Kulwinder Bachhoana
ਕੁਲਵਿੰਦਰ ਬੱਛੋਆਣਾ

Punjabi Writer
  

ਕੁਲਵਿੰਦਰ ਬੱਛੋਆਣਾ

ਕੁਲਵਿੰਦਰ ਬੱਛੋਆਣਾ (੧੮ ਮਈ ੧੯੮੪-) ਦਾ ਜਨਮ ਪਿੰਡ ਤੇ ਡਾਕ ਬੱਛੋਆਣਾ, ਤਹਿਸੀਲ ਬੁਢਲਾਡਾ, ਜਿਲਾ ਮਾਨਸਾ (ਪੰਜਾਬ) ਵਿੱਚ ਪਿਤਾ ਸ. ਅਮਰੀਕ ਸਿੰਘ ਅਤੇ ਮਾਤਾ ਬਲਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿੱਦਿਅਕ ਯੋਗਤਾ: ਐਮ. ਏ. (ਪੰਜਾਬੀ, ਹਿਸਟਰੀ), ਬੀ. ਐੱਡ., UGC-NET ਹੈ । ਉਹ ਕਿੱਤੇ ਵੱਜੋਂ ਅਧਿਆਪਕ ਹਨ । ਉਹ ਕਵਿਤਾ ਅਤੇ ਗ਼ਜ਼ਲ ਲਿਖਦੇ ਹਨ । ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਵਕਤ ਜੋ ਸਾਡਾ ਨਹੀਂ' ਸਾਲ ੨੦੧੭ ਵਿੱਚ ਛਪਿਆ ਹੈ । ਉਨ੍ਹਾਂ ਨੂੰ ਸ਼੍ਰੀ ਕੰਵਰ ਚੌਹਾਨ ਯਾਦਗਾਰੀ ਨਵ-ਪ੍ਰਤਿਭਾ ਗ਼ਜ਼ਲ ਪੁਰਸਕਾਰ-੨੦੧੮ ਅਤੇ ਏਕਮ ਸਾਹਿਤ ਪੁਰਸਕਾਰ ੨੦੧੮ ਮਿਲ ਚੁੱਕੇ ਹਨ ।


ਕੁਲਵਿੰਦਰ ਬੱਛੋਆਣਾ ਪੰਜਾਬੀ ਰਾਈਟਰ

ਤਿੜਕੇ ਬੂਹੇ ਬਿਰਧ ਦੀਵਾਰਾਂ ਨੂੰ ਕਾਹਦਾ ਧਰਵਾਸ
ਤੂੰ ਫੁੱਲ ਦੀ ਥਾਂ ਭਾਵੇਂ ਆਜੀਂ ਕਟਾਰ ਲੈ ਕੇ
ਝਨਾਂ ਸਤਲੁਜ ਦਾ ਜਦ ਇਕ ਦੂਜੇ ਕੋਲੋਂ ਲੰਘਿਆ ਪਾਣੀ
ਗਵਾ ਕੇ ਬਹੁਤ ਕੁਝ ਤੇ ਕੱਲਿਆਂ ਕੁਰਲਾਉਣ ਤੋਂ ਪਹਿਲਾਂ
ਮੇਰੀ ਐਲਬਮ ਦੀਆਂ ਤਸਵੀਰਾਂ ਵਿਚ ਵੀ ਮੈਂ ਨਹੀਂ ਹਾਂ ਹੁਣ
ਝੱਖੜ ਹਜ਼ਾਰਾਂ ਸਹਿ ਕੇ ਹੁੰਦੀਆਂ ਜਵਾਨ ਫ਼ਸਲਾਂ
ਖੰਭ ਤੜਪਣਗੇ, ਜਦੋਂ ਤੱਕ ਪਿੰਜਰੇ ਖੁਲ੍ਹਦੇ ਨਹੀਂ
ਤੂੰ ਕਿਹੜੇ ਖਲਾਵਾਂ ‘ਚ ਭਟਕੇਂ ਨੀ ਜਿੰਦੇ
ਜੜਾਂ ਮਿੱਟੀ ‘ਚ ਹੀ ਰੱਖੀਂ ਚੁਗਿਰਦੇ ਨਾਲ ਵਾਹ ਰੱਖੀਂ
ਕੱਲ੍ਹ ਜਿਨ੍ਹਾਂ ਨੂੰ ਰੋਟੀ ਨਾ ਵਸਤਰ ਮਿਲੇ
ਖ਼ੁਦਕੁਸ਼ੀ
ਦੇਸ਼ਧ੍ਰੋਹ
ਚੀ ਗੁਵੇਰਾ