Punjabi Stories/Kahanian
ਗੁਰਬਖ਼ਸ਼ ਸਿੰਘ ਪ੍ਰੀਤਲੜੀ
Gurbakhsh Singh Preetlari

Punjabi Writer
  

ਗੁਰਬਖ਼ਸ਼ ਸਿੰਘ ਪ੍ਰੀਤਲੜੀ

ਗੁਰਬਖਸ਼ ਸਿੰਘ ਪ੍ਰੀਤਲੜੀ (੨੬ ਅਪਰੈਲ ੧੮੯੫-੨੦ ਅਗਸਤ ੧੯੭੭) ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸਨ।ਉਨ੍ਹਾਂ ਦਾ ਜਨਮ ਸਿਆਲਕੋਟ ਵਿਖੇ ਪਿਤਾ ਪਸ਼ੌਰਾ ਸਿੰਘ ਅਤੇ ਮਾਤਾ ਮਿਲਣੀ ਕੌਰ ਦੇ ਘਰ ਹੋਇਆ।ਉਹ ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਐਫ.ਸੀ. ਕਾਲਜ ਲਾਹੌਰ ਵਿੱਚ ਉਚੇਰੀ ਸਿੱਖਿਆ ਲਈ ਦਾਖਲ ਹੋਏ। ਆਰਥਿਕ ਤੰਗੀ ਕਾਰਨ ਕਾਲਜ ਛੱਡ ਕੇ ੧੫ ਰੁਪਏ ਮਹੀਨੇ 'ਤੇ ਕਲਰਕ ਦੀ ਨੌਕਰੀ ਕਰ ਲਈ ਪਰ ਫਿਰ ਥੋੜ੍ਹੇ ਸਮੇਂ ਬਾਅਦ ਥਾਪਸਨ ਸਿਵਲ ਇੰਜੀਨੀਅਰਿੰਗ ਕਾਲਜ, ਰੁੜਕੀ ਤੋਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ੧੯੨੨ ਵਿਚ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਬੀ ਐਸ ਸੀ (ਇੰਜਨੀਅਰਿੰਗ) ਦੀ ਡਿਗਰੀ ਪ੍ਰਾਪਤ ਕੀਤੀ। ਜਦੋਂ ਦੇਸ਼ ਵਾਪਸ ਆਏ ਤਾਂ ਰੇਲਵੇ ਦੀ ਨੌਕਰੀ ਮਿਲ ਗਈ। ੧੯੩੨ ਵਿੱਚ ਇਸ ਨੌਕਰੀ ਤੋਂ ਮੁਕਤ ਹੋ ਕੇ ਨੌਸ਼ਹਿਰੇ ਦੇ ਸਥਾਨ 'ਤੇ ਜ਼ਮੀਨ ਲੈ ਕੇ ਆਧੁਨਿਕ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਮਾਸਿਕ ਰਸਾਲੇ ਪ੍ਰੀਤਲੜੀ ਦੀ ਪ੍ਰਕਾਸ਼ਨਾ ੧੯੩੩ ਦੇ ਸਤੰਬਰ ਮਹੀਨੇ ਵਿੱਚ ਆਰੰਭ ਕੀਤੀ । ੧੯੩੮ ਵਿੱਚ ਇਨ੍ਹਾਂ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ ੧੫ ਏਕੜ ਜ਼ਮੀਨ ਮੁੱਲ ਲੈ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। ੧੯੪੦ ਵਿੱਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ।ਉਨ੍ਹਾਂ ਦੀਆਂ ਰਚਨਾਵਾਂ ਹਨ; ਨਿਬੰਧਾਂ ਦੀਆਂ ਪੁਸਤਕਾਂ: ਸਾਵੀਂ ਪੱਧਰੀ ਜ਼ਿੰਦਗੀ. ਪ੍ਰਸੰਨ ਲੰਮੀ ਉਮਰ, ਸਵੈ-ਪੂਰਨਤਾ ਦੀ ਲਗਨ, ਨਵਾਂ ਸ਼ਿਵਾਲਾ, ਜ਼ਿੰਦਗੀ ਦੀ ਰਾਸ, ਪਰਮ ਮਨੁੱਖ ਆਦਿ; ਨਾਵਲ: ਅਣਵਿਆਹੀ ਮਾਂ, ਰੁੱਖਾਂ ਦੀ ਜੀਰਾਂਦ, ਮਾਂ (ਅਨੁਵਾਦ); ਕਹਾਣੀ ਸੰਗ੍ਰਹਿ: ਨਾਗ ਪ੍ਰੀਤ ਦਾ ਜਾਦੂ, ਅਨੋਖੇ ਤੇ ਇਕੱਲੇ, ਅਸਮਾਨੀ ਮਹਾਂਨਦੀ, ਵੀਣਾ ਵਿਨੋਦ ਤੇ ਹੋਰ ਕਹਾਣੀਆਂ, ਪ੍ਰੀਤਾਂ ਦੀ ਪਹਿਰੇਦਾਰ, ਪ੍ਰੀਤ ਕਹਾਣੀਆਂ, ਸ਼ਬਨਮ, ਭਾਬੀ ਮੈਨਾ, ਇਸ਼ਕ ਜਿਹਨਾਂ ਦੇ ਹੱਡੀਂ ਰਚਿਆ, ਜਿੰਦਗੀ ਵਾਰਸ ਹੈ, ਰੰਗ ਸਹਿਕਦਾ ਦਿਲ ਤੇ ਹੋਰ ਕਹਾਣੀਆਂ; ਨਾਟਕ: ਰਾਜਕੁਮਾਰੀ ਲਤਿਕਾ ਤੇ ਹੋਰ ਪ੍ਰੀਤ-ਡਰਾਮੇ, ਪ੍ਰੀਤ ਮੁਕਟ, ਪੂਰਬ-ਪੱਛਮ, ਸਾਡੀ ਹੋਣੀ ਦਾ ਲਿਸ਼ਕਾਰਾ; ਬਾਲ ਸਾਹਿਤ: ਗੁਲਾਬੀ ਐਨਕਾਂ, ਪਰੀਆਂ ਦੀ ਮੋਰੀ, ਗੁਲਾਬੋ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ, ਜੁੱਗਾਂ ਪੁਰਾਣੀ ਗੱਲ । ਇਸਤੋਂ ਇਲਾਵਾ ਉਨ੍ਹਾਂ ਕਈ ਅਨੁਵਾਦ ਵੀ ਕੀਤੇ ਅਤੇ ਆਪਣੀ ਸਵੈਜੀਵਨੀ ਵੀ ਲਿਖੀ ।

ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੰਜਾਬੀ ਲੇਖ

Gurbakhsh Singh Preetlari Punjabi Stories/Kahanian

Gurbakhsh Singh Preetlari Punjabi Essays


 
 

To read Punjabi text you must have Unicode fonts. Contact Us

Sochpunjabi.com