ਪੰਜਾਬੀ ਰਾਈਟਰ ਹਰਿੰਦਰ ਸਿੰਘ ਰੂਪ
ਸੁੰਞੀ ਜੰਗਲ ਨੁਕਰੇ, ਦੇਵਾਂ ਉਮਰ ਗੁਜ਼ਾਰ,
ਮੈਨੂੰ ਹੱਥ ਗ਼ੁਲਾਮ ਦਾ, ਛੋਹੇ ਨਾ ਕਰਤਾਰ!
('ਨਵੇਂ ਪੰਧ' ਵਿਚੋਂ)
ਭਾਵੇਂ ਬੱਚੇ ਘੂਰਦੇ, ਮਾਵਾਂ ਕਰਨ ਪਿਆਰ।
ਲਗਦਾ ਅੱਖਾਂ ਨੂੰ ਕਦੋਂ, ਪਲਕਾਂ ਦਾ ਵੀ ਭਾਰ?
('ਨਵੇਂ ਪੰਧ' ਵਿਚੋਂ)
ਵਹਿੰਦੇ ਜਾਂਦੇ ਵਹਿਣ, ਬਦਲ ਵੱਸੀ ਜਾ ਰਹੇ।
ਹਰੇ ਨਾ ਹੋਵਣ ਖੇਤ, ਹਾਏ ! ਬਿਨ ਤਦਬੀਰ ਤੋਂ !
('ਨਵੇਂ ਪੰਧ' ਵਿਚੋਂ)
ਕਮਲੋਂ ਮੋਹਣਾ, ਮਾਖਿਓਂ ਮਿੱਠਾ, ਮੇਰਾ ਦੇਸ ਪਿਆਰਾ।
ਚੰਨ ਸੂਰਜ ਵੀ ਏਹਨੂੰ ਆਖਣ, ਆਪਣੀ ਅੱਖ ਦਾ ਤਾਰਾ।
ਫ਼ਲਸਫ਼ੇ ਦੇ ਗ੍ਰੰਥਾਂ ਨੂੰ ਤੱਕ, ਦੁਨੀਆਂ ਹੈ ਚੁੰਧਿਆਈ।
ਯੂਰਪ ਏਹਨੂੰ ਮੰਨ ਰਿਹਾ ਰੈ, ਉੱਚਾ ਇਲਮ-ਮੁਨਾਰਾ।
ਏਹਦੀ ਚਿੱਤਰਕਾਰੀ ਜੱਗ ਨੂੰ. ਆਤਮ-ਗਿਆਨ ਸੁਝਾਉਂਦੀ।
ਤੇ ਸੰਗੀਤ-ਕਲਾ 'ਚੋਂ' ਨਿਕਲੀ, ਬ੍ਰਹਮ ਵਿਦਿਆ ਦੀ ਧਾਰਾ।
ਏਹਦਿਆਂ ਨਾਚਾਂ ਨੇ ਰੰਗ ਲਾਇਅ, ਉਤਲਾ ਗਿਆਨ ਜਗਾਇਆ।
ਏਸ ਰਮਜ਼ ਦੀ ਮੀਰਾਂ ਰੂਹ ਸੀ, ਮੋਹਿਆ ਆਲਮ ਸਾਰਾ।
ਏਹਦੀ ਕਵਿਤਾ ਜੱਗ ਨੂੰ ਭਾਉਂਦੀ, ਏਹਦੇ ਨਾਟਕ ਖਿਚਦੇ।
ਫ਼ਰਸ਼ਾਂ ਤੋਂ ਅਰਸ਼ਾਂ ਤੇ ਖੜਦੇ, ਦੇਂਦੇ ਅਜਬ ਹੁਲਾਰਾ।
ਨਾਨਕ ਗੁਰੂ, ਕਬੀਰ ਸਾਹਿਬ ਕੀ, ਲਹਿ ਸਕਦੇ ਨੇ ਮਨ ਤੋਂ।
ਏਹਦਾ ਤੇ ਸਾਨੂੰ ਭੁੱਲਣਾ ਨਹੀਂ, ਮੁਗ਼ਲ ਸ਼ਹਿਜ਼ਾਦਾ ਦਾਰਾ।
ਏਹਦਾ ਅੰਗ ਅੰਗ ਨਾ ਹੋਵੇ, ਤੇਗ਼ ਬਹਾਦਰ ਜੀ ਨੇ।
ਗਰਦਨ ਤੇ ਤਲਵਾਰ ਫਿਰਾਈ, ਮਤੀ ਦਾਸ ਸਿਰ ਆਰਾ।
ਨਲੂਆ ਤੇ ਫੂਲਾ ਸਿੰਘ ਜਿਸ ਦਿਨ, ਪਹਿਰੇਦਾਰ ਬਣਾਏ।
ਕੜੇ ਕਬਾਇਲੀ ਬਿਰਕ ਨ ਸੱਕੇ, ਧੜਕੇ ਸਨ ਜਿਓਂ ਪਾਰਾ।
ਇਸ ਤੋ' ਰਾਜ਼ ਹਿਮਾਲੀ ਜਿਸ ਦਮ, ਰੋਰਿਕ ਨੇ ਆ ਲੀਤਾ।
ਤਾਂ ਉਹ ਪਰਬਤ ਨਾਇਕ ਬਣਿਆ, ਚਿੱਤਰ ਕਾਰ ਨਿਆਰਾ।
ਏਹਦੇ ਵਿਚ ਹੀ ਏਹਦਾ ਜੱਨਤ, ਆਹ ਕਸ਼ਮੀਰ ਸੁਹਾਉਣਾ।
ਸ਼ਾਲਾ ! ਨੌਂਹ-ਮਾਸ ਰਹੇ ਜੁੜਿਆ, ਤੋੜੇ ਨਾ ਹਤਿਆਰਾ।
('ਰੂਪ-ਲੇਖਾ' ਵਿਚੋਂ)
|