Punjabi Stories/Kahanian
ਬਲਰਾਜ ਸਾਹਨੀ
Balraj Sahni

Punjabi Writer
  

ਬਲਰਾਜ ਸਾਹਨੀ

ਬਲਰਾਜ ਸਾਹਨੀ (੧ ਮਈ ੧੯੧੩ –੧੩ ਅਪ੍ਰੈਲ ੧੯੭੩) ਉੱਘੇ ਭਾਰਤੀ ਫ਼ਿਲਮੀ ਅਦਾਕਾਰ ਅਤੇ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਸਨ। ਉਨ੍ਹਾਂ ਦਾ ਜਨਮ ਰਾਵਲਪਿੰਡੀ ਵਿਖੇ ਹੋਇਆ।ਉਨ੍ਹਾਂ ਦਾ ਪਹਿਲਾ ਨਾਂ ਯੁਧਿਸ਼ਟਰ ਸੀ ਜੋ ਬਾਅਦ ਵਿੱਚ ਬਦਲ ਲਿਆ ਗਿਆ। ਉਨ੍ਹਾਂ ਨੇ ਲਾਹੌਰ ਤੋਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਕੀਤੀ।੧੯੩੦ ਦੇ ਦਹਾਕੇ ਵਿੱਚ ਉਹ ਆਪਣੀ ਪਤਨੀ ਦਮਿਅੰਤੀ ਨਾਲ ਬੰਗਾਲ ਵਿੱਚ ਸ਼ਾਂਤੀਨਿਕੇਤਨ ਆ ਕੇ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਦੇ ਤੌਰ 'ਤੇ ਕੰਮ ਕਰਨ ਲੱਗੇ।੧੯੩੮ ਵਿੱਚ ਇਹਨਾਂ ਇੱਕ ਸਾਲ ਮਹਾਤਮਾ ਗਾਂਧੀ ਨਾਲ ਕੰਮ ਕੀਤਾ ਅਤੇ ਅਗਲੇ ਸਾਲ ਗਾਂਧੀ ਦੀ ਸਲਾਹ ਨਾਲ ਇੰਗਲੈਂਡ ਚਲੇ ਗਏ ਜਿੱਥੇ ਉਹ ਬੀ ਬੀ ਸੀ ਲੰਡਨ ਦੀ ਹਿੰਦੀ ਸੇਵਾ ਵਿੱਚ ਰੇਡੀਓ ਅਨਾਊਂਸਰ ਰਹੇ ਅਤੇ ੧੯੪੩ ਵਿੱਚ ਵਾਪਸ ਭਾਰਤ ਆ ਗਏ।ਉਨ੍ਹਾਂ ਦੀਆਂ ਰਚਨਾਵਾਂ ਵਿੱਚ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਸ੍ਵੈ-ਜੀਵਨੀ 'ਮੇਰੀ ਫ਼ਿਲਮੀ ਆਤਮਕਥਾ' ਅਤੇ ਬਹੁਤ ਸਾਰੀਆਂ ਨਜ਼ਮਾਂ ਅਤੇ ਛੋਟੀਆਂ ਕਹਾਣੀਆਂ ਸ਼ਾਮਿਲ ਹਨ।੧੯੬੯ ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ 'ਪਦਮ ਸ਼੍ਰੀ' ਅਤੇ ੧੯੭੧ ਵਿੱਚ ਪੰਜਾਬ ਸਰਕਾਰ ਵੱਲੋਂ 'ਸ਼ਰੋਮਣੀ ਲੇਖਕ' ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।

Balraj Sahni Punjabi Stories/Kahanian


 
 

To read Punjabi text you must have Unicode fonts. Contact Us

Sochpunjabi.com