ਡਾ. ਫ਼ਕੀਰ ਮੁਹੰਮਦ 'ਫ਼ਕੀਰ'
ਡਾ. ਫ਼ਕੀਰ ਮੁਹੰਮਦ 'ਫ਼ਕੀਰ' (੧੯੦੦-੧੯੭੪) ਦਾ ਜਨਮ ਗੁਜਰਾਂਵਾਲਾ (ਪੰਜਾਬ) ਵਿਚ ਹੋਇਆ । ਉਹ ਹਕੀਮਾਂ ਦੇ ਖ਼ਾਨਦਾਨ ਵਿਚ ਪੈਦਾ ਹੋਏ । ਉਨ੍ਹਾਂ ਨੇ ੧੯੨੩ ਵਿਚ ਹੋਮੀਓਪੈਥੀ ਵਿਚ ਡਿਪਲੋਮਾ ਹਾਸਿਲ ਕੀਤਾ । ਕੁਝ ਦੇਰ ਉਨ੍ਹਾਂ ਡਾਕਟਰੀ ਕੀਤੀ ਤੇ ਫਿਰ ਆਪਣੇ ਰੁਹਾਨੀ ਗੁਰੂ ਅਬਦੱਲ੍ਹਾ ਕਾਦਿਰੀ 'ਗੁਜਰਾਂਵਾਲਾ' ਦੇ ਕਹਿਣ ਤੇ ਕੰਟਰੈਕਟਰ ਬਣ ਗਏ । ਉਨ੍ਹਾਂ ਦੀ ਪਹਿਲੀ ਕਾਵਿ-ਰਚਨਾ ‘ਸਦਾ-ਏ-ਫ਼ਕੀਰ' ੧੯੨੪ ਵਿਚ ਛਪੀ । ਪੰਜਾਬ ਯੂਨੀਵਰਸਿਟੀ ਨੇ ੧੯੫੨ ਵਿਚ ਉਨ੍ਹਾਂ ਦੀ ਰਚਨਾ 'ਮਵਾਤੇ' ਲਈ ਉਨ੍ਹਾਂ ਨੂੰ ਸਨਮਾਨਿਆ । ਉਨ੍ਹਾਂ ਨੇ ਅਨੁਵਾਦ ਦਾ ਕੰਮ ਵੀ ਕੀਤਾ । ਫ਼ਕੀਰ ਸਾਹਿਬ ਹੋਰਾਂ ਨੇ ਪੰਜਾਬੀ ਵਿਚ ਗ਼ਜ਼ਲਾਂ, ਰੁਬਾਈਆਂ, ਦੋ ਮਿਸਰੇ, ਕਤਏ ਤੇ ਦੋਹੜੇ ਲਿਖੇ ਹਨ । ਉਨ੍ਹਾਂ ਦੀਆਂ ਰੁਬਾਈਆਂ ਦੀ ਕਿਤਾਬ ੧੯੪੬ ਵਿਚ "ਨੀਲੇ ਤਾਰੇ" ਦੇ ਨਾਂ ਹੇਠ ਤੇ ਫੇਰ ਇਹ ਕਿਤਾਬ "ਰੁਬਾਈਆਤੇ ਫ਼ਕੀਰ" ਦੇ ਨਾਂ ਹੇਠ ਵੀ ਛਾਪੀ ਗਈ । ਪੰਜਾਬੀ ਦੇ ਮਸ਼ਹੂਰ ਗ਼ਜ਼ਲਗੋ ਨੂਰ ਮੁਹੰਮਦ 'ਨੂਰ' ਹੋਰਾਂ
ਨੇ 'ਕਲਾਮ-ਏ-ਫ਼ਕੀਰ' ਦੇ ਨਾਂ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਨੂੰ ਸੰਪਾਦਿਤ ਅਤੇ ਲਿੱਪੀਅੰਤਰ ਕੀਤਾ ਹੈ ।
|
|
Dr Faqeer Muhammad Faqeer Punjabi Poetry
ਪੰਜਾਬੀ ਰਾਈਟਰ ਡਾ. ਫ਼ਕੀਰ ਮੁਹੰਮਦ 'ਫ਼ਕੀਰ'
|
ਜ਼ੁਲਮਤ ਸਮਝਾਂ ਰਾਤ ਹਨੇਰੀ ਤੇਰਾ ਨੂਰ ਸਵੇਰਾ ਸਮਝਾਂ |
ਮੂਰਖ ਦਿਲ ਨਾ ਇਸ਼ਕ ਦੀ ਕਦਰ ਕੀਤੀ |
ਮੌਲਾ ਖ਼ੁਦਾ ਦੇ ਨੂਰ ਦੀ ਨੂਰੀ ਜ਼ਿਆ ਤੁਸੀਂ |
ਹੋਇਆ ਨਾਅਤ ਮੇਰੀ ਦਾ ਏ ਅੱਜ ਮਤਲਾ |
ਤੇਰੇ ਜ਼ਖ਼ਮ ਵਰਗੀ ਮਿਲੀ ਨਾ ਕੋਈ ਮਰਹਮ |
ਸੁਬਹ ਅਜ਼ਲ ਦੀ ਵੇਖਿਆ ਨੂਰ ਜਿਸਦਾ |
ਰਹਿੰਦਾ ਨਜ਼ਰ ਵਿਚ ਏ ਤੇਰੇ ਤਾਲਿਬਾਂ ਦੀ |
ਆਵੇ ਨਾਲ ਖ਼ਿਆਲ ਕਿਸੇ ਦੇ ਜਦੋਂ ਖ਼ਿਆਲ ਗ਼ਜ਼ਲ ਦਾ |
ਹੈ ਸੀ ਜਿਸ ਮਸਤਾਨੇ ਦਾ ਮੈਕਦਾ ਮੁਕਾਮ ਗ਼ਜ਼ਲ ਦਾ |
ਦਿਲ ਮੇਰਾ ਨਹੀਂ ਮੇਰਾ ਹੈ ਬੇਗਾਨਾ ਕਿਸੇ ਦਾ |
ਕੀਤੀ ਏ ਵਾਂਗ ਸੋਹਣਿਆਂ ਸੋਹਣੀ ਅਦਾ ਖ਼ੁਦਾ |
ਰਾਂਝਾ ਜੋਗੀ, ਮੱਤੋਂ ਮਿਰਜ਼ਾ, ਪੁੰਨੂੰ ਮਜਨੂੰ ਝੱਲਾ |
ਜਾਣ ਆਵਣ ਦਾ ਗਲੀ ਉਨ੍ਹਾਂ ਦੀ ਛੱਡਿਆ ਨਾ ਦਸਤੂਰ ਗਿਆ |
ਸ਼ੋਖ਼ ਤਿਰਛੀ ਨਜ਼ਰ ਨੂੰ ਦਿਲਬਰ ਝੁਕਾ ਕੇ ਮਾਰਿਆ |
ਖਿੜਦੇ ਫੁਲ ਨਾ ਹੱਸਣ ਹੋਵੇ, ਸਮਾਂ ਬਹਾਰਾਂ ਆਈਆਂ ਦਾ |
ਮਿਲਿਆ ਨਾ ਕੋਈ ਕੀਤੀ ਗਲ ਨੂੰ, ਸੁਣ ਕੇ ਜਾਚਣ ਤੋਲਣ ਵਾਲਾ |
ਜਾਣਾ ਉਨ੍ਹਾਂ ਵਲ ਕਦੀ ਅਵੇਰ ਆਪੇ |
ਪੈ ਕੇ ਲੰਮਿਆਂ ਵਿਚ ਵਿਛੋੜਿਆਂ ਦੇ |
ਕੀਤੀ ਅਸਾਂ ਬੀਮਾਰ ਦੀ ਇੰਜ ਕਾਰੀ |
ਵਸਿਆ ਨਾ ਸ਼ਹਿਰ ਤੇਰਾ ਹੋ ਕੇ ਵੀਰਾਨਾ ਖ਼ਰਾਬ |
ਉਡਦੀਆਂ ਜ਼ੁਲਫ਼ਾਂ ਹੇਠ ਰੁਖਾਂ ਦੇ ਆਏ ਨਜ਼ਰ ਨਜ਼ਾਰੇ ਫੇਰ |
ਵਿਚ ਆਸ਼ਿਕਾਂ ਅਜ ਕਲ ਤੇਰੀ ਬੱਝੀ ਏ ਹਵਾ ਹੋਰ |
ਮਹਫ਼ਿਲ ਹੁਸਨ ਜਵਾਨੀ ਦੀ ਨੇ ਰੂਪ ਸੰਵਾਰੇ ਫੇਰ |
ਚੜ੍ਹਕੇ ਫ਼ਿਕਰ ਕਮਾਨ ਮੇਰੀ ਤੇ ਕਲਮ ਮੇਰੀ ਦਾ ਤੀਰ |
ਕਈ ਪਾਂਡੀ ਨੇ ਚੁੱਕੀ ਫਿਰਦੇ ਧਰਤੀ ਦਾ ਇਹ ਭਾਰ |
ਚਿਹਰਾ ਤੇਰਾ ਏ ਸਾਧ ਤਬੀਅਤ ਤੇਰੀ ਏ ਚੋਰ |
ਦਿਸਦੇ ਵਿਚ ਹਿਆਤੀ ਦੇ ਜਦ ਆਉਂਦੇ ਖ਼ੂਨੀ ਮੋੜ |
ਵਧ ਗਈ ਹੋਰ ਸਾਡੇ ਦਿਲ ਦੀ ਪ੍ਰੇਸ਼ਾਨੀ |
ਮੌਤੋਂ ਸਖ਼ਤ ਅਸੀਂ ਨਹੀਂ ਮੰਨਦੇ ਕੋਈ ਯਾਰ ਉਡੀਕ |
ਐਵੇਂ ਪਏ ਦਾਨਾਈਆਂ ਛਾਂਟਣ ਦੁਨੀਆ ਦੇ ਵਿਚ ਦਾਨੇ ਲੋਕ |
ਪਾਉਂਦੇ ਨੇ ਮੁਕੱਦਰ ਤੇ ਬੁੱਤ ਖ਼ਾਨਾ ਖ਼ਰਾਬ ਓੜਕ |
ਮਾਲੀ ਹੁਣ ਬੁਰੀਆਂ ਰਸਮਾਂ ਦੇ ਵਰਤਾਰੇ ਤੂੰ ਬਦਲ ਜ਼ਰੂਰ ਬਦਲ |
ਸੱਧਰ ਮੇਰੀ ਜਹਾਦ, ਸ਼ਹਾਦਤ ਮੇਰੀ ਉਮੰਗ |
ਪਾਉਣ ਅਕਲਾਂ ਨੂੰ ਜਿਹੜੇ ਝੱਲ |
ਕਿੱਥੇ ਤੇਰਾ ਕਿਆਮ ਨਹੀਂ ਕਿੱਥੇ ਤੇਰਾ ਮੁਕਾਮ ਨਹੀਂ |
ਘੂਰਨਾ ਬੰਦੇ ਨੂੰ ਰੱਬੀ ਸ਼ਾਨ ਨਹੀਂ |
ਜੂਹਾਂ ਬੇਲਿਆਂ ਦੇ ਵਿਚ ਦੇਖੇ ਫਿਰਦੇ ਵਾਂਗ ਲਟੋਰਾਂ |
ਦਿਲ ਵਿਚ ਨੇ ਉਹਦੇ ਪਿਆਰ ਦੀਆਂ, ਕੀ ਭੁੱਖਾਂ ਤੱਸਾਂ ਕੀ ਦੱਸਾਂ |
ਵੇਚੇ ਪਿਆ ਗ੍ਰੰਥ ਗਰੰਥੀ ਪੰਡਤ ਵੇਦ ਪੁਰਾਨ |
ਲੈਣ ਉਜਾੜ ਫ਼ਸਾਦੀ ਹੱਥੀਂ ਵਸਦੀਆਂ ਰਸਦੀਆਂ ਜਾਹਵਾਂ ਨੂੰ |
ਨਿਕਲੇ ਆਪ ਮੁਹਾੜ ਜੇ ਕਦੀ ਬੰਨੇ |
ਖ਼ਵਰੇ ਫੇਰ ਅੱਜ ਸਾਨੂੰ ਕੀਹਦੀਆਂ ਭੁੱਲੀਆਂ ਯਾਦਾਂ ਆਈਆਂ ਨੇ |
ਖ਼ਚਰੇ ਨੇ ਇਹ ਘੋਗਲ ਕੰਨੇ ਦਿਸਦੇ ਆਲੇ-ਭੋਲੇ ਨੇ |
ਵਿਚ ਬਹਾਰ ਪਿਆਰ ਸਮੇਂ ਦੀਆਂ ਕਿਉਂ ਨਾ ਖ਼ੈਰਾਂ ਮੰਗਾਂ ਜਾਂ |
ਸਾਹਿਬ ਨਜ਼ਰ ਦੇਖਣ ਜਿੱਥੇ ਕੋਈ ਸੂਰਤ |
ਸਾਵੇਂ ਤੋਲ ਨਿਗਾਹਵਾਂ ਦੇ ਅੱਜ ਨੀਵੇਂ ਤੁਲਦੇ ਵੇਖੇ ਨੇ |
ਬਣੀ ਬਾਝ ਨੇ ਸੰਵਰ ਕੇ ਵਿਗੜ ਜਾਂਦੇ |
ਸੰਨ੍ਹ ਮਾਰਦਿਆਂ ਚੋਰ ਨੂੰ ਵੇਖ ਅੱਖੀਂ |
ਜਦੋਂ ਕੀਤੀਆਂ ਸਿਫ਼ਤਾਂ ਮੈਂ ਵਿੱਚ ਵਹਿਸ਼ਤ |
ਖ਼ਾਤਰ ਸੈਰ ਦੀ ਉਹ ਸ਼ਾਹੇ ਹੁਸਨ ਯਾਰੋ |
ਬੋਝ ਹਿਜਰ ਦੇ ਥੀਂ ਕਮਰ ਖ਼ਮ ਹੋਈ |
ਤੇਜ਼ ਤਬ੍ਹਾ ਨਾ ਦੋਸਤੋ ਹੋਵੇ ਕੋਈ |
ਕੀਹਨੂੰ ਪੁੱਛਾਂ ਪਤਾ ਉਹਦਾ ਹੁਣ ਕਿਹੜੇ ਪਾਸੇ ਜਾਵਾਂ ਮੈਂ |
ਉਹ ਮੈਂ ਅੱਜ ਵੀ ਇਕ ਦੂਜੇ ਦੇ ਯਾਰ ਤੇ ਹਾਂ ਗ਼ਮਖ਼ਾਰ ਨਹੀਂ |
ਪੁਛਦੇ ਨਹੀਂ ਭਾਵੇਂ ਕੋਈ ਚੱਜ ਚਾਲਾ |
ਮੇਰੇ ਦਿਲ ਨੂੰ ਦਰਦਾਂ ਦੇ ਮਾਨ ਹੋਰ ਵੀ ਨੇ |
ਸ਼ਾਕਿਰ ਰਹਵਾਂ ਰਜ਼ਾ ਦਾ ਸਦਾ ਐਸਾ |
ਸਿੱਦੀਕੀ, ਫ਼ਾਰੂਕੀ ਨਹੀਂ ਉਹ ਉਸਮਾਨੀ, ਕੱਰਾਰੀ ਨਹੀਂ |
ਕਿਸ ਅਦਾ ਅੱਗੇ ਤੇਰੀ ਨਾ ਸਿਰ ਝੁਕਾ ਦਿੱਤਾ ਅਸਾਂ |
ਸਾੜੀਆਂ ਸੱਧਰਾਂ, ਆਸਾਂ ਦਿਲ ਦੀਆਂ ਅੱਗੇ ਜਿਨ੍ਹਾਂ ਨਾਲ ਤੁਸਾਂ |
ਝੂਠੇ ਬੇਇਤਬਾਰੇ ਜੱਗ ਦੇ ਸਾਰੇ ਝੂਠੇ ਗਹਿਣੇ ਨੇ |
ਕੀਕਣ ਦਿਲ ਦੀ ਬਾਰੀਉਂ ਬੰਨੇ ਵੇਖਣ ਆਸ ਮੁਰਾਦਾਂ |
ਖੁੱਲ੍ਹੇ ਦਰ ਬੇਘਰਾਂ ਦੇ ਹਸਦੇ ਨੇ |
ਤੈਥੋਂ ਦੂਰ ਯਾ ਨੇੜੇ ਦੇ ਨਹੀਂ ਉੱਕਾ ਗਿਲਾ-ਗੁਜ਼ਾਰ ਅਸੀਂ |
ਫ਼ਿਕਰਾਂ ਵਿਚ ਨਾ ਡੁੱਬ ਕੇ ਸੋਚਦਾ ਰਹੋ |
ਦੌਲਤ ਵਸਲ ਮਿਲੇ ਨਾ ਸੌਖੀ ਹਿਜਰ ਅਜ਼ਾਰਾਂ ਕੋਲੋਂ |
ਤਿਰਕੇ ਬਾਹਾਂ ਦੇ ਜ਼ੋਰ ਜੋ ਪਾਰ ਲੱਗਣ |
ਮੰਡੀ ਵਿਚ ਹਿਆਤੀ ਦੀ ਸ਼ੌਕ ਸੇਤੀ |
ਬੱਝਣਾ ਜੋਸ਼ ਵਿਚ ਠੀਕ ਨਹੀਂ ਜ਼ਿੰਦਗੀ ਦਾ |
ਹੈ ਸਾਂ ਗਿਆ ਜੀਹਦੇ ਲਈ ਭੁੱਲ ਅਪਣੇ ਘਰ ਨੂੰ ਮੈਂ |
ਧੂੜ ਉਡੀ ਦੇ ਗਰਦੇ ਸੂਰਜ ਦੇ ਲਿਸ਼ਕਾਰੇ ਬਣਦੇ ਨੇ |
ਚਾਲ ਵੇਖ ਜ਼ਮਾਨੇ ਦੀ ਨਜ਼ਰ ਬਾਜ਼ਾ |
ਕੌਮੀ ਜ਼ਿੰਦਗੀ ਲਈ ਆਪ ਮਰਨ ਵਾਲੇ |
ਵੇਖ ਉਨ੍ਹਾਂ ਦੀਆਂ ਕੋਰੀਆਂ ਰੀਤਾਂ |
ਗੁੱਝੇ ਭੇਦ ਪ੍ਰੀਤਾਂ ਦੇ ਅੱਜ ਸਾਰੇ ਥੁਲਦੇ ਵੇਖੇ ਨੇ |
ਕੱਟੇ ਕੱਲਮ ਕੱਲਿਆਂ ਜਿਹੜੇ ਫ਼ਾਕੇ ਤੇ ਜਗਰਾਤੇ ਮੈਂ |
ਉੱਠ ਦਿਲਾ ਚੱਲ ਮੰਜ਼ਿਲ ਤੇ ਅਹਿਸਾਨ ਕਿਸੇ ਦਾ ਜਰੀਏ ਕਾਹਨੂੰ |
ਚੰਨ ਏ ਅਜੀਬ ਲਿਸ਼ਕਦਾ ਤਾਰੇ ਅਜੀਬ ਨੇ |
ਨਿਖੜੇ ਰਾਹ ਧੁੱਪਾਂ ਵਿਚ ਗਾਹੁੰਦਾ ਮੁੜਦਾ ਮੋੜ ਕਥਾਵੇਂ |
ਨਜ਼ਰਬਾਜ਼, ਜਾਨਾਂ ਨਜ਼ਰ ਦੇਣ ਵਾਲੇ |
ਖ਼ਵਰੇ ਕਿਉਂ ਮਨਮੱਤਾ ਬੰਦਾ ਕਰਦਾ ਮਨੋ ਵਿਚਾਰ ਨਹੀਂ |
ਅੱਜ ਤੀਕ ਉਨ੍ਹਾਂ ਦੇ ਬਗ਼ੈਰ ਦੇਖੀ |
ਕਰਦਾ ਏ ਨਾਲ ਇਕ ਸੈਨਤ ਦੇ, ਕੀ ਹੁਸਨ ਕਰਾਮਤ ਨਾ ਪੁੱਛੋ |
ਕਰੇ ਉਹ ਜੇ ਕਰਦੈ ਮੇਰੀ ਵਫ਼ਾ ਦਾ ਗਿਲਾ |
ਛਾਲਿਆਂ ਦੇ ਹੋਣ ਤੋਂ ਨਾ ਕੰਡਿਆਂ ਦਾ ਮੁੱਲ ਵੇਖ |
ਕਰਨੀ ਬਾਝ ਦਲੀਲੋਂ ਐਵੇਂ ਸੁੱਕੀ ਗੱਲ ਜ਼ੁਬਾਨੀ ਕੀ |
ਦਿਲੋਂ ਉਠਦੀ ਹੂਕ ਪਿਆਰ ਦੀ ਨਹੀਂ |
ਨੀਂਦਰ ਨੂੰ ਤਿਆਗ ਹੁਣ ਤੇ ਖੋਲ੍ਹ ਅੱਖ ਜ਼ਰਾ ਵੇਖ |
ਅਰਸ਼ ਦੇ ਪਤਿਆਂ ਤੋਂ ਪਹਿਲਾਂ ਕਰ ਜ਼ਰਾ ਦਿਲ ਦਾ ਪਤਾ |
ਕਦੀ ਕੰਮ ਜਹਾਨ ਦੇ ਰਹੇ ਦੂਜੇ |
ਦਿਨਾਂ ਚੜ੍ਹਦਿਆਂ ਲਹਿੰਦਿਆਂ ਵਾਂਗ ਉੱਕਾ |
ਮਜਬੂਰ ਹੋ ਕੇ ਚੱਲ ਨਾ ਮਜਬੂਰੀਆਂ ਨੂੰ ਵੇਖ |
ਰੂਪ ਜੀਹਦੇ ਥੀਂ ਅੱਖੀਂ ਦੇਖੀ ਸਦਾ ਬਹਾਰ ਚਮਨ ਦੀ |
ਦਿਲ ਸੀ ਦਰਦ ਵਿਚ ਦਰਦ ਸੀ ਵਿਚ ਦਿਲ ਦੇ |
ਅਚਾਨਕ ਸਲਾਮ ਹੋਣਾ ਸੀ |
ਆਇਆ ਸੁਣ ਆਵਾਰਗੀ ਜਾਨੀ ਮੇਰੀ |
ਰੀਸ ਮਜਨੂੰ ਦੀ ਪਿਆ ਕਰੇ ਕੋਈ |
ਫੇਰ ਅੱਜ ਕਿਸੇ ਦੀ ਖਿਲਰੀ ਜ਼ੁਲਫ਼ ਵਾਂਗੂੰ |
ਅਚਨਚੇਤ ਅੱਜ ਉਨ੍ਹਾਂ ਦੀ ਨਜ਼ਰ ਵਿੱਚੋਂ |
ਹੁੰਦੀ ਏ ਜਿਨ੍ਹਾਂ ਨੂੰ ਨਿਤ ਨਵਿਆਂ ਗ਼ਮਾਂ ਦੀ ਵਾਕਫ਼ੀ |
ਯਾਰਾਂ ਬਾਝ ਸੁਹਾਂਦੀ ਨਾਹੀਂ ਲੱਗੀ ਮਹਫ਼ਿਲ ਯਾਰਾਂ ਦੀ |
ਐਵੇਂ ਪਏ ਕਰੀਏ ਗਿਲਾ ਯਾਰ ਦਾ ਕੀ |
ਭੁੱਲੀ ਵੇਖ ਕਲੀਆਂ ਫੁੱਲ ਐਵੇਂ ਬੁਲਬੁਲ |
ਮੈਂ ਤੇ ਸੀ ਦੋ-ਚਾਰ ਦਿਨ ਦੀ ਖੇਡ ਜਾਤੀ ਜ਼ਿੰਦਗੀ |
ਨਿਕਲ ਸਕੀ ਨਾ ਦਿਲੀ ਸੱਧਰ ਮੇਰੀ ਤਹਿਰੀਰ ਦੀ |
ਤੂੰ ਕੀ ਜਾਣੇ ਭੁੱਖ-ਨੰਗ ਨੂੰ ਤੂੰ ਕੀ ਜਾਣੇ ਤੰਗੀ |
ਦਿਲ ਉਦਾਸ ਰਹਿੰਦਾ ਸੀ ਬਗ਼ੈਰ ਉਹਦੇ |
ਕੁਝ ਝਗੜੇ ਜੰਨਤ ਦੋਜ਼ਖ਼ ਦੇ ਕੁਝ ਬਹਿਸ ਅਜ਼ਾਬ ਸਬਾਬਾਂ ਦੀ |
ਰਾਖੇ ਵਿਚ ਨਜ਼ਰਾਂ ਮੈਨੂੰ ਰੱਖਦੇ ਨੇ |
ਭੁੱਲਿਆ ਰੱਬ ਸਾਨੂੰ ਡਾਢਾ ਯਾਦ ਆਇਆ |
ਰਹਿ ਕੇ ਦੇਸ ਵਿਚ ਵਾਂਗ ਪਰਦੇਸੀਆਂ ਦੇ |
ਪਿੰਡ ਸ਼ਹਿਰ ਉਹੋ, ਉਹੋ ਬਸਤੀਆਂ ਨੇ |
ਹੱਸਣ ਵਾਲੇ ਛਮ ਛਮ ਰੋਏ ਰੋਂਦੀ ਖ਼ਲਕਤ ਹੱਸੀ |
ਨਾ ਕੋਈ ਤੋੜਿਆ ਏਸ ਗੁਲਾਬ ਬਾਗੋਂ |
ਮੋਮਨ ਕਾਅਬਿਉਂ ਕਿਵੇਂ ਬੇਦੀਦ ਜਾਏ |
ਝੁੱਲੇ ਵਿਚ ਬਹਾਰ ਸਮੇਂ ਦੇ ਅੰਨ੍ਹੇ ਝੱਖੜ ਝੁੱਲੇ |
ਕੀਤਾ ਸੀ ਕਦੀ ਪਿਆਰ ਬੜੀ ਦੇਰ ਦੀ ਗੱਲ ਏ |
ਦਰਦ ਜੁਦਾਈ ਦੇ ਪਏ ਮਾਰਣ, ਸੀਨੇ ਦੇ ਵਿਚ ਤੀਰ ਅਜੇ |
ਓਸੇ ਗਲੀ ਇਹ ਪਾਗਲ ਮੈਨੂੰ ਮੁੜ ਪਿਆ ਨਾਲ ਲਿਜਾਂਦਾ ਏ |
ਆਏ ਪ੍ਰਾਹੁਣੇ ਜਦ ਵਿਚ ਘਰ ਦੇ, ਕੀਕਣ ਖ਼ਾਤਰ ਯਾਰ ਨਾ ਕਰਦੇ |
ਬਾਗ਼ਾ ਦੇ ਵਿਚ ਝੂਮਰ ਪਾਉਂਦੀ ਫਿਰੇ ਬਹਾਰ ਚੁਫ਼ੇਰੇ |
ਜਿਹੜੇ ਗੋਸ਼ਾ ਨਸ਼ੀਨਾਂ ਨੇ ਉਮਰ ਸਾਰੀ |
ਜਿਹੜੇ ਦਿਨ ਨੇ ਸਾਡੇ ਦਿਲ ਥੀਂ ਉਹਦੀ ਯਾਦ ਵਿਸਾਰੀ ਏ |
ਅਪਣੇ ਕੰਮ ਦੀਆਂ ਗੱਲਾਂ ਛੱਡ ਦੇ |
ਝਿਲ-ਮਿਲ ਕਰਦੇ ਤਾਰੇ ਕਿੱਥੇ |
ਹਰ ਚੀਜ਼ ਦੇ ਵਿਚ ਤੇਰੀ ਤਸਵੀਰ ਪਈ ਦਿਸਦੀ ਏ |
ਕਿਵੇਂ ਨਾ ਭੇਤ ਉਲਫ਼ਤ ਦਾ ਜ਼ਮਾਨੇ ਤੇ ਸਨਮ ਨਿਕਲੇ |
ਮੇਰੀ ਮਿੱਟੀ ਥੀਂ ਮਰਕੇ ਵੀ ਪਿਆ ਮੇਰਾ ਭਰਮ ਨਿਕਲੇ |
ਦਿਸਦੇ ਨੇ ਧੀਦੋ ਰਾਂਝੇ ਨੂੰ ਪਏ ਪੈਂਡੇ ਕਾਲੇ ਕੋਹਾਂ ਦੇ |
ਹੁਣ ਤੇ ਚਾਅ ਚਮਕਾਉ ਚੰਨੋ ਬਖ਼ਤ ਸਿਆਹ ਅਸਾਡੇ |
ਜਿਹੜੇ ਰੰਗ ਮੈਖ਼ਾਨੇ ਨੂੰ ਛੱਡਿਆ ਸੀ |
ਜਿੱਥੇ ਰਹੇ ਹਾਂ ਰਹੇ ਹਾਂ ਅਸੀਂ ਉੱਥੇ |
ਨਾਲ ਸੈਨਤਾਂ ਸਮਝੀਏ ਕਦੋਂ ਤੀਕਰ |
ਪੱਟ ਅੱਖਾਂ ਦੇ ਖੋਲ੍ਹ ਦਿਲਾਂ ਵਿਚ ਡੇਰੇ ਲਾਵਣ ਵਾਲੇ |
ਲਾਉਣ ਲਈ ਦਿਲ ਨੂੰ ਇਕ ਦਿਲ ਰੁਬਾ ਮਿਲਿਆ ਤੇ ਹੈ |
ਬਣੇ ਕਦੀ ਨਾ ਮਹਿਰਮ ਦਰਦੀ ਸਾਡੀਆਂ ਹਿਜਰ ਬਰਾਤਾਂ ਦੇ |
ਦਿਲ ਪ੍ਰਚਾਉਣ ਲਈ ਘਾਣੀਆਂ ਰਹੇ ਕਰਦੇ |
ਦੁਨੀਆ ਵਿਚ ਉਹਦੇ ਪਾਗਲਪੁਣੇ ਬਾਝੋਂ |
ਝੱਲੀ ਝਾਲ ਨਹੀਂ ਜਾਂਦੀ ਕਿਸੇ ਕੋਲੋਂ |
ਇਹੋ ਜਿਹੇ ਮਹਿਰਮ ਕਿੱਥੋਂ ਲੱਭਣੇ ਨੇ |
ਬੜੀਵਾਰ ਆਹੰਦੇ ਰਹੇ ਆਂ ਬੱਦਲਾਂ ਨੂੰ |
ਪਾਗਲਪੁਣਾ ਨਾ ਜਦ ਤੱਕ ਦਿਲ ਵਿਚ ਅਕਲਾਂ ਦੇ ਦਰ ਖੋਲ੍ਹੇ |
ਕਦੀ ਤੇ ਰੋਂਦੇ ਪਰਬਤ ਵੱਲੋਂ ਹਸਦੇ ਬੱਦਲ ਆਵਣਗੇ |
ਰਹਿੰਦਾ ਗਿਲਾ-ਸ਼ਿਕਵਾ ਜ਼ੁਲਮ ਸਿਤਮ ਦਾ ਨਾ |
ਗ਼ਮ ਏ ਦਿਲ ਦਾ ਹੋ ਸਕੇ ਤੇ ਦਿਲ ਦੇ ਗ਼ਮ ਨੂੰ ਪੱਕਾ ਕਰੀਏ |
ਵੇਖ ਵੇਖ ਕੇ ਰੱਤੇ ਰੰਗ ਅੱਜ ਦੇਸ ਦਿਆਂ ਮੈਦਾਨਾਂ ਦੇ |
ਜੂਹ ਉਜਾੜਾਂ ਵਿੱਚੋਂ ਗੁਜ਼ਰੇ ਬੇਲਿਆਂ ਬਾਰਾਂ ਵਿੱਚੋਂ ਲੰਘੇ |
ਸਮਝੇ ਉਨ੍ਹਾਂ ਦੇ ਪਿਆਰ ਨੂੰ ਪਿਆਰ ਕਿਹੜਾ |
ਰਹੇ ਕਿਸੇ ਦਾ ਹਾਲ ਨਾ ਸੁਨਣ ਜੋਗੇ |
ਦਾਨੇ ਦਿਲਾਂ ਲਈ ਯਾਰ ਦੇ ਕਮਲਪੁਣਿਆਂ |
ਮਹਫ਼ਿਲ ਵਿਚ ਉਹਦੇ ਰੁੱਸ ਜਾਣ ਪਿੱਛੋਂ |
ਨੀਂਦਰ ਹਾਲ ਬੇਹਾਲ ਨਾ ਹੋਣ ਦਿੱਤਾ |
ਤੱਤੀ ਰੁੱਤ ਖ਼ਿਜ਼ਾਂ ਦੀ ਵਾਂਗ ਬਾਗ਼ੇ |
ਨਿਕਲ ਗਰਦਿਸ਼ਾਂ ਤੋਂ ਬਦਲ ਬੰਦਿਆ ਤੂੰ |
|