Punjabi Stories/Kahanian
ਰਾਮ ਲਾਲ
Ram Lal

Punjabi Writer
  

ਰਾਮ ਲਾਲ

ਰਾਮ ਲਾਲ ਛਾਬੜਾ ਜਿਨ੍ਹਾਂ ਨੂੰ ਰਾਮ ਲਾਲ ਦੇ ਨਾਂ ਨਾਲ ਹੀ ਵਧੇਰੇ ਜਾਣਿਆਂ ਜਾਂਦਾ ਹੈ, ਉਰਦੂ ਭਾਸ਼ਾ ਦੇ ਪ੍ਰਸਿੱਧ ਸਾਹਿਤਕਾਰ ਹਨ । ਉਨ੍ਹਾਂ ਦਾ ਜਨਮ ਮੀਆਂਵਾਲੀ (ਹੁਣ ਪਾਕਿਸਤਾਨ) ਵਿੱਚ ਹੋਇਆ । ਉਨ੍ਹਾਂ ਨੇ ਮੈਟ੍ਰਿਕ ਕਰਨ ਤੋਂ ਬਾਅਦ ਰੇਲਵੇ ਵਿਭਾਗ ਵਿੱਚ ਨੌਕਰੀ ਕਰ ਲਈ । ਉਨ੍ਹਾਂ ਦੀਆਂ ਪਹਿਲੀਆਂ ਰਚਨਾਵਾਂ ਉੱਤੇ ਮੰਟੋ ਅਤੇ ਕ੍ਰਿਸ਼ਨ ਚੰਦਰ ਦਾ ਅਸਰ ਵਿਖਾਈ ਦਿੰਦਾ ਹੈ । ਬਾਅਦ ਵਿੱਚ ਉਨ੍ਹਾਂ ਦੇ ਵਿਸ਼ੇ ਮੁਣਸ਼ੀ ਪ੍ਰੇਮ ਚੰਦ ਵਰਗੇ ਹੋ ਗਏ । ਉਨ੍ਹਾਂ ਨੇ ਵੰਡ ਦਾ ਸੰਤਾਪ ਅੱਖੀਂ ਵੇਖਿਆ ਸੀ ਸੋ ਉਨ੍ਹਾਂ ਦੀਆਂ ਰਚਨਾਵਾਂ ਵੀ ਇਸਤੋਂ ਪ੍ਰਭਾਵਿਤ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਗਲੀ ਗਲੀ, ਆਵਾਜ਼ ਤੋ ਪਹਿਚਾਨ, ਇਨਕਲਾਬ ਆਨੇ ਤੱਕ, ਉਖੜੇ ਹੁਏ ਲੋਗ, ਚਰਾਗ਼ੋਂ ਕਾ ਸਫ਼ਰ, ਮਾਸੂਮ ਆਂਖੇਂ ਅਤੇ ਏਕ ਔਰ ਦਿਨ ਕੋ ਪ੍ਰਣਾਮ; ਨਾਵਲ: 'ਮੁੱਠੀ ਭਰ ਧੂਪ' ਔਰ 'ਕੋਹਰਾ ਔਰ ਮੁਸਕੁਰਾਹਟ' । ਉਨ੍ਹਾਂ ਦੁਆਰਾ ਰਚਿਤ ਕਹਾਣੀ-ਸੰਗ੍ਰਿਹ ਪੰਖੇਰੂ ਲਈ ਉਨ੍ਹਾਂ ਨੂੰ ਸੰਨ 1993 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀਆਂ ਕਹਾਣੀਆਂ ਤੇ 'ਦੋ ਆਂਖੇਂ ਬਾਰਹ ਹਾਥ' ਅਤੇ 'ਸੀਮਾ' ਵਰਗੀਆਂ ਸਫ਼ਲ ਫ਼ਿਲਮਾਂ ਵੀ ਬਣੀਆਂ ਹਨ ।

ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ

Ram Lal Punjabi Stories/Kahanian/Afsane


 
 

To read Punjabi text you must have Unicode fonts. Contact Us

Sochpunjabi.com