Punjabi Stories/Kahanian
ਨਵਤੇਜ ਸਿੰਘ
Navtej Singh

Punjabi Writer
  

ਨਵਤੇਜ ਸਿੰਘ ਪ੍ਰੀਤਲੜੀ

ਨਵਤੇਜ ਸਿੰਘ ਪ੍ਰੀਤਲੜੀ (੮ ਜਨਵਰੀ ੧੯੨੫-੧੨ ਜਨਵਰੀ ੧੯੮੧) ਦਾ ਜਨਮ ੮ ਜਨਵਰੀ ੧੯੨੫ ਨੂੰ ਸਿਆਲਕੋਟ (ਪਾਕਿਸਤਾਨ) ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਹੋਇਆ। ਉਹਨਾਂ ਦਾ ਪੰਜਾਬੀ ਰਸਾਲੇ ਪ੍ਰੀਤ ਲੜੀ ਵਿੱਚ ਛਪਦੇ ਉਨ੍ਹਾਂ ਦੇ ਬਾਕਾਇਦਾ ਫ਼ੀਚਰ 'ਮੇਰੀ ਧਰਤੀ ਮੇਰੇ ਲੋਕ' ਕਰਕੇ ਹਿੰਦੁਸਤਾਨ ਦੀ ਅਜ਼ਾਦੀ ਤੋਂ ਬਾਅਦ ਤੀਹ ਸਾਲ ਪੰਜਾਬੀ ਪਾਠਕ ਜਗਤ ਵਿੱਚ ਉੱਘਾ ਨਾਮ ਰਿਹਾ। ਕਮਿਊਨਿਸਟ ਲਹਿਰ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਸਨ।ਪਿਤਾ ਦੀ ਮੌਤ ਤੋਂ ਬਾਅਦ ਪ੍ਰੀਤ ਲੜੀ ਦਾ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਹ ਸੰਪਾਦਕ, ਫੀਚਰ ਲੇਖਕ, ਸਰਗਰਮ ਰਾਜਸੀ ਕਾਰਕੁਨ ਦੇ ਨਾਲ਼-ਨਾਲ਼ ਕਹਾਣੀਕਾਰ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਦੇਸ ਵਾਪਸੀ,ਬਾਸਮਤੀ ਦੀ ਮਹਿਕ, ਚਾਨਣ ਦੇ ਬੀਜ, ਨਵੀਂ ਰੁੱਤ, ਭਾਈਆਂ ਬਾਝ, ਕੋਟ ਤੇ ਮਨੁੱਖ; ਲੇਖ ਸੰਗ੍ਰਹਿ: ਦੋਸਤੀ ਦੇ ਪੰਧ; ਬਾਲ ਸਾਹਿਤ: ਸਭ ਤੋਂ ਵੱਡਾ ਖਜਾਨਾ; ਅਨੁਵਾਦ; ਚੈਖਵ ਦੀਆਂ ਚੋਣਵੀਆਂ ਕਹਾਣੀਆਂ, ਫਾਂਸੀ ਦੇ ਤਖ਼ਤੇ ਤੋਂ (ਜੂਲੀਅਸ ਫਿਊਚਕ ਦੀ ਰਚਨਾ) ।

Navtej Singh Preetlari Punjabi Stories/Kahanian


 
 

To read Punjabi text you must have Unicode fonts. Contact Us

Sochpunjabi.com