ਸੱਯਦ ਸ਼ਾਹ ਮੁਰਾਦ
ਸੱਯਦ ਸ਼ਾਹ ਮੁਰਾਦ (੧੮ਵੀਂ ਸਦੀ ਈਸਵੀ) ਆਪਣੇ ਸਮੇਂ ਦੇ ਉੱਘੇ ਫ਼ਕੀਰ ਸ਼ਾਇਰ ਸਨ ।
ਆਪ ਨੇਤਰ-ਹੀਨ ਸਨ ਤੇ 'ਹਾਫਜ਼ ਮੁਰਾਦ' ਕਰਕੇ ਵੀ ਪ੍ਰਸਿੱਧ ਸਨ । ਆਪ ਸੁਲਤਾਨ ਨੌਰੰਗ ਸ਼ਾਹ
ਦੇ ਖ਼ਲੀਫ਼ਾ ਸਨ । ਆਪ ਦਾ ਮਜ਼ਾਰ ਡੇਰਾ ਇਸਮਾਈਲ ਖ਼ਾਂ (ਪਾਕਿਸਤਾਨ) ਲਾਗੇ, ਲੋਂਦਾ ਚੰਡ ਪਿੰਡ
ਵਿਚ ਹੈ । ਉਨ੍ਹਾਂ ਦੀ ਰਚਨਾ ਵਿਚ ੧. ਅਬਯਾਤ ਮੁਰਾਦ, ੨. ਚਰਸਾ ਮੁਰਾਦ, ੩. ਨੂਰ ਨਾਮਾ, ੪.
ਤੋਬਾਨਾਮਾ, ੫. ਬਾਰਾਂਮਾਹ, ਅਤੇ ੬. ਫੁਟਕਲ ਕਾਫ਼ੀਆਂ ਹਨ । ਆਪ ਦੀ ਬੋਲੀ ਤੇ ਸ਼ੈਲੀ ਉੱਤੇ
ਸ਼ਾਹ ਹੁਸੈਨ ਦਾ ਪ੍ਰਭਾਵ ਹੈ । ਆਪ ਬਾਬਾ ਵਜੀਦ ਵਾਂਗ ਰੱਬ-ਪ੍ਰਤੀ ਬੇਬਾਕ ਵੀ ਹਨ ।