ਸਬੀਰ ਹਕਾ
ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ
ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ।
ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ।
ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ।
ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ ।
ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ ਹਨ ।