾ ਪੁੰਨੂੰ ।
'ਪੱਕੀ ਰੋਟੀ' ਨਾਂ ਦੀ ਇਕ ਵਾਰਤਕ ਰਚਨਾ ਵੀ ਆਪ ਦੇ ਨਾਂ ਨਾਲ ਜੋੜੀ ਜਾਂਦੀ ਹੈ ।