ਕਸ਼ਮੀਰੀ ਲਾਲ ਜ਼ਾਕਿਰ
ਕਸ਼ਮੀਰੀ ਲਾਲ ਜ਼ਾਕਿਰ (1919- 31 ਅਗਸਤ 2016) ਬੀਗਾ ਬਾਨਿਆਨ, ਗੁਜਰਾਤ (ਪਾਕਿਸਤਾਨ) ਵਿਚ ਪੈਦਾ ਹੋਏ ਅਤੇ ਮੁਢਲੀ ਵਿਦਿਆ ਪੁੰਛ ਅਤੇ ਸ਼੍ਰੀਨਗਰ ਦੇ ਸਕੂਲਾਂ ਵਿਚ ਪ੍ਰਾਪਤ ਕੀਤੀ। ਬਾਅਦ ਵਿਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਬੀ.ਏ. ਕਰਨ ਤੋਂ ਬਾਅਦ ਐਮ.ਏ. (ਇੰਗਲਿਸ਼) ਦੀ ਡਿਗਰੀ ਪ੍ਰਾਪਤ ਕੀਤੀ। ਦੇਸ਼ ਦੀ ਵੰਡ ਦਾ ਉਨ੍ਹਾਂ ’ਤੇ ਬਹੁਤ ਪ੍ਰਭਾਵ ਪਿਆ ਅਤੇ ਇਨ੍ਹਾਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕਹਾਣੀਆਂ ਅਤੇ ਨਾਵਲਾਂ ਵਿਚ ਕੀਤਾ। ਉਨ੍ਹਾਂ ਦਾ ਨਾਵਲ ‘ਕਰਮਾਂਵਾਲੀ’ ਪ੍ਰਮੁੱਖ ਰਚਨਾ ਹੈ। ਉਹ ਹਰ ਦੌਰ ਵਿਚ ਤਰੱਕੀ-ਪਸੰਦ ਲਹਿਰ ਦੇ ਹਾਮੀ ਰਹੇ ਹਨ। ਉਨ੍ਹਾਂ ਦੀਆਂ ਇਕ ਸੌ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। । ਉਨ੍ਹਾਂ ਦਾ ਨਾਵਲ ‘ਮੇਰਾ ਸ਼ਹਿਰ ਅਧੂਰਾ ਸਾ’ ਉਰਦੂ ਅਦਬ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਬੇਸ਼ੱਕ ਉਹ ਵਧੇਰੇ ਗਲਪ ਨਾਲ ਸਬੰਧਤ ਰਹੇ ਹਨ ਪਰ ਸ਼ਾਇਰੀ ਵੀ ਉਨ੍ਹਾਂ ਦੀ ਪ੍ਰਸ਼ੰਸਾਯੋਗ ਪ੍ਰਾਪਤੀ ਹੈ।