ਉਪਿੰਦਰ ਨਾਥ ਅਸ਼ਕ
ਉਪਿੰਦਰ ਨਾਥ ਅਸ਼ਕ (1910-1996) ਦਾ ਜਨਮ ਜਲੰਧਰ? ਵਿਚ ਹੋਇਆ । ਉਨ੍ਹਾਂ ਦੇ ਪਿਤਾ ਸਟੇਸ਼ਨ ਮਾਸਟਰ ਸਨ ਅਤੇ ਮਾਤਾ ਧਾਰਮਿਕ ਵਿਚਾਰਾਂ ਅਤੇ ਬੜੇ ਪੁਖ਼ਤਾ ਇਰਾਦੇ ਵਾਲੀ ਸੀ। ਡੀ.ਏ.ਵੀ. ਕਾਲਜ, ਜਲੰਧਰ ਤੋਂ ਇਨ੍ਹਾਂ ਨੇ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਨ੍ਹਾਂ ਨੇ ਆਪਣਾ ਸਾਹਿਤਕ ਜੀਵਨ ਉਰਦੂ ਗਜ਼ਲ ਨਾਲ ਸ਼ੁਰੂ ਕੀਤਾ। ਬਾਅਦ ਵਿਚ ਇਹ ਕਹਾਣੀਆਂ, ਡਰਾਮੇ ਅਤੇ ਨਾਵਲ ਲਿਖਦੇ ਰਹੇ। ਉਰਦੂ ਵਿਚ 1926 ਤੋਂ ਲਿਖਣਾ ਸ਼ੁਰੂ ਕਰਨ ਤੋਂ ਬਾਅਦ ਇਨ੍ਹਾਂ ਨੇ 1936 ਤੋਂ ਹਿੰਦੀ ਵਿਚ ਵੀ ਲਿਖਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਬਹੁਤਾ ਹਿੰਦੀ ਵਿਚ ਹੀ ਲਿਖਦੇ ਰਹੇ ਅਸ਼ਕ ਨੇ 1927 ਵਿਚ ਅਫ਼ਸਾਨਾ ‘ਡਾਚੀ’ ਲਿਖਿਆ ਜੋ ਬਹੁਤ ਮਸ਼ਹੂਰ ਹੋਇਆ। 1945-46 ਵਿਚ ਇਹ ਫ਼ਿਲਮੀ ਦੁਨੀਆਂ ਨਾਲ ਵੀ ਜੁੜੇ ਰਹੇ । ਮੰਟੋ ਦੇ ਮਰਨ ਉਪਰੰਤ ਇਨ੍ਹਾਂ ਨੇ 1955 ਵਿਚ ਜਿਹੜਾ ਲੇਖ ਲਿਖਿਆ, ਉਸ ਦਾ ਸਿਰਲੇਖ ਸੀ ‘ਮੰਟੋ ਮੇਰਾ ਦੁਸ਼ਮਨ’। ਉਹ ਅਦਬ ਬਰਾਏ ਅਦਬ ਦੀ ਬਜਾਏ ਅਦਬ ਬਰਾਏ ਸਮਾਜ ਦੇ ਹਾਮੀ ਸਨ।