ਕਰਮ ਸਿੰਘ ਜ਼ਖ਼ਮੀ
ਕਰਮ ਸਿੰਘ ਜ਼ਖ਼ਮੀ ਆਮ ਲੋਕਾਂ ਦੇ ਸ਼ਾਇਰ ਹਨ । ਉਨ੍ਹਾਂ ਨੇ ਗ਼ਜ਼ਲ ਨੂੰ ਰਵਾਇਤੀ ਜੰਜਾਲ ’ਚੋਂ ਕੱਢ ਕੇ ਆਮ ਔਸਤ ਆਦਮੀ ਦੀ ਹੋਣੀ
ਨਾਲ ਜੋੜਨ ਦਾ ਜਤਨ ਕੀਤਾ ਹੈ। ਸ਼ਰਾਬ, ਸਾਕੀ, ਰਿੰਦ ਜਿਹੇ ਸ਼ਬਦਾਂ ਦੀ ਥਾਂ ਉਹ ਆਪਣੀ ਗ਼ਜ਼ਲ ਵਿੱਚ ਕਿਰਤ, ਕਿਰਸਾਨ ਤੇ
ਮਿਹਨਤ ਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ । ਉਹ ਸ਼ੋਸ਼ਣ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਲੋਟੂ ਸ਼੍ਰੇਣੀ ਦਾ ਪਾਜ
ਉਘਾੜਦੇ ਹਨ। ਧਰਮ ਦੇ ਥੋਥੇ ਤੇ ਖਾਲੀਪਨ ’ਤੇ ਤੇਜ਼ ਵਿਅੰਗ ਕਸਦੇ ਹਨ। ਉਨ੍ਹਾਂ ਦੀਆਂ ਰਚਨਾਵਾਂ/ਗ਼ਜ਼ਲ-ਸੰਗ੍ਰਿਹ ਹਨ: ‘ਯਾਦਾਂ ਦੇ ਪੁਠਕੁੰਡੇ’, ‘ਤੁਪਕੇ ਵਿੱਚ ਸਮੁੰਦਰ’,
‘ਚੁੱਲ੍ਹੇ ਵਿੱਚ ਬਸੰਤਰ’ ‘ਕਦ ਬੋਲਾਂਗੇ’, 'ਠੰਡੇ ਬੁਰਜ ਦੀ ਆਵਾਜ਼', 'ਲਗਰਾਂ ਬਣੀਆਂ ਰੁੱਖ', ‘ਅੱਖ ਤਿਣ’... ।