Punjabi Stories/Kahanian
ਨਾਨਕ ਸਿੰਘ
Nanak Singh

Punjabi Writer
  

ਨਾਨਕ ਸਿੰਘ

ਨਾਨਕ ਸਿੰਘ (੪ ਜੁਲਾਈ ੧੮੯੭–੨੮ ਦਸੰਬਰ ੧੯੭੧) ਦਾ ਜਨਮ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਹੰਸ ਰਾਜ ਸੀ, ਪਿੱਛੋਂ ਉਹ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਸਿਰ “ਤੇ ਨਾ ਰਿਹਾ ਅਤੇ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਨ੍ਹਾਂ ਹਲਵਾਈ ਦੀ ਦੁਕਾਨ “ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। ੧੯੧੧ ਵਿੱਚ ਛਪਿਆ ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ਸੀਹਰਫ਼ੀ ਹੰਸ ਰਾਜ, ਬਹੁਤ ਹਰਮਨ ਪਿਆਰਾ ਹੋਇਆ। ਓਸਦੀ ਇਕ ਕਵਿਤਾ “ਖੂਨੀ ਵਿਸਾਖੀ” ਵੀ ਸੀ ਜੋ ਕਿ ਜ਼ਲਿਆਂ ਵਾਲੇ ਬਾਗ ਵਿਚ ਹੋਏ ਖੂਨੀ ਸਾਕੇ ਨਾਲ ਸੰਬੰਧਿਤ ਸੀ ।ਉਨ੍ਹਾਂ ਨੇ ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਰਚਨਾਵਾਂ: ਸੀਹਰਫ਼ੀ ਹੰਸ ਰਾਜ, ਸਤਿਗੁਰ ਮਹਿਮਾ, ਜ਼ਖਮੀ ਦਿਲ; ਕਹਾਣੀ ਸੰਗ੍ਰਹਿ: ਹੰਝੂਆਂ ਦੇ ਹਾਰ, ਠੰਡੀਆਂ ਛਾਵਾਂ, ਸੱਧਰਾਂ ਦੇ ਹਾਰ, ਸੁਨਹਿਰੀ ਜਿਲਦ, ਮਿੱਧੇ ਹੋਏ ਫੁੱਲ, ਵੱਡਾ ਡਾਕਟਰ ਤੇ ਹੋਰ ਕਹਾਣੀਆਂ, ਤਾਸ ਦੀ ਆਦਤ, ਤਸਵੀਰ ਦੇ ਦੋਵੇਂ ਪਾਸੇ, ਭੂਆ, ਸਵਰਗ ਤੇ ਉਸ ਦੇ ਵਾਰਸ; ਨਾਵਲ: ਕੁਝ ਮੁੱਖ ਨਾਵਲ ਅੱਧ ਖਿੜਿਆ ਫੁੱਲ, ਚਿੱਤਰਕਾਰ, ਚਿੱਟਾ ਲਹੂ, ਗਗਨ ਦਮਾਮਾ ਬਾਜਿਓ, ਗਰੀਬ ਦੀ ਦੁਨੀਆਂ, ਇਕ ਮਿਆਨ ਦੋ ਤਲਵਾਰਾਂ, ਕਟੀ ਹੋਈ ਪਤੰਗ, ਕੋਈ ਹਰਿਆ ਬੂਟ ਰਹਿਓ ਰੀ, ਮਿੱਠਾ ਮਹੁਰਾ, ਪਵਿੱਤਰ ਪਾਪੀ ਆਦਿ; ਹੋਰ ਰਚਨਾਵਾਂ ਵਿਚ ਮੇਰੀ ਦੁਨੀਆਂ, ਮੇਰੀ ਜੀਵਨ ਕਹਾਣੀ (ਆਤਮਕਥਾ), ਮੇਰੀਆਂ ਸਦੀਵੀ ਯਾਦਾਂ ਸ਼ਾਮਿਲ ਹਨ ।ਉਨ੍ਹਾਂ ਨੂੰ “ਇਕ ਮਿਆਨ ਦੋ ਤਲਵਾਰਾਂ” ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਤੇ ਪਵਿੱਤਰ ਪਾਪੀ ਤੇ ਅਧਾਰਿਤ ਹਿੰਦੀ ਫ਼ਿਲਮ ਵੀ ਬਣੀ।

Nanak Singh Punjabi Stories/Kahanian


 
 

To read Punjabi text you must have Unicode fonts. Contact Us

Sochpunjabi.com