ਸਵਰਨਜੀਤ ਸਵੀ
ਸਵਰਨਜੀਤ ਸਵੀ (੨੦ ਅਕਤੂਬਰ ੧੯੫੮-) ਪੰਜਾਬੀ ਕਵੀ ਅਤੇ ਚਿੱਤਰਕਾਰ ਹਨ।
ਉਨ੍ਹਾਂ ਨੇ ਦੋਵਾਂ ਖੇਤਰਾਂ ਵਿਚ ਸਲਾਘਾ ਯੋਗ ਕੰਮ ਕੀਤਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ:
ਦਾਇਰਿਆਂ ਦੀ ਕਬਰ ਚੋਂ, ਅਵੱਗਿਆ, ਦਰਦ ਪਿਆਦੇ ਹੋਣ ਦਾ, ਦੇਹੀ ਨਾਦ, ਕਾਲਾ ਹਾਸੀਆ ਤੇ ਸੂਹਾ
ਗੁਲਾਬ, ਕਾਮੇਸ਼ਵਰੀ, ਆਸ਼ਰਮ, ਮਾਂ, ਅਵੱਗਿਆ ਤੋਂ ਮਾਂ ਤੱਕ (੯ ਕਿਤਾਬਾਂ ਦਾ ਸੈੱਟ), ਤੇ ਮੈਂ ਆਇਆ ਬੱਸ ।
ਉਨ੍ਹਾਂ ਦੀਆਂ ਦੀਆਂ ਰਚਨਾਵਾਂ ਕਾਮੇਸ਼ਵਰੀ ਅਤੇ ਦੇਹੀ ਨਾਦ ਦਾ ਅੰਗਰੇਜ਼ੀ ਅਨੁਵਾਦ ਅਜਮੇਰ ਰੋਡੇ ਹੋਰਾਂ
ਕੀਤਾ ਹੈ । ਉਨ੍ਹਾਂ ਨੇ ਹੋਰ ਬੋਲੀਆਂ ਵਿੱਚੋਂ ਵੀ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ । ਜਿਨ੍ਹਾਂ ਵਿੱਚ ਸਾਡਾ ਰੋਂਦਾ
ਏ ਦਿਲ ਮਾਹੀਆ (ਉਕਤਾਮੋਏ ਦੀ ਉਜ਼ਬੇਕ ਸ਼ਾਇਰੀ) ਅਤੇ ਜਲਗੀਤ (ਤੇਲਗੂ ਲੰਬੀ ਕਵਿਤਾ) ਸ਼ਾਮਿਲ ਹਨ ।