ਲੂ ਸ਼ੁਨ
ਲੂ ਸ਼ੁਨ (੨੫ ਸਤੰਬਰ, ੧੮੮੧-੧੯ ਅਕਤੂਬਰ, ੧੯੩੬) ਚੀਨੀ ਲੇਖਕ ਛੋਉ ਸ਼ੁਰਨ ਦਾ ਕਲਮੀ ਨਾਂ ਹੈ। ਉਹ ਕਹਾਣੀਕਾਰ,
ਨਿਬੰਧਕਾਰ ਅਤੇ ਆਲੋਚਕ ਸਨ । ਉਨ੍ਹਾਂ ਦੀ ਰਚਨਾ 'ਇੱਕ ਪਾਗਲ ਦੀ ਡਾਇਰੀ' ਬਹੁਤ ਮਸ਼ਹੂਰ ਹੈ।ਉਹ ਛੇਜੀਆਂਗ
ਸੂਬੇ ਦੇ ਸ਼ਹਿਰ ਸ਼ਾਓਸ਼ਿੰਗ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਜੰਮੇ ।੧੨ ਸਾਲ ਦੀ ਉਮਰ ਵਿੱਚ ਉਹ ਆਪਣੀ ਮਾਂ ਨਾਲ
ਆਪਣੇ ਨਾਨਕੇ ਚਲੇ ਗਏ, ਕਿਉਂਕਿ ਉਨ੍ਹਾਂ ਦੇ ਦਾਦਾ ਜੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ। ੧੯੦੨ ਵਿੱਚ ਉਹ ਡਾਕਟਰੀ ਦੀ
ਪੜ੍ਹਾਈ ਲਈ ਜਾਪਾਨ ਚਲੇ ਗਏ। ਟੋਕੀਓ ਵਿੱਚ ਉਨ੍ਹਾਂ ਨੇ ਕਮਿਊਨਿਸਟ ਰਸਾਲੇ 'ਹ-ਨਾਨ' ਲਈ ਲੇਖ ਲਿੱਖਣੇ ਸ਼ੁਰੂ ਕਰ ਦਿੱਤੇ।
੧੯੦੯ ਵਿੱਚ ਉਹ ਪੜ੍ਹਾਈ ਛੱਡ ਕੇ ਚੀਨ ਵਾਪਸ ਆ ਗਏ।ਉਨ੍ਹਾਂ ਨੇ ਹਾਂਗਛੋਉ, ਸ਼ਾਓਸ਼ਿੰਗ ਅਤੇ ਬੀਜਿੰਗ ਯੂਨਿਵਰਸਿਟੀਆਂ ਵਿੱਚ
ਪੜ੍ਹਾਇਆ। ਅਤੇ ਸਿੱਖਿਆ ਮੰਤਰਾਲੇ ਵਿੱਚ ਵੀ ਨੌਕਰੀ ਕੀਤੀ ।ਉਹ 'ਪਨਲਿਉ' (੧੯੨੪) ਅਤੇ 'ਯੀਵਨ' (੧੯੩੪) ਰਸਾਲਿਆਂ ਦੇ
ਸੰਪਾਦਕ ਵੀ ਸਨ।੧੯੩੩ ਵਿੱਚ ਉਨ੍ਹਾਂ ਨੂੰ ਟੀ ਬੀ ਹੋ ਗਈ ਅਤੇ ੧੯੩੬ ਵਿੱਚ ਉਨ੍ਹਾਂ ਦੀ ਮੌਤ ਹੋ ਗਈ ।