Ram Narayan Singh Dardi
ਰਾਮ ਨਰੈਣ ਸਿੰਘ ਦਰਦੀ

Punjabi Writer
  

ਰਾਮ ਨਰੈਣ ਸਿੰਘ ਦਰਦੀ

ਰਾਮ ਨਰੈਣ ਸਿੰਘ ਦਰਦੀ (4 ਦਸੰਬਰ 1919 - 1994) ਸਟੇਜ ਦੇ ਮਸ਼ਹੂਰ ਪੰਜਾਬੀ ਕਵੀ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਮੋਹਰੀ ਰਾਮ ਦੇ ਘਰ ਚੱਕ 286, ਲਾਇਲਪੁਰ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ ਪੰਜਾਬੀ ਅਧਿਆਪਕ ਵਜੋਂ ਸੇਵਾ ਕੀਤੀ। ਭਾਰਤ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲੁਧਿਆਣੇ ਆ ਵੱਸਿਆ ਸੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਸ਼ੁੱਧੀ ਦਾ ਰਸਤਾ (1943), ਅਨੋਖਾ ਇਸ਼ਕ (1945), ਅਣਖੀ ਜਵਾਨੀਆਂ (1955), ਇਸ਼ਕ ਅਸਾਂ ਕੂੰ ਲੋਰੀਆਂ ਦਿਤੀਆਂ, ਨਾਲਿ ਪਿਆਰੇ ਨੇਹੁ (1972), ਪੰਜਾਬੀ ਕਾਵਿ ਰਤਨ, ਰਾਵੀ ਦਾ ਦੇਸ ਤੇ ਰਾਵੀ ਦਾ ਸਾਈਂ ਸ੍ਰੀ ਗੁਰੂ ਬਾਬਾ ਨਾਨਕ(1969), ਵਾਰ ਮੇਜਰ ਭੁਪਿੰਦਰ ਸਿੰਘ (1968), ਸੀਸ ਦੀਆਂ ਪਰੁ ਸਿਰਰੁ ਨ ਦੀਆ (1975), ਗੋਆ ਦਾ ਜੇਤੂ ਮੇਜਰ ਸ਼ਿਵਦੇਵ ਸਿੰਘ (1972), ਵਾਰ ਮਹਿੰਦਰ ਸਿੰਘ ਰਣੀਆਂ ਵਾਲੇ ਦੀ (1970) ਆਦਿ ।

ਪੰਜਾਬੀ ਰਾਈਟਰ ਰਾਮ ਨਰੈਣ ਸਿੰਘ ਦਰਦੀ

ਸਤਿਗੁਰੂ ਜੀ ਦਾ ਜਨਮ
ਬਾਬਾ ਨਾਨਕ ਮਕਤਬ ਵਿਚ
ਭਲੇ ਅਮਰਦਾਸ ਗੁਣਿ ਤੇਰੇ
ਭੰਗਾਣੀ ਦਾ ਯੁੱਧ