ਅਵਤਾਰ ਸਿੰਘ ਪਾਸ਼
ਅਵਤਾਰ ਸਿੰਘ ਸੰਧੂ 'ਪਾਸ਼' (੯ ਸਤੰਬਰ ੧੯੫੦-੨੩ ਮਾਰਚ ੧੯੮੮) ਦਾ ਜਨਮ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ (ਪੰਜਾਬ) ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ ।੧੯੭੨ ਵਿੱਚ ਉਸ ਨੇ "ਸਿਆੜ" ਨਾਂ ਦਾ ਪਰਚਾ ਕੱਢਿਆ।੧੯੭੩ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ।ਉਸ ਦੇ ਕਾਵਿ ਸੰਗ੍ਰਹਿ 'ਲੋਹ ਕਥਾ' (੧੯੭੧), 'ਉੱਡਦੇ ਬਾਜ਼ਾਂ ਮਗਰ' (੧੯੭੪), 'ਸਾਡੇ ਸਮਿਆਂ ਵਿੱਚ'(੧੯੭੮) ਅਤੇ 'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ।