ਸੁਰਜੀਤ ਰਾਮਪੁਰੀ
ਸੁਰਜੀਤ ਰਾਮਪੁਰੀ (12 ਜੂਨ 1926-3 ਮਾਰਚ 1990) ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਰਾਮਪੁਰ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਅਸਲੀ ਨਾਂ ਸੁਰਜੀਤ ਸਿੰਘ ਮਾਂਗਟ ਸੀ । ਉਹ ਕਿੱਤੇ ਵਜੋਂ ਅਧਿਆਪਕ ਸਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਗੀਤਾਂ ਭਰੀ ਸਵੇਰ, ਠਰੀ ਚਾਨਣੀ, ਇੱਛਾ ਦਾ ਜਨਮ, ਦਰਦ ਕਹਾਣੀ ਰਾਤਾਂ ਦੀ, ਬੁੱਢਾ ਦਰਿਆ, ਮੈਂ ਸਿਰਫ਼ ਆਵਾਜ਼ ਹਾਂ, ਪਿਛਲਾ ਪਹਿਰ, ਵਿਸਮਾਦ, ਸੁਪਨਿਆਂ ਦੇ ਪਰਛਾਵੇਂ, ਗਾਉਂਦੀ ਹੈ ਤਨਹਾਈ, ਪੀੜਾਂ ਦੀ ਖ਼ੁਸ਼ਬੋ ਆਦਿ ਸ਼ਾਮਿਲ ਹਨ ।