Sohan Singh Seetal
ਸੋਹਣ ਸਿੰਘ ਸੀਤਲ

Punjabi Writer
  

ਸੋਹਣ ਸਿੰਘ ਸੀਤਲ

ਗਿਆਨੀ ਸੋਹਣ ਸਿੰਘ ਸੀਤਲ (੭ ਅਗਸਤ-੧੯੦੯-੨੩ ਸਿਤੰਬਰ ੧੯੯੮) ਪੰਜਾਬ ਦੇ ਪ੍ਰਸਿੱਧ ਢਾਡੀ, ਕਵੀ, ਕਹਾਣੀਕਾਰ, ਨਾਵਲਕਾਰ ਅਤੇ ਖੋਜ-ਲੇਖਕ ਸਨ । ਉਨ੍ਹਾਂ ਦਾ ਜਨਮ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖੀ ।੧੯੩੦ ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਅਤੇ ੧੯੩੩ ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ੧੯੩੫ ਈ. ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ।ਉਹ ਪੜ੍ਹੇ-ਲਿਖੇ ਸਨ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦੇ ਸਨ । ਉਨ੍ਹਾਂ ਦੇ ਪ੍ਰਸਿੱਧ ਪਰਸੰਗ: ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ ਆਦਿ ਹਨ ।ਉਨ੍ਹਾਂ ਨੇ ਕੁਲ ੨੨ ਨਾਵਲ ਲਿਖੇ ਹਨ। ਜਿਨ੍ਹਾਂ ਵਿੱਚੋਂ ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ ਅਤੇ ਜੁੱਗ ਬਦਲ ਗਿਆ ਪ੍ਰਸਿੱਧ ਹਨ । ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ—ਪੰਜ ਜਿਲਦਾਂ ਵਿਚ 'ਸਿੱਖ ਇਤਿਹਾਸ ਦੇ ਸੋਮੇ' ਹੈ ।ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਵਿੱਚ ਕੇਸਰੀ ਦੁਪੱਟਾ, ਜਦੋਂ ਮੈਂ ਗੀਤ ਲਿਖਦਾ ਹਾਂ ਆਦਿ ਸ਼ਾਮਿਲ ਹਨ ।


ਪੰਜਾਬੀ ਰਾਈਟਰਵਾਂ ਸੋਹਣ ਸਿੰਘ ਸੀਤਲ

ਜਦੋਂ ਮੈਂ ਗੀਤ ਲਿਖਦਾ ਹਾਂ
ਝਾਂਜਰ ਨਾ ਛਣਕਾ
ਤਮਾਸ਼ਾਈ
ਗੂੰਗਾ ਏ ਪਿਆਰ
ਸੂਲੀ ਚੜ੍ਹ ਮਨਸੂਰ ਪੁਕਾਰੇ-ਗ਼ਜ਼ਲ
ਸਿਰ ਝੁਕਾਂਦੇ ਨੇ
ਸਿਆਣੇ
ਜ਼ਬਾਨੀ
ਪਿਆਲਾ
ਲੇਲੀ
ਮੈਂ ਉਸਨੂੰ ਪਿਆਰ ਕਰਦਾ ਹਾਂ
ਜੇ ਮੈਂ ਨਾ ਹੁੰਦਾ ਖ਼ੁਦਾ ਨਾ ਹੁੰਦਾ
ਇਹ ਦੁਨੀਆਂ ਤੇ ਅਗਲੀ ਦੁਨੀਆਂ
ਕਲਿਜੁਗ ਕਿ ਸਤਜੁਗ