ਰਹਿਤ ਨਾਮਾ ਭਾਈ ਨੰਦ ਲਾਲ ਗੋਯਾ
ਰਹਿਤ ਨਾਮਾ
ਸ੍ਰੀ ਗੁਰੂ ਵਾਚ
ਚੌਪਈ
ਗੁਰ ਸਿਖ ਰਹਿਤ ਸੁਣਹੁ ਮੇਰੇ ਮੀਤ
ਉਠਿ ਪ੍ਰਭਾਤਿ ਕਰੇ ਹਿਤ ਚੀਤ ॥੧॥
ਵਾਹਿਗੁਰੂ ਪੁਨ ਮੰਤਰਹ ਜਾਪ
ਕਰਿ ਇਸ਼ਨਾਨ ਪੜ੍ਹੇ ਜਪੁ ਜਾਪ ॥੨॥
ਦਰਸ਼ਨ ਕਰੇ ਮੇਰਾ ਪੁਨ ਆਏ
ਅਦਬ ਸਿਉਂ ਬੈਠ ਗੁਰ ਹਿਤ ਚਿਤ ਲਾਏ ॥੩॥
ਤੀਨ ਪਹਿਰ ਜਬ ਬੀਤੇ ਜਾਣ
ਕਥਾ ਸੁਣੇ ਗੁਰ ਹਿਤ ਚਿਤ ਲਾਣ ॥੪॥
ਸੰਧਿਆ ਸਮੇ ਸੁਣੇ ਰਹਿਰਾਸ
ਕੀਰਤਨ ਕਥਾ ਸੁਣੇ ਹਰਿ ਜਾਸ਼ ॥੫॥
ਇਨ ਮੇਂ ਨੇਮ ਜੋ ਏਕ ਕਰਾਏ
ਸੋ ਸਿਖ ਅਮਰ ਪੁਰੀ ਮੇਂ ਜਾਏ ॥੬॥
ਪਾਂਚ ਨੇਮ ਪੁਰ ਸਿੱਖ ਜੋ ਧਾਰੈ
ਇਕੀਸ ਕੁਲ ਕੁਟੰਬ ਕੋ ਤਾਰੈ ॥੭॥
ਤਾਰੇ ਕੁਟੰਬ ਮੁਕਤ ਸੋ ਹੋਏ
ਜਨਮ ਮਰਨ ਨਾ ਪਾਵੇ ਸੋਏ ॥੮॥
ਨੰਦ ਲਾਲ ਵਾਚ
ਦੋਹਾ
ਤੁਮ ਜੁ ਕਹਾ ਗੁਰ ਦੇਵ ਜੀ ਦਰਸ਼ਨ ਕਰ ਮੋਹਿ ਆਇ
ਲਖੀਏ ਤੁਮਰਾ ਦਰਸ ਕਹਾਂ ਕਹੋ ਮੋਹਿ ਸਮਝਾਇ ॥੯॥
ਸ੍ਰੀ ਗੁਰੂ ਵਾਚ
ਦੋਹਾ
ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿੱਤ ਲਾਇ
ਨਿਰਗੁਣ ਸੁਰਗੁਣ ਗੁਰਸ਼ਬਦ ਹੈਂ ਕਹੇ ਤੋਹਿ ਸਮਝਾਇ ॥੧੦॥
ਚੌਪਈ
ਏਕ ਰੂਪ ਤਿਹ ਗੁਣ ਤੇ ਪਰੇ
ਨੇਤ ਨੇਤ ਜਿਹ ਨਿਗਮ ਉਚਰੇ ॥੧੧॥
ਘਟਿ ਘਟਿ ਬਿਆਪਕ ਅੰਤਰ ਜਾਮੀ
ਪੂਰ ਰਹਿਓ ਜਿਓਂ ਜਲ ਘਟ ਪਾਨੀ ॥੧੨॥
ਰੋਮ ਰੋਮ ਅੱਛਰ ਸੋ ਲਹੋ
ਜਦਾਰਥ ਬਾਤ ਤੁਮ ਸੋਂ ਸਤਿ ਕਹੋਂ ॥੧੩॥
ਜੋ ਸਿੱਖ ਗੁਰ ਦਰਸ਼ਨ ਕੀ ਚਾਹਿ
ਦਰਸ਼ਨ ਕਰੇ ਗੰ੍ਰਥ ਜੀ ਆਹਿ ॥੧੪॥
ਪਰਭਾਤ ਸਮੇਂ ਕਰਕੇ ਇਸਨਾਨ
ਤੀਨ ਪਰਦਛਣਾਂ ਕਰੇ ਸੁਜਾਨ ॥੧੫॥
ਦੋਹਰਾ
ਹਾਥ ਜੋੜ ਕਰ ਅਦਬ ਸੋਂ ਬੈਠੇ ਮੋਹਿ ਹਜ਼ੂਰ
ਸੀਸ ਟੇਕ ਗੁਰ ਗਰੰਥ ਜੀ ਬਚਨ ਸੁਣੇ ਸੋ ਹਜ਼ੂਰ ॥੧੬॥
ਚੌਪਈ
ਸ਼ਬਦ ਸੁਣੇ ਗੁਰ ਹਿਤ ਚਿਤ ਲਾਏ
ਗਿਆਨ ਸ਼ਬਦ ਗੁਰ ਸੁਣੇ ਸੁਣਾਏ ॥੧੭॥
ਜੋ ਮਮ ਸਾਥ ਚਾਹੇ ਕਰ ਬਾਤ
ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ ॥੧੮॥
ਜੋ ਮੁਝ ਬਚਨ ਸੁਣਨ ਕੀ ਚਾਇ
ਗ੍ਰੰਥ ਪੜੇ ਸੁਣੇ ਚਿੱਤ ਲਾਇ ॥੧੯॥
ਮੇਰਾ ਰੂਪ ਗੰ੍ਰਥ ਜੀ ਜਾਣ
ਇਸ ਮੇਂ ਭੇਤ ਨਹੀਂ ਕੁਝ ਮਾਨ ॥੨੦॥
ਤੀਸਰ ਰੂਪ ਸਿੱਖ ਹੈਂ ਮੋਰ
ਗੁਰਬਾਣੀ ਰੱਤ ਜਿਹ ਨਿਸ ਭੋਰ ॥੨੧॥
ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੇ
ਗੁਰ ਕਾ ਦਰਸ ਨਿੱਤ ਉੱਠ ਕਰੇ ॥੨੨॥
ਗਿਆਨ ਸ਼ਬਦ ਗੁਰੂ ਸੁਣੇ ਸੁਣਾਇ
ਜਪੁ ਜੀ ਜਾਪੁ ਪੜ੍ਹੇ ਚਿੱਤ ਲਾਇ ॥੨੩॥
ਗੁਰਦਵਾਰ ਕਾ ਦਰਸ਼ਨ ਕਰੈ
ਪਰ-ਦਾਰਾ ਕਾ ਤਿਆਗ ਜੋ ਕਰੈ ॥੨੪॥
ਗੁਰ ਸਿਖ ਸੇਵਾ ਕਰੇ ਚਿਤ ਲਾਇ
ਆਪਾ ਮਨ ਕਾ ਸਗਲ ਮਿਟਾਇ ॥੨੫॥
ਇਨ ਕਰਮਨ ਮੇਂ ਜੋ ਪਰਧਾਨ
ਸੋ ਸਿਖ ਰੂਪ ਮੇਰਾ ਪਹਿਚਾਨ ॥੨੬॥
ਦੋਹਰਾ
ਐਸੇ ਗੁਰਸਿਖ ਮਾਨ ਹੈ ਸੇਵਾ ਕਰੇ ਜੋ ਕੋਇ
ਤਨ ਮਨ ਧਨ ਪੁੰਨ ਅਰਪ ਕੇ ਸੇ ਮੁਝ ਸੇਵਾ ਹੋਇ ॥੨੭॥
ਐਸੇ ਗੁਰਸਿਖ ਸੇਵ ਕੀ ਮੋਹਿ ਪਹੁਚੇ ਆਇ
ਸੁਣਹੁ ਨੰਦ ਚਿਤ ਦੇਇ ਕਰ ਮੁਕਤਿ ਬੈਕੁੰਠ ਜਾਇ ॥੨੮॥
ਨੰਦ ਲਾਲ ਵਾਚ
ਨਿਰਗੁਣ ਸੁਰਗੁਣ ਗੁਰਸ਼ਬਦ ਜੀ ਕਹੇ ਰੂਪ ਤੁਮ ਤੀਨ
ਨਿਰਗੁਣ ਰੂਪ ਨਹੀ ਵੇਖੀਏ ਸਰਗੁਣ ਸਿੱਖ ਅਧੀਨ ॥੨੯॥
ਚੌਪਈ
ਤੁਮਰਾ ਨਿਰਗੁਣ ਰੂਪ ਅਪਾਰਾ
ਸੋ ਕਿਸ ਵੇਖੈ ਦੀਨ ਦਿਆਰਾ ॥੩੦॥
ਜਗਤ ਗੁਰੂ ਤੁਮ ਕਹੋ ਸਵਾਮੀ
ਘਟਿ ਘਟਿ ਵਾਸੀ ਅੰਤਰ ਜਾਮੀ ॥੩੧॥
ਸੀ੍ਰ ਗੁਰੂ ਵਾਚ
ਸੁਣ ਸਿਖ ਭਾਈ ਨੰਦ ਸੋ ਲਾਲ
ਤੁਮ ਸੁਣ ਹਮਰੇ ਬਚਨ ਰਸਾਲ਼ ॥੩੨॥
ਗੁਰ ਸਿਖ ਸੁਰਗੁਣ ਰੂਪ ਸੁਜਾਨ
ਪ੍ਰਿਥਮ ਸੇਵ ਗੁਰ ਹਿਤ ਚਿਤ ਕਾਨ ॥੩੩॥
ਗੁਰ ਸਿਖ ਸੇਵ ਸ਼ਬਦ ਜੋ ਗਹੇ
ਸ਼ਬਦ ਸਰੂਪ ਸੋ ਇਹ ਬਿਧ ਲਹੇ ॥੩੪॥
ਸ਼ਬਦ ਰੂਪ ਸਰੂਪ ਵਾਕ ਜੋ ਧਾਰੇ
ਤਿਸ ਤੇ ਲਖੈਂ ਅਪਰ ਅਪਾਰੇ ॥੩੫॥
ਤੇ ਮੈਂ ਗੋਸ਼ਟ ਕਹੀ ਸੋ ਭਾਈ
ਪੜ੍ਹੇ ਸੁਣੇ ਜੋ ਚਿਤ ਹਿਤ ਲਾਈ ॥੩੬॥
ਤਿਸ ਕੀ ਮਹਿਮਾ ਕਹੁੰ ਬਖਾਣ
ਜੋਤੀ ਜੋਤਿ ਮਿਲੇ ਮੋਹਿ ਮਾਨ ॥੩੭॥
ਸੰਮਤ ਸਤਰਾ ਸਹਿਸ ਸੋ ਬਾਵਣ
ਮੱਘਰ ਸੁਦੀ ਨੌਮੀ ਸੁਖ ਦਾਵਣ ॥੩੮॥
ਸੁਰ ਗੁਰ ਵਾਰ ਸਤੱਦਰੂ ਤੀਰ
ਬਚਨ ਕਹੇ ਨੰਦ ਲਾਲ ਸੋ ਬੀਰ ॥੩੯॥
ਦੋਹਰਾ
ਵਾਹਿਗੁਰੂ ਗੁਰ ਜਾਪਏ ਵਾਹਿਗੁਰੂ ਕਰ ਧਿਆਨ
ਮੁਕਤ ਲਾਭ ਸੋ ਹੋਇ ਹੈਂ ਗੁਰ ਸਿਖ ਰਿਦਿ ਮਹਿ ਮਾਨ ॥੪੦॥
|
|
|
|