ਵਿਕਾਸ ਕੁਮਾਰ
ਵਿਕਾਸ ਕੁਮਾਰ (14 ਨਵੰਬਰ 1980-) ਦਾ ਜਨਮ ਸ਼ਹਿਰ ਸਮਾਣਾ ਵਿਖੇ ਇੱਕ ਮੱਧਵਰਗੀ ਪਰਿਵਾਰ ਵਿੱਚ ਮਾਤਾ ਸੁਮਨ ਰਾਣੀ ਤੇ
ਪਿਤਾ ਸੁਭਾਸ਼ ਚੰਦ ਦੇ ਘਰ ਹੋਇਆ । ਕਾਲਜ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਇਹਨਾਂ ਦਾ ਵਿਸ਼ੇਸ਼ ਮੋਹ ਪੰਜਾਬੀ ਅਤੇ ਹਿੰਦੀ ਸਾਹਿਤ
ਨਾਲ ਰਿਹਾ । ਇਹਨਾਂ ਨੇ ਹਿੰਦੀ ਤੇ ਪੰਜਾਬੀ ਵਿੱਚ ਕਈ ਮੌਲਿਕ ਖੋਜ ਪੱਤਰ, ਪੁਸਤਕ ਸਮੀਖਿਆਵਾਂ ਅਤੇ ਆਰਟੀਕਲਾਂ ਦੇ ਨਾਲ ਨਾਲ
ਅਨੁਵਾਦ ਦਾ ਕੰਮ ਵੀ ਕੀਤਾ। ਇਸ ਦੌਰਾਨ ਸਾਹਿਤ ਦੇ ਖੇਤਰ ਵਿੱਚ ਇਹਨਾਂ ਨੇ ਕਈ ਮੌਲਿਕ ਕਵਿਤਾਵਾਂ ਦਾ ਸਿਰਜਣ ਵੀ ਕੀਤਾ ।
ਇਹਨਾਂ ਦੀਆਂ ਰਚਨਾਵਾਂ ਵੱਖ ਵੱਖ ਰਸਾਲਿਆਂ ਅਤੇ ਕਈ ਸੰਪਾਦਿਤ ਪੁਸਤਕਾਂ ਵਿੱਚ ਪ੍ਰਕਾਸ਼ਤ ਹੋਈਆਂ ਹਨ ।