ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ
ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੩੭ -੧੫ ਫਰਵਰੀ ੨੦੧੦) ਪੰਜਾਬੀ ਲੇਖਕ ਅਤੇ ਕਵੀ ਸਨ। ਉਨ੍ਹਾਂ ਦਾ ਜਨਮ ਚੱਕ ੨੩੩,
ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਫਿਰ ੧੯੪੭ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਭਾਰਤੀ ਪੰਜਾਬ
ਵਿੱਚ ਆਪਣੇ ਨਾਨਕੇ ਪਿੰਡ ਮਰਾਝ, ਜ਼ਿਲਾ ਸੰਗਰੂਰ ਆ ਗਏ। ਉਨ੍ਹਾਂ ਦੇ ਪਰਿਵਾਰ ਨੂੰ ੧੯੫੦ ਵਿੱਚ ਅਮਰਗੜ੍ਹ ਦੇ ਨੇੜੇ ਝੂੰਦਾਂ
ਪਿੰਡ ਜ਼ਮੀਨ ਅਲਾਟ ਹੋਈ। ਉਨ੍ਹਾਂ ਨੇ ਅੱਠਵੀਂ ਤੇ ਦਸਵੀਂ ਸ਼੍ਰੇਣੀ ਦੀ ਵਿਦਿਆ ਪਬਲਿਕ ਸਕੂਲ ਅਮਰਗੜ੍ਹ ਤੋਂ ਲਈ। ਫਿਰ ਕਈ
ਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਕੀਤੀ।ਉਨ੍ਹਾਂ ਨੇ ਬੀ.ਏ. ਪਰਾਈਵੇਟ ਪਾਸ ਕੀਤੀ ਅਤੇ ਮਹਿੰਦਰਾ ਕਾਲਿਜ
ਪਟਿਆਲੇ ਤੋਂ ਐਮ.ਏ. ਕੀਤੀ।ਉਨ੍ਹਾਂ ਨੇਂ ਅੰਗਰੇਜ਼ੀ ਦੀ ਐਮ.ਏ. ਵੀ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਹਿਜੇ ਰਚਿਓ ਖ਼ਾਲਸਾ,
ਝਨਾਂ ਦੀ ਰਾਤ (ਵਣ-ਵੈਰਾਗ, ਰੁੱਤਾਂ ਦੇ ਭੇਦ ਭਰੇ ਖ਼ਤ, ਪਿਆਰੇ ਦਾ ਦੇਸ, ਆਖ਼ਰੀ ਸ਼ਾਮ, ਬੇਲਿਆਂ ਦੀ ਕਨਸੋਅ,
ਕੁਰਲਾਉਂਦੇ ਕਾਫ਼ਲੇ, ਸ਼ਹੀਦ ਦੀ ਅਰਦਾਸ) ਅਤੇ ਇਲਾਹੀ ਨਦਰਿ ਦੇ ਪੈਂਡੇ ।