ਹਰਿੰਦਰ ਸਿੰਘ ਰੂਪ
ਹਰਿੰਦਰ ਸਿੰਘ ਰੂਪ (1907-1954) ਪੰਜਾਬੀ ਕਵੀ ਅਤੇ ਲੇਖਕ ਸਨ।ਉਨ੍ਹਾਂ ਦਾ ਜਨਮ ਗਿਆਨੀ
ਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ।ਉਹ ਜਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ
ਹੱਥੋਂ ਮਾਰੇ ਗਏ।ਉਨ੍ਹਾਂ ਨੇ ਕਵਿਤਾ ਵਿੱਚ ਪਹਿਲੀ ਵਾਰ ਚਿਤਰਕਲਾ , ਹੁਨਰ , ਸੰਸਕ੍ਰਿਤੀ ਤੇ ਸ਼ਿਸਟਾਚਾਰ
ਆਦਿ ਕੋਮਲ ਵਿਸ਼ਿਆਂ ਉੱਤੇ ਕਲਾਮਈ ਢੰਗ ਨਾਲ ਚਾਨਣਾ ਪਾਇਆ । ਉਨ੍ਹਾਂ ਦੀਆਂ ਰਚਨਾਵਾਂ ਹਨ:
ਡੂੰਘੇ ਵਹਿਣ, ਨਵੇਂ ਪੰਧ, ਪੰਜਾਬ ਦੀਆਂ ਵਾਰਾਂ, ਮਨੁਖ ਦੀ ਵਾਰ, ਰੂਪ ਰੰਗ, ਰੂਪ ਰੀਝਾਂ, ਰੂਪ ਲੇਖਾ, ਲੋਕ
ਵਾਰਾਂ, ਸ਼ਾਨਾਂ ਮੇਰੇ ਪੰਜਾਬ ਦੀਆਂ, ਹਿਮਾਲਾ ਦੀ ਵਾਰ, ਸਿੱਖ ਤੇ ਸਿੱਖੀ, ਚੁੰਝਾਂ ਪਹੁੰਚੇ, ਭਾਈ ਗੁਰਦਾਸ ਦੀ
ਰਚਨਾ ਆਦਿ।