Punjabi Stories/Kahanian
ਸਿਮਰਨ ਧਾਲੀਵਾਲ
Simran Dhaliwal

Punjabi Writer
  

ਸਿਮਰਨ ਧਾਲੀਵਾਲ

ਸਿਮਰਨ ਧਾਲੀਵਾਲ (8 ਜਨਵਰੀ 1986-) ਦਾ ਜਨਮ ਪੱਟੀ ਜਿਲਾ ਤਰਨਤਾਰਨ ਵਿੱਚ ਪਿਤਾ ਸ੍ਰ. ਹਰਭਜਨ ਸਿੰਘ ਅਤੇ ਮਾਤਾ ਰਜਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ-ਐਮ.ਏ (ਪੰਜਾਬੀ) ਬੀ.ਐਡ, ਯੂ.ਜੀ.ਸੀ (ਨੈੱਟ) ਹੈ ਅਤੇ ਕਿੱਤੇ ਵਜੋਂ ਉਹ ਕਾਲਜ ਅਧਿਆਪਕ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਆਸ ਅਜੇ ਬਾਕੀ ਹੈ, ਉਸ ਪਲ (ਪੰਜਾਬੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ) ਘੋਰਕੰਡੇ (ਕਹਾਣੀ ਸੰਗ੍ਰਹਿ), ਸੱਤ ਪਰੀਆਂ, ਸਫੈਦ ਭਰੀ ਤੇ ਪੰਛੀ, ਪੁਰਾਣੇ ਖੂਹ ਵਾਲਾ ਦੈਂਤ (ਬਾਲ ਕਹਾਣੀ ਸੰਗ੍ਰਹਿ), ਸਿੱਖ ਸ਼ਖ਼ਸੀਅਤ ਤੇ ਗੁਰਬਾਣੀ ਅਧਿਐਨ (ਖੋਜ ਕਾਰਜ)। ਉਨ੍ਹਾਂ ਨੂੰ ਆਸ ਅਜੇ ਬਾਕੀ ਹੈ ਕਹਾਣੀ ਸੰਗ੍ਰਹਿ ਉਪਰ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਅਤੇ ਉਸ ਪਲ ਕਹਾਣੀ ਸੰਗ੍ਰਹਿ ਉਪਰ ਢਾਹਾਂ ਸਾਹਿਤ ਪੁਰਸਕਾਰ (ਕੈਨੇਡਾ) ਮਿਲੇ ਹਨ । ਉਨ੍ਹਾਂ ਦੀਆਂ ਕਈ ਸੰਪਾਦਤ ਕਹਾਣੀ ਸੰਗ੍ਰਹਿਆਂ ਵਿੱਚ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਕਈ ਕਹਾਣੀਆਂ ਦਾ ਨਾਟਕੀ ਰੂਪਾਂਤਰਨ ਵੀ ਹੋਇਆ ਹੈ । ਉਨ੍ਹਾਂ ਦੀ ਕਹਾਣੀ ‘ਹੁਣ ਮੈਂ ਝੂਠ ਨਹੀਂ ਬੋਲਦਾ’ ਉਪਰ ਲਘੂ ਫਿਲਮ ਵੀ ਬਣੀ ਹੈ ।

Simran Dhaliwal Punjabi Stories/Kahanian/Afsane


 
 

To read Punjabi text you must have Unicode fonts. Contact Us

Sochpunjabi.com