Shah Sharaf
ਸ਼ਾਹ ਸ਼ਰਫ਼

Punjabi Writer
  

ਸ਼ਾਹ ਸ਼ਰਫ਼

ਸ਼ਾਹ ਸ਼ਰਫ਼ (੧੬੪੦-੧੭੨੪) ਜਿਨ੍ਹਾਂ ਨੂੰ ਸ਼ੇਖ਼ ਸ਼ਰਫ਼ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਪੰਜਾਬੀ ਦੇ ਉਨ੍ਹਾਂ ਕਵੀਆਂ ਵਿੱਚੋਂ ਹਨ, ਜਿਨ੍ਹਾਂ ਨੂੰ ਅਸੀਂ ਬਿਲਕੁਲ ਅਣਗੌਲਿਆ ਹੋਇਆ ਹੈ ।ਉਹ ਬਟਾਲਾ ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਰਹਿਣ ਵਾਲੇ ਸਨ । ਸ਼ੇਖ਼ ਮੁਹੰਮਦ ਫ਼ਾਜ਼ਿਲ ਜੋ ਕਿ ਕਾਦਰੀ ਸੱਤਾਰੀ (ਲਾਹੌਰ) ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਸੂਫ਼ੀ ਧਾਰਾ ਵੱਲ ਲੈ ਕੇ ਆਏ । ਸ਼ਾਹ ਸ਼ਰਫ਼ ਦੀਆਂ ਰਚਨਾਵਾਂ ਦੋਹੜੇ, ਕਾਫ਼ੀਆਂ ਅਤੇ ਸ਼ੁਤੁਰਨਾਮਾ ਹਨ । ਉਨ੍ਹਾਂ ਦਾ ਯਕੀਨ ਹੈ ਕਿ ਜਿਵੇਂ ਬੀਜ਼ ਬੂਟਾ ਬਣਨ ਲਈ ਆਪਣੇ ਆਪ ਨੂੰ ਖ਼ਤਮ ਕਰ ਲੈਂਦਾ ਹੈ, ਇਸੇ ਤਰ੍ਹਾਂ ਬੰਦੇ ਨੂੰ ਆਪਣੇ ਆਪ ਨੂੰ ਖ਼ੁਦਾ ਵਿੱਚ ਲੀਨ ਹੋਇਆਂ ਹੀ ਅਸਲੀ ਅਧਿਆਤਮਿਕਤਾ ਦੇ ਦਰਸ਼ਨ ਹੋ ਸਕਦੇ ਹਨ । ਉਨ੍ਹਾਂ ਦੀਆਂ ਕਾਫ਼ੀਆਂ ਦਾ ਪ੍ਰਭਾਵ ਬਾਅਦ ਵਾਲੇ ਕਵੀਆਂ ਵਿੱਚ ਸ਼ਪਸ਼ਟ ਦੇਖਿਆ ਜਾ ਸਕਦਾ ਹੈ ।


ਪੰਜਾਬੀ ਕਾਫ਼ੀਆਂ ਸ਼ਾਹ ਸ਼ਰਫ਼

ਅਖੀਆਂ ਦੁਖ ਭਰੀ ਮੇਰੀ
ਅਗੈ ਜਲੈ ਤਾਂ ਪਾਣੀ ਪਾਈਏ
ਇਕ ਪੁਛਦੀਆਂ ਪੰਡਤਿ ਜੋਇਸੀ
ਹਥੀਂ ਛੱਲੇ ਬਾਹੀਂ ਚੂੜੀਆਂ
ਹੋਰੀ ਆਈ ਫਾਗ ਸੁਹਾਈ (ਹੋਰੀ)
ਹੋਰੀ ਮੈਂ ਕੈਸੇ ਖੇਲੋਂ ਰੁਤਿ ਬਸੰਤ (ਕਾਫ਼ੀ ਹੋਰੀ)
ਚਾਇ ਬਖ਼ਸ਼ੀਂ ਰੱਬਾ ਮੇਰੇ ਕੀਤੇ ਨੂੰ
ਤੂੰ ਕਿਆ ਜਾਣੇ ਸ਼ਰਫ਼ਾ ਖੇਲ ਪ੍ਰੇਮ ਕਾ
ਤੇਰੀ ਚਿਤਵਨਿ ਮੀਤਿ ਪਿਆਰੇ
ਪੰਡਿਤ ਪੁਛਦੀ ਮੈਂ ਵਾਟਾ ਭੁਲੇਂਦੀ
ਬਰਖੈ ਅਗਨਿ ਦਿਖਾਵੈ ਪਾਨੀ
ਰਹੁ ਵੇ ਅੜਿਆ ਤੂੰ ਰਹੁ ਵੇ ਅੜਿਆ
ਵਿਚਿ ਚਕੀ ਆਪਿ ਪੀਸਾਈਐ