ਬਾਬੂ ਫ਼ੀਰੋਜ਼ਦੀਨ ਸ਼ਰਫ਼
ਬਾਬੂ ਫ਼ੀਰੋਜ਼ਦੀਨ ਸ਼ਰਫ਼ (੧੮੯੮-੧੧ ਮਾਰਚ ੧੯੫੫) ਦਾ ਜਨਮ ਲਾਹੌਰ ਵਿੱਚ ਖ਼ਾਨ ਵੀਰੂ ਖ਼ਾਨ ਦੇ ਘਰ ਹੋਇਆ ਹੋਇਆ ।
ਉਨ੍ਹਾਂ ਨੂੰ, ਉਨ੍ਹਾਂ ਦੀ ਦਿਲ ਖਿੱਚਵੀਂ ਆਵਾਜ਼ ਕਰਕੇ, ਪੰਜਾਬੀ ਬੁਲਬੁਲ ਕਿਹਾ ਜਾਣ ਲੱਗਿਆ । ਉਨ੍ਹਾਂ ਦੀ ਕਵਿਤਾ ਦੇ ਵਿਸ਼ੇ
ਹਿੰਦੂ-ਮੁਸਲਿਮ ਇਤਹਾਦ, ਸਮਾਜ ਸੁਧਾਰ, ਦੇਸ ਪਿਆਰ, ਆਜ਼ਾਦੀ, ਗ਼ੁਲਾਮੀ ਦੀ ਭੰਡੀ ਆਦਿ ਹਨ ।ਉਨ੍ਹਾਂ ਦੀਆਂ ਰਚਨਾਵਾਂ
ਵਿੱਚ ਦੁੱਖਾਂ ਦੇ ਕੀਰਨੇ, ਨੂਰੀ ਦਰਸ਼ਨ, ਸੁਨਹਿਰੀ ਕਲੀਆਂ, ਹਿਜਰ ਦੀ ਅੱਗ, ਸ਼ਰੋਮਣੀ ਸ਼ਹੀਦ, ਨਬੀਆਂ ਦਾ ਸਰਦਾਰ,
ਸ਼ਰਫ਼ ਹੁਲਾਰੇ, ਸ਼ਰਫ਼ ਉਡਾਰੀ, ਸ਼ਰਫ਼ ਸੁਨੇਹੇ, ਜੋਗਨ ਆਦਿ ਸ਼ਾਮਿਲ ਹਨ ।