ਕਹਿਕਸ਼ਾਂ ਮਲਿਕ (੮ ਜਨਵਰੀ ੧੯੩੪-) ਦਾ ਮਲਿਕ ਫੈਜ਼ ਆਲਮ ਦੇ ਘਰ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਹੋਇਆ ।ਉਨ੍ਹਾਂ ਦਾ ਕਿੱਤਾ ਆਧਿਆਪਨ ਹੈ । ਉਹ ਫੈਜ਼ਾਬਾਦ ਰਾਵਲਪਿੰਡੀ (ਪਾਕਿਸਤਾਨ) ਵਿੱਚ ਰਹਿੰਦੇ ਹਨ । ਉਨ੍ਹਾਂ ਦੀਆਂ ਪੰਜਾਬੀ ਵਿੱਚ ਰਚਨਾਵਾਂ ਹਨ: ਚਿੜੀਆਂ ਦੀ ਮੌਤ (ਕਹਾਣੀ ਸੰਗ੍ਰਹਿ) (੧੯੮੧) ਅਤੇ ਚਿੱਕੜ ਰੰਗੀ ਮੂਰਤੀ (ਨਾਵਲ), ੧੯੮੪; ਉਰਦੂ ਰਚਨਾਵਾਂ ਹਨ: ਝੀਲ ਔਰ ਝਰਨੇ (ਕਹਾਣੀ ਸੰਗ੍ਰਹਿ) ਅਤੇ ਤਿਤਲੀਓ ਕਾ ਦੇਸ਼ (ਨਾਵਲ) ।