ਡਾ. ਅਮਰਜੀਤ ਟਾਂਡਾ
ਡਾ. ਅਮਰਜੀਤ ਟਾਂਡਾ (ਜਨਮ ੧੦ ਫਰਵਰੀ ੧੯੫੩-) ਕੀਟ-ਵਿਗਿਆਨੀ, ਕਵੀ ਅਤੇ ਸਮਾਜ ਸੇਵਕ ਹਨ।
ਉਨ੍ਹਾਂ ਦਾ ਜਨਮ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਵਿੱਚ ਹੋਇਆ । ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚ ਐਮ. ਐਸਸੀ. ਕੀਤੀ ਅਤੇ ੧੯੮੩ ਵਿਚ ਇਸੇ ਵਿਸ਼ੇ ਵਿਚ ਹੀ ਪੀ. ਐਚ. ਡੀ.
ਕੀਤੀ। ਉਹ ਖੇਤੀਬਾੜੀ ਯੂਨੀਵਰਸਿਟੀ ਵਿਚ ੧੫ ਸਾਲ ਅਧਿਆਪਕ ਰਹੇ। ਤੇ ਫਿਰ ਆਸਟਰੇਲੀਆ ਪਰਵਾਸ ਕਰ ਗਏ।
ਜਿੱਥੇ ਉਨ੍ਹਾਂ ਨੇ ਸਿਡਨੀ ਵਿਚ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ।
ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਹਵਾਵਾਂ ਦੇ ਰੁਖ਼ (1978), ਲਿਖਤੁਮ ਨੀਲੀ ਬੰਸਰੀ (1998), ਕੋਰੇ ਕਾਗਜ਼ ਤੇ ਨੀਲੇ ਦਸਤਖਤ, ਦੀਵਾ ਸਫ਼ਿਆਂ ਦਾ (2002),
ਸੁਲਗਦੇ ਹਰਫ਼ (2007), "ਕਵਿਤਾਂਜਲੀ" (2018), "ਸ਼ਬਦਾਂਮਣੀ" (2018), "ਥਕੇ ਹੂਏ" (ਹਿੰਦੀ, 2018); ਨਾਵਲ: ਨੀਲਾ ਸੁੱਕਾ ਸਮੁੰਦਰ,
ਆਮ ਲੋਕ (2018), ਮੇਰੇ ਹਿੱਸੇ ਦਾ ਪੰਜਾਬ (2018)।