Punjabi Stories/Kahanian
ਸੁਖਵੰਤ ਕੌਰ ਮਾਨ
Sukhwant Kaur Maan

Punjabi Writer
  

ਸੁਖਵੰਤ ਕੌਰ ਮਾਨ

ਸੁਖਵੰਤ ਕੌਰ ਮਾਨ (ਜਨਮ ੧੯ ਜਨਵਰੀ ੧੯੩੭-੩ ਜੂਨ ੨੦੧੬) ਆਧੁਨਿਕ ਪੰਜਾਬੀ ਕਹਾਣੀ ਦੀ ਸਥਾਪਤ ਕਹਾਣੀਕਾਰ ਹਨ।ਉਨ੍ਹਾਂ ਦਾ ਜਨਮ ਮਾਨਾਂ ਵਾਲਾ ਬਾਰ, ਜਿਲ੍ਹਾ ਸੇਖੂਪੁਰਾ (ਪਾਕਿਸਤਾਨ) ਵਿੱਚ ਕਰਤਾਰ ਕੌਰ ਵਿਰਕ ਤੇ ਪਿਤਾ ਕਿਸ਼ਨ ਸਿੰਘ ਮਾਨ ਦੇ ਘਰ ਹੋਇਆ। ਦੇਸ਼ ਦੀ ਵੰਡ ਤੋ ਬਾਅਦ ਉਹ ਲੁਧਿਆਣਾ ਆ ਗਏ,ਜਿੱਥੇ ਉਨ੍ਹਾ ਨੇ ਗਿਆਨੀ ਦੀ ਪੜ੍ਹਾਈ ਕੀਤੀ। ਉਨ੍ਹਾ ਨੇ ਪੱਤਰ ਵਿਹਾਰ ਸਿੱਖਿਆ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਦੀ ਐਮ.ਏ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਚਾਦਰ ਹੇਠਲਾ ਬੰਦਾ, ਰੁੱਤ, ਮਹਿਰੂਮੀਆਂ, ਭੱਖੜੇ ਦੇ ਫੁੱਲ, ਤਰੇੜ, ਇਸ ਦੇ ਬਾਵਜੂਦ, ਮੋਹ ਮਿੱਟੀ, ਮਨ ਮਤੀਆਂ; ਨਾਵਲ: ਜਜੀਰੇ; ਨਾਵਲਿਟ: ਉਹ ਨਹੀਂ ਆਉਣਗੇ, ਪੈਰਾਂ ਹੇਠਲੇ ਅੰਗਿਆਰ; ਗਲਪ-ਕਾਵਿ: ਵਿਹੜਾ, ਡਿਓੜੀ; ਬਾਲ-ਸਾਹਿਤ: ਸੋਨੇ ਦਾ ਰੁੱਖ, ਭਰਮਾ ਦੇ ਘੋੜ, ਸੁਣੋ ਕਹਾਣੀ, ਨਾਨਕ ਨਿੱਕਿਆਂ ਲਈ, ਲੰਗੜੀ ਤਿਤਲੀ, ਇਕ ਸੀ ਕਾਲੂ, ਜੰਗਲ ਵਿਚ ਸਕੂਲ, ਸੱਤ ਕਤੂਰੇ ਸ਼ਿਮਲੇ ਚਲੇ, ਟਾਹਲੀ ਟੰਗਿਆ ਆਲ੍ਹਣਾ ਅਤੇ ਪੰਪ ਪੰਪ ਪੰਪੀ ।

Sukhwant Kaur Maan Punjabi Stories/Kahanian


 
 

To read Punjabi text you must have Unicode fonts. Contact Us

Sochpunjabi.com