Hazrat Sachal Sarmast
ਹਜ਼ਰਤ ਸੱਚਲ ਸਰਮਸਤ

Punjabi Writer
  

ਹਜ਼ਰਤ ਸੱਚਲ ਸਰਮਸਤ

ਹਜ਼ਰਤ ਸੱਚਲ ਸਰਮਸਤ (੧੭੩੯–੧੮੨੯) ਦਾ ਜਨਮ ਸਿੰਧ ਵਿੱਚ ਰਾਣੀਪੁਰ ਦੇ ਨੇੜੇ ਦਰਾਜ਼ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਅਬਦੁਲ ਵਹਾਬ ਫ਼ਾਰੂਕੀ ਸੀ । ਸੱਚਲ ਅਤੇ ਸੱਚੁ ਉਨ੍ਹਾਂ ਦੇ ਉਪ-ਨਾਂ ਸਨ । ਉਹ ਕਿਉਂਕਿ ਰੂਹਾਨੀ ਰੰਗ ਵਿੱਚ ਰੰਗੇ ਰਹਿੰਦੇ ਸਨ, ਇਸ ਲਈ ਉਨ੍ਹਾਂ ਦੇ ਮੁਰੀਦ ਉਨ੍ਹਾਂ ਨੂੰ ਸਰਮਸਤ ਕਹਿੰਦੇ ਸਨ । ਉਨ੍ਹਾਂ ਨੂੰ ਸੱਤ ਬੋਲੀਆਂ, ਅਰਬੀ, ਸਿੰਧੀ, ਸਰਾਇਕੀ, ਪੰਜਾਬੀ, ਉਰਦੂ, ਫਾਰਸੀ ਅਤੇ ਬਲੋਚੀ, ਵਿੱਚ ਕਾਵਿ ਰਚਨਾ ਕਰਕੇ ਸ਼ਾਇਰ-ਏ-ਹਫ਼ਤ-ਜ਼ਬਾਂ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਰਚਨਾ ਰਾਹੀਂ ਮਨੁੱਖਤਾ ਲਈ ਪਿਆਰ ਦਾ ਸੁਨੇਹਾ ਦੂਰ ਦੂਰ ਤੱਕ ਪੁਚਾਇਆ ।

ਪੰਜਾਬੀ ਕਲਾਮ/ਕਵਿਤਾ ਹਜ਼ਰਤ ਸੱਚਲ ਸਰਮਸਤ

ਓਡੂੰ ਰਹਬਰ ਆਏ, ਯਾਰ ਤੁਸਾਂ ਕੂੰ ਬਹੂੰ ਪੁੱਛਦਾ
ਅਸਾਡੀ ਜਾਨ ਕੂੰ ਲਗੜੀ ਹਵਾਏ ਸ਼ਮਸ ਤਬਰੇਜ਼ੀ
ਅਸਾਂ ਗ਼ਰੀਬਾਂ ਦੇ ਨਾਲ ਦਿਲਬਰ ਚਙੜੀ ਕੀਤੋਈ
ਅਖੀਆਂ ਇਸ਼ਕ ਤੇ ਇਸ਼ਕ ਨੀ ਅਬਰੂ
ਅਖੀਯਾਂ ਬਾਜ਼ ਅਕਾਬ ਸੁਹਣੇ ਦੀਆਂ ਸ਼ੋਰ ਘਤਣ
ਅਖੀਯਾਂ ਬਾਜ਼ ਅਕਾਬ ਸੁਹਣੇ ਦੀਆਂ ਕਰਨ ਪਖਨ
ਅਖੀਯਾਂ ਯਾਰ ਸੁਹਣੇ ਦੀਆਂ ਸੁਹਣਯਾਂ
ਅਮਨ ਦੇ ਵਿਚ ਰਖ ਯਾਰ ਸੁਹਣੇ ਦੀ
ਆਦਮ ਥੀ ਕਰ ਆਇਆ
ਆ ਪਾਂਧੀ ਕਰ ਨਾਲ ਅਸਾਡੇ
ਇਹ ਸਭ ਸੈਲ ਬਹਿਰ ਦਾ ਹੈ
ਇਸ਼ਕ ਕੇਹਾ ਕੇਹਾ ਆਂਦਾ
ਇਸ਼ਕ ਦੀ ਖ਼ਬਰ, ਨ ਤੇਕੂੰ ਹੈ ਬਿਰਹ ਦੀ ਖ਼ਬਰ
ਇਸ਼ਕ ਦੇ ਅਸਰਾਰ ਦੀ ਯਾਰੋ
ਇਸ਼ਕ ਦੇ ਬਾਝੋਂ ਬਿਯਾ ਸਭ ਕੂੜ
ਇਸ਼ਕ ਲਗਾ ਘਰ ਵਿਸਰ ਗਿਯੋਸੇ
ਇਸ਼ਕੁ ਥੀ ਇਨਸਾਨੁ
ਸੁਹਣਾ ਸਾਈਂ ਬਖ਼ਸ਼ ਅਸਾਂਨੂੰ
ਸੁਹਣਾ ਯਾਰ ਹਮੇਸ਼ ਸਾਡੇ ਨਾਲ ਭੀ
ਸੁਹਣਿਯਾਂ ਨਾਲ ਨ ਹੁਜਤ ਕਾਈ
ਸੁਹਣੀ ਸੂਰਤ ਯਾਰ ਸੁਹਣੇ ਦੀ
ਸੁਹਣੇ ਦੇ ਸ਼ਾਲਾ ਬਾਗ਼ ਹੁਸੁਨ ਕੂੰ
ਸ਼ੇਰ ਅੱਖੀਂ ਸ਼ਹਿਜ਼ੋਰ ਸੋਹਣੇ ਦੀਆਂ
ਸੋਈ ਕਮੁ ਕਰੀਜੇ, ਜੰਹਿੰ ਵਿਚ ਅੱਲਾਹ ਆਪ ਬਣੀਜੇ
ਸੋਹਣਾ ਯਾਰ ਖ਼ਿਰਾਮਾਂ ਆਇਆ
ਸੋਹਣੇ ਦੀਆਂ ਸ਼ਹਬਾਜ਼ ਅੱਖੀਂ
ਹਰਫ਼ੁ ਹਲਾਲੁ ਹੇਕਿੜੋ, ਬਿਯਾ ਸਭੁ ਹਰਫ਼ ਹਰਾਮੁ
ਹੁਸਨ ਵਾਲਿਆਂ ਦੀਆਂ ਕਲਮਾਂ ਚੜ੍ਹੀਆਂ
ਕਯੋਂ ਦਰਵੇਸ਼ ਸਡਾਈਂ ਸੱਚਲ
ਕਰਨ ਸ਼ਹੀਦ ਮੁਸ਼ਤਾਕਾਂ ਨੂੰ ਇਹ
ਕਾਜ਼ੀਯਾ, ਕੇਹੇ ਮਸਇਲੇ ਕਰੀਂਦਏਂ
ਕਿਤ ਬਾਬਲ ਤੇ ਕਿਤ ਮਾਹੀ
ਕੇਹਾ ਸ਼ਕ ਗੁਮਾਨ ਦਾਨਿਯਾਂ ਵੇ
ਖ਼ੁਦ ਹੀ ਇਹੋਈ ਖ਼ੁਦ ਹੀ
ਗ਼ਾਜ਼ੀਯਾਂ ਨੂੰ ਗ਼ਮ ਕੇਹਾ ਯਾਰੋ
ਘੁੰਡ ਖੋਲ੍ਹ ਦੀਦਾਰ ਵਿਖਾਉ, ਮੈਂ ਆਇਆ ਮੁੱਖ ਵੇਖਣ ਨੂੰ
ਜਾਨੀ ਸੋ ਤੇਡਾ ਜਮਾਲ, ਕੇਹਾ ਕੇਹਾ ਹੋਂਦਾ
ਜਾਨੀ ਜਵਾਬ ਨ ਡੇਂਦਾ
ਜ਼ਾਰੀ, ਸਜਣ, ਲਖ ਜ਼ਾਰੀ
ਡਿਠਾ ਮੈਂ ਰੁਖ਼ਸਾਰ ਸੋਹਣੇ ਦਾ
ਤੇਡਾ ਦਰਸਨ ਪਾਵਣਾ ਵੇ
ਤੇਡੇ ਦਰ ਮੇਡੀ ਜ਼ਾਰੀ ਜ਼ਾਰੀ
ਦਿਲਬਰ ਸਾਨੂੰ ਐਵੇਂ ਆਖਿਯਾ
ਦੇਸ ਅਸਾਂਡੇ ਆਵੇਂ, ਯਾਰ ਪਿਯਾਰਲ ਵੇ ਮਿਯਾਂ
ਨੰਗੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾ
ਨਾਲ ਡਾਢੇ ਦੇ ਯਾਰੀ
ਪਲਵ ਤੁਸਾਂਡੇ ਪਯਾਂ
ਬਾਤ ਬਿਰਹਾ ਦੀ ਏਹੀ ਏਹੀ ਅਜਬ ਜੇਹੀ (ਕਾਫ਼ੀ)
ਬਾਂਕੇ ਨੈਣ ਸਿਪਾਹੀ ਲੜਦੇ
ਬਾਂਕੇ ਨੈਣ ਸੱਜਣ ਦੇ ਗ਼ਾਲਿਬ
ਬੇਖ਼ੁਦੀ ਵਿਚ ਵਹਦਤ ਵਾਲੀ
ਮੁਖ ਮਹਤਾਬ ਸਜਣ ਦਾ ਸੁਨਿਯਾਂ
ਮੁਸ਼ਤਾਕਾਂ ਕੂੰ ਯਾਰ ਸੋਹਣੇ ਦੀਆਂ
ਮੁੱਲਾ ਛੋੜ ਕਿਤਾਬਾਂ
ਮੈਂ ਤਾਲਿਬ ਜ਼ੁਹਦ ਨ ਤਕਵਾ ਦਾ
ਮੈਂ ਮੰਦੀ ਮੈਂ ਮੰਦੀ ਕੀਵੇਂ ਸਡਾਵਾਂ ਹੁਣ ਬੰਦੀ
ਰੋਜ਼ ਅਜ਼ਲ ਉਸਤਾਦ ਅਸਾਨੂੰ
ਰੋਜ਼ ਅਜ਼ਲ ਖਾਂ ਅਬਦ ਤਾਈਂ
ਲਾ ਨਫ਼ੀ ਦਾ ਕਲਮਾਂ ਸਾਨੂੰ
ਲੋਕਾਂ ਨੂੰ ਖ਼ਬਰ ਕੇਹੀ ਤਾਹਨੇ ਦੇਵੇ ਜਣੀ ਜਣੀ
ਵਕਤ ਨਮਾਜ਼ ਦਿਗਰ ਦੇ ਡਿਠਮ
ਵਲ ਵਲ ਵਾਲ ਸੌ ਛੱਲੇ ਛੱਲੇ
ਆਪ ਕੂੰ ਆਪੇ ਡੇਖੇ ਡਖਾਲੇ
ਆਪੇ ਸ਼ਾਹ ਆਪ ਗਦਾ
ਏਹੋ ਕੰਮ ਕਰੀਜੈ
ਆਸ਼ਿਕ ਥੀਵੇ ਆਪ ਆਪਣੇ ਤੇ
ਬਿਸਤਾਮੀ ਕੇਹੀ ਬਾਤ ਕਹੀ
ਰਹਿਣਾ ਰਾਵੀ ਦੇ ਕਿਨਾਰ
ਤੈਂਡੀਆਂ ਚਸ਼ਮਾਂ ਕੀਤਾ ਚੂਰ
ਵਾਹ ਯਾਰ ਵਿੱਚੇ ਬੋਲੇ
ਆਪ ਕੋ ਆਪ ਕੀਤੋਈ
ਇਕ ਦਿਹਾੜੇ ਮੁਰਸ਼ਦ ਮੈਨੂੰ
ਹੁਸਨ ਦੇ ਜੋ ਹਰਕਾਰੇ ਚੜ੍ਹਦੇ
ਕੇਹੇ ਕਾਅਬੇ ਕੇਹੇ ਕਿਬਲੇ
ਸ਼ਮ੍ਹਾਂ ਕਨੂੰ ਰੁਖ਼ ਰੌਸ਼ਨ ਅਫ਼ਜਲ
ਮਸਜਿਦ ਦੇ ਵਿਚ ਕਾਨ ਟੁੱਕਰ ਦੇ
ਇਸ਼ਕ ਦੇ ਮੁਨਕਿਰ ਅੱਗੂੰ ਨ ਹਰਗਿਜ਼
ਕਾਜ਼ੀ! ਮੈਂ ਸੱਚ ਆਖਾਂ ਤੈਨੂੰ
ਮਸਜਿਦ ਛੋੜ ਤੇ ਪਕੜ ਕਿਨਾਰਾ
ਖ਼ਿਆਲ ਬਜ਼ੁਰਗ਼ੀ ਢੋਂ ਨ ਮੈਂਡਾ
ਸੀਹਰਫ਼ੀ
ਅੱਖੀਆਂ ਬਾਜ਼ ਤੇ ਦਿਲ ਮੁਰਗ਼ਾਬੀ
ਯਾਰ ਤੁਸਾ ਕੂੰ ਮੈਂ ਹਾਲ
ਕੇਹੀਆਂ ਕੇਹੀਆਂ ਗਾਲ੍ਹੀਂ
ਇਸ਼ਕ ਤੈਂਡੇ ਦੀ ਮੈਂ ਮਾਰੀ