ਈਸ਼ਰ ਸਿੰਘ ਈਸ਼ਰ 'ਭਾਈਆ'
ਈਸ਼ਰ ਸਿੰਘ ਈਸ਼ਰ (੧੮੯੨–੧੯੬੬) ਦਾ ਜਨਮ ਪੋਠੋਹਾਰ ਦੇ ਇਲਾਕੇ ਵਿਚ, ਕਣਿਅਟੀ, ਜ਼ਿਲ੍ਹਾ ਰਾਵਲਪਿੰਡੀ (ਪੰਜਾਬ) ਵਿੱਚ ਸ. ਢੇਰਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ। ਉਨ੍ਹਾਂ ਦੀ ਰੁਚੀ ਸ਼ੁਰੂ ਤੋਂ ਹੀ ਕਵਿਤਾ ਵਲ ਸੀ।ਉਹ ਪੰਜਾਬੀ ਸਾਹਿਤ ਵਿੱਚ ਸਿਰਕੱਢ ਹਾਸ-ਰਸ ਕਵੀ ਸਨ।ਉਨ੍ਹਾਂ ਦਾ ਕਲਮੀ ਨਾਂ 'ਈਸ਼ਰ' ਸੀ। ੧੯੩੦ ਵਿੱਚ ਉਨ੍ਹਾਂ ਨੇ 'ਭਾਈਆ' ਨਾਂ ਦਾ ਇੱਕ ਅਨੋਖਾ ਕਾਵਿਕ ਪਾਤਰ ਸਿਰਜਿਆ । ਇਸ ਤੋਂ ਬਾਦ ਉਹ ਈਸ਼ਰ ਸਿੰਘ ਈਸ਼ਰ 'ਭਾਈਆ' ਦੇ ਨਾਂ ਨਾਲ ਮਸ਼ਹੂਰ ਹੋ ਗਏ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ :-ਭਾਈਆ, ਭਾਈਆ ਤਿਲਕ ਪਿਆ, ਨਿਰਾਲਾ ਭਾਈਆ, ਹਸਮੁਖ ਭਾਈਆ, ਗੁਰਮੁਖ ਭਾਈਆ, ਭਾਈਆ ਵੈਦ ਰੋਗੀਆਂ ਦਾ, ਦੇਸ਼ ਭਗਤ ਭਾਈਆ, ਵਨਸ ਮੋਰ ਭਾਈਆ, ਰੰਗੀਲਾ ਭਾਈਆ ਅਤੇ ਧਰਮੀ ਭਾਈਆ ।