ਸੀਮਾਬ ਅਕਬਰਾਬਾਦੀ
ਸੀਮਾਬ ਅਕਬਰਾਬਾਦੀ (੫ ਜੂਨ ੧੮੮੨-੩੧ ਜਨਵਰੀ ੧੯੫੧) ਦਾ ਜਨਮ ਆਗਰੇ ਵਿਚ ਮੁਹੰਮਦ ਹੁਸੈਨ ਸਦੀਕੀ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਖ਼ੁਦ ਉਰਦੂ ਦੇ ਇਕ ਉੱਘੇ ਕਵੀ ਸਨ । ਉਨ੍ਹਾਂ ਨੇ ੧੯੨੩ ਵਿਚ ਕਸਰ-ਉਲ-ਅਦਾਬ ਨਾਂ ਦੀ ਪ੍ਰਕਾਸ਼ਨ ਸੰਸਥਾ ਸ਼ੁਰੂ ਕੀਤੀ ਅਤੇ ਮਾਸਿਕ ਪੱਤਰ 'ਪੈਮਾਨਾ' ਸ਼ੁਰੂ ਕੀਤਾ । ਉਨ੍ਹਾਂ ਨੇ ੧੯੨੯ ਵਿਚ ਸਪਤਾਹਿਕ 'ਤਾਜ' ਅਤੇ ੧੯੩੦ ਵਿਚ ਮਾਸਿਕ ਰਸਾਲਾ 'ਸ਼ਾਇਰ' ਸ਼ੁਰੂ ਕੀਤਾ । ਉਨ੍ਹਾਂ ਦੀਆਂ ਮੁੱਖ ਰਚਨਾਵਾਂ ਵਿਚ ਨੇਸਤਾਨ, ਇਲਹਾਮ-ਏ-ਮੰਜ਼ੂਮ, ਕਾਰ-ਏ-ਇਮਰੋਜ਼, ਕਲੀਮ-ਏ-ਅਜਮ, ਦਸਤੂਰ-ਉਲ-ਇਸਲਾਹ, ਸਾਜ਼-ਓ-ਆਹੰਗ, ਕ੍ਰਿਸ਼ਨ-ਗੀਤਾ, ਆਲਮ ਆਸ਼ੂਲ, ਸਦਰਾਹ ਅਲਮੰਤਾਹ, ਸ਼ੇਰ-ਏ-ਇਨਕਲਾਬ, ਲੋਹ-ਏ-ਮਹਫ਼ੂਜ਼, ਵਹੀ-ਏ-ਮੰਜ਼ੂਮ ।