ਮਨਜੀਤ ਕੋਟੜਾ (15 ਅਕਤੂਬਰ 1978-1 ਅਗਸਤ 2017) ਦਾ ਜਨਮ ਮਾਨਸਾ ਜ਼ਿਲੇ ਦੇ ਪਿੰਡ ਕੋਟੜਾ ਕਲਾਂ ਵਿਖੇ ਹੋਇਆ। ਕਾਲਜ ਪੜ੍ਹਦਿਆਂ ਉਹ ਵਿਦਿਆਰਥੀ ਆਗੂ ਵਜੋਂ ਅਤੇ ਅਧਿਆਪਨ ਸਮੇਂ ਦੌਰਾਨ ਅਧਿਆਪਕ ਆਗੂ ਵਜੋਂ ਸਰਗਰਮ ਰਿਹਾ। ਸਾਹਿਤ ਦਾ ਗੰਭੀਰ ਪਾਠਕ ਹੋਣ ਦੇ ਨਾਲ ਨਾਲ ਉਹ ਇੱਕ ਸਮਰੱਥਾਵਾਨ ਕਵੀ ਵਜੋਂ ਵੀ ਉੱਭਰ ਰਿਹਾ ਸੀ। ਉਹ ਸਾਹਿਤ ਨੂੰ ਸਮਾਜਕ ਬਦਲਾਅ ਦੇ ਇੱਕ ਕਾਰਕ ਵਜੋਂ ਦੇਖਦਾ ਸੀ ਅਤੇ ਅਪਣੇ ਆਪ ਨੂੰ ਸਚੇਤ ਰੂਪ ਚ ਮਜ਼ਦੂਰ ਜਮਾਤ ਦਾ ਹਮਾਇਤੀ ਕਵੀ ਐਲਾਨਦਾ ਸੀ। ਗੰਭੀਰ ਸਿਹਤ ਸਮੱਸਿਆ ਕਾਰਨ ਉਹ 39 ਸਾਲ ਤੋਂ ਵੀ ਛੋਟੀ ਉਮਰ ਚ ਸਾਡੇ ਤੋਂ ਹਮੇਸ਼ਾ ਲਈ ਵਿੱਛੜ ਗਿਆ ਹੈ। ਉਸ ਦੇ ਜਿਉਂਦੇ ਜੀਅ ਉਸ ਦੀ ਕੋਈ ਕਿਤਾਬ ਨਹੀਂ ਛਪੀ।