Jaswant Zafar
ਜਸਵੰਤ ਜ਼ਫ਼ਰ

Punjabi Writer
  

ਜਸਵੰਤ ਜ਼ਫ਼ਰ

ਜਸਵੰਤ ਜ਼ਫ਼ਰ (17 ਦਸੰਬਰ 1965-) ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ । ਉਨ੍ਹਾਂ ਦਾ ਜਨਮ ਪਿੰਡ ਸੰਘੇ ਖਾਲਸਾ (ਨੂਰਮਹਿਲ) ਵਿਖੇ ਹੋਇਆ ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ (ਫਿਲੌਰ) ਵਿਖੇ ਗੁਜ਼ਰਿਆ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਦਸਵੀਂ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ ਕਾਲਜ, ਲੁਧਿਆਣਾ (1981 ਤੋਂ 1984) ਵਿੱਚ ਦਾਖਲਾ ਲੈ ਲਿਆ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ 1989 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਲਾ ਨਾਲ ਜੁੜੇ ਵਿਦਿਅਕ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਬਾਅਦ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰ ਲਈ ਪਰ ਪੜ੍ਹਾਈ ਲਿਖਾਈ ਦੇ ਕੰਮ ਵਿੱਚ ਉਹ ਪੂਰੇ ਜੋਸ਼ ਨਾਲ ਜੁਟੇ ਰਹੇ। ਉਨ੍ਹਾਂ ਦੀਆਂ ਰਚਨਾਵਾਂ ਹਨ: ਦੋ ਸਾਹਾਂ ਵਿਚਕਾਰ (ਕਾਵਿ ਸੰਗ੍ਰਹਿ) 1993, ਅਸੀਂ ਨਾਨਕ ਦੇ ਕੀ ਲਗਦੇ ਹਾਂ (ਕਾਵਿ ਸੰਗ੍ਰਹਿ) 2001, ਸਿਖੁ ਸੋ ਖੋਜਿ ਲਹੈ (ਨਿਬੰਧ ਸੰਗ੍ਰਹਿ) 2008, ਇਹ ਬੰਦਾ ਕੀ ਹੁੰਦਾ (ਕਾਵਿ ਸੰਗ੍ਰਹਿ) 2010, ਮੈਨੂੰ ਇਓਂ ਲੱਗਿਆ 2015 ।


ਜਸਵੰਤ ਜ਼ਫ਼ਰ ਪੰਜਾਬੀ ਗ਼ਜ਼ਲਾਂ

ਦਿਨ ਚੜ੍ਹੇ ਤੂੰ ਮੇਰੀ ਸਵੇਰ ਹੋਵੇਂ ਤੇ ਸ਼ਾਮਾਂ ਨੂੰ ਸ਼ਾਮ ਹੋਵੇਂ
ਥੋੜ੍ਹੇ ਪਲ ਹਾਸੇ ਵਿੱਚ ਗੁਜ਼ਰਨ ਥੋੜ੍ਹੇ ਨੱਚਣ ਗਾਉਣ ‘ਚ ਗੁਜ਼ਰਨ
ਤੇਰੇ ਨਾਲ ਬਿਤਾਏ ਪਲ
ਅਰਦਾਸ-ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈਂ
ਪੈਰਾਂ ਹੇਠਾਂ ਧਰਤੀ ਡੋਲੀ ਸਿਰ ’ਤੇ ਅੰਬਰ ਡੋਲ ਰਿਹਾ
ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ

ਜਸਵੰਤ ਜ਼ਫ਼ਰ ਪੰਜਾਬੀ ਰਾਈਟਰ

ਨਾਨਕ
ਅਸੀਂ ਨਾਨਕ ਦੇ ਕੀ ਲੱਗਦੇ ਹਾਂ
ਮੁਹੱਬਤ
ਪਿਆਰ
ਪ੍ਰੇਮ
ਇਸ਼ਕ
ਸਖੀਏ
ਸੁੱਕੀ ਬਾਉਲੀ
ਹੋਰ ਦੱਸੋ ਕੀ ਚਾਹੀਦਾ
ਗੁਰਧਾਨੀ
ਭੁੱਸ
ਮੋੜ
ਬੂਹੇ
ਕੁੱਖਾਂ 'ਚ ਕਤਲ ਹੁੰਦੀਆਂ ਕੁੜੀਆਂ
ਭਾਈ ਘਨੱਈਆ
ਹਵਾ ਯੁੱਗ
ਤੰਗ ਦਿਲੀ
ਮਰਿਆਦਾ
ਸ਼ਹੀਦੀ ਦਿਵਸ
ਆਜ਼ਾਦੀ
ਭਾਣਾ
ਪੰਛੀ
ਜ਼ੀਰੋ
ਸ਼ਹੀਦ ਊਧਮ ਸਿੰਘ
ਟੀਸੀਆਂ ਨੂੰ ਛੁਹਣਾ
ਭਾਂਡਾ ਕਹੇ ਘੁਮਾਰ
ਮਾਮੀ ਮਰੀ ਤੇ
ਮੁਕਤੇ
ਜੈਤਾ ਜੀਵਨ ਸਿੰਘ
ਝੰਡਾ ਸਿੰਘ ਅਣਖੀ
ਨਦੀਏ ਨੀਂ
ਰੱਬ
ਵੇ ਰਾਂਝਣਾ
ਦੇਵ-ਨੀਤੀ ਦਾ ਖਰੜਾ
ਬੁਰਕੀ
ਯਾਤਰੂ
ਹਾਇਕੂ
ਸੈਕੂਲਰ
ਨੌ-ਜਵਾਨ ਭਗਤ ਸਿੰਘ
ਖ਼ੂਨ ਪਸੀਨਾ ਸਿਆਹੀ
ਗੈਲੀਲੀਓ
ਬੰਦਾ
ਮਕਾਨ ਬਣਾਉਂਦਿਆਂ
ਪਤਾ ਨਹੀਂ
ਸੰਯੋਗ-ਵਿਯੋਗ
ਕਾਮ ਸਮਾਧੀ
ਸਮੂਹਿਕ ਵਿਆਹ
ਸ਼ਹੀਦੀ ਸ਼ਤਾਬਦੀ
ਗੋਆ ਬੀਚ
ਕਵੀ ਦਾ ਭ੍ਰਿਸ਼ਟਾਚਾਰ
ਦਵੰਦ
ਡਰ
ਧਰਤੀ ਖੜ੍ਹੀ ਹੈ
ਹਾਜ਼ਰ ਗੈਰਹਾਜ਼ਰ
ਚੰਗਾ ਮੰਦਾ
ਅੰਬਰ ਗੀਤ