ਅਕਬਰ ਅਲਾਹਾਬਾਦੀ (੧੮੪੬-੧੯੨੧) ਦਾ ਜਨਮ ਅਲਾਹਾਬਾਦ ਵਿੱਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂ ਅਕਬਰ ਹੁਸੈਨ ਰਿਜ਼ਵੀ ਸੀ ।ਉਨ੍ਹਾਂ ਦੇ ਉਸਤਾਦ ਦਾ ਨਾਂ ਵਹੀਦ ਸੀ ।ਉਨ੍ਹਾਂ ਨੇ ੧੮੫੭ ਦੀ ਪਹਿਲੀ ਆਜ਼ਾਦੀ ਦੀ ਲੜਾਈ ਵੀ ਵੇਖੀ ਸੀ ਅਤੇ ਫਿਰ ਗਾਂਧੀ-ਯੁੱਗ ਦੀ ਸ਼ੁਰੂਆਤ ਵੀ ਵੇਖੀ ।ਉਹ ਅਦਾਲਤ ਵਿੱਚ ਇੱਕ ਛੋਟੇ ਮੁਲਾਜਿਮ ਸਨ, ਲੇਕਿਨ ਬਾਅਦ ਵਿੱਚ ਉਨ੍ਹਾਂ ਕਾਨੂੰਨ ਦਾ ਗਿਆਨ ਪ੍ਰਾਪਤ ਕੀਤਾ ਅਤੇ ਸੈਸ਼ਨ ਜੱਜ ਦੇ ਤੌਰ ਤੇ ਰਿਟਾਇਰ ਹੋਏ ।ਉਹ ਬਾਗ਼ੀ ਸੁਭਾਅ ਦੇ ਸਨ । ਉਹ ਸਮਾਜ ਵਿੱਚ ਹਰ ਕਿਸਮ ਦੇ ਵਿਖਾਵੇ ਦੇ ਖ਼ਿਲਾਫ਼ ਸਨ ।ਉਰਦੂ ਵਿੱਚ ਉਹ ਹਾਸ-ਰਸ ਅਤੇ ਵਿਅੰਗ ਦੇ ਪਹਿਲੇ ਵੱਡੇ ਕਵੀ ਮੰਨੇ ਜਾਂਦੇ ਹਨ ।