ਪੰਜਾਬੀ ਰਾਈਟਰ ਸੰਦੀਪ ਕੁਮਾਰ ਨਰ
ਖੁਦ ਹੱਸਦਾ ਏ, ਹੱਸਣ ਲਾਉਂਦਾ ਏ,
ਵਾਸਤਾ ਡਾਢੇ ਨਾਲ ।
ਨਾ ਰੋਂਦਾ ਏ, ਨਾ ਰੋਣ ਦਿੰਦਾ ਏ,
ਵਾਸਤਾ ਡਾਢੇ ਨਾਲ।
ਨਾ ਗਿਰਦਾ ਏ, ਨਾ ਗਿਰਨ ਦਿੰਦਾ ਏ,
ਵਾਸਤਾ ਡਾਢੇ ਨਾਲ।
ਉੱਚਾ ਸੋਚਦਾ ਏ, ਸੋਚਣ ਲਾਉਂਦਾ ਏ,
ਵਾਸਤਾ ਡਾਢੇ ਨਾਲ।
ਨਾ ਬਹਿਕਦਾ ਏ, ਨਾ ਬਹਿਕਣ ਦਿੰਦਾ ਏ,
ਵਾਸਤਾ ਡਾਢੇ ਨਾਲ।
ਉੱਚਾ ਸੋਚਦਾ ਏ, ਸੋਚਣ ਲਾਉਂਦਾ ਏ,
ਵਾਸਤਾ ਡਾਢੇ ਨਾਲ।
ਉੱਚਾ ਬੈਠਦਾ ਏ, ਬੈਠਣ ਲਾਉਂਦਾ ਏ,
ਵਾਸਤਾ ਡਾਢੇ ਨਾਲ।
ਆਪਣਾ ਬਣਦਾ ਏ, ਆਪਣਾ ਬਣਾਉਂਦਾ ਏ,
ਵਾਸਤਾ ਡਾਢੇ ਨਾਲ।
ਕੋਲ ਬੈਠਦਾ ਏ, ਕੋਲ ਬੈਠਾਉਂਦਾ ਏ,
ਵਾਸਤਾ ਡਾਢੇ ਨਾਲ।
ਮੈਨੂੰ ਸੁਣਦਾ ਏ, ਖਾਸ ਸੁਣਾਉਂਦਾ ਏ,
ਵਾਸਤਾ ਡਾਢੇ ਨਾਲ।
ਕਦਰਾਂ ਕਰਦਾ ਏ, ਕਦਰ ਕਰਾਉਂਦਾ ਏ,
ਵਾਸਤਾ ਡਾਢੇ ਨਾਲ।
ਦੁੱਖ ਭਲਾਉਂਦਾ ਏ, ਦਰਦ ਗਵਾਉਂਦਾ ਏ,
ਵਾਸਤਾ ਡਾਢੇ ਨਾਲ।
ਖੁਦ ਹੱਸਦਾ ਏ, ਹੱਸਣ ਲਾਉਂਦਾ ਏ,
ਵਾਸਤਾ ਡਾਢੇ ਨਾਲ।
ਇਹ ਮੈਨੂੰ ਇੱਥੇ ਆਉਣ ਨੂੰ ਕਹਿੰਦਾ ਹੈ,
ਉਹ ਮੈਨੂੰ ਉੱਥੇ ਜਾਣ ਨੂੰ ਕਹਿੰਦਾ ਹੈ,
ਜੇਕਰ ਕੋਈ ਉਨ੍ਹਾਂ ਦੇ ਕੋਲ ਲੈ ਜਾਵੇ ਤਾਂ,
ਮੈਂ ਖ਼ੁਸ਼ ਨਸੀਬ।
ਕਦੇ ਮੇਰੇ ਨਾਲ ਇਹ ਗੱਲ ਕਰਣਾ ਚਾਹੁੰਦਾ ਹੈ,
ਕਦੇ ਮੇਰੇ ਨਾਲ ਉਹ ਗੱਲ ਕਰਣਾ ਚਾਹੁੰਦਾ ਹੈ,
ਜੇਕਰ ਮੇਰੀ ਗੱਲ ਉਨ੍ਹਾਂ ਨਾਲ ਹੋ ਜਾਵੇ ਤਾਂ,
ਮੈਂ ਖ਼ੁਸ਼ ਨਸੀਬ ।
ਕਦੇ ਮੈਨੂੰ ਇਹ ਬਿਠਾਉਂਦਾ ਹੈ,
ਕਦੇ ਮੈਨੂੰ ਉਹ ਬਿਠਾਉਂਦਾ ਹੈ,
ਜੇਕਰ ਉਹ ਮੈਨੂੰ ਕੋਲ ਬਿਠਾਏ ਤਾਂ,
ਮੈਂ ਖ਼ੁਸ਼ ਨਸੀਬ ।
ਕਦੇ ਮੈਨੂੰ ਇਹ ਸਤਾਉਂਦਾ ਹੈ,
ਕਦੇ ਮੈਨੂੰ ਉਹ ਸਤਾਉਂਦਾ ਹੈ,
ਜੇਕਰ ਉਹ ਮੈਨੂੰ ਗਲੇ ਲਗਾਏ ਤਾਂ,
ਮੈਂ ਖ਼ੁਸ਼ ਨਸੀਬ ।
ਕਦੇ ਮੈਨੂੰ ਇਹ ਸਿਖਾਉਂਦਾ ਹੈ,
ਕਦੇ ਮੈਨੂੰ ਉਹ ਸਮਝਾਉਂਦਾ ਹੈ,
ਜੇਕਰ ਉਸ ਤੋ ਡਾਂਟ ਪਏ, ਤਾਂ
ਮੈਂ ਖ਼ੁਸ਼ ਨਸੀਬ ।
ਕੋਈ ਮੈਨੂੰ ਲਿਖ ਕੇ ਸਮਝਾਉਂਦਾ ਹੈ,
ਕੋਈ ਮੈਨੂੰ ਪੜ੍ਹਕੇ ਸੁਣਾਉਂਦਾ ਹੈ,
ਜੇਕਰ ਉਹ ਮੈਨੂੰ ਰਸਤਾ ਵਖਾਉਣ ਤਾਂ,
ਮੈਂ ਖ਼ੁਸ਼ ਨਸੀਬ ।
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ
ਹੱਸਦੀ ਹੈ ਦੁਨੀਆ ਮੈਨੂੰ ਚਿੜਾਉਣ ਦੇ ਲਈ,
ਬੁਲਾਉਂਦੇ ਹਨ ਕੋਲ ਮੈਨੂੰ ਉਸਨੂੰ ਭੁਲਾਉਣ ਦੇ ਲਈ,
ਬਿਠਾਉਦੇ ਹਨ ਕੋਲ ਮੈਨੂੰ ਕੁੱਝ ਸਮਝਾਉਣ ਦੇ ਲਈ,
ਕਹਿੰਦੇ ਹਨ ਕੁੱਝ ਮੈਨੂੰ ਮੇਰਾ ਦਿਲ ਲਗਾਉਣ ਦੇ ਲਈ,
ਕਿਵੇਂ ਦਿਲ ਲੱਗੇ, ਜਦੋਂ ਕਿਸੇ ਦੇ ਅਹਿਸਾਨਾਂ ਦਾ ਕਰਜ ਹੈ,
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ
ਸਵੇਰੇ ਆਉਂਦੀ ਹੈ, ਜਦੋਂ ਲਾਲ ਜਹੀ ਹੋ ਕੇ,
ਨਿਖਰ ਜਾਂਦਾ ਹਾਂ, ਮੈਂ ਵੀ ਹੰਝੂ ਧੋ ਕੇ,
ਸ਼ਾਮ ਚਲੀ ਜਾਂਦੀ ਹੈ, ਲਾਲ ਜਹੀ ਹੋ ਕੇ,
ਪੈ ਜਾਂਦਾ ਹਾਂ, ਮੈਂ ਵੀ ਅਧ-ਮਰਿਆ ਜਿਹਾ ਹੋ ਕੇ,
ਓੜੀ ਚਾਦਰ ਨਾ ਹਟਾਉਣਾ, ਮੇਰੀ ਸਰੀਰ ਤੋਂ
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ
ਮੇਰਾ ਕੱਲ੍ਹ ਵੇਖ ਕੇ ਤੂੰ ਕਿਉਂ ਹੈਰਾਨ ਹੈ,
ਮੇਰੇ ਕੱਲ੍ਹ ਵੀ ਕਿਸੇ ਦਾ ਮਹਿਮਾਨ ਹੈ,
ਮੇਰਾ ਅਤੀਤ ਵਿੱਚ ਬਹੁਤ ਬੜਾ ਤੂਫਾਨ ਹੈ,
ਇਹ ਵਕਤ ਵੀ ਕਿੰਨਾ ਬਲਵਾਨ ਹੈ,
ਇਹ ਸ਼ੀਸ਼ਾ ਮੇਰੀ ਕਹਾਣੀ ਹੈ,
ਤੁਸੀ ਠੀਕ ਨਾ ਪੜ੍ਹ ਪਾਓਗੇ,
ਇਸ ਤੇ ਵੀ ਬਹੁਤ ਗਰਦ ਹੈ,
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ
ਜ਼ਖਮੀ ਕਰਕੇ ਤੁਰ ਗਈ ਅੜੀਏ,
ਕੌਣ ਸੁਣੂੰਗਾ ਕੂਕਾਂ ਨੂੰ,
ਖਤ, ਛੱਲੇ ਤੇ ਮੁੰਦੀਆਂ ਤੇਰੇ,
ਕੱਲ੍ਹ ਜੋ ਸੀ ਅੱਜ ਨਹੀ ਦਿਖਦਾ,
ਹੌਕੇ ਹਾਵੇ, ਲੈ ਮਰ ਮੁਰ ਜਾਣਾ,
ਛੱਡ ਤੇਰੀਆ ਉਡੀਕਾਂ ਨੂੰ....
ਚਾਂਦਨੀ ਵਾਂਗ ਉਹ ਨਜਦੀਕ ਉਹ ਮੇਰੇ,
ਤਾਰਿਆਂ ਵਾਂਗ ਦੂਰ-ਦੂਰ ਲੱਗੇ,
ਅਵਾਜ਼ ਆਵੇ ਹਵਾਂ 'ਚੋਂ, ਮੇਰੇ ਕੰਨਾਂ 'ਚ ਵੱਜੇ,
ਦਰਦ ਵਿਛੋੜੇ ਦਾ, ਇਸ਼ਕ ਦੀਆਂ ਲਹਿਰਾਂ,
ਤੂੰ ਕਿਉਂ ਕਿਸੇ ਦੀ ਪਰਵਾਹ ਕਰਦਾ ਏਂ,
ਖੁਆਬਾਂ 'ਚੋਂ ਤੈਨੂੰ ਤੇਰੀ ਦੁਨੀਆਂ, ਵੱਖਰੀ ਹੀ ਲੱਗੇ...
ਓ ਛੱਲਾ ਮਹਿਫਲਾਂ ਲਾਉਂਦਾ,
ਓ ਛੱਲਾ ਉੱਚੀ ਗਾਉਂਦਾ,
ਛੱਲਾ ਗਲ ਨਾਲ ਲਾਉਂਦਾ,
ਰੱਬ ਦੇ ਰਾਹੇ ਪਾਉਂਦਾ,
ਛੱਲਾ ਉਹਨੂੰ ਕਹੀਏ,
ਜਿਹਦੇ ਚਰਨਾਂ 'ਚ ਰਹੀਏ...
ਛੱਲਾ ਦੁਨੀਆਂ ਜਾਣੇ,
ਗੱਲ ਕਰਨ ਸਿਆਣੇ,
ਛੱਲਾ ਉਂਗਲੀ ਪਾਵਾਂ,
ਉਹਦੇ ਰਾਹੇ ਜਾਵਾਂ,
ਛੱਲਾ ਮਨ ਵਿੱਚ ਰਹਿੰਦਾ,
ਮੈਨੂੰ ਕੁੱਝ ਤੇ ਕਹਿੰਦਾ,
ਛੱਲਾ ਪਾ ਕੇ ਬਹੀਏ,
ਇੱਕ ਦੇ ਹੋ ਕੇ ਰਹੀਏ,
ਸੱਚੀਆਂ ਮੌਜਾਂ ਲਈਏ,
ਕਿਸੇ ਨੂੰ ਕੁੱਝ ਨਾ ਕਹੀਏ,
ਓ ਛੱਲਾ ਰੱਬ ਨਾਲ ਰਹਿੰਦਾ,
ਅੱਗ ਵਿੱਚ ਤੱਪਣਾ ਪੈਂਦਾ,
ਗੱਲਾਂ ਸੱਚੀਆਂ ਕਹਿੰਦਾ,
ਛੱਲਾ ਬਾਂਹ ਫੜ ਬਹਿੰਦਾ,
ਛੱਲਾ ਕਹਿਣਾ ਸੌਖਾ,
ਓ ਛੱਲਾ ਬਣਨਾ ਔਖਾ,
ਖੁਆਬਾਂ ਵਿਚ ਇਕ ਤੂਫਾਨ ਆਉਂਦਾ ਏ,
ਉਹ ਤੇਰੀਆਂ ਗੱਲਾਂ ਦੀ ਗੂੰਜ ਸੁਣਾਉਂਦਾ ਏ,
ਗ਼ਮਾਂ ਨਾਲ ਭਰ ਜਾਂਦਾ ਹਾਂ ਮੈ,
ਹਲਾਤਾਂ ਤੋਂ ਠਰ ਜਾਂਦਾ ਹਾਂ ਮੈਂ,
ਹੋਈ ਅਲੋਪ ਤੜਫਾ ਤੂੰ ਮੈਨੂੰ,
ਤੇਰੀ ਤਲਾਸ਼ ਕਰਦਾ ਹਾਂ ਮੈ,
ਫਿਰ ਅਸਮਾਨ ਵੱਲ ਤੱਕਦਾ ਹਾਂ ਮੈ,
ਗੁਲਾਬ ਨਜ਼ਰ ਆਉਦਾ ਮੈਨੂੰ,
ਜੋ ਮਿੱਠੀਆਂ ਯਾਦਾਂ ਦੀ ਖੁਸ਼ਬੂ ਦਾ ਅਹਿਸਾਸ ਕਰਾਉਂਦਾ ਮੈਨੂੰ,
ਤੇਰੀ ਯਾਦ ਨੂੰ ਸੀਨੇ 'ਤੇ ਲਾਈ ਰੱਖਦਾ ਹਾਂ,
ਤਾਹੀਂਓਂ ਤਾਂ ਹਿੰਮਤ ਵਧਾਈ ਰੱਖਦਾ ਹਾਂ,
ਉਮੀਦ ਹੈ ਦਿਨ ਨਿਕਲ ਆਵੇਗਾ,
ਤਾਹੀਂਓਂ ਤਾਂ ਜਾਗ ਕੇ ਰਾਤਾਂ ਲੰਘਾਈ ਜਾਂਦਾ ਹਾਂ,
ਸੁਣਿਐਂ ਕਾਗਜ਼ ਦੇ ਫੁੱਲ ਵੀ ਖੁਸ਼ਬੋ ਦਿੰਦੇ ਇੱਕ ਦਿਨ,
ਮੈ ਤਾਂ ਅੱਜ ਵੀ ਆਸਾਂ ਦੇ ਬੂਟੇ ਲਾਈ ਜਾਂਦਾ ਹਾਂ,
ਤਾਹੀਂਓਂ ਜਿਉਣ ਦੇ ਦਿਨ ਵਧਾਈ ਜਾਂਦਾ ਹਾਂ,
ਕਈਆਂ ਨੇ ਜਿੰਦਗੀ ਵਿੱਚ ਫਟ ਖਾਧੇ,
ਕਈ ਇਥੇ ਦਰਦ ਸਹਿ ਗਏ,
ਕਈਆਂ ਦੇ ਹੌਸਲੇ ਢਹਿ ਗਏ,
ਕਈ ਹੱਸਦੇ ਰੋਂਦੇ ਰਹਿ ਗਏ,
ਕਿਤੇ ਅਰਦਾਸ ਹੁੰਦੀ ਏ ਲੋਕਾਂ ਲਈ,
ਉਹ ਬਣ ਫਕੀਰ ਈ ਬਹਿ ਗਏ,
ਕਰਕੇ ਵੇਖ ਅਰਦਾਸ ਤੂੰ ਵੀ,
ਉਹ ਰੱਬ ਦੇ ਹੋ ਕੇ ਰਹਿ ਗਏ,
ਕੋਈ ਮਰਦਾ ਹੈ ਕੋਈ ਜੰਮਦਾ ਹੈ,
ਇੱਕ ਸਾਧ ਦਾ ਤੂੰਬਾ ਵੱਜਦਾ ਹੈ,
ਕੋਈ ਰੱਖਦਾ ਮਨਸਾ ਲੁੱਟਣ ਦੀ,
ਕੋਈ ਰੱਖਦਾ ਮਨਸਾ ਉਠਣ ਦੀ,
ਕੋਈ ਅਮੀਰੀ ਵਿੱਚ ਹੱਸਦਾ ਨਾ,
ਕੋਈ ਅੱਤ ਗਰੀਬੀ ਝੱਲਦਾ ਏ,
ਇਹ ਅੱਜ ਦਾ ਨਾ ਇਹ ਕੱਲ੍ਹ ਦਾ ਨਾ,
ਸਦੀਆਂ ਤੋਂ ਇਕ ਸੁਰ ਗੱਜਦਾ ਏ,
ਇੱਕ ਸਾਧੂ ਦਾ ਤੂੰਬਾ ਵੱਜਦਾ ਏ,
ਇਹ ਦੁਨੀਆਂ ਮੁੱਕਦੀ ਮੁੱਕ ਜਾਂਦੀ ਏ,
ਮੇਰੀ ਮਾਂ ਬੋਲੀ ਦੀ ਲਿੱਪੀ ਨਾਂ ਮੁਕੇ ਕਦੇ ।
ਉਹ ਪੱਥਰ ਉੱਤੇ ਵੀ ਲਿੱਖ ਜਾਂਦੇ ਨੇ,
ਜੋ ਸਧਾਰਨ ਦਿਖਦੇ ਸੀ ਬੜੇ ।
ਇਤਹਾਸ ਗੁਆਹ ਉਹਨਾਂ ਮਹਾਨਾਂ ਦਾ,
ਜੋ ਹਿੰਮਤ ਰੱਖ ਲਿੱਖਦੇ ਸੀ ਕਦੇ ।
ਹੋਣ ਜੇ ਬੁਲੰਦ ਹੌਸਲੇ, 'ਓ ਬੰਦਿਆ',
ਤੇਰਾ ਮੁਕੱਦਰ ਮੁਕੇ ਨਾ ਕਦੇ ।
ਡਿੱਗ ਡਿੱਗ ਕੇ ਉੱਠਣ ਵਾਲੀਆਂ ਦੀ ਕਦੇ ਹਾਰ ਨਹੀਂ ਹੁੰਦੀ,
ਮਿਹਨਤ ਕੀਤੀ ਹੋਈ ਕਦੇ ਬੇਕਾਰ ਨਹੀਂ ਹੁੰਦੀ ।
ਉਹ ਸ਼ਰੇਆਮ ਦਾਵੇ ਕਰ ਜਾਂਦੇ ਨੇ ਜਿੱਤ ਦੇ,
ਜਿਨ੍ਹਾਂ ਦੇ ਹਾਰ ਨਾਲ ਪੰਗੇ ਪੈਂਦੇ ਨੇ ਨਿੱਤ ਦੇ ।
ਪਿੱਛੇ ਰੁਕਦੇ ਨਹੀਂ, ਕਿਸੇ ਅੱਗੇ ਝੁਕਦੇ ਨਹੀਂ,
ਐਨੀਂ ਛੇਤੀ ਮੁਕਦੇ ਨਹੀਂ, ਐਵੇ ਲੁੱਕਦੇ ਨਹੀਂ ।
ਹਰ ਵੇਲੇ ਅੰਦਰੋਂ-ਅੰਦਰੀ ਟੁੱਟਦੇ ਨੇ ਉਹ,
ਇੱਕ ਦਿਨ ਸ਼ੁਹਰਤ ਲੁੱਟਦੇ ਨੇ ਉਹ ।
ਰੱਬ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਏ,
ਜੱਗ ਦੀਆਂ ਦਿੱਤੀਆਂ ਫੱਟਾਂ ਦਾ ਮੁੱਲ ਸਹਿਣਾ ਪੈਂਦਾ ਏ ।
ਜਿੰਦਗੀ ਹਰ ਵੇਲੇ ਇਮਤਿਹਾਨ ਲੈਂਦੀ ਏ,
ਤਾਹੀਂਉਂ ਦੁਨੀਆ ਜਿੱਤ ਹਾਰ ਕਹਿੰਦੀ ਏ ।
ਸੋਨੇ ਨੂੰ ਬਣਨ ਲਈ ਵੀ ਪਿਘਲਨਾ ਪੈਂਦਾ ਹੈ,
ਪਹਿਲਾਂ ਬੰਦੇ ਨੂੰ ਸਬਰ ਦਾ ਘੁੱਟ ਨਿਗਲਣਾ ਪੈਂਦਾ ਹੈ ।
ਉਹ ਵੱਖਰਾ ਗਾਉਂਦਾ ਤੇ ਲਿੱਖਦਾ ਹੈ,
'ਹੈ' ਇੱਕ ਦੋਸਤ ਮੇਰਾ ।
ਉਹ ਕੋਰਾ ਕਾਗਜ਼ ਵੀ ਪੜ੍ਹ ਲੈਂਦਾ ਹੈ,
ਫਿਰ ਵੀ ਉਹ ਸਧਾਰਨ ਦਿੱਖਦਾ ਹੈ ।
ਮੈਨੂੰ ਲੱਗਦਾ ਇਹ ਸਭ ਉਹ,
ਇਨਸਾਨੀਅਤ ਤੋ ਸਿੱਖਦਾ ਹੈ ।
ਉੱਚੀ ਗਾਉਂਦਾ, ਹੇਕਾਂ ਲਾਉਂਦਾ,
ਕੋਲ ਬਠਾਉਂਦਾ, ਪਿਆਰ ਵਧਾਉਂਦਾ ।
ਸੱਜਣਾਂ 'ਓਏੇ' ਝੂਠ ਤਾਂ ਹਰ ਕੋਈ ਬੋਲ ਜਾਂਦਾ ਏ,
ਸੱਚ ਬੋਲਣਾ ਬੜਾ ਔਖਾ ਏੇ ।
ਕਰਦੇ ਨੇ ਦਰਖਤਾਂ ਨਾਲ ਗੱਲਾਂ,
ਅਸਮਾਨਾਂ ਦੇ ਤਾਰੇ ਵੀ ਗਿਣ ਜਾਂਦੇ ਨੇ ।
ਕੱਲ੍ਹ, ਕੀ ਬੀਤਣ ਵਾਲਾ ਹੈ, ਸੁਭਾਵਕ ਹੀ ਕਹਿ ਜਾਂਦੇ ਨੇ,
ਜਿਉਂਦੇ ਤਾਂ ਦਿਲ ਵਿੱਚ ਧੜਕਦੇ ਨੇ,
ਮਰਨੇ ਤੋ ਬਾਅਦ ਵੀ ਦਿਲ ਵਿੱਚ ਘਰ ਕਰ ਜਾਂਦੇ ਨੇ ।
ਬਿੰਦਰੱਖੀਆ, ਮਾਣਕ, ਲਾਉਂਦੇ ਸੀ ਅਖਾੜੇ ਬੜੇ ਭਾਰੀ,
ਮੇਰੇ ਮਿੱਤਰ, ਬੱਬੂ ਮਾਨ ਦੀ ਕਲਮ ਤੇ ਆਵਾਜ਼ ਹੈ ਨਿਆਰੀ ।
ਮਾਨ ਗੁਰਦਾਸ ਜੋ ਲਿੱਖਦਾ,
ਅੱਜ ਦੁਨੀਆਂ ਮੰਨਦੀ ਸਾਰੀ,
ਮੈਂ ਜੋ ਲਿਖਦਾ, ਆਪਣੇ ਗੁਰੂਆਂ ਤੋਂ ਸਿੱਖਦਾ ।
ਪਲ ਵਿੱਚ ਪਲ ਦਿੱਖਦਾ,
ਹਕੀਕਤ ਕੀ ਹੈ,
ਜਨਮ-ਜਨਮ ਦਾ ਕਰਮ ਹੈ,
ਹਕੀਕਤੀ 'ਦੇਖ' ਦੁਨਿਆਂ ਦਾ ਭਲਾ, ਤੂੰ ਵੀ ਕਰਕੇ,
ਰੱਬ ਵੀ ਖ਼ੁਸ਼ ਹੋ 'ਜਾਊ' ਤੇਰੇ ਦਿਦਾਰ ਕਰਕੇ ।
'ਸਿਤਾਰੇ', ਸਿਤਾਰਿਆਂ ਨਾਲ, ਸਿਤਾਰਿਆਂ ਵਿੱਚ ਨਾਂ ਲਿਖਾਉਂਦੇ ਨੇ,
ਅਸਲ ਵਿੱਚ ਜੋ ਸਿਤਾਰੇ ਹੁੰਦੇ ਨੇ ।
ਦਿਲ ਵਿੱਚ ਥਾਂ ਬਣਾਉਂਦੇ ਨੇ,
ਜੋ ਹੋਰਾਂ ਤੋ ਪਿਆਰੇ ਹੁੰਦੇ ਨੇ ।
ਦੁਨੀਆਂ ਆਉਂਦੀ ਹੈ ਚਲੀ ਜਾਂਦੀ ਹੈ,
ਵੇਖ ਕੇ, ਸੁਣ ਕੇ, ਸਾਡੇ ਤਾਂ ਗੁਜਾਰੇ ਹੁੰਦੇ ਨੇ ।
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆਂ ਨੇ
ਜਦੋਂ ਅੰਬਰੀ ਤਾਰਾ ਟੁੱਟਦਾ ਏ, ਕਿਉਂ ਖੂਨ ਜਿਗਰ ਦਾ ਸੁਕਦਾ ਏ,
ਜਦੋਂ ਉੱਲੂ ਬੋਲਣ ਰਾਤਾਂ ਨੂੰ, ਕਿਉਂ ਹੋਰ ਆਵਾਜ਼ਾਂ ਆਉਂਦੀਆਂ ਨੇ,
ਕਿਉਂ ਰੋਣਾਂ ਪੱਲੇ ਕਲਿਆਂ ਦੇ, ਅਤੇ ਪੈਰ-ਪੈਰ ਤੇ ਠੋਕਰ ਏ,
ਕਿਉਂ ਤਰਸ ਨਾ ਕਰਦਾ ਕੋਈ ਵੀ, ਜਦ ਪੀੜਾਂ ਘੇਰਾ ਪਾਉਂਦੀਆਂ ਨੇ,
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆਂ ਨੇ
ਕੋਈ ਆਹਿਸਾਨਾਂ ਦੀ ਪੰਡ ਦੇ ਕੇ, ਕਿਉਂ ਰੋਣਾ ਐਨਾ ਲਾਉਂਦਾ ਏ,
ਕਿਉਂ ਰਸਤਾ ਐਨਾ ਲੰਬਾ ਏ, ਜਦੋਂ ਝਾੜੀਆਂ ਕੰਡੇ ਲਾਉਂਦੀਆਂ ਨੇ
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆ ਨੇ
ਜਦੋਂ ਸਾਥ ਜੇ ਕੋਈ ਤੇਰਾ ਛੱਡ ਜਾਵੇ, ਫਿਰ ਕੱਲਿਆਂ ਰਹਿ ਕੇ ਜੀਅ ਲੈਣਾ
ਤੂੰ ਵੱਡਾ ਬਣ ਕੀ ਲੈਣਾ, ਤੂੰ ਛੋਟਾ ਬਣ ਕੇ ਜੀਅ ਲੈਣਾ,
'ਸੰਦੀਪ' ਇਹ ਗੱਲਾਂ ਗੀਤਾਂ ਨੂੰ, ਜਿੰਦਗੀ ਵਿਚ ਲਿਖ ਕੇ ਕੀ ਲੈਣਾ
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆ ਨੇ
ਇਕ ਰੂਹ ਅਵਾਜ਼ਾ ਦਿੰਦੀ ਏ, ਕੁੱਝ ਬਣਜਾ ਤੈਨੂੰ ਕਹਿੰਦੀ ਏ,
ਜਦੋਂ ਦਰ ਉੱਚੇ ਨਾਲ, ਵਾਹ ਤੇਰਾ ਫਿਰ ਦਰ-ਦਰ ਘੁੰਮ ਕੇ ਕੀ ਲੈਣਾ
ਆਪਣੇ ਆਪ ਨੂੰ ਸਮਝ ਲੈ, ਦੁਨੀਆਂ ਸਮਝਾ ਕੇ ਕੀ ਲੈਣਾ,
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆ ਨੇ
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।
ਉੱਚਾ ਜਿਹਾ ਕੋਈ ਦਰ ਵੇਖ, ਨੀਵਾਂ ਹੋ ਕੇ ਵੜ ਜਾਣਾ,
ਡਾਂਟਾਂ ਪੈਣ, ਝਿੜਕਾਂ ਵੱਜਣ, ਹੱਥ ਜੋੜ ਕੇ ਖੜ੍ਹ ਜਾਣਾ ।
ਲੱਖ ਕਲਾਸਾਂ, ਸਕੂਲੇ ਪੜੀਆਂ, ਇੱਕ 'ਸਲੀਕਾ' ਕਾਇਦਾ ਪੜ੍ਹ ਲੈਣਾ ।
ਬਹੁਤੇ ਲੱਭਣ ਦੀ ਲੋੜ ਨਾ ਪੈਣੀ, ਇੱਕ ਦਾ ਹੋ ਕੇ ਸਰ ਜਾਣਾ।
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।
ਕਿੱਥੇ ਰਹਿਣਾ, ਕਿੱਦਾਂ ਰਹਿਣਾ, ਕੌਣ ਤੇਰਾ ਗੁਆਂਢੀ ਏ,
'ਕਾਇਨਾਤ' ਇਹ ਰੱਬ ਦੀ ਦੇ ਵਿੱਚ, ਹਰ ਪ੍ਰਾਣੀ ਸਾਂਝੀ ਏ,
ਇਕ ਪ੍ਰਾਣੀ ਘੱਟ ਗਿਆ ਜੇਕਰ, ਗਿਣਤੀ ਸੂਚੀ ਵਾਂਝੀ ਏ,
ਜੋ ਅੱਜ ਤੱਕ ਨਾ ਕਿਸੇ ਨੇ ਕੀਤਾ, ਕੰਮ ਕੋਈ ਐਸਾ ਕਰ ਜਾਣਾ ।
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।
ਉੱਚਾ ਸੋਚ ਕੇ, ਉੱਚਾ ਤੱਕੀਂ, ਮੁੜ ਪਿੱਛੇ ਵੱਲ ਵੇਖੀਂ ਨਾ,
ਉੱਚਾ ਵਿਰਸਾ, ਉੱਚਿਆਂ ਦਾ ਤੂੰ, ਉਚੇ ਤੇਰੇ ਘਰਾਣੇ ਨੇ ।
ਬੁੱਲਾ, ਵਾਰਸ਼, ਸ਼ਿਵ ਜਿਹੇ ਤੇਰੇ ਲਿੱਖਣੇ ਵਾਲੇ ਸਿਆਣੇ ਨੇ,
ਮੁਸ਼ਕਲ ਆਵੇ, ਸਮਝ ਨਾ ਲੱਗੇ, ਸਾਧੂ ਦਾ ਲੜ ਫੜ ਲੈਣਾ ।
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।
ਇੱਕ ਅੱਖ ਵਾਲਾ ਰਾਜਾ ਰਣਜੀਤਾ, ਇੱਕ ਅੱਖ ਵੇਖੇ ਸਾਧੂ ਵੀ,
ਦੋ ਅੱਖਾਂ ਨਾਲ ਫਰਕ ਜੇ ਲੱਗੇ, ਇੱਕ ਅੱਖ ਬੰਦ ਤੂੰ ਕਰ ਲੈਣਾ ।
ਰੱਬ ਵੱਲੇ ਮੂੰਹ ਸਿਧਾ ਕਰਕੇ, ਸੱਚ ਨੂੰ ਨੇੜੇ ਕਰ ਲੈਣਾ,
ਮੰਜ਼ਿਲ ਮਿਲਜੂ, ਖੁਸ਼ੀ ਵੀ ਮਿਲਜੂ, ਥੱਕ ਜਾਣ ਤੇ ਖੜ੍ਹ ਲੈਣਾ ।
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।
ਕਦੇ ਭਰਦਾ ਏ, ਕਦੇ ਛਿਲਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।
ਕੁੱਝ ਹੁਣ ਦਾ ਏ, ਕੁੱਝ ਪਹਿਲਾਂ ਦਾ ਏ,
ਕੁੱਝ ਹਿਜ਼ਰ ਦਾ ਏ, ਕੁੱਝ ਵਸਲ ਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।
ਇਹਦਾ ਅੰਗਾਂ ਉੱਤੇ ਨਿਸ਼ਾਨ ਨਹੀ,
ਮੇਰੀਆਂ ਅੱਖਾਂ ਵਿੱਚੋਂ ਦਿਖਦਾ ਏ,
ਕਦੇ ਭਰਦਾ ਏ, ਕਦੇ ਛਿਲਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।
ਪਲ ਭਰ ਵੀ ਸੌਣ ਨਾ ਦਿੰਦਾ ਏ,
ਬੇਹੋਸ਼ੀ, 'ਚ ਹੋਸ਼ ਨਾ ਦਿੰਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।
ਰੱਬ ਅੱਗੇ ਤਰਲੇ ਕਰਦਾ ਹਾਂ,
ਬਸ ਉਹੀ ਜਾਣੇ ਇਹ ਮੇਰਾ ਜਖਮ,
ਕਦੇ ਭਰਦਾ ਏ, ਕਦੇ ਛਿਲਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।
ਸੱਟਾਂ ਤੇ ਸੱਟਾਂ ਖਾਂਦਾ ਹਾਂ,
ਹੈ ਇਕੋ ਹੀ ਸੱਟ ਮੇਰਾ ਜਖਮ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।
ਉਹ ਆ ਜਾਵੇ ਤਾ ਸੁਕ ਜਾਵੇ,
ਹੈ ਜਿਸਦਾ ਦਿੱਤਾ ਇਹ ਮੇਰਾ ਜਖਮ,
ਕਦੇ ਭਰਦਾ ਏ, ਕਦੇ ਛਿਲਦਾ ਏ,
ਕੁੱਝ ਹੋਰ ਨਹੀ, ਇਹ ਮੇਰਾ ਜ਼ਖਮ ।
ਇਹਦਾ ਅੰਗਾਂ ਉੱਤੇ ਨਿਸ਼ਾਨ ਨਹੀ,
ਮੇਰੀਆਂ ਅੱਖਾਂ ਵਿੱਚੋਂ ਦਿਖਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।
ਹੱਸਣ ਲਈ ਯਾਦਾਂ, ਰੋਣ ਲਈ ਬਿਰਹਾ,
ਮੈਂ ਇਹ ਸਿੱਖ ਲਿਆ, ਰੋਣ ਤੇ ਕੁੱਝ ਨਹੀਂ ਮਿਲਦਾ।
ਕਰਨ ਲਈ ਨੇਕੀ, ਛੱਡਣ ਲਈ ਝੂਠ,
ਬੈਠਣ ਲਈ ਸੰਗਤ, ਖੜ੍ਹਨ ਲਈ ਸਿੱਖਿਆ।
ਤੁਰਨ ਲਈ ਤਾਪ, ਰੁਕਣ ਲਈ ਸੋਚ,
ਕਹਿਣ ਲਈ ਸੱਚ, ਸੁਣਨ ਲਈ ਮੱਤ।
ਹੱਸਣ ਲਈ ਯਾਦਾਂ, ਰੋਣ ਲਈ ਬਿਰਹਾ,
ਮੈਂ ਇਹ ਸਿੱਖ ਲਿਆ, ਰੋਣ ਤੇ ਕੁੱਝ ਨਹੀਂ ਮਿਲਦਾ।
ਪੜ੍ਹਨ ਲਈ ਚੇਹਰੇ, ਸਿੱਖਾਉਣ ਲਈ ਤੇਰੇ,
ਨੱਚਣ ਲਈ ਯਾਰ, ਟੱਪਣ ਲਈ ਪਹਾੜ।
ਜਾਣ ਲਈ ਦਰਬਾਰ, ਆਉਣ ਲਈ ਘਰਵਾਰ,
ਭੁੱਲਣ ਲਈ ਦੁਨੀਆਂ, ਯਾਦ ਲਈ ਤੂੰ ਹੀ ਤੂੰ।
ਹੱਸਣ ਲਈ ਯਾਦਾਂ, ਰੋਣ ਲਈ ਬਿਰਹਾ,
ਮੈਂ ਇਹ ਸਿੱਖ ਲਿਆ, ਰੋਣ ਤੇ ਕੁੱਝ ਨਹੀਂ ਮਿਲਦਾ।
ਨਿੱਤ ਲਈ ਯਾਰ, ਕਦੇ ਲਈ ਪਿਆਰ,
ਭੁਲੇਖੇ ਲਈ ਸਮੂਹ, ਮਿੱਤਰ ਲਈ ਤੂੰ ਹੀ ਤੂੰ।
ਸੱਚ ਲਈ ਰੱਬ, ਝੂਠ ਲਈ ਜ਼ਬ,
ਇਸ਼ਕ ਲਈ ਜਾਨ, ਵਿਸ਼ਵਾਸ ਲਈ ਕੁਰਬਾਨ।
ਹੱਸਣ ਲਈ ਯਾਦਾਂ, ਰੋਣ ਲਈ ਬਿਰਹਾ,
ਮੈਂ ਇਹ ਸਿੱਖ ਲਿਆ, ਰੋਣ ਤੇ ਕੁੱਝ ਨਹੀਂ ਮਿਲਦਾ।
ਪੀਂਦੇ ਪੀਂਦੇ ਛੱਡ ਗਈ 'ਉਹ', ਇਹ ਅੱਧੀ ਬੋਤਲ,
ਲੱਗਦਾ, ਅੱਧੀ ਰਾਤ ਤੱਕ ਚੱਲੀ ਹੋਣੀ, ਇਹ ਅੱਧੀ ਬੋਤਲ,
ਅੱਧੀ ਮੁਹੱਬਤ ਜਿਹੀ ਲੱਗਦੀ, ਇਹ ਅੱਧੀ ਬੋਤਲ,
ਪੂਰੀ ਨਹੀਂ, ਇਹ ਤੇਰੇ-ਮੇਰੇ ਵਿੱਚ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।
ਮੇਰੇ ਘਰ ਦੀ ਸ਼ੋਭਾ ਨਹੀਂ, ਇਹ ਅੱਧੀ ਬੋਤਲ,
ਅੱਧੀ ਭਰੀ, ਅੱਧੀ ਖਾਲੀ, ਇਹ ਅੱਧੀ ਬੋਤਲ,
ਮੇਰੀ ਜਿੰਦਗੀ ਜਿਹੀ ਲੱਗਦੀ, ਇਹ ਅੱਧੀ ਬੋਤਲ,
ਉੱਠ ਕੇ ਨਾ ਜਾਂਦੀ, ਹਾਲੇ ਬਾਕੀ ਸੀ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।
ਸੁਪਨਿਆਂ ਵਿੱਚ ਆਉਂਦੀ, ਇਹ ਅੱਧੀ ਬੋਤਲ,
ਨੀਂਦਾਂ ਨੂੰ ਆ ਤੋੜਦੀ, ਇਹ ਅੱਧੀ ਬੋਤਲ,
ਮੈਨੂੰ ਫਿਰ ਸੌਣ ਨਾ ਦਿੰਦੀ, ਇਹ ਅੱਧੀ ਬੋਤਲ,
ਲਿੱਖਣ ਵਿੱਚ ਮਜਬੂਰ ਕਰਵਾਉਂਦੀ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।
ਮੇਰਾ 'ਨਾਂ' ਬਦਨਾਮ ਜਿਹੀ, ਇਹ ਅੱਧੀ ਬੋਤਲ,
ਲੋਕੀਂ ਤਾਨੇਂ ਮਾਰਦੇ, ਮੈਂ ਅੱਧੀ ਬੋਤਲ,
ਰੱਬ ਅਗੇ ਫਰਿਆਦ ਕਰਵਾਉਂਦੀ, ਇਹ ਅੱਧੀ ਬੋਤਲ,
ਮੇਰੀ ਸੋਚ ਵਿੱਚ ਭਰਮ ਪਾਉਂਦੀਂ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।
ਅੱਧੇ ਤੋੜ ਦੀ ਲੱਗਦੀ, ਇਹ ਅੱਧੀ ਬੋਤਲ,
ਡੱਬ ਲੁਕਾਵਾਂ, ਘੁੱਟ ਕੇ, ਇਹ ਅੱਧੀ ਬੋਤਲ,
ਕੀ ਵਿਖਾਵਾਂ ਜੱਗ ਨੂੰ, ਇਹ ਅੱਧੀ ਬੋਤਲ,
ਮੇਰੇ ਅੱਧ 'ਨਸੀਬਾਂ' ਵਾਂਗਰਾਂ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।
ਪੂਰਾ ਨਸ਼ਾ ਖਿਲਾਰ ਜਾਈਂ, ਬਣ ਪੂਰੀ ਬੋਤਲ ।
ਬੋਤਲ ਜਿਹਾ ਨਾ ਰਹਿ ਜਾਈਂ, ਇਹ ਅੱਧੀ ਬੋਤਲ,
ਹਵਾ ਜਿਹੀ ਭਰ ਜਾਂਦੀ ਏ, ਪੀ ਪੂਰੀ ਬੋਤਲ,
ਸੰਤ ਸਿਆਣੇ ਆਖਦੇ, ਪੀਣੀ ਮਾੜੀ ਬੋਤਲ।
ਮੇਰੀਆਂ ਖੂਬਸੂਰਤ ਨਿਗ੍ਹਾਹਾਂ ਤੇਰੇ ਵੱਲ ਹੋ ਗਈਆਂ,
ਦੇਖਦਾ ਸੀ, ਕਿੱਧਰੇ ਹੋਰ, ਨਿਗ੍ਹਾਹਾਂ ਤੇਰੇ ਵੱਲ ਹੋ ਗਈਆਂ,
ਚਾਹੁੰਦਾ ਸੀ, ਆਤਮਾ ਤੇ ਸ਼ਾਇਦ, ਜਨਮਾਂ ਤੋ ਚੱਲੀ ਪਿਆਸ ਧੀਮੀ ਹੋ ਗਈ,
ਹੋਣਾ ਚਾਹੀਦਾ ਸੀ ਜੋ ਪਹਿਲਾਂ, ਉਸਦੇ ਮੁਸਕਰਉਣ ਤੇ ਮੇਰੀ ਤੜਫ਼ ਹੋਰ ਤੇਜ ਹੋ ਗਈ....
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ,
ਹੱਸਣਾ ਸਿੱਖਾ ਦੇਊਗਾ, ਰੋਣਾ ਸਿੱਖਾ ਦੇਊਗਾ,
ਬਿਨਾਂ 'ਖੰਭਾਂ' ਦੇ ਉੱਡਣਾ ਸਿੱਖਾ ਦੇਊਗਾ, ਉੱਡਣਾ ਸਿੱਖਾ ਦੇਊਗਾ,
'ਫੜਫੜਉਣਾ' ਸਿੱਖਾ ਦੇਊਗਾ,
ਬਿਨਾਂ ਸਹਾਰੇ ਦੇ ਖੜ੍ਹਨਾ ਸਿੱਖਾ ਦੇਊਗਾ, ਖੜ੍ਹ ਕੇ ਡਿੱਗਣਾ ਕਿੱਥੇ ਹੈ,
ਉਹ ਜਗ੍ਹਾ ਵਿਖਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।
ਚੱਲਣਾ ਸਿੱਖਾ ਦੇਊਗਾ, ਤੇਰੀ ਚਾਲ ਵਧਾ ਦੇਊਗਾ,
ਅਮੀਰੀ ਅਤੇ ਗਰੀਬੀ ਕੀ ਸਿੱਖਾਉਦੀਂ ਹੈ, ਤੈਨੂੰ ਇਹ ਸਮਝਾ ਦੇਊਗਾ,
ਜਿੰਦਗੀ ਕੀ ਹੁੰਦੀ ਹੈ, ਇਹ ਅਹਿਸਾਸ ਕਰਾ ਦੇਊਗਾ,
ਇਨਸਾਨੀਅਤ ਦੇ ਕਦਮਾਂ ਉੱਤੇ 'ਚੱਲਣ ਵਾਲਾ', ਇਲਮ ਪੜ੍ਹਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ ।
ਉੱਚੀ ਪੜ੍ਹਾਈ ਕਿੱਥੇ ਹੁੰਦੀ ਹੈ, ਉਹ ਯੂਨੀਵਰਸਿਟੀ ਵਿਖਾ ਦੇਊਗਾ,
ਸੰਤਾਂ ਤੋਂ ਜੋ ਮੈ ਸਿੱਖਿਆ, ਤੈਨੂੰ ਉਹ ਮੰਤਰ ਸਿੱਖਾ ਦੇਊਗਾ,
ਜਾਨ ਲੈਣਾ ਸਿੱਖਾ ਦਊਗਾ, ਜਾਨ ਦੇਣਾ ਸਿੱਖਾ ਦੇਊਗਾ,
'ਸ਼ਵ' ਨੂੰ ਜਿਉਂਦਾ ਕਰਨ ਵਾਲੇ, ਰੱਬ ਨਾਲ ਮਿਲਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।
ਤੇਰੀ ਯਾਦ ਭੁਲਾ ਦੇਊਗਾ, ਤੇਰੀ ਅਦਲਾ-ਬਦਲੀ ਕਰਾ ਦੇਊਗਾ,
ਤੈਨੂੰ ਆਮ ਤੋ ਖਾਸ, ਖਾਸ ਤੋ ਆਮ ਬਣਾ ਦੇਊਗਾ,
ਤੈਨੂੰ ਕਿਸੇ ਦਰੱਖਤ ਦੀ ਪਿਂਉਦ ਵਾਂਗ, ਆਪਣੇ ਵਿੱਚ ਮਿਲਾ ਲਊਗਾ,
ਸਾਹ ਦੇ ਨਾਲ-ਨਾਲ ਰੂਹ 'ਚ' ਵੀ ਵਸਾ ਲਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।
ਬਿਗਾਨੇ ਨੂੰ ਆਪਣਾ, ਦੁਸਮਣ ਨੂੰ ਦੋਸਤ, ਬਣਾਉਣਾ ਸਿੱਖਾ ਦੇਊਗਾ,
ਅਮੀਰ ਸੱਭਿਆਚਾਰ ਦੀ ਪਹਿਚਾਣ ਕਰਾ ਦੇਊਗਾ,
ਮੁੱਦਤਾਂ ਤੋ ਚੱਲੀ ਰੀਤ ਸਿੱਖਾ ਦੇਊਗਾ,
ਉੱਚੇ ਤੋ ਉੱਚੇ ਦੀ ਪਹਿਚਾਣ ਕਰਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।
ਮਹਿਫ਼ਲ ਛੁਡਾ ਤੇਰੀ, ਕੱਲਾ ਬੈਠਣ ਲਾ ਦੇਊਗਾ,
ਇਹ ਸੋਚ ਤੇਰੀ ਦਾ, ਇਜ਼ਾਅਫ਼ਾ ਕਰਾ ਦੇਊਗਾ,
ਜੋ ਭੁੱਲ ਨਾ ਸਕੇਗੀ, ਉਹਨਾਂ 'ਯਾਦਾਂ' ਚ ਗਵਾ ਦੇਊਗਾ,
ਖੜ ਉਰਲੇ ਕੰਢੇ ਤੇ, ਸਮੁੰਦਰ ਪਾਰ ਵਿਖਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।
ਧੰਨਾ ਜੱਟ 'ਪੱਥਰ' ਵਿੱਚ ਰੱਬ ਵੇਖਦਾ,
ਮਜਨੂੰ 'ਲੈਲਾ' ਵਿੱਚ ਰੱਬ ਵੇਖਦਾ,
ਸੁਦਾਮਾ 'ਕ੍ਰਿਸ਼ਨ' ਵਿੱਚ ਰੱਬ ਵੇਖਦਾ,
ਰਾਂਝਾ 'ਹੀਰ' ਵਿੱਚ ਰੱਬ ਵੇਖਦਾ,
ਸੱਸੀ ਥਲਾਂ ਵਿੱਚ ਸੜੇ, ਪੁੰਨੂ ਸੱਸੀ ਵਿੱਚ ਰੱਬ ਵੇਖਦਾ,
ਮਹੀਵਾਲ ਛੱਜੂ ਦੇ ਚੁਬਾਰੇ ਵਿੱਚੋਂ, ਸੋਹਣੀ ਵਿੱਚੋਂ ਰੱਬ ਵੇਖਦਾ,
ਘੜੇ 'ਸ਼ੀਰੀਂ' ਦੀਆਂ ਮੂਰਤਾਂ 'ਚੋਂ ਫ਼ਰਹਾਦ ਰੱਬ ਵੇਖਦਾ,
ਮਨਸੂਰ 'ਸੂਲੀ' ਚੜ੍ਹਨ ਤੋ ਪਹਿਲਾਂ ਆਪਣੇ ਆਪ 'ਚ' ਰੱਬ ਵੇਖਦਾ,
ਇਬਾਦਤ ਕਰਦਾ ਬੰਦਾ ਆਸਮਾਨ ਵਿੱਚ ਰੱਬ ਵੇਖਦਾ,
ਕੋਈ ਦੇਵ ਵਿੱਚ ਰੱਬ ਵੇਖਦਾ,
ਕੋਈ ਦੇਵੀ ਵਿੱਚ ਰੱਬ ਵੇਖਦਾ,
ਬਾਬਾ ਬੁੱਲੇ ਸ਼ਾਹ, ਗੁਰੂ ਸ਼ਾਹ ਇਨਾਯਤ ਵਿੱਚ ਰੱਬ ਵੇਖਦਾ,
ਪ੍ਰਹਲਾਦ ਤਪਦੇ ਥੰਮ 'ਚੋਂ ਰੱਬ ਵੇਖਦਾ,
ਕੋਈ ਗ੍ਰਹਿਆਂ ਦੀ ਚਾਲ ਨੂੰ ਵਿਗਿਆਨ ਵੇਖਦਾ,
ਕੋਈ ਗ੍ਰਹਿਆਂ ਨੂੰ ਬੰਨ੍ਹਣ ਵਾਲਾ, ਰੱਬ ਵੇਖਦਾ,
ਕੋਈ ਕਿਸੇ ਨੂੰ ਪਾਲਣ ਵਾਲਾ ਮਾਂ-ਬਾਪ ਵੇਖਦਾ,
ਕੋਈ ਸਭ ਨੂੰ ਪਾਲਣ ਵਾਲਾ ਰੱਬ ਵੇਖਦਾ,
ਕੋਈ ਸਹਾਰਾ ਦੇਣ ਵਾਲੇ ਨੂੰ, ਰੱਬ ਵੇਖਦਾ,
ਕੋਈ ਖੂਬਸੂਰਤੀ 'ਚੋਂ ਰੱਬ ਵੇਖਦਾ,
ਕੋਈ ਭੱਦਿਆਂ 'ਚੋਂ ਰੱਬ ਵੇਖਦਾ,
ਕੋਈ ਕਾਇਨਾਤ 'ਚੋਂ ਰੱਬ ਵੇਖਦਾ,
ਇੱਕ ਮੈ ਹਾਂ, ਮੈਂ ਰੱਬ ਕਦੇ ਵੇਖਿਆ ਨਹੀ,
ਜਦੋ ਗੁਰੂ ਨੂੰ ਵੇਖਦਾ, ਸੱਚ ਰੱਬ ਵੇਖਦਾ ।
ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।
ਹਰ ਘਰ 'ਟਰਾਫ਼ੀ' ਜਿੱਤ ਦੀ, ਮੇਰੇ ਘਰ ਤਾਂ ਮੇਰੀ ਤਸਵੀਰ ਏ,
ਕਿਵੇਂ 'ਹਰ' ਕੇ ਹਿੰਮਤ ਹਾਰ ਜਾਂ, ਜਦ 'ਹਾਰਾਂ' ਮੇਰੀ ਤਕਦੀਰ ਏ।
ਮੇਰਾ ਦੁਨੀਆਂ 'ਨਾਂ' ਨਾ ਜਾਣਦੀ, ਪਰ ਘਰ ਤਾਂ ਮੇਰਾ ਵੀ 'ਨਾਂ' ਏ,
ਹਰ ਦਿਨ ਮੈਂ ਵਿਕਣੋ ਰਹਿ ਜਾਂਵਾ, ਵਿੱਚ ਬਜ਼ਾਰਾਂ ਮੇਰਾ ਥਾਂ ਏ।
ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।
ਕੁੱਝ 'ਖੁਆਸ਼ਾਂ' ਰੋਜ ਮੈਂ ਦੱਬ ਲਾਂ, ਸੰਤ ਕਹਿੰਦੇ 'ਚਾਹਤ' ਨੀਚ ਹੈ,
ਇੱਕ 'ਚਾਹਤ' ਉਸਦੇ ਜਾਣ ਦੀ, ਕਿੱਦਾਂ ਮੈਂ ਮਨ 'ਚੋਂ ਕੱਢ ਦਿਆਂ।
ਕੋਈ 'ਕੱਚਾ' ਮੱਤੋ ਛੱਡ ਕੇ, ਜਦੋ ਅੱਖੋਂ ਉਹਲੇ ਹੋ ਜਾਏ,
ਜਿੰਦਗੀ ਏ ਲੰਮੀ 'ਰਾਗ' ਜਿਹੀ, ਕਿੱਥੋ 'ਸੁਰਾਂ' ਅਗਲੀਆਂ ਲੱਭ ਲਿਆਂ।
ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।
ਜੋ ਵੀ ਮੈਂ ਅੱਜ ਹਾਂ, ਕਿਉਂ ਇਸ ਵਿੱਚ ਮੈਨੂੰ 'ਸੰਤੋਸ਼' ਨਾ,
ਕੱਲ੍ਹ ਬਾਰੇ ਮੈਂ ਡਰਦਾ, ਜੋ ਅੱਜ ਕਰਦਾ ਵਿੱਚ 'ਹੋਸ਼' ਨਾ।
ਉਹਨੂੰ ਕੋਣ ਬਚਾਊ 'ਬਾਜ਼ਾਂ' ਤੋਂ, ਜਿਹਦੀ ਮਾਂ ਕਿਸੇ ਨੂੰ ਮਾਰ ਜਾਏ,
ਕਿੱਦਾਂ 'ਪਿਆਰ' ਰਹੇਗਾ ਭਾਈਆਂ ਦਾ, ਜੇ ਮਾਂ 'ਵਿੱਤਕਰੇ' ਕਰਕੇ ਪਾੜ ਦਏ।
ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।
ਰੁਚੀ ਨਾ ਰੱਖੀ ਸਕੂਲ ਦੀ, ਜੋ ਪੜ੍ਹਿਆ ਕੀਤਾ ਗੌਰ ਨਾ,
ਹੁਣ ਮਾਸਟਰ ਵੀ ਕੁੱਝ ਬਦਲ ਗਏ, ਪਹਿਲਾਂ ਜਿਹਾ ਹੁਣ ਹੋਰ ਨਾ।
ਅਨਪੜ੍ਹ ਜਿਹਾ ਮੈਂ ਜਾਪਦਾ, ਜੋ ਪੜ੍ਹਿਆ ਉਹਦੀ ਪਈ ਲੋੜ ਨਾ,
ਉਹ ਆਏ, ਆ ਕੇ ਚਲੇ ਗਏ, ਕਿਉਂ ਉਹਨਾਂ ਵਰਗਾ ਕੋਈ ਹੋਰ ਨਾ।
ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।
ਇਹ ਜੱਗ ਜਿਉਂਦਾ ਆਸ ਤੇ, ਫਿਰ ਮੈਂ ਵੀ ਆਸਾਂ ਰੱਖ ਲਾਂ,
ਸ਼ਾਇਦ ਪੜ੍ਹਿਆ ਕੰਮ ਮੇਰੇ ਆ ਜਾਵੇ, ਜੋ ਸਿੱਖਿਆ ਪਿੱਛੇ, ਤੱਕ ਲਾਂ।
ਇਹ 'ਦੁਨੀਆਂ' ਹੱਸਦੀ ਹੋਰਾਂ ਤੇ, ਮੈ 'ਆਪਾ' ਦੇਖ ਕੇ ਹੱਸ ਲਾਂ,
ਸੁਭਾਅ ਬਦਲ ਕੇ ਆਪਣਾ, ਇਹ ਹਾਰਾਂ ਤੇ ਮੈਂ ਨੱਚ ਲਾਂ।
ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਠੰਢਾ ਸਭ ਕਰ ਜਾਵਣ, ਇਹ ਹਨ ਪੱਛਮੀ ਹਵਾਵਾਂ,
ਤੱਤਾ ਸਭ ਕੁੱਝ ਲੱਗੇ, ਜਾਂ ਚੱਲਣ ਦੱਖਣੀ ਹਵਾਵਾਂ ।
ਬੱਦਲ ਉੱਧਰ ਹੀ ਜਾਵੇ, ਜਿੱਧਰ ਜਾਂਦੀਆਂ ਹਵਾਵਾਂ,
ਸਭ ਟੁੱਟ-ਭੱਜ ਜਾਂਦਾ, ਚੱਲਣ ਤੇਜ ਨਾ ਹਵਾਵਾਂ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਦਿਨ ਸਿੱਧੇ ਦਾ ਸਬੂਤ, ਚੱਲਣ ਸਿੱਧੀਆਂ ਹਵਾਵਾਂ,
ਵਕਤ ਬਹੁੱਤਾ ਹੀ ਸਤਾਵੇ, ਜੇ ਚੱਲਣ ਉਲਟ ਹਵਾਵਾਂ।
ਚੱਲਣ, ਸੁੰਗੰਧਾਂ ਲੈ ਆਉਣ, ਗਲੀ ਯਾਰ ਦੀ ਹਵਾਵਾਂ,
ਬੰਨ੍ਹਣ 'ਯਾਦਾਂ' ਦਾ ਪਲੰਦਾ, ਇਹ ਜੋ ਖਾਸ ਹਵਾਵਾਂ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਅੱਗ ਤੇਜ ਕਰ ਜਾਣ, ਥੋੜ੍ਹੀ ਤੇਜ ਜਿਹੀਆਂ ਹਵਾਵਾਂ,
ਮੀਂਹ ਰਹਿਮਤਾਂ ਦਾ ਪਾਉਣ, ਚੱਲਣ ਮੱਠੀਆਂ ਹਵਾਵਾਂ।
ਚੱਲਣ, ਸਕੂਨ ਮਿਲ ਜਾਵੇ, ਉਹਦੇ ਦਰ ਦੀਆਂ ਹਵਾਵਾਂ,
ਵੇਹੜੇ ਸਾਧੂਆਂ ਦੇ ਚੱਲਣ, 'ਨਸ਼ੇ ਭੰਗ' ਜਿਹੀਆਂ ਹਵਾਵਾਂ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਇੱਕ ਚੇਤਾਵਨੀ ਜਿਹੀ ਲੱਗੇ, ਨਾਗ ਦੇ ਨੱਕ ਦੀਆਂ ਹਵਾਵਾਂ,
ਇੱਕ ਫਨਕਾਰਾਂ ਜਿਹਾ ਲੱਗਣ, ਕਿਸੇ ਦੇ 'ਮੱਗੇ' ਦੀਆ ਹਵਾਵਾਂ।
ਚੱਲਣ ਸੇਖਿਆਂ ਨਾਲ ਚੱਲਣ, ਰਲੇ 'ਦਾਰੂ' ਦੀਆਂ ਹਵਾਵਾਂ,
ਉਹਦਾ 'ਆਪਾ' ਦੱਸ ਜਾਣ, ਜੋ ਕੱਢੇ 'ਓਏ' ਦੀਆਂ ਹਵਾਵਾਂ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਧੂੰਆ ਉੱਚਾ ਲੈ ਜਾਣ, ਉੱਚੀ ਉੱਠਣ ਹਵਾਵਾਂ,
ਪੰਛੀ ਦੂਰ ਲੈ ਜਾਣ, ਉਹਦੇ ਪਰਾਂ ਦੀਆਂ ਹਵਾਵਾਂ।
ਸੁਰ, ਵੱਖਰੇ ਤੇ ਗੀਤ, ਸੁਣ ਗਾਉਂਦੀਆ ਹਵਾਵਾਂ,
ਰੱਬਾ ਸਦਾ ਚੱਲੀ ਜਾਣ, ਇਹ ਜੋ ਚਲਣ ਹਵਾਵਾਂ ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਸਾਹ-ਸਾਹ ਵਿੱਚ ਪਾਉਣ, ਮੇਰੇ ਸਾਹਾਂ ਦੀਆਂ ਹਵਾਵਾਂ,
ਉਹਨੂੰ ਕਿੱਦਾਂ ਭੁੱਲ ਜਾਵਾਂ, ਉਦੋਂ ਚੱਲੀਆਂ ਜੋ ਹਵਾਵਾਂ ।
ਪੰਡਤ 'ਕੁੰਡਲੀ' ਬਣਾਵੇ, ਪੁੱਛੇ ਕਿਹੜੀਆਂ ਸੀ ਹਵਾਵਾਂ,
ਮਹਿਕ ਧੂਫ ਦੀ ਲਿਆਵਣ, ਇਹ ਵੀ ਹੁੰਦੀਆਂ ਹਵਾਵਾਂ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਕਦਰ ਬੂਟਿਆਂ ਦੀ ਪਾਉਣਾ, ਜਦੋਂ ਮਹਿਕ ਦੀਆਂ ਹਵਾਵਾਂ,
ਸੰਗੀਤ ਮੀਲਾਂ ਤੱਕ ਚੁੱਕ, ਲੈ ਜਾਂਦੀਆਂ ਹਵਾਵਾਂ।
ਤਕੜੀਆਂ ਤੇਰੇ ਨਾਲੋਂ ਲੱਗਣ, ਪਾਣੀ ਚੁੱਕਦੀਆਂ ਹਵਾਵਾਂ,
ਅਹਿਸਾਨ ਕਦੇ ਨਾ ਤੂੰ ਭੁੱਲੀ, ਹਵਾਵਾਂ, ਰੱਬ ਜਿਹੀਆਂ ਹਵਾਵਾਂ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਜਿਹੜੀਆਂ ਮੁੱਦਤਾਂ ਤੋਂ ਚੱਲਣ, ਇਹ ਨੇ ਰੱਬ ਦੀਆਂ ਹਵਾਵਾਂ,
ਚੱਲਣ, ਅਹਿਸਾਨ ਕਰ ਜਾਣ, ਚੱਲਣ ਕੋਈ ਵੀ ਹਵਾਵਾਂ ।
ਇੱਕ ਤੰਗ ਕਰ ਜਾਣ, ਉਹ ਵੀ ਹੁੰਦੀਆਂ ਹਵਾਵਾਂ,
ਠੰਡਾ ਸ਼ੀਤ ਕਰ ਜਾਣ, ਸੰਤਾਂ ਦੇ ਮੁੱਖ ਦੀਆਂ ਹਵਾਵਾਂ।
ਲਹਿਰ ਪਾਣੀਆਂ ਚੋਂ ਉੱਠੀ, ਲੱਗਦਾ ਚੱਲਣ ਹਵਾਵਾਂ,
ਬੂਟੇ ਖੁਸ਼ੀ ਵਿੱਚ ਝੂਮਣ, ਜਦੋਂ ਚਲਣ ਹਵਾਵਾਂ।
ਕਿੰਨੀ ਅਹਿਮ ਹੈ, ਮੇਰੀ ਜਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਦੋਸਤ ਸੀ ਮੇਰੇ ਬਚਪਨ ਦਾ, ਉਹ ਵਿੱਛੜ ਗਿਆ,
ਸ਼ਾਈਦ, ਮਿਲੇ ਨਾ ਮਿਲੇ, ਪਰ ਮੰਨ ਤੇ ਮੇਰਾ, ਕਰਦਾ ਏ ਉਡੀਕ।
ਵਕਤ ਬੀਤ ਗਿਆ, ਮੁੜ ਆਏਗਾ ਨਹੀਂ,
ਪਰ ਫਿਰ ਵੀ ਮੰਨ, ਉਹਨਾਂ ਦਿਨਾਂ ਦੀ, ਕਿਉਂ ਕਰਦਾ ਏ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਇਹ ਵਕਤ ਰਾਤ ਜਿਹਾ, ਤਾਰੇ ਗਿਣਦਾ ਹਾਂ,
ਚੰਗਾ ਲੱਗਦਾ ਏ, ਪਰ ਫਿਰ ਵੀ ਮੰਨ, ਕਰੇ ਦਿਨ ਦੀ ਉਡੀਕ।
ਜੋ ਮਿਲ ਰਿਹਾ ਉਹਨੂੰ ਝੱਲਦਾ ਹਾਂ, ਮੈਨੂੰ ਪਤਾ ਏ ਮਹਿਮਾਨ 'ਕੱਲ੍ਹ' ਦਾ ਹਾਂ,
ਝੂਠ, ਧੋਖਾ-ਧੜੀ ਕਰਕੇ, ਚੰਗੇ ਪਰਸੋਂ ਦੀ, ਕਿਉਂ ਕਰਦਾ ਹਾਂ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਮੈਂ ਚੰਗਾ ਲੱਗੂੰ, ਕੱਲ੍ਹ ਕਿਸੇ ਨੂੰ ਸ਼ਾਇਦ,
ਅੱਜ ਇੱਕ ਹਾਂ, ਕੱਲ੍ਹ ਦੋ ਹੋ ਜਾਊਂ,
ਇਸ ਆਸ ਤੇ ਟਿਕੀ ਏ, ਸ਼ਾਇਦ ਮੇਰੀ ਉਡੀਕ।
ਇਹ ਅੱਜ ਨਹੀਂ ਆਈ, ਮੇਰੇ ਬਚਪਨ ਦੀ ਏ,
ਕਦੇ ਕਿਸੇ ਦੀ ਉਡੀਕ, ਕਦੇ ਕਿਸੇ ਦੀ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਇਹ ਉਡੀਕਾਂ ਛੱਡ, ਸੰਦੀਪ, ਕੁੱਝ ਨਾ ਰਿਹਾ,
ਕਦੇ ਯਾਰ ਦੀ ਉਡੀਕ, ਕਦੇ ਸੱਜਣ ਦੀ ਉਡੀਕ,
ਕਦੇ ਪਿਆਰੇ ਦੀ ਉਡੀਕ।
ਕਦੇ ਫੁਰਸਤ ਲੱਭਾਂ, ਉਹਦੇ ਦਰ ਜਾਂਵਾ,
ਮੰਨ ਕਰਦਾ ਏ, ਉਸ ਸਮੇਂ ਦੀ ਉਡੀਕ,
ਚਾਹੇ ਦੱਸੇ ਨਾ, ਛੁਪਾ ਲਵੇਗਾ ਉਹ,
ਜਰੂਰ ਕਰਦਾ ਹੋਊ, ਮੇਰੇ ਆਉਣ ਦੀ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਉਹ ਚਲੇ ਗਏ, ਪਤਾ ਏ, ਆਉਣਗੇ ਨਹੀਂ,
ਫਿਰ ਵੀ ਮੰਨ ਕਰਦਾ ਏ, ਇੱਕ ਝੂਠੀ ਉਡੀਕ।
ਵਕਤ ਆਏਗਾ, ਲੈ ਜਾਏਗਾ, ਪਰ ਦੱਸ ਕੇ ਜਾਹ,
ਕਰਾਂ ਫਰਿਸ਼ਤੇ ਦੀ ਉਡੀਕ, ਕੇ ਜਮ ਦੀ ਉਡੀਕ,
ਇਹਨਾਂ ਉਡੀਕਾਂ ਵਿੱਚ, ਕੁੱਝ ਅਧੂਰੇ ਵੀ ਨੇ,
ਪਰ ਮੰਨ ਮੇਰਾ ਕਰਦਾ, ਇੱਕ ਪੂਰਨ ਦੀ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸੁਰੂ, ਕਿਥੇ ਖਤਮ, ਵਕਤ।
ਇਸ ਧਰਤੀ, ਸੂਰਜ ਤੋਂ ਪਹਿਲਾਂ ਦਾ, ਸ਼ਾਇਦ,
ਅਨੰਤ ਕਾਲ ਤੱਕ, ਕਿੰਨੀ ਉਮਰ, ਵਕਤ।
ਨਾ ਤੇਰੀ ਜਿੰਦਗੀ ਮੈਂ ਜਾਣਾ, ਨਾ ਮੇਰੀ ਜਿੰਦਗੀ ਤੂੰ ਜਾਣੇ,
ਪਰ ਸਭ ਦੀ ਜਿੰਦਗੀ ਵੇਖਦਾ ਏ, ਇਹ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਇਹਨਾਂ ਵੇਦਾਂ ਵਿੱਚ, ਪੁਰਾਣਾ ਵਿੱਚ,
ਹਰ ਗੱਲ ਵਿੱਚ ਮਿਲੇਗਾ, ਜਿਕਰ ਵਕਤ।
ਕੋਈ ਦਾਸਤਾਂ, ਕਿਸੇ ਦੀ ਸੁਰੂ ਕਰੇ,
ਸੁਣਾਉਂਦਾ ਕਹੇਗਾ, ਗੱਲ ਹੈ, ਉਸ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਜਦੋਂ-ਜਦੋਂ ਵੀ ਮਾਲਕ ਦੇ ਦਰ ਹੋਈਏ,
ਪਤਾ ਲੱਗੇ ਨਾ ਬੀਤ ਜਾਏ, ਕਦੋ ਵਕਤ।
ਮਹਿਬੂਬ, ਮਹਿਬੂਬਾ, ਦੇ ਸਾਹਮਣੇ ਬੈਹ,
ਕਹੇ ਰੁਕ ਜਾਹ, ਜਾਹ ਨਾ, ਅੱਗੇ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਦੇਹ ਇਤਫ਼ਾਕ, ਦਿਲਾਂ ਨੂੰ ਜੋੜਦਾ ਏ,
ਪਾਵੇ ਵਿਛੋੜਾ'ਉਡਾਏ ਭੁੱਜੇ ਤਿੱਤਰ', ਇਹ ਵਕਤ।
ਦਿਲਾਂ, ਭੁੱਲ ਕੇ ਮਾੜਾ ਨਾ ਕਰ ਬੈਠੀ,
ਜੋ ਬੀਤ ਗਿਆ ਮੁੜ ਨਾ, ਆਵੇ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਵਕਤ ਫਰਸ਼ੋ, ਚੁੱਕ ਲੈ ਜਾਵੇ, ਅਰਸ਼,
ਧਰਤੀ, ਪੈਰਾਂ ਥੱਲਿਓਂ ਖਿੱਚ, ਲੈਂਦਾ ਵਕਤ।
ਤੈਨੂੰ ਕੁੱਝ ਨਾ ਕੁੱਝ ਸਿੱਖਾ ਦਿੰਦਾ,
ਭਾਵੇਂ ਬਾਜੀ 'ਚ' ਦੇਵੇ ਹਾਰ, ਇਹ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਗੱਲ, ਸੱਜਣ, ਯਾਰ ਦੀ ਕਰ ਲਈਏ,
ਗੱਲਾਂ ਕਰਨ ਦਾ ਜੇਕਰ, ਮਿਲੇ ਵਕਤ।
ਵੇਹਲ ਮਿਲੇ, ਇੱਕਲਿਆ ਬਹਿਣ ਦਾ ਜੇ,
ਯਾਦ, ਯਾਰ ਦੀ ਤੈਨੂੰ, ਲਿਆਉ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
'ਮਾਂ' ਬਣਕੇ ਰੱਬ ਬਚਾ ਲੈਂਦਾ,
'ਸੰਤ' ਮੰਨਦੇ, ਸਾਡਾ ਵੀ ਪਿਉ ਵਕਤ।
ਦਿਨ ਰਾਤ ਕਮਾਈ ਵਿੱਚ ਲੀਨ ਰਹਿੰਦੇ,
ਜਾਣ ਦਿੰਦੇ ਨਾ ਅੱਗੇ ਨੂੰ, ਵੇਹਲਾ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਉਸ ਰੱਬ ਤੇ ਵਕਤ ਦੀ ਕਦਰ ਸਿੱਖ ਲੈ,
ਵਕਤ ਆਉਣ ਤੇ, ਜੋ ਚਾਹੀਦਾ ਦੇਵੇ, ਇਹ ਵਕਤ।
ਕੋਈ ਅਹਿਸਾਨ ਕਿਸੇ ਨੇ ਕੀਤਾ ਸੀ,
ਸੰਦੀਪ ਭੁੱਲ ਨਾ ਜਾਈ ਤੂੰ, ਉਹ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਮੈਂ ਜੋ ਕਰਦਾ, ਮੇਰੀ ਸੂਚੀ ਰੱਖੇ,
ਕੁੱਝ ਵੀ ਝੂਠ ਨਾ ਦੱਸਦਾ, ਇਹ ਵਕਤ।
ਅਸੀਂ ਵਿੱਛੜੇ ਕਦੇ ਤਾਂ ਮਿਲ ਜਾਈਏ,
ਕਰਾ ਫਰਿਆਦ 'ਰੱਬਾ' ਆਵੇ, ਉਹ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਇੱਛਾ ਰੱਖ ਕੇ ਜੀਆ, ਮਿਲਣ ਚੰਗੇ ਦੀ ਤੂੰ,
ਵਕਤ ਆਉਣ ਤੇ, ਜਰੂਰ ਮਿਲਾਊ, ਵਕਤ।
ਕੁਝ ਸਿੱਖਣਾ 'ਪੂਰਨ ਸੰਤਾਂ' ਦੇ ਦਰ ਜਾਈ,
ਮੰਨ ਹੋਈਆ ਤਾਂ ਜਾਣ ਨੂੰ, ਮਿਲੂ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਆਸ਼ਾ ਮੰਨ ਵਿੱਚ ਰੱਖ, ਦਿਲਾ ਡੋਲੀ ਨਾ,
ਕੁੱਝ ਵਕਤ ਲਈ ਹੁੰਦਾ, 'ਵਕਤ'ਗ੍ਰਹਿਣ ਵਕਤ।
ਚੋਟਾਂ ਮਾਰ-ਮਾਰ ਤੈਨੂੰ ਤਰਾਸ਼ ਕਰ ਦਿਓ,
ਬਣਾਉ ਪੱਥਰੋ ਮੂਰਤੀ, ਇਨਸਾਨ ਵਕਤ।
ਨਾ ਤੂੰ ਜਾਣੇ, ਨਾ ਮੈਂ ਜਾਣਾ,
ਕਿਥੋਂ ਸ਼ੁਰੂ, ਕਿਥੇ ਖਤਮ, ਵਕਤ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਧਰਮਾਂ ਵਿੱਚ, ਪੂਜਾ ਵਿੱਚ, ਪਾਠ ਵਿੱਚ,
ਇਹਨਾਂ ਸਬਦਾਂ ਤੋ ਉੱਚਾ, ਇਕ ਨਾਮ ਮੇਹਰ।
ਕਿਸੇ ਗੁਰੂ ਦਾ, ਕਿਸੇ ਸੰਤ ਦਾ, ਕਿਸੇ ਫਕੀਰ ਦਾ,
ਗੁਰ ਮੰਤਰ ਹੈ, ਜਿਸਦਾ ਨਾਂ ਮੇਹਰ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਬੜਾ ਲੰਬਾ ਹੈ ਅਰਸਾ, ਬਾਰਾਂ ਸਾਲ ਦਾ ਏ,
ਪੈਰੀਂ ਘੁੰਗਰੂ ਪਾ, ਬੁਲ੍ਹਾਂ ਨਾਚ ਸਿੱਖੇ, ਕਦੇ ਗਾਉਣ ਸਿੱਖੇ।
ਕਦੇ 'ਸਈਅਦ' ਸੀ, ਅੱਜ ਕੰਜਰੀਂ ਬਣ,
ਗੁਰੂ 'ਸ਼ਾਹ ਇਨਾਇਤ' ਦੀ, ਪਾਉਣ ਲਈ ਮੇਹਰ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਬਾਰਾਂ ਸਾਲ ਬੇਲੇ ਵਿੱਚ, ਗਾਲ੍ਹ ਕੇ ਤੇ,
ਕਦੇ ਧੀਦੋ ਸੀ, ਅੱਜ ਚਾਕਰ ਬਣ।
ਗੁਰੂ ਗੋਰਖ ਦੇ ਟਿੱਲੇ ਜਾ, ਕੰਨ ਪੜਵਾਉਂਦਾ,
'ਯਾਰ' ਹੀਰ ਸਲੇਟੀ ਦੀ, ਪਾਉਣ ਲਈ ਮੇਹਰ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਲੈ ਸੈਣੀ, ਹਥੋੜ੍ਹਾ, 'ਫ਼ਰਹਾਦ' ਸਾਲ ਬਾਰਾਂ,
ਉੱਚੇ ਪਰਬਤ ਕੱਟ, ਪਾਰ ਝਾਕਦਾ ਏ।
ਵੱਡਾ ਪਰਬਤ ਨਹੀਂ, ਵੱਡੀ ਹਿਮੰਤ ਰੱਖ,
ਕੱਟਿਆ ਪਰਬਤ, 'ਸ਼ੀਰੀ' ਦੀ ਪਾਉਣ ਲਈ ਮੇਹਰ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਪਹਿਲਾਂ ਵੇਖ ਲੈਣਾ, ਕੁੱਝ ਪਰਖ ਲੈਣਾ,
ਗੁਰੂ ਪੂਰਨ ਹੋਇਆ, ਤਾਂ ਤੈਨੂੰ ਮਿਲੂਗੀ ਮੇਹਰ।
ਜਾਨ ਲੈਣ ਤੋ ਪਹਿਲਾਂ, ਜਾਨ ਦੇਣੀ ਸਿੱਖ ਲੈ,
ਜਾਨ ਦੇਣੀ ਜੇ ਆ ਗਈ, ਤੈਨੂੰ ਹੋ ਜਾਊਗੀ ਮੇਹਰ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਪੱਲੇ ਕੁੱਝ ਨਹੀਂ, ਮੰਨੋ ਕਦਰ ਸਿੱਖ ਲੈ,
ਕਦੇ ਇਸ ਦਰ ਤੇ, ਕਦੇ ਉਸ ਦਰ ਤੇ, ਨਹੀਂਓ ਹੋਣੀ ਮੇਹਰ।
ਇਹਨਾਂ ਸ਼ਾਨਾ ਤੋਂ, ਇਹਨਾਂ ਸ਼ੋਕਤਾ ਤੋਂ, ਇਸ ਦੁਨੀਆਂ ਤੋਂ,
ਕਿਤੇ ਹੀ, ਹੁੰਦੀ ਉੱਚੀ, ਜਿਸ ਦਾ ਨਾਂਮ ਮੇਹਰ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਰੱਖ ਜਿਗਰਾ ਜਿਹਾ, ਦਰ ਬੈਠ ਜਾਈਏ,
ਇਕ ਦਿਨ ਤਾਂ ਤੈਨੂੰ, ਪਊ ਆਵਾਜ਼ ਮੇਹਰ।
ਇਸ ਜਿੰਦਗੀ ਦਾ ਕੀ, ਇਹ ਤਾਂ ਕੁੱਝ ਵੀ ਨਹੀਂ,
ਭਵ ਸਾਗਰੋਂ, ਲੈ ਜਾਂਦੀ, ਪਾਰ ਮੇਹਰ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਮੈਂ ਕਿਵੇਂ ਮੰਨਾ, 'ਸੰਦੀਪ' ਰੱਬ ਨਹੀਂ ਹੈ,
ਕਦੇ 'ਸੰਤ' ਭੇਜੇ, ਕਦੇ 'ਫ਼ਕੀਰ' ਭੇਜੇ, ਆਪਣੇ ਬੰਦਿਆਂ ਤੇ, ਕਰਕੇ ਮੇਹਰ।
ਰਸਤਾ, ਜਿੰਦਗੀ ਮੁਸ਼ਕਿਲ, ਮੇਰੇ ਅੱਗੇ ਰਹਿੰਦੇ, ਕਦੇ ਪਿੱਛੇ ਰਹਿੰਦੇ,
ਕਦੇ ਦੇਣ ਸਮਝੌਤੇ, ਮੇਰੇ ਤੇ ਕਰਕੇ ਮੇਹਰ।
ਮੈਂਨੂੰ ਇੱਕ ਸਮਝੌਤਾ, ਜਿੱਥੇ ਜਾਂਦਾ ਹਾਂ, ਉੱਥੇ ਜਾਂਦੇ ਰਹਿਣਾ,
ਇੱਕ ਦਿਨ ਤੇ ਤੈਨੂੰ, ਹੋ ਜਾਊ ਮੇਹਰ।
ਝੂਠਾ ਸੀ, ਮੈ ਪੁੱਛਿਆ, ਕਰ ਗਿਆ, ਟਾਲ ਮਟੋਲ ਦੀ ਗੱਲ,
ਤੂੰ ਪੁੱਛ ਕੇ ਕੀ ਲੈਣਾ, ਮੇਰੀ ਜਿੰਦਗੀ ਦੀ, ਮੇਰੀ ਆਪਣੀ ਗੱਲ।
ਦਰਦ ਦੇ ਕੇ, ਕਿਉਂ ਦੁਨੀਆਂ ਕਰਦੀ ਏ, ਮੇਰੇ ਲਈ ਤਰਸ ਦੀ ਗੱਲ,
ਤਰਸਗਾਰੀ ਦੀ ਗੱਲ ।
ਗੱਲਾਂ-ਗੱਲਾਂ, ਵਿੱਚ ਮੈਨੂੰ ਜਿੱਤ ਲੈਂਦਾ, ਹਰ ਵੇਲੇ ਕਰਦਾ, ਮੇਰੇ ਹਿੱਤ ਦੀ ਗੱਲ,
ਦੋਵੋਂ ਆਹਮਣੇ-ਸਾਹਮਣੇ ਬੈਠ ਪ੍ਰੇਮੀ, ਕਰਦੇ, ਖਾਸ ਜਿਹੀ ਗੱਲ,
ਸ਼ਾਇਦ ਮਸਲੇ ਦੀ ਗੱਲ ।
ਕੋਲੋਂ ਲੰਘਦਾ ਖੁੱਲ ਕੇ ਹੱਸ ਪੈਂਦਾ, ਇੱਛਾ ਰੱਖ ਕੇ ਕਰਦਾ,
ਆਪਣਾ ਬਣਾਉਣ ਦੀ ਗੱਲ ।
ਸੱਚ ਦਾ ਸਾਹਮਣਾ ਕਰਨੇ ਦੀ ਹਿੰਮਤ ਨਹੀਂ, ਤਾਈਓਂ ਕਹਿ ਜਾਂਦਾ,
ਇੱਕ ਰਲਮੀ ਜਿਹੀ ਗੱਲ ।
ਟੇਢੀ, ਅੱਖ ਨਾਲ ਮੇਰੇ ਵੱਲ ਵੇਖਦਾ ਏ, ਧਿਆਨ ਮੇਰੇ ਵਿੱਚ, ਕਰਦਾ, ਹੋਰ ਨਾਲ ਗੱਲ,
ਕਈ ਦਿਨਾਂ ਤੋ ਭੈੜਾ ਦੇਖਿਆ ਨਹੀਂ, ਯਾਦ ਆਈ ਸੀ ਉਸਦੀ,
ਉਸ ਨੂੰ ਪੁਛਣੀ ਸੀ ਗੱਲ।
ਜਦ ਮੈਂ ਆਖਿਆ ਦੱਸ, ਸੱਚੀ ਗੱਲ, ਅੱਗੋ ਆਖਦਾ, ਕਿਉਂ ਕਰਦਾ, ਪੁੱਠੀ ਜਿਹੀ ਗੱਲ,
ਜਦੋਂ ਕਿਸੇ ਨਾਲ ਕੋਈ ਨਿਆਂ ਕਰਦਾ, ਅੱਗੋਂ ਕਹਿੰਦਾ, ਇਹ ਹੈ, ਰੱਬ ਲੱਗਦੀ ਗੱਲ।
ਸ਼ਾਇਦ, ਹਿੰਮਤ ਨਹੀਂ, ਸਾਹਮਣਾ ਕਰਨ ਦੀ, ਤਾਇਓਂ ਤਾਂ ਭੇਜੀ, ਲਿਖ ਕੇ, ਮੰਨ ਦੀ ਗੱਲ,
ਉਸ ਦੀ ਗੱਲ ਵਿੱਚ ਪਤਾ ਨਹੀਂ ਕੀ ਏ, ਸਭ ਭੁੱਲ ਜਾਂਵਾ, ਨਹੀਂ ਭੁੱਲਦੀ, ਉਸਦੀ ਗੱਲ।
ਮੂੰਹ, ਕੰਨ ਦੇ ਕੋਲ ਕਰਕੇ ਬੋਲਦਾ ਏ, ਸ਼ਾਇਦ, ਕਹਿੰਦਾ ਹੋਣਾ, ਕੋਈ ਪਤੇ ਦੀ ਗੱਲ,
ਬੋਲਣ ਲੱਗਾ ਜਰਾ ਵੀ ਸੋਚਦਾ ਨਹੀਂ, ਕਹਿੰਦਾ-ਕਹਿ ਜਾਂਦਾ, ਕੋਈ ਭੇਤ ਦੀ ਗੱਲ।
'ਕਾਜ਼ੀ' ਹੋ ਕੇ, ਕਿਉਂ ਕਰਦਾ ਏ, ਝੂਠੀ ਸਜਾ ਦੀ ਗੱਲ, ਝੂਠੇ ਫ਼ਤਵੇ ਦੀ ਗੱਲ,
ਧਰਤੀ ਹਿੱਲ ਜਾਏਗੀ, ਜੇਕਰ ਫਿਰ ਕੀਤੀ, ਕਿਸੇ ਗਰੀਬ ਨੂੰ, ਬਹੁਤਾ ਸਤਾਉਣ ਦੀ ਗੱਲ ।
ਇਹ ਮੈਂ ਜੋ ਕਿਹਾ, ਮੇਰੀ ਆਪਣੀ ਨਹੀਂ, ਇਹ ਹੈ ਸੰਤਾਂ ਦੇ ਮੂੰਹੋਂ, ਕਹੀ ਹੋਈ ਗੱਲ,
ਕਿੱਥੇ ਦੁਨੀਆ ਦੇ ਮਾਮਲੇ 'ਚ' ਆਉਂਦੇ ਨੇ, ਆਰ ਖੜਕੇ, ਜੋ ਕਰਦੇ ਪਾਰ ਦੀ ਗੱਲ
ਆਪ ਬੋਲੀਏ ਨਾ, ਜਾ ਕੇ ਬੈਠ ਜਾਈਏ, ਕੋਈ ਸੁਣਨੀ ਹੋਵੇ, ਜੇ ਅਕਲ ਦੀ ਗੱਲ,
ਚੋਰ, ਡਾਕੂ, ਸੰਤ ਸਭ ਰੱਬ ਦੇ ਨੇ, ਸਮਝਿਆ ਉਦੋਂ, ਜਦੋਂ, ਸਮਝਾਈ ਸੰਤਾਂ ਨੇ ਗੱਲ।
ਉਸਦੀਆਂ ਗੱਲਾਂ ਸੁਣ ਕੇ, ਰੱਜ ਗਿਆ ਹਾਂ, ਮੈਂ ਸੁਣਕੇ ਕੀ ਲੈਣਾ, ਕਿਸੇ ਹੋਰ ਦੀ ਗੱਲ,
ਬਾਹਰੋਂ, ਹੁੜਕਾਂ ਜਿਹੀਆਂ, ਕੀ ਲੈਂਦਾ ਏ, ਜਾ ਕੇ ਕੋਲ ਬਹਿ ਜਾ, ਜੇ ਸੁਣਨੀ ਚੰਗੀ ਤਰ੍ਹਾਂ ਗੱਲ।
ਕਹਿੰਦਾ, ਜਨਮਾਂ ਤੋ ਚਲੀ ਆਉਂਦੀ ਏ, ਤੇਰੀ ਜਿੰਦਗੀ ਦੀ ਗੱਲ, ਤੇਰੇ ਕਰਮਾਂ ਦੀ ਗੱਲ,
ਕੀ ਪੁੱਛਦਾ ਏ, ਰੋਣ ਲੱਗ ਜਾਏਗਾ, ਜਦੋਂ ਮੈਂ ਦੱਸੀ, ਉਹਦੇ ਦਰਦਾਂ ਦੀ ਗੱਲ।
ਹਿੰਮਤ, ਤੇਰੀ ਵਿੱਚ ਵੀ ਹਿੰਮਤ ਆ ਜਾਊ, ਜੇਕਰ ਦੱਸ ਦੇਵਾਂ, ਉਸ ਦੀ ਹਿੰਮਤ ਦੀ ਗੱਲ,
ਸੁਰੂ ਤੋਂ ਅੰਤ ਤੱਕ, ਤੈਨੂੰ ਲੈ ਜਾਊ, ਜੇ ਉਸ ਨੇ ਸਮਝਾਈ, ਤੈਨੂੰ ਇੱਕ ਹੀ ਗੱਲ ।
ਤੈਨੂੰ ਭਰਮਾਂ ਵਿੱਚ, ਭਲੇਖਿਆ ਵਿੱਚ, ਪਾਈ ਜਾਊ, ਜੇ ਸੁਣਦਾ ਰਿਹਾ, ਇਹਨਾਂ ਬਹੁਤਿਆਂ ਦੀ ਗੱਲ,
ਕੀ ਕਹਿੰਦੇ ਸੀ, ਮੈਨੂੰ ਦੱਸ ਕੇ ਜਾਈਂ, ਜੋ ਤੂੰ ਉਨ੍ਹਾਂ ਦੇ ਮੂੰਹੋਂ, ਸੁਣੀਂ ਸੀ ਗੱਲ ।
ਇਹ ਤਾਂ ਕੁੱਝ ਸਮੇਂ ਲਈ ਹੁੰਦੀ ਏ, ਜੋ ਤੂੰ ਆਪਣੇ ਆਪ ਨੂੰ ਕਰਦਾਂ, ਤੰਗੀ ਦੀ ਗੱਲ,
ਜੋ ਕਹਿੰਦਾ ਹੈ, ਉਹ ਤਾਂ ਸੱਚ ਕਹਿੰਦਾ, ਕਦੇ ਰੱਬ ਬਣਕੇ, ਉਹਦੇ ਮੁਹਰੇ ਬਹਿੰਦਾ,
ਕਹਿੰਦਾ ਪੁੱਛ, ਤੂੰ ਕੀ ਪੁੱਛਦੀ ਏ ਗੱਲ।
ਤੈਨੂੰ ਵੱਸਦੇ ਨੂੰ ਦੁਨੀਆਂ ਤੋਂ ਕੱਢ ਲੈ ਜਾਉ, ਜੇ ਸੁਣ ਲਈ 'ਸੰਤ' ਸੱਚੇ ਦੀ ਗੱਲ,
ਉਸਦੀਆਂ ਗੱਲਾਂ ਤੋ ਮੈਨੂੰ ਸੰਤੋਸ਼ ਏ, ਨਾ ਮੈਂ ਪੁੱਛਣੀ ਕੋਈ ਗੱਲ, ਨਾ ਮੈਂ ਕਰਨੀ ਕੋਈ ਗੱਲ।
ਯਕੀਨ ਕਰਨ ਲਈ, ਜੇ ਕਰ ਪੁੱਛੇਗਾ ਫਿਰ, ਕਹਿ ਦੇਣਗੇ, ਮੈਂ ਤਾਂ ਉਵੇਂ ਹੀ, ਕਰਦਾ ਸੀ ਗੱਲ,
ਸੱਚ ਸਮਝ ਕੇ ਆਪੇ, ਅੰਤਰ ਲੱਭ ਲਈ, ਕਰਦਾ ਤੂੰ ਜੋ ਗੱਲ, ਕਰਦੇ ਉਹ ਜੋ ਗੱਲ।
ਪੁੱਛਿਆ ਸੀ, ਐਂਵੇ ਸੁਭਾਵਿਕ ਜਿਹੇ, ਅੱਗੋ ਕਹਿ ਗਏ,
ਜੇ ਅੱਜ ਨਹੀਂ ਤਾਂ, ਕੱਲ੍ਹ, ਚਲੇ ਜਾਣ ਦੀ ਗੱਲ।
ਵਕਤ ਹੈ ਤਾਂ, ਰੁੱਕ ਜਾ ਸੁਣ ਕੇ ਜਾਈਂ, ਉਸ ਦਿਨ ਦੀ ਕਹੀ, ਜੋ ਅਧੂਰੀ ਗੱਲ,
ਝੂਠ ਨੂੰ ਸੱਚ ਬਣਾ ਕੇ ਦਿਖਾਉਂਦੇ ਨੇ, ਗੱਲਾਂ ਗੱਲਾਂ ਵਿੱਚ ਕਰਦੇ, ਜੋ ਭਰੋਸੇ ਦੀ ਗੱਲ।
ਮੇਰੇ ਕੱਪੜੇ ਤੱਕ ਉਤਾਰ ਲੈਂਦੇ, ਇਹਨਾਂ ਚੋਰਾਂ ਦੀ ਗੱਲ, ਉਹਨਾਂ ਠੱਗਾਂ ਦੀ ਗੱਲ,
ਫੜ ਕੇ ਸੂਲੀ ਤੈਨੂੰ ਚੜ੍ਹਾ ਦੇਣਗੇ, ਜੇ ਤੂੰ ਕੀਤੀ ਕੋਈ, ਸੱਚ ਸਾਬਤ, ਕਰਨੇ ਦੀ ਗੱਲ।
ਵਿਗਿਆਨ ਫਾਇਦਾ ਸੋਚ ਕੇ ਲੱਭ ਲਈ, ਕਦੇ ਸੋਚੀ ਨਹੀਂ, ਇਸਦੇ ਨੁਕਸਾਨ ਦੀ ਗੱਲ,
ਕਰਕੇ ਹਿੰਮਤ, ਇਕੱਠਾ ਬਰੂਦ ਕਰ ਲਿਆ, ਮੇਰੀ ਅਕਲ, ਮੇਰੀ ਬਰਬਾਦੀ ਦੀ ਗੱਲ।
ਪਿਆਰ, ਧਰਮ ਤੇ ਧੀਰਜ ਸਿਖਾਉਂਦੇ ਨੇ, ਜੇ ਕਰਾਂ ਮੈਂ, ਉੱਚੇ ਸਕੂਲਾਂ ਦੀ ਗੱਲ,
ਵਾਂਗ ਪਰਬਤਾਂ, ਖੜ੍ਹੇ ਅਡੋਲ ਰਹਿੰਦੇ, 'ਕੀ ਕਰਾਂ', ਮੈ ਈਮਾਨ ਗਿਰਾਉਣ ਦੀ ਗੱਲ।
ਕੀ ਭਰਕੇ, ਪੈਦਾ ਕਰਦਾ ਏ, ਉਸ ਰੱਬ ਦੀ ਗੱਲ, ਸੱਚੇ ਸੰਤਾਂ ਦੀ ਗੱਲ,
ਇੱਕ ਹੈਲੀਕਾਪਟਰ, ਇੱਕ ਜਹਾਜ਼ ਕਹਿੰਦੇ, ਇੱਕ 'ਨਾਮ ਜਹਾਜ਼', ਲੈ ਜਾਂਦਾ, ਭਵ ਸਾਗਰੋਂ ਪਾਰ ਦੀ ਗੱਲ।
ਮਾਏਂ ਇੱਧਰ ਜਾਈਂ, ਮਾਏਂ ਉੱਧਰ ਜਾਈਂ, ਕਦੇ ਕਰੀਂ ਨਾ, ਉਹਨਾਂ ਦੀ ਗਲੀ ਜਾਣ ਦੀ ਗੱਲ,
ਤੇਰਾ ਆਪਾ, ਤੈਥੋਂ ਲੈ ਲੈਣਗੇ, ਸਮਝਾ ਦੇਣਗੇ, ਚੰਗਾ ਜਿਊਣ ਦੀ ਗੱਲ।
ਬੇਕਸੂਰ ਦਾ, 'ਗਲ਼ਾ ਕਿਉਂ ਕੱਟ ਦਿੱਤਾ, ਦੱਸ ਤੈਨੂੰ ਕੀ, ਐਡੀ ਫਸੀ ਸੀ ਗੱਲ,
ਸੰਤ ਕਹਿੰਦੇ, 'ਮੀਟ' ਮਿੱਟੀ ਹੁੰਦਾ', ਫਿਰ ਕੀ ਕਰਾਂ, ਮੁਰਦੇ ਖਾਣ ਦੀ ਗੱਲ।
ਕਹਿੰਦੇ, ਵਾਹ, ਜੋ ਮੇਰੇ ਦਾਦਾ ਜੀ ਸਨ, ਮਾਰ ਦੇ ਮੈਂ ਨੂੰ, ਤੇ ਰੋਂਦੇ ਆਪ ਦੀ ਗੱਲ,
ਖ਼ਸਮ, ਇੱਕ ਹੀ ਬਹੁਤ, ਜੇ ਚੰਗਾ ਹੋਵੇ, ਕੀ ਕਰਕੇ ਲੈਣਾ, ਬਹੁਤੇ ਖ਼ਸਮਾਂ ਦੀ ਗੱਲ।
ਕਹਿੰਦੇ, ਝੂਠ ਬੋਲਿਆ ਕਾਕਾ ਯਾਦ ਰੱਖੀਂ, ਝੂਠ ਬੋਲਣਾ, ਮਗਰੋਂ, ਪਛਤਾਉਣ ਦੀ ਗੱਲ,
ਮੈਂ ਘੱਟ ਪੜ੍ਹਿਆ, ਮੈਂ ਸਿੱਖਿਆ ਵਾਂਝਾ, ਮੈਂ ਕੀ ਕਰਾਂ, ਤੈਨੂੰ ਪੜ੍ਹਾਉਣ ਦੀ ਗੱਲ।
ਮੈਂ ਕੀ ਹਾਂ, ਕਹਿੰਦੇ, ਰਾਵਣ ਨਾ ਰਿਹਾ, ਇਸ ਦੁਨੀਆਂ ਤੋਂ ਕਰਾਂ, ਜੇ ਚਲੇ ਜਾਣ ਦੀ ਗੱਲ,
ਜੋ ਬਕਵਾਸ ਹੈ, ਇਸ ਵਿੱਚ ਮੈਂ ਕਿਹਾ, ਜੋ ਸੱਚ ਸਮਝੀ, ਉਹ ਹੈ ਸੰਤਾਂ ਦੀ ਗੱਲ।
ਲੇਖਾ ਲੱਭ ਲਈਂ, ਪੱਲੇ ਕੁੱਝ ਨਾ ਪੈਣਾ, ਜੇ ਤੂੰ ਸੰਤਾਂ ਨੂੰ, ਕਰੇਂਗਾ ਸਮਝਣ ਦੀ ਗੱਲ,
ਜੋ ਕੋਲ ਸੀ, ਸਭ ਗੁਆ ਲਿਆ, ਬੱਸ ਪੱਲੇ ਰਹਿ ਗਈ, ਹੁਣ ਯਾਦਾਂ ਦੀ ਗੱਲ।
ਕਰਨ ਵਿਤਕਰੇ ਮੂਲ ਨਾ ਜਾਣਦੇ ਨੇ, ਸਮਝਦੇ ਇੱਕ, ਕਰਦੇ ਇੱਕੋ ਜਿਹੀ ਗੱਲ,
ਝੂਠੇ ਭਰਮ, ਭੁਲੇਖਿਆਂ ਵਿੱਚ ਪਾਉਂਦੇ ਨਾ, ਜੇ ਕਰਾਂ ਮੈ, ਉਹਨਾਂ ਦੇ ਸਮਝਾਉਣ ਦੀ ਗੱਲ।
ਤੇਰਾ ਰਹਿੰਦਾ, ਝੁਗਾ ਚੌੜ ਹੋ ਜਾਊ, ਸੱਚੇ ਸੰਤਾਂ ਨੂੰ ਜੇ ਕਰੇਂਗਾ, ਅਜ਼ਮਾਉਣ ਦੀ ਗੱਲ,
ਜੇ ਕੋਈ ਆਵੇ ਤਾਂ, ਕੁੱਝ ਨਾ ਕੁੱਝ ਲੈ ਜਾਵੇ, ਸੰਤ ਆਖਦੇ, ਜੇ ਸਾਡੇ ਕਰੇ ਆਉਣ ਦੀ ਗੱਲ।
ਉਹਨਾਂ ਦੀ ਆਪਣੀ ਕਮਾਈ ਤਾਂ ਮੁਕਦੀ ਨਾ, ਕੋਈ ਰੱਖਦੇ ਨਾ ਇੱਛਾ, ਕੁੱਝ ਚੜ੍ਹਾਉਣ ਦੀ ਗੱਲ,
'ਸੱਚੇ ਸੰਤ' ਸਭ ਦਾ ਭਲਾ ਕਰਦੇ, ਨਹੀਂ ਸੋਚਦੇ ਕਿਸੇ ਦੇ ਨੁਕਸਾਨ ਦੀ ਗੱਲ।
ਤੇਰਾ 'ਨਾਮ ਕਰਨ ਕਰਕੇ, ਪੱਕੀ ਮੋਹਰ ਲਾਉਦੇ, ਨਹੀਂਓਂ ਮੰਨਦੇ ਦੁਨੀਆਂ ਦੇ ਦਿੱਤੇ, ਨਾਮ ਨੂੰ ਗੱਲ',
ਚਾਰ ਬੰਦਿਆਂ ਵਿੱਚ, ਤੇਰੀ ਪਹਿਚਾਣ ਹੋ ਜਾਊ, ਕੁੱਝ ਆ ਕੇ ਪੁੱਛਣਗੇ, ਤੈਥੋਂ ਵੀ ਸਲਾਹ ਦੀ ਗੱਲ।
ਇਕੱਲੇ ਬੈਠ ਕੇ ਉੱਚੀ-ਉੱਚੀ ਹੱਸਦੇ ਨੇ, ਜਿਹਨੀ ਸਮਝ ਲਈ ਜਿੰਦਗੀ, ਕੀ ਹੈ ਗੱਲ,
ਮੇਰੀ 'ਪਰੰਪਰਾ' ਦਾ ਅਹਿਮ ਹਿੱਸਾ ਰਹੇ, ਫਿਰ ਮੈਂ ਕਿਉਂ ਨਾ ਕਰਾਂ, ਪੂਰਨ ਸੰਤਾਂ ਦੀ ਗੱਲ।
ਹੁੰਦੀ ਉਂਗਲੀ ਉਠਾਉਣੀ ਬੜੀ ਔਖੀ, ਪੂਰਨ ਸੰਤਾਂ ਦੇ ਕਰਾਂ, ਜੇ 'ਚਰਿੱਤਰ' ਦੀ ਗੱਲ,
ਤਾਰਾਂ ਸਹੀ ਹੋਣ ਦਾ ਦਾਅਵਾ ਕਰਦੇ, ਕਹਿੰਦੇ, 'ਹੈਲੋ-ਹੈਲੋ' ਨਾਲ ਹੁੰਦੀ, ਸਾਡੀ 'ਹੈਲੋ' ਦੀ ਗੱਲ।
ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।
ਕੱਲ੍ਹ ਸੀ ਮੈਂ ਵਿੱਚ ਮਹਿਫਲਾਂ, ਇਕੱਲਾ ਹੋ ਕੇ ਬਹਿ ਗਿਆ,
ਜਿੰਨੇ ਜੋਗਾ ਸੀ, ਮੈਂ ਉਨੇ ਜੋਗਾ ਰਹਿ ਗਿਆ।
ਤਾਕਤ ਤੇਰੇ ਮਨ ਦੀ, ਤੇਰੇ ਜਿਸਮਾਂ ਤੋਂ ਪਰੇ ਹੈ,
ਹੌਲੀ ਜਹੇ, ਇੱਕ 'ਸੰਤ ਸਿਆਣਾ' ਕੰਨ ਵਿੱਚ ਕਹਿ ਗਿਆ।
ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।
ਜਾਂ ਕਿਸੇ ਨੂੰ ਪਾਲਣ ਲਈ, ਜਾਂ ਜਿੰਦਗੀ ਜਿਉਣ ਲਈ,
ਖੜ੍ਹਾ ਹੋ ਬਜ਼ਾਰੀਂ, ਕੋਈ ਜਿਸਮਾਂ ਨੂੰ ਵੇਚਦਾ।
ਮਨ ਵਿੱਚ ਖਿਆਲ ਆਇਆ, ਉਹ ਕਿੰਨਾ ਦੁੱਖ ਝੇਲਦਾ,
ਰੱਬਾ, ਮੈਂ ਇੱਕ ਬੱਚਾ ਤੇਰਾ, ਮੈਂ ਕੀ ਜਾਣਾ, ਤੇਰੇ ਖੇਲ੍ਹਦਾ।
ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।
ਅੱਜ ਪਤਾ ਲੱਗਾ ਏ, ਇਕੱਲਤਾ ਤੇ ਜੋਰ ਦਾ,
ਇਕੱਲਾ ਬੈਠਾ ਰੋਈ ਜਾਵਾਂ, ਹੰਝੂ ਵੀ ਨਾ ਪੋਚਦਾ।
ਰੱਬ ਦਾ ਭੇਜਿਆ ਬੰਦਾ ਕੋਈ, ਚੁੱਪ ਮੈਨੂੰ ਕਰਾ ਜਾਵੇ,
ਅਹਿਸਾਨਾਂ ਦੀ ਮੁੱਠੀ, ਇੱਕ ਝੋਲੀ ਮੇਰੇ ਪਾ ਜਾਵੇ।
ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।
ਅੱਗਾ ਮੈਨੂੰ ਪਤਾ ਨਹੀਂ, ਮੈਂ ਪਿੱਛੇ ਵੱਲ ਤੱਕ ਲਾਂ,
ਯਾਦਾਂ ਮੇਰੀ ਮਿਹਨਤਾਨਾਂ, ਮੈਂ ਸਾਂਭ-ਸਾਂਭ ਰੱਖ ਲਾਂ।
ਯਾਦਾਂ ਦੇ ਸਹਾਰੇ ਸ਼ਾਇਦ, ਇਹ ਜਿੰਦਗੀ ਮੈਂ ਕੱਟ ਲਾਂ,
ਜੇ ਜਿੰਦਗੀ ਇੱਕ ਗੀਤ ਹੈ, ਬੇ-ਸੁਰੀ ਹੀ, ਮੈਂ ਗਾ ਲਵਾਂ।
ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।
ਜੋ ਕੁੱਝ ਮੈਂ ਤੱਕਦਾ, ਕੁੱਝ ਇਸ ਤੋਂ ਵੀ ਅੱਗੇ ਹੈ,
ਜੋ ਕੁੱਝ ਮੈਂ ਸੋਚਦਾ, ਕੁੱਝ ਇਸ ਤੋਂ ਵੀ ਪਰ੍ਹੇ ਹੈ।
ਅੱਗੇ-ਅੱਗੇ ਜਾਈ ਜਾਵਾਂ, ਅੱਗੇ ਤਾਂ ਅਨੰਤ ਹੈ,
ਇਸ ਦੁਨੀਆ ਦੇ ਦਾਇਰੇ ਤੋਂ, ਉੱਚਾ ਕੋਈ ਉੱਠਦਾ।
ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।
ਸ਼ਿਕਰਾ ਕੋਈ ਸਾਹਮਣੇ ਮੇਰੇ, ਚਿੜੀ ਨੂੰ ਮਰੋੜਦਾ,
ਇੱਕ ਪਾਸੇ ਜਾਨ ਜਾਵੇ, ਦੂਜਾ ਭੁੱਖਾ ਮਰਦਾ।
ਨਿਰਣਾ ਨਾ ਕਰ ਪਾਵਾਂ, ਛੁਡਾ ਦਾਂ, ਕਿ ਰਹਿਣ ਦਾਂ,
ਛੁਡਾ ਦੇਣਾ ਪੁੰਨ ਹੈ, ਕਿ ਰਹਿਣ ਦੇਣਾ, ਬੁੱਜਦਿਲੀ।
ਇੱਦਾਂ ਦੀਆਂ ਸਮਝਾਂ ਤੋਂ, ਮੈਂ ਕਿਤੇ ਹੀ ਦੂਰ ਹਾਂ।
ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।
ਪਰਬਤਾਂ ਤੋਂ ਉੱਚਾ, ਬੱਦਲ, ਉੱਚਾ ਕੁੱਝ ਹੋਰ ਵੀ,
ਪੂਰਨ ਗਿਆਨੀ ਜਦੋਂ ਇੱਕ, ਅਧੂਰਾ ਆਪ ਨੂੰ ਕਹਿ ਗਿਆ।
ਭਰਮ ਜਿਹਾ, ਮੇਰੀ ਸੋਚ ਤੇ, ਮੈਨੂੰ ਹੀ ਪੈ ਗਿਆ,
ਤਦ ਜਾ ਖਿਆਲ ਆਇਆ, ਕਿ ਦਾਤਾ ਤੇਰਾ ਅੰਤ ਨਾ।
ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਸੋਚਦੇ ਵੱਖਰਾ, ਦਿਸਦੇ ਅਨੋਖੇ, ਇਹ ਲੋਕ,
ਪੈਸੇ ਦੀ, ਇਹਨਾਂ ਨੂੰ ਲੋੜ ਨਾ, ਦਿਨੇ ਦਿੱਲ ਤੇ ਡਾਕੇ ਮਾਰਦੇ, ਇਹ ਲੋਕ।
ਰੱਬ ਦਾ ਨਾਂ ਜਪ ਕੇ, ਰੱਬ ਤੋ ਸਭ ਲੈਂਦੇ, ਇਹ ਲੋਕ,
ਜੂਹ ਤਾਂ ਥੋੜ੍ਹੀ ਜਿਹੀ, ਇਹਨਾਂ ਦੇ ਰਹਿਣ ਦੀ ਏ, ਸਾਰੀ ਦੁਨੀਆਂ ਨੂੰ ਆਪਣੀ ਦੱਸਦੇ, ਇਹ ਲੋਕ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਸ਼ਕਲ ਸੂਰਤ, ਇਹਨਾਂ ਦੀ ਸੋਹਣੀ ਜਹੀ, ਜੱਦੋ-ਪੁਸਤੋਂ ਇੱਕੋ ਜੇਹੇ ਦਿਸਦੇ, ਇਹ ਲੋਕ,
ਭਲਾ ਕਰਨ ਲਈ, ਮੈਦਾਨੇ ਜੰਗ ਆਉਂਦੇ, ਜਾਨਾਂ ਤੱਕ ਖੇਡ ਜਾਂਦੇ, ਇਹ ਲੋਕ।
ਆਪਣੇ ਜਖਮਾਂ ਦਾ ਕੋਈ ਖਿਆਲ ਨਹੀਂ, ਕਿਸੇ ਦਾ ਦੁੱਖ ਨਾ ਦੇਖ ਸਕਦੇ, ਇਹ ਲੋਕ,
ਕਿਸੇ ਸੱਜਰੇ ਸਵੇਰ ਦੀ ਓਸ ਵਾਂਗ, ਦਿੱਲ ਸੱਚਾ ਤੇ ਸੁੱਚਾ, ਰੱਖਦੇ ਇਹ ਲੋਕ ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਮੈਂ ਅਵਾਮ ਇਹਨਾਂ ਦੇ ਰਾਜ ਦੀ ਹਾਂ, 'ਰਾਜਾ ਰਣਜੀਤ' ਦੇ ਸੁਭਾਅ ਜੇਹੇ, ਇਹ ਲੋਕ,
ਮੈਂ ਇਕਲਵ, ਮੇਰੇ ਗੁਰੂ ਦਰੋਣ, ਜੇਹੇ ਨਹੀਂ, ਇਹ ਲੋਕ।
ਪਹਿਰਾਵੇ ਦੇ ਸੰਤ ਨਹੀਂ, ਤਨ ਮਨ ਦੇ ਸੰਤ, ਇਹ ਲੋਕ,
ਭੋਲੇਪਨ 'ਚ' ਜੇ ਮੈਂ ਕਰਾਂ ਗਲਤੀ, ਬੱਚਾ ਸਮਝ ਕੇ, ਕਰਦੇ ਮਾਫ਼, ਇਹ ਲੋਕ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਵਸਾ ਦੇਣਾ ਇਹਨਾਂ ਦੀ ਦਿਆਲਤਾ ਹੈ, ਵਸਾ ਕੇ ਫਿਰ ਨਾ ਕਦੇ ਉਜਾੜਦੇ, ਇਹ ਲੋਕ,
ਕੰਮ ਭਾਵੇਂ ਇਹ ਬਹੁਤ ਕਠੋਰ ਕਰ ਜਾਂਦੇ, ਦਿੱਲ, ਨਰਮ ਸੀਨੇ 'ਚ' ਧੜਕਦੇ, ਰੱਖਦੇ, ਇਹ ਲੋਕ।
ਮੇਰੀ ਹਰ ਹਰਕਤ ਦਾ ਧਿਆਨ ਰੱਖਦੇ, ਮੇਰੇ ਦਿਲ ਵਿੱਚ ਕੀ, ਜਾਣਦੇ ਇਹ ਲੋਕ,
ਕਦਰ ਕਰਨੀ ਕੋਈ ਇਹਨਾਂ ਤੋਂ ਸਿੱਖੇ, ਆਪਣੀ ਪਦਵੀ ਤੇ ਨਾਲ ਬੈਠਾਲਦੇ, ਇਹ ਲੋਕ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਹਾਰ ਖਾਣਾ ਇਹਨਾਂ ਦਾ ਸੁਭਾਅ ਨਹੀਂ, ਹਰ ਮੈਦਾਨ ਵਿੱਚ ਜੇਤੂ-ਕਰਾਰ, ਇਹ ਲੋਕ,
ਜਦੋਂ ਹੱਸਦੇ, ਇਕੱਲੇ ਹੱਸਦੇ ਨਾ, ਪੂਰੀ ਫ਼ਿਜ਼ਾ ਹੱਸਾ ਜਾਂਦੇ, ਇਹ ਲੋਕ।
ਹਰ ਕੰਮ ਅਧੂਰਾ, ਪੂਰਾ ਕਰ ਜਾਂਦੇ, ਉਸ ਸਮੇਂ ਦੀ ਰਹਿੰਦੇ ਭਾਲ 'ਚ', ਇਹ ਲੋਕ,
ਕੀ ਕਰਦੇ ਸਮਝਣਾ ਬੜਾ ਔਖਾ, ਪਰ ਕੁੱਝ ਨ ਕੁੱਝ ਸਮਝਾ ਜਾਂਦੇ, ਇਹ ਲੋਕ।
ਦਿਨੇ ਸੋਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਦੱਸ ਕਿਵੇਂ ਕਰਜ ਉਤਾਰਾਂਗਾ ਮੈਂ, ਅਪਣੇ ਅਹਿਸਾਨਾਂ ਲਈ, ਮੇਰੇ ਸ਼ਾਹ, ਇਹ ਲੋਕ,
ਮੇਰੀ ਕਹਿੰਦਿਆਂ-ਕਹਿੰਦਿਆਂ ਸੋਚ ਰੁੱਕ ਜਾਏ, ਕੀ-ਕੀ ਦੱਸਾਂ, ਕੀ-ਕੀ ਕਰਦੇ ਇਹ ਲੋਕ।
ਜੇ ਮੈਂ ਨਾਸਤਕ ਹੋ ਕੇ, ਆਖਾਂ ਰੱਬ ਹੈਂ ਨਾ, 'ਭੋਲ੍ਹਿਆ ਸਭ ਕੁੱਝ ਹੈਂ,' ਕਹਿ ਜਾਂਦੇ ਇਹ ਲੋਕ,
ਸ਼ਿਕਾਰ ਕਰਨੇ ਦਾ, ਬੜਾ ਹੀ ਸ਼ੌਕ ਰੱਖਦੇ, ਮਰੇ ਹੋਏ ਤੇ ਸੋਟੇ ਨਹੀਂ ਮਾਰਦੇ, ਇਹ ਲੋਕ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਜੇ ਮੈਂ ਇਹਨਾਂ ਨੂੰ ਛੋਟਾ ਵੀਰ ਆਖਾਂ, ਬੜੇ ਭਾਈ ਦਾ ਮੈਨੂੰ, ਦਿੰਦੇ ਸਤਿਕਾਰ, ਇਹ ਲੋਕ,
ਬੜਾ ਭਾਈ ਜੇ ਮੈ ਕਹਿ ਬੁਲਾਵਾਂ, ਛੋਟੇ ਵੀਰ ਵਾਂਗ ਮੈਨੂੰ, ਦਿੰਦੇ ਸ਼ਿੰਗਾਰ, ਇਹ ਲੋਕ।
ਜੇ ਬਾਪ ਸਮਝ ਕੇ, ਬਾਪੂ ਆਖਾਂ, ਨਾ ਭੁੱਲਣ ਵਾਲਾ, ਦਿੰਦੇ ਪਿਆਰ, ਇਹ ਲੋਕ,
ਜੋ ਮੈਂ ਪਰਦੇ ਤੇ ਵੇਖਦਾਂ, ਉਹ ਤਾਂ ਧੋਖਾ ਏ, ਕਿਸੇ ਕਹਾਣੀ ਦੇ ਅਸਲੀ, ਨਾਇਕ ਇਹ ਲੋਕ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਮੈਂ ਬਣਾ ਕੇ ਬਿਲਕੁੱਲ ਨਹੀਂ ਸਿਫਤ ਕਰਦਾ, ਸੱਚਮੁੱਚ ਦਿਲਾਂ ਦੇ ਬਹੁੱਤ ਚੰਗੇ, ਇਹ ਲੋਕ,
ਇੱਕ ਦੁਆ, ਉਸ ਸੱਚੇ ਰੱਬ ਤਾਈਂ, ਰੱਬਾ ਚੰਗੇ-ਚੰਗੇ ਰੱਖੀਂ, ਮੇਰੇ ਵਤਨ ਦੇ ਲੋਕ।
ਕਿਸੇ ਸੰਨ ਜਾਂ ਚੋਰੀ ਦੀ ਨਹੀਂ, ਜੁਗਤ ਕਰਦੇ, ਸਲਾਹਾਂ ਦਿੱਲੀ ਲੁੱਟਣ ਦੀਆਂ, ਕਰਦੇ ਇਹ ਲੋਕ,
ਕਦਰਾਂ ਮੰਨ ਵਿੱਚ, ਬੈਠਾਉਣ ਦਿੱਲ ਉੱਤੇ, ਪਰ ਕਿਸੇ ਅੱਗੇ ਸਿਰ ਨਾ ਝੁਕਾਉਣ, ਇਹ ਲੋਕ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਕੀ ਢਾਲੇ-ਫਾਂਡੇ ਪੁੱਛਾਂ ਪੰਡਤਾਂ ਤੋਂ, ਮੇਰੀ ਤਕਦੀਰ ਦੇ ਪੰਨੇ ਲਿੱਖਦੇ, ਇਹ ਲੋਕ,
ਉੱਛਲਦੇ, ਡੀਗਾਂ - ਲਾਂਘਾ, ਮਿਣਨੇ ਲਈ ਨਹੀਂ, ਸਿੱਧੇ ਅਸਮਾਨਾਂ ਨੂੰ ਜਾ ਛੂਹਦੇ, ਇਹ ਲੋਕ।
ਦੇਸ਼ ਹੋਰ ਕਿਸੇ ਦੀ ਮੈਂ ਕੀ ਗੱਲ ਕਰਨੀ, ਮੇਰੇ ਭਾਰਤ ਦੇ ਲੋਕ, ਮੇਰੇ ਪੰਜਾਬ ਦੇ, ਇਹ ਲੋਕ,
ਮੈਨੂੰ ਲੋਕ ਕਹਿੰਦਿਆਂ ਸ਼ਰਮ ਆਵੇ, ਮੇਰੇ ਆਪਣੇ ਹੀ ਨੇ, ਚਾਹੇ ਕਹਾਂ ਮੈਂ ਲੋਕ।
ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,
ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ।
ਫੁੱਲ ਖਿੜਨ ਦਾ ਹੈ ਨਹੀਂ ਮਕਸਦ, ਖੁਸ਼ਬੂ ਫੈਲਾਉਣ ਦਾ।
ਫੁੱਲ ਖਿੜਨ ਦਾ ਅਸਲੀ ਮਕਸਦ, ਭੰਮਰੇ ਮੀਤ ਬਣਾਉਣ ਦਾ।
ਸ਼ਾਇਦ ਉਹ ਸਿੱਖਦੇ ਨਹੀਂ ਸੀ, ਆਪ ਨੂੰ ਪੜ੍ਹਿਆ ਕਹਾਉਣ ਲਈ,
ਉਹਨਾਂ ਦੇ ਪੜ੍ਹਨ ਦਾ ਮਕਸਦ ਸੀ, ਹੋਰਾਂ ਨੂੰ ਪੜ੍ਹਾਉਣ ਦਾ।
ਪੰਛੀ ਤਾਂ ਪਾਲਦੇ ਬੱਚੇ, ਮੈਨੂੰ ਗੀਤ ਸੁਣਾਉਣਗੇ,
ਮਾਰੂਥਲ ਦਾ ਅੱਜ ਵੀ ਮਕਸਦ, ਕਿਸੇ ਸੱਸੀ ਦਾ, ਸਿਦਕ ਅਜ਼ਮਾਉਣ ਦਾ।
ਫੁੱਲ ਖਿੜਨ ਦਾ ਹੈ ਨਹੀਂ ਮਕਸਦ, ਖੁਸ਼ਬੂ ਫੈਲਾਉਣ ਦਾ।
ਫੁੱਲ ਖਿੜਨ ਦਾ ਅਸਲੀ ਮਕਸਦ, ਭੰਮਰੇ ਮੀਤ ਬਣਾਉਣ ਦਾ।
ਇਮਤਿਹਾਨ ਮੈਂ ਡਿਗਰੀਆਂ ਦੇ, ਜਮਾਤੀਂ ਬਹਿ ਕੇ ਕਰ ਗਿਆ,
ਡਰ ਹੈ, ਜਿੰਦਗੀ ਦੇ ਇਮਤਿਹਾਨਾਂ ਚੋਂ, ਫੇਲ੍ਹ ਹੋ ਜਾਣ ਦਾ।
ਪਲ-ਪਲ ਇਮਤਿਹਾਨ, ਇਹ ਜਿੰਦਗੀ ਦੀ ਰਾਹਾਂ ਤੇ,
ਫਿਰ ਕਿਸ ਗੱਲ ਤੇ, ਮੈਂ ਮਾਣ ਕਰਕੇ ਬਹਿ ਜਾਣ ਦਾ।
ਫੁੱਲ ਖਿੜਨ ਦਾ ਹੈ ਨਹੀਂ ਮਕਸਦ, ਖੁਸ਼ਬੂ ਫੈਲਾਉਣ ਦਾ।
ਫੁੱਲ ਖਿੜਨ ਦਾ ਅਸਲੀ ਮਕਸਦ, ਭੰਮਰੇ ਮੀਤ ਬਣਾਉਣ ਦਾ।
ਭੁੱਲ ਗਏ ਉਹ ਹਾਣੀ ਮੈਨੂੰ, ਜੋ ਮੇਰੇ ਪੁਰਾਣੇ ਸੀ,
ਕੀ ਕੰਮ ਨਵਿਆਂ ਨਾਲ, ਨਵੇਂ ਕਿੱਸੇ ਖੋਲ੍ਹ ਬਹਿ ਜਾਣ ਦਾ।
ਪੌਣਾਂ ਦੇ ਝੋਕੇ ਮੈਨੂੰ, ਨਾਲ ਹੀ ਲੈ ਜਾਣਗੇ,
ਫਿਰ ਕਿੱਥੇ ਯਾਦ ਆਉਣਾ, ਬਚਪਨ ਮੇਰੇ ਪਿੰਡ ਦਾ।
ਫੁੱਲ ਖਿੜਨ ਦਾ ਹੈ ਨਹੀਂ ਮਕਸਦ, ਖੁਸ਼ਬੂ ਫੈਲਾਉਣ ਦਾ।
ਫੁੱਲ ਖਿੜਨ ਦਾ ਅਸਲੀ ਮਕਸਦ, ਭੰਮਰੇ ਮੀਤ ਬਣਾਉਣ ਦਾ।
ਰਾਤ 'ਉਡੀਕ' ਦੀ, ਵਸਲ ਦੀ ਰਾਤ ਤੋਂ ਕਿਤੇ ਲੰਮੀ,
ਹਰ ਪਲ ਭੁਲੇਖਾ ਪਾਉਂਦਾ ਏ, ਮੇਰੇ ਯਾਰ ਦੇ ਆਉਣ ਦਾ।
ਉੱਠ ਜਾ, ਤਾਕਤ ਹੈ ਅਗਰ ਤੇਰੇ ਅੰਦਰ,
ਤਕਦੀਰ ਦਾ ਮਕਸਦ ਤਾਂ ਹੈ, ਤੈਨੂੰ ਹਰ ਦਮ ਥੱਲੇ ਲਾਉਣ ਦਾ।
ਫੁੱਲ ਖਿੜਨ ਦਾ ਹੈ ਨਹੀਂ ਮਕਸਦ, ਖੁਸ਼ਬੂ ਫੈਲਾਉਣ ਦਾ।
ਫੁੱਲ ਖਿੜਨ ਦਾ ਅਸਲੀ ਮਕਸਦ, ਭੰਮਰੇ ਮੀਤ ਬਣਾਉਣ ਦਾ।
ਵਗਦੇ ਹੋਏ ਪਾਣੀਆਂ ਦੀ, ਇਹ ਕਹਾਣੀ ਅੜਿਆ,
ਘੜਾ ਕੱਚਾ ਲੈ, ਬਹਿ ਜਾਂਦਾ ਏ, ਪੱਕਾ ਜੁਬਾਨ ਦਾ।
ਔੜਾਂ, ਹੜ੍ਹ, ਧੁੱਪਾਂ, ਠੰਡਾ, ਤਨ ਉੱਤੇ ਸਹਿ ਗਿਆ,
ਫਲ ਮਿੱਠਾ ਬਣਾਉਣ ਦਾ, ਮਨ ਸੀ ਇੱਕ ਰੁੱਖ ਦਾ।
ਫੁੱਲ ਖਿੜਨ ਦਾ ਹੈ ਨਹੀਂ ਮਕਸਦ, ਖੁਸ਼ਬੂ ਫੈਲਾਉਣ ਦਾ।
ਫੁੱਲ ਖਿੜਨ ਦਾ ਅਸਲੀ ਮਕਸਦ, ਭੰਮਰੇ ਮੀਤ ਬਣਾਉਣ ਦਾ।
ਓਮ ਦੀ ਆਵਾਜ਼, ਸ਼ਿਵ ਦੇ ਪਰਬਤਾਂ ਤੋਂ ਗੂੰਜਦੀ,
ਮੇਰਾ ਮਨ ਵੀ ਬਣ ਗਿਆ, ਯਾਦਾਂ ਲੈ ਜੀ ਜਾਣ ਦਾ।
ਮੈਂ ਕਿਵੇਂ ਸਮਝਾਵਾਂ, ਕਿ ਮੈਂ ਕੀ ਲਿਖਿਆ,
ਸ਼ਾਇਦ ਚੱਜ ਨਹੀਂ ਮੈਨੂੰ, ਪੂਰੀ ਗੱਲ ਸਮਝਾਉਣ ਦਾ।
ਫੁੱਲ ਖਿੜਨ ਦਾ ਹੈ ਨਹੀਂ ਮਕਸਦ, ਖੁਸ਼ਬੂ ਫੈਲਾਉਣ ਦਾ।
ਫੁੱਲ ਖਿੜਨ ਦਾ ਅਸਲੀ ਮਕਸਦ, ਭੰਮਰੇ ਮੀਤ ਬਣਾਉਣ ਦਾ।
ਸਿੱਖ ਜਾਂਵਾ ਕੁੱਝ, ਜਾ ਉਹਨਾਂ ਦੇ ਦਰ ਤੇ ਬੈਠ ਕੇ,
ਮਨ ਨਹੀਂ ਕਰਦਾ, ਅਨਪੜ੍ਹ ਕਹਾ ਕੇ, ਜਹਾਨੋਂ ਜਾਣ ਦਾ।
ਤੀਸਰੀ ਅੱਖ ਤਾਂ, ਸਿਰਫ 'ਭੋਲੇ ਸ਼ੰਕਰ' ਦੀ ਹੈ,
ਨਾਮ ਅੱਗੇ ਲਿੱਖ ਕੇ, 'ਝੂਠਾ' ਕੋਈ ਦਾਅਵਾ ਕਰਦਾ, ਇਹ ਗਿਆਨ ਹੈਂ ਤੀਸਰੀ ਅੱਖ ਦਾ।
ਫੁੱਲ ਖਿੜਨ ਦਾ ਹੈ ਨਹੀਂ ਮਕਸਦ, ਖੁਸ਼ਬੂ ਫੈਲਾਉਣ ਦਾ।
ਫੁੱਲ ਖਿੜਨ ਦਾ ਅਸਲੀ ਮਕਸਦ, ਭੰਮਰੇ ਮੀਤ ਬਣਾਉਣ ਦਾ।
ਇੱਕ ਵਿਚਾਰਾ ਤਕਦੀਰ ਦਾ ਮਾਰਾ, ਇੱਕ ਅੱਖ ਨਾਲ ਵੇਂਹਦਾ ਏ,
ਟੁੱਚਾ ਯਾਰ, ਇੱਕ ਔਖੇ ਵੇਲੇ, ਅੱਖ ਫੇਰ ਲੈਂਦਾ ਹੈ
ਇਕ ਹਸੀਨਾ, ਛੈਲਾ ਗੱਭਰੂ, ਟੇਢੀ ਗੱਲ ਨਾਲ ਵੇਂਹਦਾ ਏ,
ਕੋਈ ਕਾਂ ਵਾਂਗ, ਇਕ ਅੱਖ ਵੇਖੇ, ਦੂਰੋ ਹੁੜਕਾ ਲੈਂਦਾ ਏ,
ਸ਼ਰਮ ਨਾਲ ਕੋਈ, ਨੱਢੀ ਅੱਗੇ, ਨੀਵੀਂ ਕਰ ਬਹਿੰਦਾ ਏ,
ਕਿਸੇ ਨੂੰ ਕੋਈ ਵਸ ਵਿੱਚ ਕਰਨ ਲਈ, ਅੱਖ ਵਿੱਚ ਅੱਖ ਪਾ ਲੈਂਦਾ ਏ,
ਅਣਪਛਾਤਾ ਸਮਝ ਕੇ ਕੋਈ ਦੂਰੋਂ ਅੱਖ ਫੇਰ ਲੈਂਦਾ ਏ,
ਤੂੰ ਤੇ 'ਸੰਦੀਪਾ' ਰੱਬ ਵੇਖਿਆ, ਜੋ ਸਭ ਨੂੰ ਇੱਕ ਅੱਖ ਨਾਲ ਵੇਂਹਦਾ ਏ
ਕਰਦੇ ਧੋਖਾ ਸਾਈਂ ਕਹਿੰਦਾ ਭਰਨਾ ਪੈਣਾ ਏ,
ਕਰੇਂਗਾ ਹੱਸ ਕੇ, ਔਖਾ ਹੋ ਕੇ ਸਹਿਣਾ ਪੈਣਾ ਏ,
ਪੜ੍ਹ ਲਈਂ ਤੂੰ ਵੀ, ਰੋਈਂ ਨਾ....
ਜੇ ਮੁਰਸ਼ਦ ਮਿਲਜੇ ਉਹ ਵੀ ਪੜ੍ਹਾਈ ਸੱਜਣਾ ਡਾਢੀ ਔਖੀ ਏ,
ਫੱਕਰ ਜੇ ਮਿਲਜੇ ਜਿੰਦਗੀ ਜਿਊਣੀ ਐਵੇਂ ਸੌਖੀ ਏ,
ਭੁੱਲ ਰੱਬ ਜੇ ਮਿਲਜੇ ਦਰ ਨਹੀਂਓਂ ਛੱਡੀ ਦਾ,
ਤੁਰਦਿਆਂ ਤੁਰਦਿਆਂ ਦਰਦ ਜੇ ਹੋ ਜੇ ਦਿੱਲ 'ਚੋਂ ਕੱਢੀ ਦਾ,
ਮੇਹਰ ਨਾਲ ਉਹ ਹੱਟ ਜਾਉ, ਤੇਰੀ ਅੱਡੀ ਦਾ
ਮੇਰੀ ਕਬਰ ਉੱਤੇ ਤੇਰਾ ਵੀ ਨਾਂ ਲਿਖਿਆ ਜਾਊਗਾ,
ਬੁਝਿਆ ਹੋਇਆ ਚਿਰਾਗ਼ ਫਿਰ ਜਗ ਜਾਊਗਾ,
ਤੂੰ ਖੜ੍ਹੀ ਵੇਖੇਂਗੀ.....
ਤੈਨੂੰ ਮੇਰਾ ਪਰਛਾਵਾਂ ਹਰ ਥਾਂ ਫਿਰ ਨਜ਼ਰ ਆਊਗਾ,
ਜਦ ਮੈਂ ਇਸ ਦੁਨੀਆਂ ਨੂੰ ਸੱਜਦਾ ਕਰ ਜਾਊਂਗਾ
ਉਹਦੀਆਂ ਗੱਲਾਂ ਯਾਦ ਆਉਂਦੀਆਂ,
ਮੇਰੇ ਸੀਨੇ ਠੰਡ ਪਾਉਂਦੀਆਂ।
ਪਰਵਾਸੀ ਆਸਾਂ ਰੱਖਦਾਂ, ਰੁੱਤ ਗਰਮੀ ਦੀ ਆਉ ਅੱਗੇ,
ਇੱਕ ਲਾਚਾਰ, ਝੱਲਾ, ਹਿੰਮਤ ਰੱਖਕੇ ।
ਕੋਲ ਹੋਣ ਦਾ ਅਹਿਸਾਸ ਕਰਵਾਉਂਦੀ ਏ,
ਮੇਰੀ ਉਹ ਜਨਮ-ਜਨਮ ਦੀ ਸਾਥੀ ਬਣਕੇ ।
ਬੇਰੁਜ਼ਗਾਰ ਵੀ ਹਾਂ, ਕੁੱਝ ਵੱਡਾ ਕਰਨ ਕਰਕੇ,
ਕੰਮ ਵੀ ਲੱਗਾ ਹਾਂ, ਇੱਕ ਸਾਫ਼ ਕਾਪੀ ਰੱਖਕੇ।
ਗਾਲੀ ਜਾਂਦਾ ਹਾਂ, ਵਰਕੇ, ਕੁੱਝ ਖਾਸ ਲਿੱਖਣ ਕਰਕੇ,
ਲਿਖ ਤਾਂ ਦਿੰਦਾ ਹਾਂ, ਇਕੱਲਾ ਬੈਠਾ, ਥੋੜ੍ਹੀ-ਲੰਮੀ ਸੋਚ ਰੱਖਕੇ।
ਆਖਿਰ ਪੀੜਾਂ, ਫੇਰੇ ਪਾ ਜਾਂਦੀਆਂ ਨੇ, ਉਹਦੇ ਦਿੱਤੇ ਜਖ਼ਮ ਹੋਣ ਕਰਕੇ,
ਉੱਡਦਾ ਉੱਡਦਾ ਡਿੱਗ ਪੈਦਾ ਹਾਂ।
ਤਾਜੀ ਉਡਾਰੀ ਭਰੀ ਹੋਣ ਕਰਕੇ,
ਹਾਲੇ ਜਾਣਾ ਬੜੀ ਦੂਰ ਏ, ਉਹਦੇ ਦਿਦਾਰ ਲੈਣ ਕਰਕੇ।
ਕੁੱਝ ਭੁੱਲਿਆ ਯਾਦ ਕਰਦਾ ਹਾਂ, ਉਹਦੀ ਯਾਦ ਨੂੰ ਤਾਜਾ ਬਣਾਉਣ ਕਰਕੇ,
ਇਹ ਅੱਜ-ਅੱਜ ਰਹੇਗਾ ਨਹੀਂ, ਕੱਲ੍ਹ ਦੀ ਨਵੀਂ ਸਵੇਰ ਆਉਣ ਕਰਕੇ।
ਆਖਿਰ ਲਾਰੇ ਲਾ, ਚਲੇ ਜਾਣਗੇ,
ਹੁਣ ਨੀ ਮੁੜਨਗੇ, ਚਲੇ ਜਾਣਗੇ।
ਛੋਟੀ ਜਿਹੀ ਤਕਰਾਰ ਕਰ, ਚਲੇ ਜਾਣਗੇ,
ਮੇਰੇ ਉੱਤੇ ਬੇਈਮਾਨ ਦਾ ਦਾਗ਼ ਲਾ, ਚਲੇ ਜਾਣਗੇ ।
ਇੱਥੇ ਸਾਹਾਂ ਨਾਲ ਸਾਹ ਲੈਣ ਵਾਲੇ, ਚਲੇ ਜਾਣਗੇ,
'ਸੰਦੀਪਾ' ਦੁੱਖ ਹਿਜ਼ਰ ਦਾ ਲਾ, ਚਲੇ ਜਾਣਗੇ।
ਛੱਡ ਸੱਤ ਸਮੁੰਦਰਾਂ ਤੋਂ ਪਾਰ, ਚਲੇ ਜਾਣਗੇ,
ਮੇਰੇ ਪਰ ਕੱਟ, ਜਖ਼ਮੀ ਕਰ, ਚਲੇ ਜਾਣਗੇ।
ਮੇਰੋਂ ਪਿੱਠ ਪਿਛੋਂ ਵਾਰ ਕਰ, ਚਲੇ ਜਾਣਗੇ,
ਨਾ ਪਰਤਣ ਦਾ ਦਾਵਾ ਕਰ, ਚਲੇ ਜਾਣਗੇ।
ਮੇਰੇ ਮਗਰ ਨਾ ਆਈ, ਏਹ ਕਹਿ, ਚਲੇ ਜਾਣਗੇ,
ਸਭ ਪਾਸਿਓਂ ਰਾਸਤੇ ਬੰਦ ਕਰ, ਚਲੇ ਜਾਣਗੇ।
ਜਾਨ ਮੇਰੇ ਚੋਂ ਜਾਨ ਕੱਢ, ਚਲੇ ਜਾਣਗੇ,
ਸ਼ਹਿਦ ਜਿਹਾ 'ਮੈਂ', ਰੁੱਖਾਂ ਕਰ, ਚਲੇ ਜਾਣਗੇ।
ਮੈਂ ਮਤਲਬੀ ਹਾਂ, ਇਹ ਸਮਝਾ, ਚਲੇ ਜਾਣਗੇ,
ਮੇਰੀਆ ਹੱਡੀਆਂ ਨੂੰ ਪਿੱਘਲਾ, ਚਲੇ ਜਾਣਗੇ।
ਮੈਨੂੰ ਧੁਖ਼ਦੇ ਨੂੰ ਛੱਡ, ਚਲੇ ਜਾਣਗੇ,
ਆਪਣਾ ਬਣਾ, ਵੈਗਾਨਾ ਕਰ, ਚਲੇ ਜਾਣਗੇ।
ਆਖਣ 'ਸੰਤ' ਏਥੇ ਕੋਈ, ਇੰਤਜਾਰ ਨੀ ਕਰਦਾ,
ਚਲੇ ਜਾਣਗੇ, ਚਲੇ ਜਾਣਗੇ।
ਬੱਸ, ਥੋੜ੍ਹਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉਂ ਉਸ ਦੀ ਗਲੀ।
ਮੇਰੀ ਸੋਚ ਵਾਲਾ ਹਿੱਸਾ ਵੱਡਾ, ਉਸਦੀ ਗਲੀ,
ਜੁੜੀ ਜਿੰਦਗੀ ਦੀ ਕਹਾਣੀ ਨਾਲ, ਉਸਦੀ ਗਲੀ।
ਮੇਰੇ ਦੁੱਖਾਂ 'ਚ ਸਕੂਨ ਲੱਗੇ, ਉਸਦੀ ਗਲੀ,
ਕਿਉਂ ਮੰਨ ਚਾਹਵੇ, ਨਿੱਤ ਜਾਵਾਂ, ਉਸਦੀ ਗਲੀ।
ਬੱਸ, ਥੋੜ੍ਹਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉਂ ਉਸ ਦੀ ਗਲੀ।
ਕਈ ਤਾਅਨੇ ਜਾਂਦੇ ਮਾਰ, ਮੈਂ ਜਾਵਾਂ ਉਸਦੀ ਗਲੀ,
ਕਈ ਦਿੰਦੇ ਨੇ ਸਾਬਸ਼, ਜੇ ਜਾਵਾਂ ਉਸਦੀ ਗਲੀ।
ਆਉਂਦੀ ਹਾਸਿਆਂ ਦੀ ਗੂੰਜ, ਜਿੱਥੇ ਉਸਦੀ ਗਲੀ,
ਹਰ ਸਾਜ਼ ਦੀ ਆਵਾਜ਼, ਸੁਣੇ ਉਸਦੀ ਗਲੀ।
ਬੱਸ, ਥੋੜ੍ਹਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉਂ ਉਸਦੀ ਗਲੀ।
ਕਿਉਂ ਜੱਗ ਤੋਂ ਅਲੱਗ ਲੱਗੇ, ਉਸਦੀ ਗਲੀ,
ਪਦ ਪਰਬੱਤਾਂ ਤੋਂ ਉੱਚਾ ਰੱਖੇ, ਨੀਵੀਂ ਜਿਹੀ ਗਲੀ।
ਇੱਥੇ ਨੇੜੇ-ਦੂਰ ਚਰਚਾ 'ਚ, ਉਸਦੀ ਗਲੀ,
ਇਸ ਸ਼ਹਿਰ ਦਾ ਸਿੰਗਾਰ, ਜਾਣੀ ਉਸਦੀ ਗਲੀ।
ਬੱਸ, ਥੋੜ੍ਹਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉਂ ਉਸ ਦੀ ਗਲੀ।
ਕਦੇ ਸੋਚਾਂ ਨੁਕਸਾਨ, ਜੇ ਜਾਵਾਂ ਉਸਦੀ ਗਲੀ,
ਪਰ ਫਾਇਦਾ ਬੜਾ ਪਾਇਆ, ਜਾ ਕੇ ਉਸਦੀ ਗਲੀ।
ਨਵੀਂ ਪਾ ਕੇ ਪੁਸ਼ਾਕ ਜਾਵਾਂ, ਉਸਦੀ ਗਲੀ,
ਨਵੀਆਂ ਸੋਚਾਂ ਵਿੱਚ ਡੁੱਬ ਜਾਵਾਂ, ਉਸਦੀ ਗਲੀ।
ਬੱਸ, ਥੋੜ੍ਹਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉਂ ਉਸ ਦੀ ਗਲੀ।
ਤੈਨੂੰ ਸੋਫ਼ੀ ਤੇ ਸ਼ਰਾਬੀ ਮਿਲੂ, ਉਸਦੀ ਗਲੀ,
ਨਹੀਓਂ ਤੰਗ ਹਾਲ ਰਹਿੰਦਾ, ਜੋ ਜਾਂਦਾ ਉਸਦੀ ਗਲੀ।
ਕਿਉਂ ਹਰ ਕੋਈ ਪਤਾ ਪੁੱਛੇ, ਉਸਦੀ ਗਲੀ,
'ਸੰਦੀਪ' ਭੁੱਲੇ ਨਾ ਭੁਲਾਈ ਜਾਵਾਂ, ਉਸਦੀ ਗਲੀ।
ਬੱਸ, ਥੋੜ੍ਹਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉਂ ਉਸ ਦੀ ਗਲੀ।
ਨਸ਼ਾ ਬੋਤਲ ਵਿਚ ਹੈ, ਕਿ ਉਸਦੀਆਂ ਅੱਖਾਂ ਵਿਚ ਹੈ,
ਨਸ਼ਾ ਚਿੱਟੇ ਵਿਚ ਹੈ, ਕਿ ਮਿੱਠੇ ਵਿਚ ਹੈ।
ਨਸ਼ਾ ਸੱਪ ਦੇ ਜ਼ਹਿਰ ਵਿਚ ਹੈ, ਕਿ ਮਹਿਬੂਬ ਦੇ ਰਾਹਾਂ ਵਿਚ ਹੈ।
ਨਸ਼ਾ ਭੰਗ ਵਿਚ ਹੈ, ਕਿ ਸ਼ਿਵ ਦੀਆਂ ਗੁਫਾਵਾਂ ਵਿਚ ਹੈ,
ਨਸ਼ਾ ਆਫਿਮ ਵਿਚ ਹੈ, ਕਿ ਕਿਸੇ ਦੀਆਂ ਦੁਆਵਾਂ ਵਿਚ ਹੈ।
ਨਸ਼ਾ ਚਿਲਮਾਂ ਵਿਚ ਹੈ, ਕਿ ਨਸ਼ਾ ਇਲਮਾਂ ਵਿਚ ਹੈ,
ਨਸ਼ਾ ਗੀਤਾਂ ਵਿਚ ਹੈ, ਕਿ ਮੀਤਾਂ ਵਿਚ ਹੈ।
ਨਸ਼ਾ ਰਾਤਾਂ ਵਿਚ ਹੈ, ਕਿ ਸਾਧੂ ਦੀਆਂ ਬਾਤਾਂ ਵਿਚ ਹੈ।
ਭੁੱਲ ਕੇ ਵੀ ਮੇਰੇ ਨਾਲ ਵਾਸਤਾ ਨਾ ਰੱਖਣਾ,
ਤੈਨੂੰ ਪਤਾ ਨਹੀਂ ਅਸੀ ਕਿਸ ਦੇ ਹਾਂ।
ਜਾਨ ਪਾਉਂਦਾ ਹੈ, ਅਸੀਂ ਜਿਸ ਦੇ ਹਾਂ,
ਉਹ ਉਹ ਨਹੀਂ ਰਹਿੰਦਾ, ਉਹਦੇ ਨਾਲ, ਮਿਲਕੇ,
ਇਸ ਤਰ੍ਹਾਂ ਦੇ ਸੁਣੇ ਸੁਣਾਏ ਉਸ ਦੇ ਕਿੱਸੇ ਨੇ
,
ਵੱਧ ਜਾਂਦੀ ਹੈ, ਹੈਸੀਅਤ ਉਸਦੀ,
ਜੋ ਹੁਣ ਦੁਨੀਆ 'ਚ' ਸਸਤੇ ਵਿਕਦੇ ਨੇ।
ਖੁਆਬ ਆਉਦੇ ਹਨ ਬੱਦਲਾਂ ਦੀ ਤਰ੍ਹਾਂ,
ਉੱਡਾ ਦਿੰਦਾ ਹਾਂ ਮੈਂ, ਸਿਗਰੇਟ ਦੇ ਧੂੰਏ ਦੀ ਤਰ੍ਹਾਂ।
ਹਕੀਕਤ ਕੀ ਹੈ, ਖੁਆਬਾ ਵਿੱਚ ਨਹੀਂ ਆਉਂਦੀ,
ਜਿੰਦਗੀ ਕੀ ਹੈ, ਬਣਾਈ ਨਹੀਂ ਜਾਂਦੀ।
ਉਹ ਸੰਤ ਹਨ, ਜੋ ਬਦਲ ਦਿੰਦੇ ਹਨ ਤਕਦੀਰਾਂ,
ਸ਼ਾਇਦ ਮੇਰਾ ਲਿਖਿਆ ਕੋਈ ਪੜ੍ਹ-ਪੜ੍ਹ ਕੇ ਸੁਣਾਵੇ,
ਸੰਦੀਪਾਂ, ਇੱਕ ਦਿਨ ਦਰਬਾਰ ਵਿੱਚ ਤੂੰ ਮਹਿਫਲਾਂ ਲਾਵੇ।
ਮੁੱਖ ਤੇ ਹਾਸਾ, ਚਿਲਮ ਵਿੱਚ ਅੱਗ, ਰਹਿੰਦੇ ਨੇ ਸੰਤ ਅਲੱਗ,
ਦੇਖਿਆ ਨਹੀ ਕਦੇ ਮੈਂ ਨਰਾਜ ਉਸਨੂੰ,
ਜਿਸਨੇ ਪਾਇਆ, ਉਸ ਦੇ ਜਾਣ ਦਾ ਸਬੱਬ ।
ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆਂ ਅੱਖਾਂ।
ਕਿਉਂ ਮਿਲਾ ਨੀ ਪਾਉਂਦਾ ਮੈ, ਉਹਨਾਂ ਨਾਲ ਅੱਖਾਂ,
ਖੂਬਸੂਰਤੀ ਨੂੰ ਵੀ ਹੋਰ ਖੂਬਸੂਰਤ ਬਣਾ ਦਿੰਦਿਆ ਨੇ, ਉਹਨਾਂ ਦੀਆਂ ਅੱਖਾਂ।
ਕਿਵੇਂ ਮੇਰੇ ਹਰ ਵਿਚਾਰ ਨੂੰ ਜਾਣ ਲੈਂਦੀਆ, ਉਹਨਾਂ ਦੀਆਂ ਅੱਖਾਂ,
ਸ਼ਾਈਦ ਰਾਤਾਂ ਨੂੰ ਜਾਗ ਕੇ, ਬਣਾਈਆ ਹੋਣਗੀਆ, ਉਹਨਾਂ ਨੇ ਅੱਖਾਂ।
ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆਂ ਅੱਖਾਂ।
ਉਹ ਕੋਈ ਨਸ਼ਾ ਨਹੀ ਕਰਦੇ, ਫਿਰ ਵੀ ਨਿਸ਼ੀਲੀਆ ਨੇ, ਉਹਨਾਂ ਦੀਆ ਅੱਖਾਂ,
ਉਹਨਾਂ ਵੱਲ ਦੇਖਣ ਦਾ ਸਾਹਸ ਨਹੀ ਹੁੰਦਾ, ਜਦੋਂ ਸੁਰਮੇ ਨਾਲ ਸਜਾ ਲੈਂਦੇ ਨੇ, ਉਹ ਅੱਖਾਂ।
ਹਰ ਆਉਣ ਜਾਣ ਤੇ ਡੂੰਘੀ ਨਿਗਾਹਾਂ ਰੱਖਦੀਆਂ, ਉਹਨਾਂ ਦੀਆ ਅੱਖਾਂ।
ਦਿਲਕਸ਼ ਹੋ ਜਾਂਦੀਆ ਨੇ, ਜਦੋਂ ਅਸਮਾਨ ਵੱਲ ਤੱਕਦੀਆਂ ਨੇ, ਉਹਨਾਂ ਦੀਆਂ ਅੱਖਾਂ,
ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆਂ ਅੱਖਾਂ।
ਬਹਾਨੇ ਨਾਲ ਲੰਘਦਾ ਹਾਂ, ਅੱਗੋ ਤੋਂ, ਕਿ ਮੈਨੂੰ ਦੇਖ ਲੈਣ, ਉਹਨਾਂ ਦੀਆ ਅੱਖਾਂ,
ਮੈ ਕੱਲ੍ਹਾ ਨਹੀਂ, ਪੰਛੀ ਵੀ ਦੇਖਣਾ ਚਾਹੁੰਦੇ ਨੇ, ਉਹਨਾਂ ਦੀਆਂ ਅੱਖਾਂ।
ਫੁੱਲ ਝੁਮਣ ਲੱਗਦੇ ਨੇ, ਜਦੋਂ ਫੁੱਲਾਂ ਨੂੰ ਵੇਖਦਿਆਂ ਨੇ, ਉਹਨਾਂ ਦੀਆ ਅੱਖਾਂ,
ਵਿਰਾਸਤ ਤੋਂ ਮਿਲੀਆਂ ਨਹੀਂ, ਖੁਦ ਹੀ ਤਰਾਸ਼ੀਆਂ ਨੇ, ਉਹਨਾਂ ਨੇ ਅੱਖਾਂ ।
ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆਂ ਅੱਖਾਂ।
ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,
ਉਜਾੜ ਮੇਰੇ ਨਸੀਬ ।
ਵਕਤ ਮੇਰਾ, ਮੇਰੇ ਨਾਲ ਰੁਕਆਿ, ਦੋਵੇਂ ਕਰ ਰਹੇ ਹਾਂ, ਉਸ ਦੀ ਉਡੀਕ,
ਵਕਤ ਚੁੱਪ, ਮੈ ਕਰਦਾ ਹਾਂ, ਗੱਲਾਂ ਉਸ ਨਾਲ ਗੰਭੀਰ,
ਉੱਡ ਜਾਦਾ ਹੈ, ਪੰਖੇਰੂ ਜਵੇਂ, ਇੱਕ ਤੋ ਬਾਅਦ ਇੱਕ, ਖੁਆਬ ਉਡਾਉਂਦਾ ਹੈ ਮੇਰਾ ਸ਼ਰੀਰ।
ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,
ਉਜਾੜ ਮੇਰੇ ਨਸੀਬ ।
ਹਵਾ ਆਉਂਦੀ ਏ, ਲੰਘ ਜਾਂਦੀ ਏ, ਬੇ ਖਬਰ ਮੈਂ,
ਕਹਿੜੀ, ਪਾਰ ਕਰਨੀ, ਮੇਰੀ ਤਕਦੀਰ ਦੀ ਲਕੀਰ,
ਹਰ ਕਸੇ ਦਾ ਕੋਈ ਟੀਚਾ ਹੁੰਦਾ, ਲੈ ਜਾਵੇ ਭੰਵਰ ਭਾਵੇਂ ਮੈਨੂੰ, ਜਾ ਮੇਰੇ ਦੁੱਖ ਦੀ ਸ਼ਮਸ਼ੀਰ ।
ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,
ਉਜਾੜ ਮੇਰੇ ਨਸੀਬ ।
ਦੀਵਾ ਹਾਂ, ਕਸੇ ਦੀ ਆਸਥਾ ਵਲੋਂ ਰੱਖਆਿ ਗਆਿ,
ਮੌਜ ਹਵਾ ਦੀ, ਜਲਦਾ ਰਹਾਂ ਜਾ ਬੁੱਝ ਜਾਵਾਂ,
ਮੌਜ ਰੱਬ ਦੀ, 'ਸੰਦੀਪ' ਇਸ ਦਸ਼ਾ 'ਚੋਂ ਇੱਕ ਸੰਤ ਕੱਢੂ, ਇੱਕ ਫਕੀਰ।
ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,
ਉਜਾੜ ਮੇਰੇ ਨਸੀਬ ।
ਚੁੱਪ ਮੈਂ, ਚੁੱਪ ਤੂੰ, ਕੋਈ ਤਾਂ ਹੈ,
ਜੋ ਇਹ ਅਵਾਜ਼ ਹੈ।
ਬੇਈਮਾਨ ਮੈਂ, ਬੇਈਮਾਨ ਤੂੰ, ਕੋਈ ਤਾਂ ਹੈ,
ਜੋ ਇਮਾਨ ਦਾ ਸਰਦਾਰ ਹੈ।
ਝੂਠਾ ਮੈਂ, ਝੂਠਾ ਤੂੰ, ਕੋਈ ਤਾਂ ਹੈ,
ਜੋ ਸੱਚ ਤੇ ਭਰਮਾਰ ਹੈ।
ਭੁੱਖਾ ਮੈਂ, ਭੁੱਖਾਂ ਤੂੰ, ਕੋਈ ਤਾਂ ਹੈ,
ਜੋ ਭੁਖਿਆ ਦਾ ਰੋਜ਼ਗਾਰ ਹੈ।
ਕਾਲਾ ਤੂੰ, ਕਾਲਾ ਮੈ, ਕੋਈ ਤਾਂ ਹੈ,
ਜੋ ਗੋਰਾ ਬੇਸ਼ੁਮਾਰ ਹੈ।
ਦੋ ਮਨ ਮੈਂ, ਦੋ ਮਨ ਤੂੰ, ਕੋਈ ਤਾਂ ਹੈ,
ਜੋ ਇਕ ਮਨ ਵਿੱਚ ਬਰਕਰਾਰ ਹੈ।
ਹੰਕਾਰੀ ਮੈਂ, ਹੰਕਾਰੀ ਤੂੰ, ਕੋਈ ਤਾਂ ਹੈ,
ਜੋ ਹੰਕਾਰਾਂ ਤੋਂ ਬਾਹਰ ਹੈ।
ਆਪੇ ਦਾ ਗੁਲਾਮ ਮੈਂ,
ਆਪੇ ਦਾ ਗੁਲਾਮ ਤੂੰ, ਕੋਈ ਤਾਂ ਹੈ,
ਆਪਾ ਜਿਸ ਦਾ ਗੁਲਾਮ ਹੈ।
ਜਖ਼ਮੀ ਮੈ, ਜਖ਼ਮੀ ਤੂੰ, ਕੋਈ ਤਾਂ ਹੈ,
ਜਿਸ ਕੋਲ ਮਲ੍ਹਮਾਂ ਦਾ ਭੰਡਾਰ ਹੈ।
ਈਰਖੀ ਮੈਂ, ਈਰਖੀ ਤੂੰ, ਕੋਈ ਤਾਂ ਹੈ,
ਜਿਸ ਦੀ ਨਿਗਾਹ ਇਕਸਾਰ ਹੈ।
ਇੱਥੇ ਤੱਕ ਮੈਂ, ਇੱਥੇ ਤੱਕ ਤੂੰ, ਕੋਈ ਤਾਂ ਹੈ,
ਜਿਸਦੀ ਸਿੱਧੀ ਉਸ ਰੱਬ ਨਾਲ ਗੱਲਬਾਤ ਹੈ।
ਇੱਕ ਨਵੀਂ ਰੁੱਤ ਸ਼ੁਰੂ ਹੋਈ,
ਦੁਨੀਆਂ ਵਿੱਚ ਲੁੱਟ ਸ਼ੁਰੂ ਹੋਈ ।
ਵੱਸ ਦਿਖਾਵਾ ਕਰੀ ਜਾਂਦੇ ਨੇ,
ਲੋੜ ਤੋਂ ਵੱਧ ਢਿੱਡ ਭਰੀ ਜਾਂਦੇ ਨੇ ।
ਮਨ ਵਿੱਚੋਂ ਖੋਟੇ, ਤੇ ਬਾਹਰੋਂ ਮੋਟੇ,
ਅੰਦਰੋਂ ਅਦਰੀਂ, ਕਰ ਗਏ ਖੂਨ,ਖੂਨ ਦੇ ਟੋਟੇ।
ਇੱਜਤ ਮਾਣ ਇਹ ਸਭ ਖਾਈ ਜਾਂਦੇ ਨੇ,
ਰੱਬ ਦਾ ਵੀ ਮੁੱਲ ਪਾਈ ਜਾਂਦੇ ਨੇ ।
ਇਮਾਨ ਦੇ ਵੀ ਸੋਦਾਗਰ, ਬੇਈਮਾਨ ਹੋਈ ਜਾਂਦੇ ਨੇ,
ਅੱਖ ਇੱਕ ਨਾਲ ਵੇਖਣ ਵਾਲੇ, ਪਤਾ ਨੀ ਕਿਹੜੀ ਦੁਨਿਆਂ 'ਚ ਜਾਈ ਜਾਂਦੇ ਨੇ।
ਪਖੰਡ ਦੀ ਇਹ 'ਲੋਕ ਰੀਤੀ, ਬਣ ਗਈ ਆਮ ਜਿਹੀ,
ਆਪਣੇ ਆਪ ਨੂੰ ਵੇਖ ਖੁਸ਼ ਹੋਣ ਵਾਲੇ, ਨਸ਼ੀਬਾ ਤੇ ਰੋਈ ਜਾਂਦੇ ਨੇ ।
ਕਈਆਂ ਦੇ ਚੁਲਿਆਂ 'ਚ, ਅੱਗ ਨੀ ਬਲਦੀ, ਤਦੂਰਾਂ ਵਾਲੇ ਅੱਗ ਨਾਲ ਸੜੀ ਜਾਂਦੇ ਨੇ,
ਨੀਤ ਦੀ ਕੀ ਗੱਲ ਕਰਦੇ ਉਹ, ਚੰਗੇ ਭਲੇ ਬਦਨੀਤ ਹੋਈ ਜਾਂਦੇ ਨੇ।
ਆਮ ਬੰਦੇ ਕੱਢ ਗਏ ਜਿੰਦਗੀ ਰਾਜਿਆਂ ਵਾਲੀ, ਅੱਜ ਰਾਜੇ ਵੀ ਜ਼ਮੀਰ ਦੇ ਫ਼ਕੀਰ ਹੋਈ ਜਾਂਦੇ ਨੇ,
ਸੰਦੀਪ ਤੂੰ ਲੜ ਫੜ ਕਿਸੇ ਸੰਤ ਵਾਲਾ, ਝਾੜ-ਝੂੰਡਾ, ਟੀਲੇ-ਟੱਬੇ ਤੇਰੇ ਮੱਥੇ ਦੀ ਲਕੀਰ ਬਣੀ ਜਾਂਦੇ ਨੇ ।।
ਭੇਤ ਲੈ ਲਈ ਇਸ ਜਹਾਨ ਦਾ, ਜੋ ਸੱਚ ਬੋਲਦੇ ਨੇ,
ਸੱਚ ਨੂੰ ਸੂਲੀ ਹੀ ਲੱਗਦੀ ਏ, ਜੋ ਬੀਤੀਆਂ ਤਮਾਮ ਗੱਲਾਂ ਨੂੰ ਖੋਲਦੇ ਨੇ ।
ਦੁਸ਼ਮਣ ਬਣਦੇ ਹਜ਼ਾਰਾ ਉਹਨਾਂ ਦੇ, ਜੋ ਹਕੀਕਤਾਂ ਨੂੰ ਫਰੋਲਦੇ ਨੇ,
ਆਖੀਰ ਸੱਚ ਸਾਹਮਣੇ ਆ ਜਾਂਦਾ ਹੈ, ਜੋ ਦੁਸ਼ਮਣ ਵਿੱਚ ਦੋਸਤ ਟੋਲਦੇ ਨੇ ।
ਮੇਰਾ ਇਸ਼ਕ ਹਕੀਕੀ ਇੰਝ ਜਾਪੇ, ਜਿਵੇਂ ਚੇਤ ਦੁਪਹਿਰੇ ਦਰੱਖਤ ਮੋਲਦੇ ਨੇ,
ਰਿਸ਼ਤੇਦਾਰ ਕਰੀਬੀ ਸਭ ਸ਼ਾਇਦ ਮੇਰੀਆਂ ਕਹਾਵਤਾਂ ਨੂੰ, ਚੁਗਲੀ ਕਰ ਰੋਲਦੇ ਨੇ।
ਇਲਜ਼ਾਮ ਨਹੀਓ ਲਾਉਂਦਾ ਮੈ ਕਿਸੇ ਉੱਤੇ, ਮੇਰੇ ਆਪਣੀ ਜਿੰਦਗੀ ਦੇ ਕਰਮ ਝੋਲਦੇ ਨੇ,
ਮੈਨੂੰ ਨਹੀਂਓ ਪਤਾ ਕਿਉਂ ਹੋ ਜਾਂਦਾ ਇਹ ਸਭ, ਮੇਰੇ ਆਸਾ ਦੇ ਅਰਮਾਨ ਡੋਲਦੇ ਨੇ ।
ਇਹਨਾਂ ਲਿਖਤਾਂ ਵਿੱਚ ਮੇਰੇ ਦਿਲ ਤੇ ਲੱਗੀਆਂ ਬਾਤਾਂ ਦੇ, ਉੱਚੀ-ਉੱਚੀ ਢੋਲ ਗੋਲਦੇ ਨੇ,
ਸੰਤ ਇੱਕ-ਇੱਕ ਬੰਦੇ ਦਾ ਭਲਾ ਕਰਨ ਲਈ, ਤੱਕੜੀ ਲੈ, ਇਨਸਾਫ਼ ਤੋਲਦੇ ਨੇ।
ਚੜਿਆ ਹੈ ਮੈਨੂੰ ਸਰੂਰ ਉਹਨਾਂ ਦਾ, ਜੋ ਸਿਰੇ ਲਾ ਕੇ ਗੱਲ ਨੂੰ, ਰੱਬੀ ਇਸ਼ਕ ਦਾ ਰੰਗ ਘੋਲਦੇ ਨੇ,
ਜਾ ਜਾਕੇ ਪੜ੍ਹ ਲਈ ਮੇਰੀ ਲਿਪੀ ਨੂੰ, ਉਹਨਾਂ ਦੇ ਸੁਭਾਅ ਦੇ ਸਬੂਤ ਸਿਰ ਚੜ੍ਹ ਕੇ ਬੋਲਦੇ ਨੇ।
ਕਿਉਂ ਆਪਣੇ ਤੜਫ਼ਾਉਂਦੇ,
ਗੱਲਾਂ ਦਿਲ ਉੱਤੇ ਮੇਰੇ ਲਾਉਂਦੇ ।
ਵਕਤ ਕਿਉਂ, ਮੇਰਾ ਗੁੰਝਲਦਾਰ ਬਣਾਉਂਦੇ
ਘੁੰਮ ਕੇ ਵੇਖੀ ਨਾ ਅਜੇ ਦੁਨੀਆਂ ਮੈਂ,
ਘਰ ਵਿੱਚ ਹੀ ਮੇਰੀ ਕਬਰ ਸਜਾਉਂਦੇ ।
ਸ਼ਰੀਕਾ ਪੁੱਛਦਾ ਏ ਜਦ ਮੈਨੂੰ, ਤੂੰ ਕੰਮ ਕੀ ਕਰੇਂਗਾ,
ਤਾਂ ਮੈ ਆਖ ਦਿੰਦਾ 'ਮੇਰੀ ਉਦਾਸੀ ਵਿੱਚ ਖੁਸ਼ੀ ਕੌਣ ਭਰੇਗਾ',
ਮੁਕਾਬਲੇ ਦੀ ਭਾਵਨਾ ਲੈ ਇਲਜ਼ਾਮ ਜਿਹੇ ਲਾਉਂਦੇ ਨੇ,
ਮੈਨੂੰ ਮੇਰੇ ਹੀ ਸਵਾਲ ਬੜੇ ਤੜਫਾਉਂਦੇ ਨੇ ।
ਮਿਲ ਜਾਂਦਾ ਸ਼ਾਇਦ ਮੈਨੂੰ ਕੋਈ ਉੱਤਰ ਦੇਣ ਵਾਲਾ,
ਬਗੀਚੇ ਮਹਿਕ ਦੇ ਫੁੱਲ ਸੀ ਨਜ਼ਰ ਆਉਂਦੇ ।
ਧਨ, ਦੌਲਤ, ਸਭ ਵਿਆਰਥ ਚੀਜਾਂ,
ਚੰਗੇ ਲੋਕ ਆਪਣੇ ਰੱਬੀ ਇਸ਼ਕ ਵਾਲਾ ਦਰਦ ਸੁਣਾਉਂਦੇ,
ਪੁੱਛ ਕੇ ਵੇਖ ਲਈਂ ਕਦੇ ਉਹਨਾਂ ਨੂੰ,
ਉਹ ਤਾਂ ਕਹਿਣਗੇ, ਸਾਡੇ ਨਾਲੋਂ ਕੌਣ ਬੜਾ ਮਹਿਲ ਬਣਾਊਗਾ,
ਕਿਉ ਭੁੱਲ ਜਾਂਦੇ ਨੇ ਰੱਬ ਨੂੰ ਉਹ, 'ਸੰਦੀਪਾ',
ਰੱਬ ਤਾਂ ਸਧਾਰਣ ਰਹਿ, ਫਸੇ ਬੇੜੇ ਪਾਰ ਲਾਉਂਦੇ ਨੇ।
ਚਿੱਟਾ ਬਾਣਾ ਪਾ ਕੋਈ ਰੱਬ ਨਹੀਂਓ ਬਣਦਾ,
ਗੱਲ ਉਹ ਸੁਣਨੇ ਦਾ ਕੀ ਫਾਇਦਾ,
ਜੋ ਬਆਦ ਵਿੱਚ ਅਲਜ਼ਬਰੇ ਸੁਲਝਾਉਂਦੇ ਨੇ,
ਸੁਣ ਲਈਂ ਮੇਰੀ ਗੱਲ ਤੂੰ ਵੀ ਗੌਰ ਨਾਲ,
ਚੰਗੇ ਭਲੇ ਇਨਸਾਨ ਨੂੰ, ਝੂਠੇ ਕੁੱਝ ਲੋਕ, ਬੇਈਮਾਨ ਬਣਾਉਂਦੇ ਨੇ।
ਮੁਕਤੀ ਸੰਸਾਰ ਚੋਂ ਮਿਲਦੀ ਉਦੋਂ ਜਦੋਂ ਸਮਾਜਿਕ ਭਲਾਈ ਦੇ ਕੰਮ ਕਰ,
ਲੋਕ ਰੱਬ ਦੇ ਬੰਦੇ ਕਹਾਉਂਦੇ ਨੇ,
ਉੱਚਾ ਰੱਖ ਜਦ ਬੰਦੇ ਨੂੰ 'ਸਿਵਿਆਂ' ਚ ਆਪਣੇ ਅੱਗ ਲਾਉਂਦੇ ਨੇ,
ਫੈਸਲੇ ਦੀ ਹਰ ਘੜੀ ਨੂੰ, ਸ਼ਿਵ ਜੱਜ ਬਣ ਸੁਣਾਉਂਦੇ ਨੇ,
ਹੱਡੀਆਂ ਵੀ ਪਵਿੱਤਰ ਹੋ ਜਾਂਦੀਆਂ,
ਜਦ ਲਾਸ਼ ਦੇ ਅਸਤ ਕੁਦਰਤੀ ਪਾਣੀ 'ਚ ਵਹਾਉਂਦੇ ਨੇ,
ਸੰਤ ਅੰਤ ਰੂਹ ਨੂੰ ਆਪਣੇ ਰਾਹੇ-ਰਾਹ ਪਾਉਂਦੇ ਨੇ।
ਐਸੀਂ ਜੰਨਤ ਦੀ ਭਰੀ, ਉਸਨੇ
ਉਡਾਰੀ ਉਹ,
ਆਲਾ - ਦੁਆਲਾ ਵੀ ਸੁੰਨ-ਮੁਸਾਨਾ ਪਾ ਗਈ,
ਵਿਚਾਰੀ ਉਹ,
ਸਹਿਕ ਗਈ ਵਕਤ ਦੀ,
ਮਾਰੀ ਉਹ।
ਪਾ ਗਈ ਮੱਥੇ ਉੱਤੇ ਤਿਉੜੀ,
ਕੁਆਰੀ ਉਹ,
ਗੁਲਾਬ ਦੀ ਕਲੀ ਨਾਲੋਂ ਵੱਧ,
ਸੀ ਜੋ ਪਿਆਰੀ ਉਹ।
'ਚੇਤੇ' ਰੰਗ ਰੂਪ ਜਿਵੇਂ ਸੁੰਦਰ,
ਸੁਨਾਅਰੀ ਉਹ,
ਲਾਜਵੰਤੀ ਨਾਲ ਤੁਲਨਾ ਕਰਾਂ, ਮੈਂ ਉਸਦੀ ,
ਲੱਗਦੀ ਸੀ ਉਸਦੀ, ਐਸੀ ਸਮਝਦਾਰੀ ਉਹ,
ਸਾਥ ਛੱਡ ਗਈ ਮੇਰਾ, ਕਿੱਕਰ ਦੀ ਛਾਵੇਂ ਬੈਠ,
ਜੋ ਮੌਜ, ਸਹਾਰੀ ਉਹ।
ਸ਼ਾਇਦ, ਮੇਰੇ ਕਰਮਾਂ 'ਚ' ਸੀ, ਔੜਾ ਵਾਲੀ ਧਰਤੀ ਦੀ,
ਹਿੱਸੇਦਾਰੀ ਉਹ,
ਜਿਵੇਂ ਸਾਹਮਣੇ ਟੰਗੀ ਹੋਵੇ, ਚਿੜੀ ਦੀ ਤਸਵੀਰ ਵਾਲੀ,
ਫੁਲਕਾਰੀ ਉਹ, ਜਾ ਗੱਲ ਕਰਾਂ ਭੱਤਾ ਲੈ ਕੇ ਆਉਦੀਂ ਦੀ,
ਗੁਆਚ ਗਈ, ਅੱਜ ਚਿੱਤਰਕਾਰੀ ਉਹ।
ਮੇਰੇ ਪੰਜਾਬ ਦੇ ਵਿਰਸੇ ਦੀ ਰੰਗ-ਵਰੰਗੀ ਪੁਰਾਣੀ ਹੈ,
ਕਲਾਕਾਰੀ ਉਹ,
ਮਹਿੰਗੇ ਭਾਅ ਵਿੱਚ 'ਵਿਕਦੀ ਏ 'ਪਰਦੇ ਦੀ, ਅੱਜ ਕੱਲ੍ਹ
ਦੁਕਾਨਦਾਰੀ ਉਹ।
ਪੈਸੇ ਤੋਂ ਬਿਨਾਂ ਪੁਛਦਾ ਨਾ ਕੋਈ, ਕਹਿੰਦੇ ਪਾ, ਸਾਡੇ ਨਾਲ,
ਸਾਝੇਦਾਰੀ ਉਹ,
ਅਸਲੀ ਨਕਲੀ ਸਭ ਵਿਕਦੇ ਨੇ, ਦੇਖੋਂ - ਦੇਖ ਚਮਕ,
ਬਜ਼ਾਰੀ ਉਹ।
ਕਿਸੇ ਦਾ ਇਮਾਨ ਨਾ ਵੇਚੀ ਤੂੰ , ਰੱਬ ਵੇਖਦਾ,
ਤੂੰ ਲਖਾਰੀ ਉਹ,
ਲਿਖ ਲਏ ਕਿਸੇ ਨੇ ਗੀਤ, ਸਤਰਾਂ ਤੇਰੀਆਂ ਤੇ,
ਜਦ ਸਰਸਰੀ ਨਜ਼ਰ, ਮਾਰੀ ਉਹ।
ਭਲਾ ਹੋਵੇ ਉਹਨਾਂ ਲੋਕਾਂ ਦਾ, ਜੋ ਵਕਤ ਰਹਿੰਦੇ ਖਿੱਚ ਗਏ,
ਤਿਆਰੀ ਉਹ,
ਕਰਦਾ ਨਾ ਇੱਥੇ ਕੋਈ ਕਿਸੇ ਦਾ, ਸਭ ਵੱਡੇ ਤੋਂ ਵੱਡੇ,
ਸ਼ਿਕਾਰੀ ਉਹ।
ਬੇਈਮਾਨ ਬੰਦੇ ਵੀ ਵੱਧਦੇ ਵੇਖੇ ਜੋ ਬਣ ਗਏ,
ਵੱਡੇ ਤੋਂ ਵੱਡੇ ਵਪਾਰੀ ਉਹ,
ਬਚਾ ਜਾਵੇ ਜੇ ਰੱਬ ਬੰਦੇ ਨੂੰ 'ਤਾਈਂਓ' ਬਣਦੀ,
ਜਿੰਦਗੀ ਨਿਆਰੀ ਉਹ।
ਕਈ ਤੇਰੇ ਵਾਗੂ ਭਟਕ ਦੇ ਫ਼ਿਰਦੇ 'ਆਸ ਰੱਖਦੇ,
ਰੱਬ ਤੇ ਵਾਰੀ-ਵਾਰੀ ਉਹ,
ਸਿਆਣੇਂ ਆਖਣ ਹਨੇਰੇ ਨਹੀਂਓ ਉਹਦੇ ਘਰ, ਆਊ ਚਾਨਣ ਦੀ,
ਇੱਕ ਦਿਨ ਵਾਰੀ ਉਹ।
ਭੁੱਖੇ ਨੂੰ ਤੈਨੂ ਕੋਈ ਪੁੱਛਦਾ ਨਹੀਂਓ ਸੀ, ਐਸੀ ਜਿੰਦਗੀ ਸੰਦੀਪ ਤੂੰ,
ਬਾਗਾਂ ਵਿੱਚ ਗੁਜਾਰੀਂ ਉਹ,
ਸੰਤ ਨਹੀਂਓ ਕਿਸੇ ਨੂੰ ਭੁੱਖੇ ਮਰਨ ਦਿੰਦੇ, ਇਹ ਖੇਡ ਖੇਡਦਾ ਹੈ,
ਵਕਤ ਹੈ ਜੁਆਰੀਂ ਉਹ।
ਆਹਿਸਾਨ ਭੇਜ ਕੇ, ਜੋ ਮਾਰੇ, ਤਾਨੇ ਮਿਹਣੇ,
ਹੈ ਨੇ ਹੰਕਾਰੀਂ ਉਹ,
ਬੈਠ ਜਾਹ ਇਕ ਦਾ ਦਰ ਫੜ ਕੇ, ਜੇ ਕੋਈ ਸਿੱਖਣੀ,
ਗੱਲ ਨਿਆਰੀਂ ਉਹ।
ਵਕਤ ਦਾ ਮਾਰਿਆਂ ਬੰਦਾ, ਕਿਸਮਤ ਵਿੱਚ ਲੇਖ-ਲਿਖਾ ਲੈਦਾ ਹੈ,
ਕਹਿੰਦੇ, ਬੈਠਾ ਭਖਾਰੀ ਉਹ,
ਦੇਸ਼ ਨੂੰ ਲੁੱਟ ਕੇ ਖਾ ਜਾਦੇਂ ਨੇ, ਗਰੀਬੀ ਉਹ ਹੋਰ ਵਧਾ ਜਾਦੇ ਨੇਂ ,
ਭੁੱਖੇ ਅਫ਼ਸਰ ਸਰਕਾਰੀ ਉਹ।
ਸ਼ਾਮਲਾਟਾਂ ਨੂੰ ਵੀ ਵੇਚ ਕੇ ਖਾਹ ਜਾਣ, ਐਸੀ ਖੇਡ - ਖੇਡ ਲੈਂਦੇ,
ਪਟਵਾਰੀ ਉਹ,
ਕਹਿ-ਕਹਿ ਕੇ ਜਮੀਨਾਂ ਵੀ ਵਿਕਾ ਦੇਣ, ਉਹ ਕਾਹਦੀ,
ਅੱਜ-ਕੱਲ੍ਹ ਦੀ ਰਿਸ਼ਤੇਦਾਰੀ ਉਹ,
ਕਿਰਤੀ ਬੰਦੇ ਨੂੰ ਭੁੱਖ ਮਰਵਾਂ ਜਾਦੀ ਏ , ਅੱਜ-ਕੱਲ ਦੀ,
ਐਸੀਂ ਮਾੜੀ, ਬੇਰੋਜ਼ਗਾਰੀ ਉਹ।
ਕਿਉ ਲੈਂਦਾ ਤੂੰ ਲੋੜ ਤੋਂ ਵੱਧ ਕਰਜ਼ੇ, ਜਿੰਦਗੀ ਬਣ ਜਾਂਦੀ,
ਐਸੀਂ ਲਾਚਾਰੀ ਉਹ,
ਅੱਧੀ ਖਾ ਲੈ, ਸਬਰ ਨੂੰ ਗਲ ਲਾ ਲੈ, ਸੱਚੀ ਗੱਲ ਜੇ ਆਖਾ,
ਕੰਮ ਆਉਦੀ, ਸਲਾਹਕਾਰੀ ਉਹ।
ਭੁੱਲ ਕੇ ਨਾ ਤੂੰ 'ਉਹ' ਕਦਮ ਚੁੱਕੀ, ਜਿੰਦਗੀ ਨਾ ਮਿਲਦੀ,
ਵਾਰੀ-ਵਾਰੀ ਉਹ,
ਸਾਹਮਣਾ ਕਰ ਲੈ ਡਟ ਕੇ, ਤੇਰੀ ਕਿਸੇ ਨਾਲ,
ਕੋਈ ਹੈ ਜੇ, ਦੇਣਦਾਰੀ ਉਹ,
ਹੱਕ ਮੋੜ ਦੇਈ ਗਰੀਬ ਦਾ, ਅਸਲ ਚ' ਕੰਮ ਆਉਂਦੀ,
ਸਦਾ ਇਮਾਨਦਾਰੀ ਉਹ।
ਉਹਨਾਂ ਦੇ ਕਹਿਣ ਨਾਲ ਕੁੱਝ ਨੀ ਹੋਣਾ, ਆਉਦੀਂ ਨੀ ਚਲਾਕਾਂ ਦੇ ਕੰਮ,
ਬਹੁਤੀ, ਹੁਸ਼ਿਆਰੀ ਉਹ।
ਕਈ ਸਾਲਾਂ ਤੋਂ ਜਿਹਨਾ ਨੂੰ , ਪੁਛਦਾ ਨਾਂ ਕੋਈ , ਚੰਗੀਆਂ ਕਿਤਾਬਾਂ ਪੜ੍ਹ ਲੈ,
ਜੇ ਕੁੱਝ ਬਣਨਾ, ਤੂੰ ਵੀਂ ਖੋਂਲ ਲੈ, ਅਲਮਾਰੀ ਉਹ।
ਨਿਸ਼ਾਨੇ ਤੇ ਮੱਛੀ ਦੀ ਅੱਖ ਵੇਖ ਲੈ , ਬਣਨੀ ਕਲਮ ਤੇਰੀ ਵੱਡੀ,
ਜਿੰਮੇਵਾਰੀ ਉਹ,
ਤੂੰ ਕਿਹੜਾ ਕਿਸੇ ਨਾਲ ਵੈਰ ਹੈ ਖੱਟਣਾ, ਨਾ ਕਿਸੇ ਨਾਲ ਕਦੇ ਧੋਖਾ ਕਰਨਾ,
ਸੰਤ ਇੱਕ ਦੇ ਲੜ ਲੱਗਿਆਂ ਹੋਇਆਂ, ਸਿੱਖ ਜਾਏਗਾ, ਬਾਕੀ ਰਹਿੰਦੀ,
ਚੰਗੀ ਦੁਨਿਆਦਾਰੀ ਉਹ ।
ਛੱਡ ਯਾਰਾਂ ਮੈਨੂੰ ਸਮਝਾਉਂਦਾ,
ਖੁਦ ਤੂੰ ਸੋਚਾਂ ਚ ਪੈ ਜਾਏਗਾ।
ਤੂੰ ਸਾਰਾ ਕੁੱਝ ਛੱਡ ਕੇ,
ਮੇਰੀ ਦੁਨੀਆਂ 'ਚ' ਚਲਾ ਜਾਏਗਾ।
ਮੈਂ ਹਾਂ ਇੱਕ ਪਹੇਲੀ ਜਿਹੀ,
ਤੂੰ ਮੈਨੂੰ ਸੁਲਝਾਉਂਦਾ ਆਪ ਉਲਝ ਜਾਏਗਾ।
ਦੁਸ਼ਮਣੀ ਕਰਕੇ ਕੀ ਫਾਇਦਾ ਮੇਰੇ ਨਾਲ, ਤੂੰ,
ਸਾਡਾ ਦੋਸਤ ਸਦਾ ਲਈ ਬਣ ਜਾਏਗਾ।
ਦੇਖਦਾ ਦੇਖਦਾ ਤੂੰ ਇਸ ਜੱਗ ਨੂੰ,
ਹਮੇਸ਼ਾ ਲਈ ਸਾਡੇ ਰਾਹੇ ਤੁਰ ਜਾਏਗਾ।
ਜੇ ਆਪਾ ਕਰ ਦਿੱਤੀ ਮੂੰਹ ਉੱਤੇ ਤੇਰੇ ਕੋਈ ਗੱਲ, ਤੂੰ,
ਹਮੇਸ਼ਾ ਲਈ ਸੋਚਣ ਲੱਗ ਜਾਏਗਾ।
ਮੇਰੇ ਵਾਂਗ ਕੱਲ੍ਹਾ ਬੈਠ ਗਮ ਲਿਖਣ ਲੱਗ ਜਾਏਗਾ।
ਮੈਂ ਹਾਂ ਇਕਵੀਂ ਸਦੀਂ ਦਾ ਉਹ ਵੱਖਰਾ ਜਿਹਾ ਬੰਦਾ,
ਜੋ ਵਿਗਿਆਨ ਨੂੰ ਵੀ ਚੈਲੰਜ ਕਰ ਚਲਾ ਜਾਏਗਾ।
ਮੇਰੇ ਵਾਂਗ ਹਰ ਬੰਦੇ ਦੀ ਸ਼ੀਰਤ ਜਾਣ ਜਾਏਗਾ,
ਪੱਲੇ ਨਾ ਕੁੱਝ ਰੱਖੇਗਾ, ਸਾਰਾ ਕੁੱਝ ਦੁਨੀਆਂ ਨੂੰ ਖੋਲ ਸੁਣਾਂ ਚਲਾ ਜਾਏਗਾ।
ਤੂੰ ਜਿੱਤ ਲੈ ਬਾਜੀ ਕੋਈ ਗੱਲ ਨਹੀਂ, ਮੈ ਹਾਰਾਂ ਚ ਵੀ ਇੱਕੋ ਜਿਹਾ ਰਹਿ ਜਾਏਗਾ,
ਤੂੰ ਸਿੱਧੇ ਦੀ ਕੀ ਗੱਲ ਕੀਤੀ, ਆਪ ਤੂੰ ਵਿੰਗਾ ਤੜਿਗਾ ਬਣ ਕੇ ਹੀ ਰਹਿ ਜਾਏਗਾ।
ਹਿਉਮੇ ਕਰਨ ਨਾਲ ਬੰਦਿਆ ਤੂੰ ਨੀਵਾਂ ਹੀ ਹੋ ਜਾਏਗਾ,
ਅੰਤ ਕਿਉ ਭੁੱਲ ਜਾਦਾ ਇੱਕ ਦਿਨ ਧਰਤੀ 'ਚ'ਹੀ ਮਿਲ ਜਾਏਗਾ।
ਕੀ ਕਹਿੰਦੇ ਹੋ ਸੰਤ ਜੀ, ਮੇਰੇ ਵਾਂਗ ਪੁੱਛਣ ਲੱਗ ਜਾਏਗਾ ,
ਤੂੰ ਸਮਝ ਕੇ ਕੀ ਲੈਣਾ ਅਸੀਂ ਤਾਂ ਫੱਸੇ ਆ ਤੂੰ ਵੀ ਫੱਸ ਕੇ ਰਹਿ ਜਾਏਗਾ।
ਏਹ ਨਕਲੀ ਦੁਨੀਆਂ ਦੇ,
ਝਗੜਿਆਂ ਝੇੜਿਆ ਨੂੰ,
ਛੱਡ ਨਦੀਆਂ ਤੋਂ ਪਾਰ,
ਅੰਬਰਾਂ ਦੇ ਨਾਲ,
ਮੈਂ ਖੁਸ਼ੀ-ਖੁਸ਼ੀ ਹੱਸਦਾ ਹੱਸਦਾ,
ਚਲਾ ਜਾਵਾਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !
ਜਦ ਹੱਡਾਂ ਮੇਰਿਆ ਚੋਂ,
ਸਤਲੁਜ, ਜਿਹਲਮ, ਰਾਵੀ, ਬਿਆਸ,
ਜਾ ਗੰਗਾ ਦੇ ਪਾਣੀਆਂ ਚੋਂ,
ਲੰਘ ਕੇ ਸ਼ਿਵ ਦੀਆਂ,
ਪਹਾੜੀਆਂ ਚੋਂ,
ਸਾਵਣ ਦੇ ਸ਼ਰਾਟਿਆਂ ਚੋਂ,
ਕੁਦਰਤ ਦੇ ਆਪਣਿਆ ਚੋਂ,
ਹੱਥ ਫੜ ਕੇ ਮੇਰਾ,
ਠੰਢਾ ਠਾਰ ਕਰ ਦੇਣਗੇ,
ਆਵੇਗਾ ਮੇਰਾ ਵਕਤ
ਇੱਕ ਦਿਨ !
ਪਹਾੜਾਂ ਨੂੰ ਵੇਖਦਾ,
ਰੱਬ ਦੇ ਚਿੰਨ੍ਹ ਨੂੰ ਮੱਥਾ ਟੇਕਦਾ,
ਪਵਨ ਦੇ ਝਰੋਖਿਆ ਚੋਂ,
ਬਦਲਾਂ ਦੇ ਭੁਲੇਖਿਆ ਚੋਂ,
ਉਸ ਨੂੰ ਮਿਲਣ ਦੀ ਤਾਂਘ ਲੈ ਕੇ,
ਮੈਂ ਚਲਾ ਜਾਵਾਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ!
ਨੀਲੇ ਆਕਾਸ਼ ਵਿੱਚ,
ਹਵਾ ਦੀ ਆਵਾਜ਼ ਸੁਣਦਾ,
ਜਾਵਾਂਗਾ,
ਸੰਤਰੰਗੀ ਸੁਰਾਂ ਦੇ ਨਾਲ,
ਗੀਤ ਗਾਉਂਦਾ ਜਾਵਾਂਗਾ,
ਖੁਸ਼ੀ-ਖੁਸ਼ੀ ਨਾਲ ਖੁਆਬਾ ਵਿੱਚ,
ਹਰਮੋਨੀਅਮ ਵਜਾਵਾਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !
ਝੂਠੇ ਕਸਮਾਂ ਵਾਅਦਿਆ ਤੋਂ,
ਲੋਕਾਂ ਦੇ ਨਕਲੀ ਵਿਖਾਵਿਆ ਤੋਂ,
ਕੁੱਝ ਝੂਠੇ ਲੋਕ ਬੇਈਮਾਨਾਂ ਤੋਂ ,
ਅੱਕਿਆ ਹਲਾਤਾਂ ਤੋਂ ,
ਇਹ ਨਕਲੀ ਜਹੇ ਹੋਂਸਲਿਆ ਤੋਂ,
ਕਿਨਾਰਾ ਪਾ ਜਾਵਾਂਗਾ,
ਆਵੇਗਾ ਮੇਰਾ ਵਕਤ
ਇੱਕ ਦਿਨ !
ਉੱਡਦੇ ਪੰਛੀਆਂ ਤੋਂ ਉੱਚੀ ,
ਕਿਸੇ ਦਾ ਸਹਾਰਾ ਨਾ ਤੱਕਾਂਗਾ,
ਮੈਂ ਬੇਸਹਾਰਾ ਬਣ ਕੇ ਨੱਚਾਗਾਂ,
ਗੁਲਾਮੀ ਦੀਆਂ ਜੇਲਾਂ ਤੋਂ
ਮੈ ਅਜਾਦ ਹੋ ਕੇ ,
ਆਪਣੇ ਤੇ ਹੀ ਹੱਸਾਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !
ਇਹ ਤੂਫ਼ਾਨ ਵੀ ਰੁੱਕ ਜਾਓ,
ਇਹ ਸਲਾਭ ਵੀ ਰੁੱਕ ਜਾਓ,
ਇਹ ਵਕਤ ਵੀ ਕਦਰ ਕਰੇਂਗਾ,
ਜਦ ਮੁਸ਼ਕਿਲਾਂ ਪਾਰ ਕਰ ਜਿਉਂਗਾ,
ਪੂਰਾ ਨਹੀਂ, ਅਧੂਰਾ ਹੀ ਸਹੀ...
ਕੁਝ ਤਾਂ ਬਦਲ ਜਿਉਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !
ਵਕਤ ਨੂੰ ਲਗ਼ਮ ਲਗਾਉਣਾ,
ਸਿੱਖ ਜਾਉਂਗਾ,
ਰੁਕ ਜਾਉਂਗਾ, ਖਤਰਾਂ ਵੇਖ ਕੇ,
ਅੱਗੇ ਜਾਣ ਤੋਂ ਪਹਿਲਾਂ
ਆਵੇਗਾ ਮੇਰਾ ਵਕਤ,
ਇੱਕ ਦਿਨ !
ਡੰਗ ਚਲਦੇ ਨੇ,
ਕੁੱਝ ਨਾਗਾ ਵਿੱਚ ਰਹਿ ਕੇ,
ਜ਼ਹਿਰ ਸਹਿਣ ਕਰ ਪਾਉਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !
ਉਹਨਾਂ ਦੀ ਝਲਕ ਤੜਫ਼ਾ ਦਿੰਦਾ ਸੀ ਮੈਨੂੰ,
ਕਦੇ ਤਾਂ ਅੱਗ ਨਾਲ ਖੇਡ ਪਾਉਂਗਾ,
ਆ ਕੇ ਬੈਠ ਜਾਉਂਗਾ,
ਕੋਈ ਭੇਜਿਆ ਰੱਬ ਦਾ ਬੰਦਾ,
ਆਹਿਸਾਨ ਉਸ ਦਾ ਮਨੂੰ ਜਾ ਰੱਬ ਦਾ,
ਆਵੇਗਾ ਮੇਰਾ ਵਕਤ,
ਇੱਕ ਦਿਨ !
ਛੱਡ ਗਈ ਮੈਨੂੰ,
ਹਾਲੇ ਮਰਿਆ ਨਹੀਂ ਸੀ,
ਬੇਤਾਬ ਸੀ ਸ਼ਾਇਦ,
ਕਿਸੇ ਗੈਰ ਦੇ ਇੰਤਜਾਰ ਵਿੱਚ,
ਸ਼ਿਕਵਾ ਉਸ ਉੱਤੇ ਨਹੀ,
ਸ਼ਿਕਵਾ ਆਪਣੇ ਆਪ ਉੱਤੇ ਨਹੀ,
ਅਜਿਹਾ ਹੀ ਬਣਾਇਆ,
ਉਸ ਨੂੰ ਪਰਵਿਦਗਾਰ ਨੇ।
ਖਿਆਲ ਉਠਦੇ ਨੇ,
ਬਾਦਲਾਂ ਦੀ ਤਰ੍ਹਾਂ,
ਸਾਥ ਦਿੰਦਾ ਹੈ ਮਿੱਤਰ,
ਸਹਾਰੇ ਦੀ ਤਰ੍ਹਾਂ,
ਉਸਦਾ ਆਉਣ ਦਾ ਵੇਲਾ ਹੈ,
ਬਹਾਰਾਂ ਦੀ ਤਰ੍ਹਾਂ,
ਕੋਈ ਹੈ, ਜੋ ਸਿਖਰ ਲੈ ਜਾਂਦਾ ਹੈ,
ਸਿਤਾਰੀਆਂ ਦੀ ਤਰ੍ਹਾਂ।
ਜਦੋਂ ਕਾਇਨਾਤ,
ਮੇਰੀ ਆਪਣੀ ਹੋਵੇਗੀ,
ਤੱਦ ਕੋਲ ਸਮੁੰਦਰ ਖਡ਼ਾ,
ਹੋਵੇਗਾ ਮੈਂ,
ਫਿਰ ਜਾਨ ਤੱਕ, ਦੇ ਦੇਵਾਂਗਾ,
ਅਗਰ ਕੋਈ ਡੁੱਬਦਾ ਹੋਇਆ,
ਹੱਥ ਮੰਗੇਗਾ।
ਉਸ ਸਾਧੂ ਨੇ,
ਜੋ ਮੈਨੂੰ ਸਿਖਾਇਆ,
ਉਸਦੀ ਤਾਕਤ ਹੀ ਇੰਨੀ ਸੀ,
ਮੈਂ ਆਪਣੇ ਆਪ ਸਮਝ ਨਹੀਂ ਪਾਇਆ,
ਵੈਗਾਨਾ ਹਾਂ ਮੈਂ, ਅੱਜ ਵੀ ਵੈਗਾਨਾ।
ਇੱਕ ਆਦਮੀ ਇੱਕ ਹੀ ਹੁੰਦਾ ਹੈ,
ਗੋਰ ਨਾਲ ਵੇਖ,
ਦੂਜਿਆਂ ਨਾਲੋਂ ਵੱਖ ਹੁੰਦਾ ਹੈ,
ਨਾ ਚਿਹਰਾ ਇੱਕ ਵਰਗਾ,
ਨਾ ਤਕਦੀਰ ਇੱਕ ਵਰਗੀ,
ਕੋਈ ਸੰਤ ਵਰਗਾ ਹੁੰਦਾ,
ਕੋਈ ਚੋਰ ਵਰਗਾ ਹੁੰਦਾ ਹੈ,
ਹਰੇਕ ਉਸਦਾ ਬੰਦਾ,
ਇੱਕ ਸਾਧੂ ਕਹਿੰਦਾ ਹੈ।
ਮੈ ਕਹਿੰਦਾ ਹਾਂ,
ਮੈ ਮੰਨ ਨਾਲ ਲਿਖਦਾ ਹਾਂ,
ਉਹ ਕਹਿੰਦੇ ਸਨ ,
ਤੂੰ ਕਿਸੇ ਹੋਰ ਦਾ ਲਿਖਦਾ ਹੈ,
ਮੈਂ ਉਹ ਹਾਂ ਜੋ ,
ਆਪਬੀਤੀ ਲਿਖਣ ਦਾ,
ਦਮ ਰੱਖਦਾ ਹਾਂ,
ਮੈ ਅੰਦਰੋਂ ਅਜਿਹਾ ਨਹੀ,
ਜੋ ਬਾਹਰ ਵਲੋਂ ਦਿੱਸਦਾ ਹਾਂ,
ਮੈ ਅਜਿਹਾ ਵੀ ਨਹੀ,
ਜੋ ਹਰ ਜਗ੍ਹਾ ਵਿੱਕਦਾ ਹਾਂ,
ਕੋਈ ਵਿਸ਼ਵਾਸ ਕਰੇ ਨਾ ਕਰੇ,
ਮੈਂ ਸੱਚ ਕਹਿੰਦਾ ਹਾਂ।
ਕੋਈ ਪੜ੍ਹੇ ਨਾ ਪੜ੍ਹੇ,
ਲਿਖਣਾ ਮੇਰੀ ਆਦਤ ਹੈ,
ਕੋਈ ਸੁਣੇ ਨਾ ਸੁਣੇ,
ਕਹਿਣਾ ਮੇਰੀ ਆਦਤ ਹੈ,
ਕੋਈ ਸੁਣਕੇ ਵੀ ਬਹਿਰਾ ਹੈ,
ਕੋਈ ਪੜ੍ਹਨੇ ਵਿੱਚ ਵੀ ਗਹਿਰਾ ਹੈ।
ਇੰਨੀ ਕੋਮਲ ਇੰਨੀ ਸਾਦਾ,
ਮੱਖੀ ਦੀ ਤਰ੍ਹਾਂ ਲੜੀ ਸੀ ਉਹ,
ਸੋਚਿਆ ਨਹੀਂ ਸੀ, ਸਮਝਿਆ ਨਹੀਂ ਸੀ,
ਮੇਰੇ ਨਾਲ ਬੱਸ ਵਿੱਚ ਚੜੀ ਸੀ ਉਹ,
ਉਸਦੇ ਮੂੰਹ ਨੂੰ ਦੇਖਣ ਨੂੰ,
ਰੋਜ ਬਹਾਨੇ ਕਰਦਾ ਸੀ,
ਹੇਠਾਂ ਸੀ ਮੈਂ, ਉੱਚੀ ਸੀ ਉਹ,
ਕਿਵੇਂ ਛੂਹ ਪਾਉਂਦਾ ਮੈ, ਉਸਨੂੰ।
ਫਰਸ਼ ਤੋਂ ਅਰਸ਼ ਤੱਕ,
ਜਾਣ ਦੇ ਲਈ,
ਮਹਿਬੂਬ ਨੂੰ ਜਿੰਦਗੀ ਵਿੱਚ,
ਲਿਆਉਣ ਦੇ ਲਈ,
ਜਿੰਦਗੀ ਵਿੱਚ ਸਿਰ,
ਚੁੱਕਣ ਦੇ ਲਈ,
ਸਹਜਾਦ ਦਾ ਕਫਜ,
ਸਜਾਉਣ ਦੇ ਲਈ,
ਇਸ ਮੁਕਾਮ ਤੱਕ,
ਉਸ ਮੁਕਾਮ ਤੱਕ ,
ਜਾਣ ਦੇ ਲਈ ,
ਸਿਰ ਦੇਣਾ ਪੈਂਦਾ ਹੈ ,
ਯਾਰ ਨੂੰ ਕੋਲ ਬੁਲਾਉਣ ਦੇ ਲਈ।
ਇੱਕ ਰਾਜ ਹੈ ਤੇਰਾ ਵਿੱਚ ,
ਮੈਂ ਹੂ ਇੱਕ ਆਦਮਜਾਤ,
ਤੂੰ ਹੈ ਇੱਕ ਪਰੀ,
ਜਿੰਦਗੀ ਦੀ ਇਸ ਰਾਹਾਂ ਵਿੱਚ,
ਤੇਰੇ ਬਿਨਾਂ ਮੈਨੂੰ ,
ਇੱਕ ਵੀ ਪਲ ਲੱਗਦਾ ਹੈ ਅਜਨਬੀ,
ਫ਼ਸ ਜਾਵੇਗੀ ਮੇਰੇ ਮੁਹੱਬਤ ਦੇ ਇੰਦਰਜਾਲ ਵਿੱਚ,
ਓ ਜਾਨੇਮਨ,
ਅੱਜ ਨਹੀ ਤਾਂ ਫੇਰ ਕਦੇ।
ਜੇਕਰ ਤੂੰ ਕਿਸੇ ਹੋਰ ਦੀ ਹੈ ਤਾਂ ਕੀ ?
ਜੇਕਰ ਅਸੀ ਤੈਨੂੰ ਨਹੀ ਪਾ ਸਕੇ ਤਾਂ ਕੀ ?
ਜੇਕਰ ਤੇਰੇ ਬਿਨਾਂ ਮਰ ਜਾਊਂਗਾਂ ਤਾਂ ਕੀ ?
ਜੇਕਰ ਮੈਂ ਕਹਾਂ ਉਸਨੂੰ ਛੱਡ ਦੇ ਤਾਂ ਕੀ ?
ਜੇਕਰ ਮੈਂ ਤੈਨੂੰ ਭੁੱਲ ਨਹੀਂ ਪਾਵਾਂ ਤਾਂ ਕੀ ?
ਜੇਕਰ ਅੰਤ : ਮੈਂ ਕਹਾਂ,
ਇਹ ਪ੍ਰਸ਼ਨ ਨਾ ਤੇਰੇ ਨੇ, ਨਾ ਮੇਰੇ ਨੇ,
ਇਨ੍ਹਾਂ ਦੇ ਜਵਾਬ ਤਾਂ ਜਵਾਲਾਮੁਖੀ ਦੇ ਬਸੇਂਰੇ ਨੇ।
ਆਪਣੇ ਅਰਮਾਨਾਂ ਨੂੰ ਲੈ ਕੇ,
ਮੈ ਈਕਲਵ,
ਜਦੋਂ ਦਿਲੋ ਗੁਰੂ ਬਣਾਉਂਦਾ ਹਾਂ ,
ਬਦਲੇ ਦੀ ਭਾਵਨਾ ਨਾਲ ਭਰਿਆ,
ਮੇਰਾ ਗੁਰੂ ਦਰੋਣ ਜਿਹਾ ,
ਮੇਰੇ ਸੱਜੇ ਹੱਥ ਦਾ ਆਗੂਠਾ,
ਗੁਰੂ ਦਕਸ਼ਿਣਾ ਵਿੱਚ ਲੈ ਜਾਂਦਾ ਹੈ ,
ਤੱਦ ਮੇਰਾ ਜੀਵਨ ,
ਮਹੱਤਵ ਹੀਨ ਹੋ ਜਾਂਦਾ ਹੈ।
ਉਨ੍ਹਾਂ ਦਾ ਸ਼ਹਿਰ ਖੁਦ ਰੋਸ਼ਨ ਹੋ ਜਾਂਦਾ ਹੈ ,
ਜੋ ਅੰਧੇਰੇ ਨਾਲ ਨਾਤਾ ਰੱਖਦੇ ਨੇ ,
ਹਵਾ ਖੁਦ ਵ ਖੁਦ ਬੰਦ ਹੋ ਜਾਂਦੀ ਹੈ ,
ਜਦੋਂ ਬਲਦਾ ਚਰਾਗ ਉਨ੍ਹਾਂ ਦੇ ਨਾਮ ਦਾ।
ਤੂੰ ਵੇਖੇ ਮੈਂ ਵੇਖਾ,
ਸਭਨਾਂ ਨੂੰ ਇਕਸਾਰ ਵੇਖਾ,
ਤੂੰ ਸੋਚੇ ਮੈਂ ਸੋਚਾਂ,
ਸਭਨਾ ਨਾਲ ਪਿਆਰ ਲੋਚਾਂ।
ਸੋਚ ਕਰਾਂ, ਵਿਚਾਰ ਕਰਾਂ,
ਕੀ ਲੈਣਾਂ ਮੈਂ ਕਿਸੇ ਦੀ ਜਿੰਦਗੀ ਤੋਂ,
ਜੇ ਤੂੰ ਦੱਸਣਾ ਚਹੁੰਦਾ ਏ,
ਆਪਣੀ ਜਿੰਦਗੀ ਬਾਰੇ,
ਫਿਰ ਮੈਂ ਜਰੂਰ ਤੇਰੇ ਮਸਲੇ ਦਾ,
ਸਲਾਹਕਾਰ ਬਣਾ।
ਹਰ ਘਰ ਦੀ ਕਹਾਣੀ ਵੱਖਰੀ ਏ,
ਤੈਨੂੰ ਕੀ ਪਤਾ ਕਿਸੇ ਜਿੰਦਗੀ ਬਾਰੇ,
ਤੇਰੀ ਆਪਣੀ ਨਿੱਜੀ ਜਿੰਦਗੀ ਏ,
ਜੋ ਕਰੇਂ 'ਤੂੰ' ਸੋ ਆਪ ਕਰੇ,
ਕਿਉਂ ਬਿਨ ਸੋਚੇ ਸਮਝੇ,
ਕੋਈ ਦਖਲਅੰਦਾਜ਼ੀ ਕਰਦਾ ਏ।
ਰੱਬ ਨੇ ਸਾਨੂੰ ਸੋਚ ਦਿੱਤੀ,
ਇਸਦਾ ਤਾਂ ਇਸਤਮਾਲ ਕਰਾਂ।
ਕਿਉਂ ਹੋਰਨਾਂ ਨਾਲ, ਮੁਕਾਬਲੇ ਕਰਦਾ ਏ,
ਕਰਕੇ ਵੇਖ ਆਪਣੇ ਨਾਲ ਮੁਕਾਬਲਾ ਕਦੇ ,
ਹੋ ਸਕਦਾ ਏ ਜਿੱਤ ਹੋ ਜਾਵੇ,
ਫੇਲ੍ਹ ਹੋਣ ਤੋਂ ਕਿਉਂ ਡਰਦਾ ਏ।
ਬਰਾਬਰ ਵਾਲੇ ਨਾਲ, ਖੈਹ ਕੇ ਵੇਖ ਕਦੇ,
ਕਿਉਂ ਉੱਚਾ ਨੀਵਾਂ ਪੈਰ ਧਰਦਾ ਏ।
ਸੋਚ ਕੇ ਦੱਸੀ ਕਦੇ ਉਸ ਬਾਰੇ,
ਜਿਸਨੇ ਜਿੱਤ ਕੇ ਬਾਜੀ ਹਾਰ ਲਈ,
ਮਹਬੱਤ ਵਿੱਚ ਜਿਸਨੂੰ ਐਸੀ ਮਾਰ ਪਈ,
ਤੜਫ ਉਸਦੀ ਹੈ ਮੇਰੇ ਦਿਲ ਵਿੱਚ ਵਸਦੀ,
ਜਦ ਝੂਠੇ ਵਾਅਦੇ ਕਰ, ਛੱਡ ਪਾਰ ਗਈ।
ਲਿਖਣਾ ਸੰਦੀਪ ਦਾ ਸ਼ੋਕ ਹੈ,
ਜੇ ਲਿਖਿਆ ਕੁੱਝ ਨਾ ਚੰਗੇ ਲੱਗੇ, ਸਮਝ ਕੇ ਛੱਡ,
ਨਾ ਹੋਈ ਮੇਰੇ ਦੋਸਤਾਂ, ਮੇਰੀ ਦਿਲ ਦੀ ਧੜਕਣ ਤੋਂ ਅੱਢ,
ਵਿਰੋਧ ਵੀ ਹੋਣੀ ਜਰੂਰੀ ਏ, ਕਈ ਵਾਰ ਵਿਰੋਧੀ ਹੋਵੇ,
ਤਾਇਓ ਹੁੰਦੇ, ਜਿੱਤ ਦੇ ਝੰਡੇ ਗੱਡ।
ਕੋਣ ਨਹੀਂ ਮਤਲਬੀ ਇੱਥੇ, ਮਤਲਬ ਲਈ ਹਰ ਸ਼ਖਸ਼,
ਰੱਬ ਦੀ ਜੈ ਜੈ ਕਰਦਾ ਏ।
ਹੈ ਨਾ ਤੇਰੇ ਮੇਰੇ ਕੋਲ ਦੇਣ ਲਈ ਰੱਬ ਨੂੰ ਕੁੱਝ,
ਰੱਬ ਤਾਂ ਸਿਰਫ਼ ਸੱਚਾ ਪਿਆਰ ਹੀ ਸਵੀਕਾਰ ਕਰਦਾ ਏ,
ਇਹ ਤਾਂ ਹੈ ਇੱਕ ਭਾਵਨਾ, ਜੋ ਸ਼ਾਫ ਨਜ਼ਰਿਆ ਦੱਸਦਾ ਏ।
ਪਾ ਕੇ ਵੇਖ ਪਿਆਰ ਸਭਨਾਂ ਨਾਲ,
ਕਿਉਂ ਗਰਮ ਜਹੇ ਹੋਕੇਂ ਭਰਦਾ ਏ,
ਕੀ ਬਣਜੂ ਆਪਣੀ ਜਿੰਦਗੀ 'ਚ' ਕੋਈ,
ਕਿਉਂ ਵਿਅਰਥ ਦੀ ਚਿੰਤਾ ਕਰਦਾ ਏਂ।
'ਨਰ' ਛੱਡ ਤੂੰ ਕਿਸੇ ਨੂੰ ਪੜਨਾਂ - ਪੜਾਉਣਾ,
ਜੋ ਤੂੰ ਪੜ੍ਹ ਸਕਦਾ ਉਸ ਤੋਂ ਕਿਤੋਂ, ਪਰ੍ਹੇ ਤੋਂ ਪਰ੍ਹੇ ਕੋਈ ਹੋਰ ਪੜ੍ਹ ਸਕਦਾ,
ਸਰਬਵਿਆਪੀ ਜਾਣਦਾ ਤੇਰੇ ਮੰਨ ਦੀ, ਸਰਬਵਿਆਪੀ ਜਾਣਦਾ ਮੇਰੇ ਮੰਨ ਦੀ।
ਹਾਂ,
ਮੈਂ ਸਾਰੀ ਜਿੰਦਗੀ,
ਭਟਕਦਾ ਰਹਾਂਗਾ,
ਲੈ ਕੇ ਜਿੰਦਗੀ ਦੇ ਅਰਮਾਨਾਂ ਨੂੰ,
ਲਟਕਦਾ ਰਹਾਂਗਾ।
ਤੈਨੂੰ ਪਾਉਣ ਦੀ ਤਾਂਘ ਨਹੀ ਬੁਝੇਗੀ ਕਦੇ,
ਕਮਲੀਏ ਹਰ ਵੇਲੇ ਤੇਰਾ ਭੁਲੇਖਾ ਖਾਂਦਾ ਰਹਾਂਗਾ।
ਲੋਕ ਕਹਿੰਦੇ ਪੈ ਗਿਆ, ਵਿਛੋੜਾ ਨਾਰ ਦਾ,
ਇਹੋ ਦਿੱਤਾ ਤਾਨਾ, ਭੋਗਣਾ ਪੈਦਾ ਪਿਆਰ ਦਾ।
ਕੋਈ ਕਹਿੰਦਾ ਇਹ ਤਾਂ ਝੱਲਾ ਹੋ ਗਿਆ,
ਸੱਚ ਜਾਣੀ 'ਸੰਦੀਪ' ਹਲੇ ਵੀ ਨਹੀਓਂ,
ਆਪਣੀ ਦੁਨੀਆਂ 'ਚੋਂ' ਕੱਲ੍ਹਾ ਹੋ ਗਿਆ।
ਤੂੰ ਭੁਲੇਖੇ ਵਿੱਚ ਨਾ ਰਹੀ ਮਹਿਰਮਾ,
ਪਰ ਰੱਬ ਮੇਰਾ, ਮੇਰੇ ਨਾਲ ਹੀ ਹੈ,
ਤੈਨੂੰ ਇਹੋ ਕਹਿ ਦਮਾ।
ਮੈਂ ਜਾਣਦਾ ਹਾਂ,
ਇਹ ਵਕਤ ਦੀ ਸਾਰੀ ਚਾਲ ਹੀ ਹੈ,
ਤਰਸ ਰਿਹਾ ਹਾਂ ਤੈਨੂੰ ਪਾਉਣ ਦੇ ਲਈ,
ਕਦੇ ਤਾਂ ਵਕਤ ਦੇ ਦਿੰਦਾ ਮੈਨੂੰ,
ਮੇਰਾ ਪਿਆਰ ਅਜ਼ਮਾਉਣ ਦੇ ਲਈ।
ਸੋਚਿਆ ਸੀ...
ਤੇਰੇ ਨਾਲ ਜਾ ਕੇ ਉੱਥੇ, ਜਿੰਦਗੀ ਗੁਜ਼ਾਰਾਂ,
ਜਿੱਥੇ ਲਾਉਂਦੇ ਨੇ ਪਰਿੰਦੇ, ਅਜ਼ਾਦ ਉਡਾਰਾਂ,
ਕਲਮ ਬਣ ਗਈ ਹੈ, ਤੈਨੂੰ ਦੱਸਣ ਦਾ ਸਹਾਰਾ,
ਗੁਆਚਿਆ ਹੋਇਆਂ, ਆਪਣੇ ਖਿਆਲਾਂ ਵਿੱਚ,
ਲੈਂਦਾ ਹਾਂ ਬਹਾਰਾ।
ਫਿਰ ਤੋਂ ਆਵਾਂਗਾ ਜਰੂਰ, ਹਾਰ ਨਾ ਸਮਝੀ ਮੇਰੀ,
ਮੈਂ ਚਾਹੇ ਹੁਣ ਰੁੱਕ ਜਾਂਵਾ,
ਰੋਟੀ ਮਿਲਦੀ ਪਈ ਅਰਾਮ ਨਾਲ, ਮੈਨੂੰ ਕੀ ਲੋੜ ਪਈ,
ਐਨਾ ਲਿਖ - ਲਿਖ ਦਿਖਾਵਾ।
ਇੱਕ ਤੇਰੇ ਪਿਆਰ ਨੇ ਮੱਤ ਮਾਰ ਦਿੱਤੀ,
ਤਾਇਓ ਸੱਧਰਾਂ ਦੇ, ਬਜ਼ਾਰ ਸਜ਼ਾਵਾਂ,
ਤੂੰ ਕੱਲ੍ਹਾ ਨਹੀਂਓ ਰੋਗੀ ਇੱਥੇ, ਮਦਹੋਸ਼ ਹਜਾਰਾਂ,
ਛੱਡ ਤੂੰ ਪੀੜ੍ਹ ਦੀ ਗੱਲ ਵੇਂ, ਖੁਦਾ ਦੁੱਖ ਵਡਾਉਂਦਾ ਸਾਰਾ,
ਆਏ ਜਦ ਮੋਜ 'ਚ' ਸੰਤ ਜੀ, ਜਵਾਬ ਜਿਹਾ ਦੇ ਗਏ,
ਅੱਜ ਤੱਕ ਉਹ ਕੀਤਾ, ਜੋ ਕਿਸੇ ਨੇ ਕੀਤਾ ਨਾ,
ਏ ਰਹਿਸਮਾਈ ਚੀਜਾਂ ਨੂੰ ਤਾਂ ਮੈਂ ਫਿਲਮ ਬਣਾ ਕੇ ਉੱਡਾ ਦਿਆ।
ਇਹ ਤਾਂ ਤਾਕਤ ਹੈਂ ਉਸ ਰੱਬ ਦੀ, ਜੋ ਅੰਧਵਿਸ਼ਵਾਸ ਨਹੀਂ,
ਸੱਚ ਸੁਣਾਂ ਦੇਵਾਂ ਜਹਾਨ ਨੂੰ, ਮੈਂ ਕਿਉਂ ਝੂਠ ਮਾਰਾਂ।
ਆਉਂਦੇ ਰਹਿੰਦੇ ਨੇ ਜਿੰਦਗੀ ਵਿੱਚ ਉਤਾਰ ਚੜ੍ਹਾਵ,
ਮੈਂ ਕਿਉਂ ਦਿਲ ਤੇ ਲਾਵਾਂ, ਲੰਘ ਜਾਉ ਇਹ ਪੀੜ੍ਹ ਵੀ,
ਜੋ ਦਿੱਤਾ ਰੱਬ ਦਾ, ਉਸ ਵਿੱਚ ਸ਼ੁਕਰ ਮਨਾਵਾਂ,
ਲੈ ਕੇ ਨਾਮ ਸ਼ਿਵ ਸ਼ੰਕਰ ਭੋਲੇ ਦਾ, ਜਿੰਦਗੀ ਨੂੰ ਅਸਲੀ ਰਾਹੇਂ ਪਾਵਾਂ।
ਹਾਲਤ ਮੇਰੀ,
ਐਸੀਂ ਬਣ ਗਈ ,
ਜਿਵੇਂ ਗੁਲਾਮ ਪਰਿੰਦੇਂ ਨੂੰ,
ਪਿੰਜਰੇਂ ਚੋਂ ਦੇਵੇ ਕੋਈ ਛੁਡਾ।
ਉੱਡ ਨਹੀਓਂ ਹੁੰਦਾ,
ਹੁਣ ਮੇਰੇ ਤੋਂ,
ਰੱਬਾ ਕੋਈ ਤਾਂ ਕਾਢ ਕਢਾ।
ਲੰਘ ਗਿਆ ਲਾਰਿਆਂ ਵਿੱਚ,
ਮੇਰਾ ਬਚਪਨ,
ਕਿੰਝ ਕੀਤਾ ਉਹਨਾਂ ਗੁੰਮਰਾਹ,
ਉੱਚੇ ਖੁਆਬਾ ਦੇ ਸੁਪਨੇ ਦਿਖਾ ਕੇ ,
ਲੁੱਟ ਲਿਆ ਮੇਰਾ ਅਗਾਂਹ।
ਚੜੀ ਜਵਾਨੀ ਅੱਖ ਲੜ ਗਈ,
ਮੇਰੇ ਹਲਾਤਾਂ ਨੇ ਲਿਆ ਦਬਾਅ,
ਥੋੜਾ ਜਿਹਾ ਮੇਰੀ ਉਦਾਸੀ ਦਾ ਦੁੱਖ,
ਰੱਬਾ ਤੂੰ ਨਾਲ ਆ ਕੇ ਵੰਡਾਅ।
ਹੋਰ ਕੁੜੀ ਤੇ ਮੇਰਾ ਦਿਲ,
ਕਦੇ ਜੰਮਣਾ ਨਹੀਓਂ,
ਦੱਸ ਕਿਵੇਂ ਜਾਵਾਂ, ਮੈਂ ਕੱਲ੍ਹਾ,
ਇਹ ਆਪਣਾ ਦਰਦ ਹੰਢਾ।
ਤੈਨੂੰ ਵਾਸਤਾ, ਮੈ ਪਾਉਂਦਾ ਰੱਬਾਂ,
ਮੇਰੇ ਮਹਿਰਮ ਨੂੰ ਅੰਬਰਾਂ ਤੋਂ
ਛੇਤੀਂ ਮੋੜ ਲਿਆ।
ਕੋਣ ਮਧਾਣੀ ਰਿੜਕੂ,
ਕੋਣ ਦਿਓ, ਸਾਗ ਬਣਾ,
ਕੋਣ ਦਿਓ, ਮੱਕੀ ਦੀ ਰੋਟੀ,
ਉੱਤੇ ਮੱਖਣੀ ਮੇਰੇ ਲਈ ਲਾ।
ਕੋਣ ਦਿਉ, ਰਾਂਝੇ ਵਾਂਗ,
ਦੇਸੀ ਘਿਉ ਦੀ ਚੂਰੀ ਖੁਆ।
ਦੇਖਦੇ ਨੇ ਆਪਣੇ ਮੇਰੇ, ਕਹਿੰਦੇ,
ਕਿਹੜੀ ਲਿਆਉਂਦਾ 'ਹੀਰ' ਵਿਆਹ।
ਮੈਂ ਤਾਂ ਦੇਵਾਂ ਆਪਣੇ ਮਹਿਰਮ ਨੂੰ,
ਅੰਗ - ਅੰਗ ਭੁੰਨ ਕੇ ਖਿਲਾ,
ਇਜਰਾਈਲ ਦੇ ਡੈਡ ਉਸ ਸਮੁੰਦਰ ਵਾਂਗ,
ਜਾ ਕਿੱਧਰੇ ਲੇਹ ਲਦਾਖ ਪਹਾੜੀ ਵਾਂਗ,
ਵੱਸ ਮੇਰਾ ਜੇ ਚੱਲੇ ਵਕਤ ਦੇਵਾਂ ਉਲਟਾ ਮੈਂ ਚਲਾ।
ਹੋਸ਼ - ਹਵਾਸ਼ ਮੈਂ ਹੁਣ ਗੁਆ ਬੈਠਾ ਹਾਂ,
ਸ਼ਾਇਦ ਮੈ ਹਾਂ ਉਸ ਦੁਨੀਆਂ ਵਿੱਚ,
ਜਿੱਥੇ ਜਿਉਂਦੇ ਨਾ, ਨਾ ਹੀ ਮਰਦੇ ਨੇ ,
ਫੇਰ ਵੀ ਅਰਦਾਸਾਂ ਤੇਰੇ ਅੱਗੇ ਕਰਦੇ ਨੇ।
ਇਹ ਖਿਆਲ ਹੈ - ਬੇ ਖਿਆਲ ਹੈ,
ਮੈਨੂੰ ਇੰਜ ਪਲ ਲੱਗਦੇ ਨੇ,
ਜਿਵੇਂ ਮੇਰਾ ਪਰਵਿਦਗਾਰ, ਮੇਰੇ ਉੱਤੇ ਦਿਆਲ ਹੈ।
ਲੱਗਦਾ ਮੈਨੂੰ ਹੱਲ ਕਰਨਾ ਪਊ, ਇੱਕ ਦਿਨ,
ਜੋ ਮੇਰੇ ਉੱਤੇ ਖੜਾ ਸਵਾਲ ਹੈ !
ਮੈਂ ਗੁਲਾਮ ਵੀ ਹਾਂ, ਮੈ ਅਜਾਦ ਵੀ ਹਾਂ,
ਤੂੰ ਚਲਦੀ ਹੋਈ ਇੱਕ ਤਲਵਾਰ ਵੀ ਹੈ,
ਤੂੰ ਇਕ ਟੁੱਟੇ ਜਿਹੇ ਸ਼ਾਇਰ ਦਾ ਮਾਣ ਵੀ ਹੈ।
'ਨਰ' ਦੇਖਣ ਨੂੰ ਇੱਕ ਸਵਾਲ ਵੀ ਹੈ ,
ਜੇ ਹਲ ਹੋ ਜੇ ਤਾਂ ਕਮਾਲ ਵੀ ਹੈ,
ਮੈਂ ਨਾ ਇਧਰ ਹੋਵਾ, ਨਾ ਉੱਧਰ ਹੋਵਾ,
ਤੂੰ ਕਰਕੇ ਵੇਖ ਲੈ , ਮੇਰੇ ਉੱਤੇ ਗੁਣਾ,
ਕਿਉ ਰੱਬਾ ਤੈਂਅ, ਇਸ ਜੱਗ ਉੱਤੇ ਸੰਦੀਪ ਨੂੰ,
ਵੱਖਰਾ ਜਿਹਾ ਕਿਉ ਦਿੱਤਾ ਬਣਾ ।
ਦੋ ਰਾਸਤੇ ਨੇ ਮੇਰੇ ਜਿੰਦਗੀ ਦੇ,
ਇੱਕ ਜਾਂਦਾ ਉਸਨੂੰ ਭਾਲ ਦਾ,
ਸਿਤਾਰਿਆਂ ਦੇ ਰਾਹ।
ਦੂਜਾ ਮੁੱਕ ਜਾਦਾ,
ਮੇਰੇ ਆਪਣਿਆਂ ਤੇ ਆ,
ਇੱਜਤ ਹਉ, ਜਾ ਮਾਣ ਵਧੂ ,
ਜਾ ਮੁੱਕ ਜਾਊ, ਬੇਰੁਜ਼ਗਾਰੀ ਉੱਤੇ ਆ।
ਫ਼ਰਕ ਪਵੇ ਨਾ ਹੁਣ ਮੈਨੂੰ,
ਛੜਾ ਚਲਾ ਜਾਵਾਂਗਾ,
ਉਸ ਦੁਨੀਆਂ ਦੇ ਰਾਹ ।
ਸੋਚਾ ਮੈਂ ਹਰ ਵੇਲੇ,
ਆਪਣੀ ਇਸ਼ਕ ਕਹਾਣੀ ਦੇਵਾਂ,
ਸਾਰੀ ਖੋਲ ਜੱਗ ਨੂੰ ਸੁਣਾਂ।
ਫਿਰ ਡਰ ਲੱਗਦਾ ਰੱਬਾ ਤੇਰੇ ਤੋਂ ,
ਉਸ ਗੁਲਸ਼ਨ ਵਰਗੀ ਕੁੜੀ ਨੂੰ,
ਕਿਉ ਦਿੱਤਾ ਮੈਂ ਆਪਣੇ
ਹਵਾਲਾਤਾਂ ਦੀ ਮੁਜ਼ਰਮ ਬਣਾ।
ਇਹ ਕਸੂਰ ਏ,
ਬੇ - ਰਹਿਮ ਚਾਹਤ ਦਾ ,
ਮਨ ਬਿਨਾਂ ਦੱਸੇ ਲੱਗ ਜਾਂਦਾ,
ਇਸ਼ਕ ਹਕੀਕੀ ਦੇ ਰਾਹ।
ਮਹਿਕ ਆਉਦੀਂ ਫੁੱਲ ਚੋਂ,
ਕੰਡੇ ਚੁਭਦੇ ਮਹਿੰਗੇ ਭਾਅ,
ਇੱਜਤ ਹੈ ਮੇਰੀ ਦਿਲ ਵਿੱਚ,
ਉਸ ਕੁੜੀ ਲਈ,
ਉਸ ਨੇ ਆਪਣੇ ਸੁਪਨਿਆਂ ਦੀ,
ਲਈ ਉਡਾਰੀ ਲਾ,
ਜੇ ਹਿਜ਼ਰ ਦਾ ਦੁੱਖ ਦੇਣਾ ਸੀ,
ਸੰਦੀਪ ਨੂੰ ਤੈਂਅ ਰੱਬਾਂ,
ਪਹਿਲਾ ਦਿੰਦਾ ਤੂੰ ਉਸਨੂੰ,
ਆਪਣਿਆਂ ਤੋਂ ਤਾਂ ਬਚਾਅ।
ਮੇਰਾ ਵੀ ਕੋਈ ਕਸੂਰ ਨਹੀਓਂ,
ਦੱਸ ਇਸ਼ਕ ਹੈ, ਕਿਹੜਾ ਗੁਨਾਹ।
ਤੰਗ ਹੋਈਆਂ ਮੈਂ ਉਹਨਾਂ,
ਬੇ - ਗੈਰਤ ਲੋਕਾਂ ਤੋਂ,
ਜਰਾ ਮੇਰੀ ਗੱਲ ਸੁਣਕੇ ਤਾਂ ਜਾਹ।
ਕਿਉਂ ਮੈ ਕਿਸੇ ਤੋਂ ਦੱਬ ਕੇ ਰਹਾਂ,
ਨਿਸ਼ਾਨੇ ਦੇਵਾਂ, ਚੁਣ-ਚੁਣ ਕੇ ਲਾ,
ਅੱਤ ਗਰੀਬੀ ਜਿਹੀ ਵੇਖ ਕੇ,
ਰਿਸ਼ਤੇਦਾਰ ਵੀ ਕਹਿੰਦੇ ਨੇ 'ਵਾਹ,
ਰਲਦੇ ਨਾ ਰਲਾਉਦੇ 'ਹੰਕਾਰੀ,
ਅੰਦਰੋਂ ਕਹਿਣ ਇੱਥੋਂ ਜਾਹ।
ਅੱਜ ਕੱਲ੍ਹ ਕੁੱਝ ਲੋਕਾਂ ਤੋ,
ਬਚ - ਓ - ਬੰਦਿਆਂ,
ਦੇਖ ਕੇ, ਦੂਜੇ ਦੀ ਥਾਲੀਂ ਵਿੱਚੋਂ,
ਖੋ - ਰੋਟੀ ਲੈਂਦੇ ਖਾ।
ਕਦੇ ਫ਼ਿਕਰ ਸਤਾਵੇਂ ਉਹਨਾਂ ਦਾ,
ਜਵਾਨੀ ਮੇਰੇ ਪੰਜਾਬ ਦੀ ਤੁਰ ਪਈ,
ਕਿਹੜੇ ਰਾਹ ।
ਬੇਰਹਿਮਾਂ ਨੇ ਭੇਜ ਦਿੱਤਾ ਨਸ਼ਾ,
ਮੇਰੀ ਸਰਜਮੀਂ ਤੇ,
ਖਾਲੀ ਹੋ ਚੱਲਾ ਮੇਰਾ ਪੰਜਾਬ ਦੋਸਤੋਂ,
ਕੁੱਝ ਗੱਭਰੂ ਵਿੱਕ ਗਏ ਚਵਾਨੀਆਂ ਦੇ ਭਾਅ ।
ਛਾਂਟ - ਛਾਂਟ ਦਿਮਾਗ਼ ਲੈ ਗਏ ਗੋਰੇ ਇਥੋਂ,
ਵਕਤ ਦੇ ਮਾਰੇ ਜਾ ਫਿਰ ਕੁੱਝ,
ਉਡਾਰੀ ਗਏ ਲਾ।
ਚਾਹੇ ਹੋਣ ਕਿਉ ਨਾ ਦੋਸਤ ਮੇਰੇ ,
ਉਹ ਵੀ ਪਾਉਂਦੇ ਨੇ ,
ਤੋਤਿਆਂ ਵਾਂਗੂ ਗਾਹ।
ਕਹਿੰਦੇ ਕਿਓਂ ਨੀ,
ਇਸ ਦੀ ਪਿੱਠ ਲੱਗਦੀ ,
ਸਾਰੇ ਫੜਕੇ ਲਈਏ ਢਾਹ।
ਜਿਉਂਦਾ ਹੈ ਇਹ ਖੁਆਬਾ ਵਿੱਚ,
ਗੱਲ ਕਰਨ ਤੇ ਕਿਉਂ ਨਿਕਲਦੇ ਨੇ,
ਇਹਦੇ ਸਾਹ।
ਮੇਰੇ ਰਸਤੇ ਦੇ ਵਿੱਚ ਮਿਲਣ ਵਾਲੇ,
ਆਖਣ ਬੰਦਾ ਹੈ ਤੂੰ,
ਬੜਾ ਬੇਪਰਵਾਹ,
ਹਰ ਘੜੀ ਸੰਦੀਪ ਨੂੰ,
ਤਾਂ ਉਸ ਕੁੜੀ ਦਾ,
ਇੰਤਜ਼ਾਰ ਰਹਿੰਦਾ,
ਕਦੇ ਤਾਂ ਤੂੰ ਮੁੜ ਆ ।
ਸੁਣ ਸੰਦੀਪ ਦੀ ਵੀ ਤੂੰ 'ਰੱਬਾ,
ਕੋਈ ਐਸੀ ਯੁਕਤ ਬਣਾ,
ਭੇਜਦੇ, ਇਸਨੂੰ ਵੀ ,
ਉਸ ਉੱਡਣ ਖਟੋਲੇ ਦੇ ਰਾਹ,
ਸਮੁੰਦਰ ਦਾ ਨਾਪਣਾ,
ਸੱਚੇ ਸੰਤਾਂ ਦੀ ਪ੍ਰੀਖਿਆ।
ਅਸਮਾਨਾਂ ਨੂੰ ਜਾਣਨਾ,
ਅੱਗ, ਪਾਣੀ ਦੇ ਭੇਤ ਦਾ।
ਰੋਹਾਨੀ ਤਕਤਾਂ ਅੱਗੇ,
ਖੁਦ ਨੂੰ ਉੱਚਾ ਵੇਖਣਾ।
ਇਸ ਧਰਤੀ ਤੇ,
ਰੱਬ ਦੇ ਘਰਾਂ ਨੂੰ ਉਲੇਖਣਾ।
ਫਿਰ ਵੀ ਤੈਂਅ ਕਿਸੇ ਰੂਪ ਵਿੱਚ,
ਉਸ ਰੱਬ ਨੂੰ ਹੀ ਮੱਥਾ ਟੇਕਣਾ।
ਬੇ-ਵੱਸੀ ਚੋਂ ਸਵਾਰਥ ਕੱਢਣਾ,
ਭੁਲੇਖਾ ਹੈ ਏ ਤੇਰਾ।
ਮਿੱਥ ਨਹੀਂ ਪੁਗਾਉਦੇ ਉਹ,
ਵਿਦਵਾਨ ਅਸਲੀ ਉਹੀਂ ਨੇ।
ਜੋ ਪਾਣੀਆਂ ਦੇ ਵੀ ਮੁੱਖ ਮੋੜ ਦਿੰਦੇ ਨੇ,
ਸਮੁੰਦਰਾਂ ਨੂੰ ਵੀ ਪੂਰੀ ਤਰ੍ਹਾਂ ਨਿਚੋੜ ਦਿੰਦੇ ਨੇ।
ਚੱਕਰ ਘੰਮਦੇ ਯੁਗਾਂ ਦੇ,
ਦਾਈਆ ਉਹਨਾਂ ਦੀ ਦੇ ਨਾਲ।
ਕਿਉਂ ਭੰਡਾਂ ਤੈਨੂੰ ਮੈਂ,
ਸਮਝ ਤੇਰੀ ਵਿੱਚ,
ਇਹ ਸਭ ਕਿਉਂ ਹਾਰੇ।
ਤੂੰ ਕਿਉਂ ਰੋਂਦਾ ਏ ,
ਲੈ ਕੇ ਆਪਣੇ ਸਫ਼ਰ ਨੂੰ।
ਸਦੀਆਂ ਬੀਤ ਜਾਣ ਉਨ੍ਹਾਂ ਦੀਆਂ,
ਤੱਪਦੀ ਅੱਗ ਕੋਲ ਬੈਠ,
ਇੱਕ ਧੂਣੇ ਦੇ ਸਹਾਰੇ।
ਇਹ ਸ਼ਬਦ ਵੀ ਬੇ - ਜਾਨ ਹਨ,
ਕੀ - ਕੀ ਦੱਸਾ ਉਹਨਾਂ ਦੇ ਬਾਰੇ।
ਪੱਕੇ ਵਚਨ ਪੁਗਾ ਜਾਂਦੇ ਨੇ,
ਭੂਤ - ਭਵਿੱਖ ਸਭ ਕੁੱਝ ਵਿਖਾ ਜਾਂਦੇ ਨੇ।
ਪਤਾ ਨਹੀਂ ਮੇਰੇ ਪੀਰ, ਪਗੰਬਰ, ਕਿੰਨੀਆਂ ਕੁ ਧਰਤੀਆਂ 'ਚ',
ਇਹ ਰੱਬ ਜਹੇ , ਰੂਪ ਵਸਦੇ ਨੇ।
ਸੱਚ ਜਾਣੀ ਇਹਨੇ ਦੇ ਘਰ,
ਇੱਥੇ ਸਵਰਗ ਜੇਹੇ ਲੱਗਦੇ ਨੇ।
ਹੈ ਵਸੇਰਾ ਧਰਤੀ ਉੱਤੇ, ਰੱਬ ਦਾ,
ਇਹ ਸਭ ਪ੍ਰਮਾਣ, ਪੱਕੇ ਦੱਸਦੇ ਨੇ,
ਭੁੱਲ ਨਾ ਤੂੰ ਆਪਣੇ ਰਿਸ਼ੀ ਵੇਦ ਪੁਰਾਣਾਂ ਨੂੰ,
ਇਸ ਦੇਸ਼ ਨੂੰ ਭਾਰਤ ਮਹਾਨ ਕਹਿੰਦੇ।
ਜਿੱਥੇ ਵੱਸਦੇ ਨੇ ਰਿਸ਼ੀ, ਸਲਾਮ ਆਖਣ ਕੁਰਾਨਾਂ ਨੂੰ,
ਸੰਦੀਪ ਤੂੰ ਵੀ ਸਿਖ ਲੈ ਗੁਰੂ ਸਾਹਿਬਾਨਾਂ ਕੋਲੋ।
ਰਲ - ਮਿਲ ਕੇ ਰਹਿਣਾ, ਅਪਨਾਉਣਾ ਸੰਸਕਾਰਾਂ ਨੂੰ,
ਧਰਮ ਕਰਕੇ ਦੋ ਦੇਸ਼ ਮਿਲੇ ਨੇ, ਭੁੱਲ ਜਾਓ ਤਕਰਾਰਾਂ ਨੂੰ।
ਖੁੱਲ ਗਿਆ ਹੁਣ ਕਰਤਾਰਪੁਰ ਲਾਂਘਾ (ਕੋਰਿਡੋਰ),
ਪਿਆਰ ਸਿਖਾ ਦਿਓ, ਹੁਣ ਦੋਵੇਂ ਦੇਸ਼ਾਂ ਦੇ ਰਾਜਨੀਤੀਕਾਰਾਂ ਨੂੰ।
|