ਫ਼ਿਓਦਰ ਦਾਸਤੋਵਸਕੀ
ਫ਼ਿਓਦਰ ਮਿਖੇਲੋਵਿਚ ਦਾਸਤੋਵਸਕੀ (11 ਨਵੰਬਰ 1821–9 ਫਰਵਰੀ 1881) 19ਵੀਂ ਸਦੀ ਦੇ ਰੂਸੀ ਲੇਖਕ, ਨਾਵਲਕਾਰ,
ਕਹਾਣੀਕਾਰ ਅਤੇ ਨਿਬੰਧਕਾਰ ਸਨ। ਦਾਸਤੋਵਸਕੀ ਦੀਆਂ ਸਾਹਿਤਕ ਰਚਨਾਵਾਂ 19ਵੀਂ ਸਦੀ ਦੇ ਰੂਸ ਦੇ ਰਾਜਨੀਤਕ, ਸਾਮਾਜਕ
ਅਤੇ ਆਤਮਕ ਸੰਦਰਭ ਵਿੱਚ ਮਨੁੱਖੀ ਮਨੋਵਿਗਿਆਨ ਦੀ ਥਹੁ ਪਾਉਂਦੀਆਂ ਹਨ। ਉਨ੍ਹਾਂ ਨੇ ਕੁਲ ਮਿਲਾਕੇ ਗਿਆਰਾਂ ਨਾਵਲ, ਤਿੰਨ ਨਾਵਲੈੱਟ,
ਸਤਾਰਾਂ ਲਘੂ ਨਾਵਲ ਅਤੇ ਤਿੰਨ ਨਿਬੰਧ ਲਿਖੇ ਹਨ । ਉਨ੍ਹਾਂ ਦੇ ਪ੍ਰਮੁੱਖ ਨਾਵਲ ਹਨ: ਗਰੀਬ ਲੋਕ, ਦ ਹਾਉਸ ਆਫ ਦ ਡੈੱਡ,
ਅਪਰਾਧ ਅਤੇ ਦੰਡ, ਬੁਧੂ, ਡੈਮਨਜ, ਕਰਾਮਾਜ਼ੋਵ ਬਰਦਰਜ ।