ਪਿਓਤਰ ਲਿਦੋਵ
ਪਿਓਤਰ ਲਿਦੋਵ (1906-1944) ਅਖਬਾਰ "ਪ੍ਰਾਵਦਾ" ਦੇ ਫੌਜੀ ਪੱਤਰਪ੍ਰੇਰਕ ਸਨ । ਉਹਨੇ ਆਪਣੀਆਂ ਖਾੜਕੂ ਸਰਗਰਮੀਆਂ ਜਾਰੀ ਰੱਖੀਆਂ।
ਕੇਂਦਰੀ ਅਖਬਾਰਾਂ ਵਿੱਚ ਉਹਦੇ ਲੇਖ, ਮਰਾਸਲੇ ਤੇ ਕਹਾਣੀਆਂ ਲਗਾਤਾਰ ਛਾਪੀਆਂ ਜਾਂਦੀਆਂ ਸਨ। ਪਿਓਤਰ ਲਿਦੋਵ 1944 ਵਿੱਚ ਯੂਕਰੇਨ ਵਿੱਚ
ਪੋਲਤਾਵਾ ਲਾਗੇ ਹੋਈ ਲੜਾਈ ਸਮੇਂ ਮਾਰਿਆ ਗਿਆ ਸੀ। ਓਦੋਂ ਉਹ ਫਾਸ਼ਿਸਟ ਹਵਾਈ ਜਹਾਜ਼ਾਂ ਉੱਤੇ ਹਵਾਮਾਰ ਤੋਪ ਵਿੱਚੋਂ ਗੋਲੇ ਵਰ੍ਹਾ ਰਿਹਾ ਸੀ ਤਾਂ
ਜੋ ਪੋਲਤਾਵਾ ਹਵਾਈ ਅੱਡੇ ਉੱਤੇ ਉੱਤਰੇ ਹੋਏ ਅਮਰੀਕੀ ਤੇ ਬਰਤਾਨਵੀ ਹਵਾਈ ਜਹਾਜ਼ਾਂ ਨੂੰ ਓਟ ਦਿੱਤੀ ਜਾ ਸਕੇ।